ਦਿਆਲਪੁਰਾ : ਥਾਣਾ ਦਿਆਲਪੁਰਾ ਅਧੀਨ ਪੈਂਦੇ ਪਿੰਡ ਦੀ ਇੱਕ ਔਰਤ ਨਾਲ ਸਾਬਕਾ ਅਤੇ ਮੌਜੂਦਾ ਪੰਚ ਨੇ ਤੀਜੇ ਸਾਥੀ ਨਾਲ ਮਿਲ ਕੇ ਜਬਰ ਜ਼ਿਨਾਹ ਨੂੰ ਅੰਜਾਮ ਦਿੱਤਾ। ਘਟਨਾ 27 ਜੂਨ ਦੀ ਦੱਸੀ ਜਾ ਰਹੀ ਹੈ। ਪੁਲੀਸ ਨੇ ਸਾਬਕਾ ਪੰਚ ਰਣਜੀਤ ਸਿੰਘ, ਮੌਜੂਦਾ ਪੰਚ ਗੁਰਚੇਤ ਸਿੰਘ ਅਤੇ ਬਾਜਾ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। 

 

ਪੰਜ ਦਿਨਾਂ ਤੱਕ ਗ੍ਰਿਫ਼ਤਾਰੀ ਨਾ ਹੋਣ ਕਾਰਨ ਪੀੜਤਾ ਦਾ ਪਤੀ ਟੈਂਕੀ ’ਤੇ ਚੜ੍ਹ ਗਿਆ। ਪੁਲੀਸ ਦੇ ਭਰੋਸੇ ਮਗਰੋਂ ਤਿੰਨ-ਚਾਰ ਘੰਟਿਆਂ ਬਾਅਦ ਇਸ ਨੂੰ ਉਤਾਰਿਆ ਗਿਆ। ਮ੍ਰਿਤਕਾ ਦੇ ਪਤੀ ਨੇ ਦੋਸ਼ ਲਾਇਆ ਕਿ ਘਟਨਾ ਤੋਂ ਕੁਝ ਦੇਰ ਬਾਅਦ ਉਸ ਨੇ ਪਹਿਲਾਂ ਪਤਨੀ ਨੂੰ ਭਗਤਾ ਭਾਈਕਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਉਸ ਦੀ ਕੋਈ ਸੁਣਵਾਈ ਨਹੀਂ ਹੋਈ। 

 

ਇਸ ਤੋਂ ਬਾਅਦ ਉਸ ਨੇ ਆਪਣੀ ਪਤਨੀ ਨੂੰ ਰਾਮਪੁਰਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ। ਜਦੋਂ ਮੈਡੀਕਲ ਰਿਪੋਰਟ ਰਾਮਪੁਰਾ ਹਸਪਤਾਲ ਤੋਂ ਪੁਲੀਸ ਕੋਲ ਪੁੱਜੀ ਤਾਂ ਉਨ੍ਹਾਂ ਪਤਨੀ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਪਰ ਮੁਲਜ਼ਮਾਂ ਨੂੰ ਫੜਿਆ ਨਹੀਂ ਗਿਆ। ਮੁਲਜ਼ਮ ਪਿੰਡ ਵਿੱਚ ਸ਼ਰੇਆਮ ਘੁੰਮ ਰਹੇ ਹਨ ਅਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ 27 ਜੂਨ ਨੂੰ ਦੁਪਹਿਰ ਸਮੇਂ ਉਹ ਬੱਚਿਆਂ ਨਾਲ ਘਰ 'ਚ ਸੀ। ਇਸ ਦੌਰਾਨ ਰਣਜੀਤ ਸਿੰਘ ਆਪਣੇ ਸਾਥੀਆਂ ਗੁਰਚੇਤ ਸਿੰਘ ਅਤੇ ਬਾਜ ਸਿੰਘ ਨਾਲ ਘਰ ਆਇਆ ਅਤੇ ਪਤੀ ਅਤੇ ਸਹੁਰੇ ਦਾ ਹਾਲ-ਚਾਲ ਪੁੱਛਿਆ। ਘਰ 'ਚ ਪਤੀ ਅਤੇ ਸਹੁਰੇ ਦੇ ਨਾ ਹੋਣ ਦਾ ਪਤਾ ਲੱਗਣ 'ਤੇ ਦੋਸ਼ੀ ਨੇ ਉਸ ਨਾਲ ਬਲਾਤਕਾਰ ਕੀਤਾ। ਜਾਂਚ ਅਧਿਕਾਰੀ ਡੀਐਸਪੀ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

 

ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।