ਪੜਚੋਲ ਕਰੋ
Advertisement
ਖਹਿਰਾ ਤੋਂ ਬਾਅਦ ਫੂਲਕਾ ਵੱਲੋਂ ਵੀ ਆਪਣੇ ਸੰਗਠਨ ਦਾ ਐਲਾਨ
ਨਵੀਂ ਦਿੱਲੀ: ਆਮ ਆਦਮੀ ਪਾਰਟੀ ਤੋਂ ਵੱਖ ਹੋਏ ਸੁਖਪਾਲ ਸਿੰਘ ਖਹਿਰਾ ਵੱਲੋਂ ਪੰਜਾਬੀ ਏਕਤਾ ਪਾਰਟੀ ਬਣਾਉਣ ਤੋਂ ਬਾਅਦ ਹੁਣ ਐਡਵੋਕੇਟ ਐਚਐਸ ਫੂਲਕਾ ਨੇ ਵੀ ਆਪਣੇ ਨਵੇਂ ਸੰਗਠਨ ਦਾ ਐਲਾਨ ਕਰ ਦਿੱਤਾ ਹੈ। ਇਸ ਸੰਗਠਨ ਦਾ ਨਾਂ 'ਸਿੱਖ ਸੇਵਾ ਸੰਗਠਨ' ਹੋਏਗਾ। ਇਸ ਬਾਰੇ ਰਸਮੀ ਐਲਾਨ ਉਹ 12 ਜਨਵਰੀ ਨੂੰ ਕਰਨਗੇ।
ਉਂਝ ਖਹਿਰਾ ਨੇ ਜਿੱਥੇ ਸਿਆਸੀ ਪਾਰਟੀ ਦਾ ਐਲਾਨ ਕੀਤਾ ਹੈ, ਉੱਥੇ ਫੂਲਕਾ ਨੇ ਸਿਆਸਤ ਤੋਂ ਪਰ੍ਹਾਂ ਹਟ ਕੇ ਸਮਾਜ ਸੇਵਾ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਉਹ ਸ਼੍ਰੋਮਣੀ ਕਮੇਟੀ ਨੂੰ ਸਿਆਸੀ ਪ੍ਰਭਾਵ ਹੇਠੋਂ ਕੱਢਣ ਲਈ ਕੰਮ ਕਰਨਗੇ। ਇਸ ਲਈ ਹੀ ਫੂਲਕਾ ਨੇ ਆਪਣੇ ਨਵੇਂ ਸੰਗਠਨ ਦਾ ਨਾਮ 'ਸਿੱਖ ਸੇਵਾ ਸੰਗਠਨ' ਰੱਖਿਆ ਹੈ।
ਫੂਲਕਾ ਦਾ ਕਹਿਣਾ ਹੈ ਕਿ ਇਹ ਸੰਗਠਨ ਸ਼੍ਰੋਮਣੀ ਕਮੇਟੀ 'ਚੋਂ ਸਿਆਸੀਕਰਨ ਨੂੰ ਖਤਮ ਕਰਨ ਬਾਰੇ ਤੇ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਬਣਾਇਆ ਗਿਆ ਹੈ। ਫੂਲਕਾ ਨੇ ਵੀ ਖਹਿਰਾ ਵਾਂਗ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ 'ਤੇ ਵੱਡੇ ਸਵਾਲ ਉਠਾਏ ਹਨ। ਉਨ੍ਹਾਂ ਨੇ ਅਸਤੀਫਾ ਦਿੰਦਿਆਂ ਕਿਹਾ ਸੀ ਕਿ ਹੁਣ ਉਹ ਸਿਆਸਤ ਨਹੀਂ ਕਰਨਗੇ ਸਗੋਂ ਸਮਾਜਿਕ ਤੇ ਧਾਰਮਿਕ ਖੇਤਰਾਂ ਵਿੱਚ ਕੰਮ ਕਰਨਗੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਪੰਜਾਬ
ਪੰਜਾਬ
Advertisement