ਪੜਚੋਲ ਕਰੋ

IMD ਵੱਲੋਂ ਤੂਫਾਨ ਤੇ ਭਾਰੀ ਮੀਂਹ ਦਾ ਅਲਰਟ, ਪੰਜਾਬ ਸਣੇ 20 ਸੂਬਿਆਂ 'ਚ ਜਾਰੀ ਕੀਤੀ ਖਰਾਬ ਮੌਸਮ ਦੀ ਚੇਤਾਵਨੀ

ਬੀਤੇ ਦਿਨ ਤੋਂ ਹੀ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲਿਆ, ਜਿਸ ਕਰਕੇ 1 ਫਰਵਰੀ ਨੂੰ ਸੂਰਜ ਦੇਵਤਾ ਦੇ ਦਰਸ਼ਨ ਨਹੀਂ ਹੋ ਪਾਏ। ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਭਾਰੀ ਧੁੰਪ ਦੇਖਣ ਨੂੰ ਮਿਲੀ। ਮੌਸਮ ਵਿਭਾਗ ਨੇ ਦੱਸਿਆ ਹੈ ਕਿ 1 ਫਰਵਰੀ ਅਤੇ 3...

Weather Update: ਦੇਸ਼ ਭਰ ਦੇ ਵਿੱਚ ਮੌਸਮ ਇਕ ਵਾਰ ਤੋਂ ਕਰਵਟ ਲੈਣ ਵਾਲਾ ਹੈ। 1 ਫਰਵਰੀ ਅਤੇ 3 ਫਰਵਰੀ ਨੂੰ ਦੋ ਪੱਛਮੀ ਗੜਬੜੀਆਂ ਐਕਟਿਵ ਹੋ ਰਹੀਆਂ ਹਨ। ਇਨ੍ਹਾਂ ਦੇ ਪ੍ਰਭਾਵ ਕਾਰਨ ਦੇਸ਼ ਦੇ 20 ਤੋਂ ਵੱਧ ਸੂਬਿਆਂ ਵਿੱਚ ਮੌਸਮ ਖਰਾਬ ਰਹੇਗਾ। ਮੌਸਮ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਕੁਝ ਥਾਵਾਂ 'ਤੇ ਮੀਂਹ ਅਤੇ ਕੁਝ ਥਾਵਾਂ 'ਤੇ ਬਰਫਬਾਰੀ ਹੋ ਸਕਦੀ ਹੈ। ਸੰਘਣੀ ਧੁੰਦ ਪੈਣ ਦੀ ਵੀ ਸੰਭਾਵਨਾ ਹੈ। ਦੋਵੇਂ ਪੱਛਮੀ ਗੜਬੜੀਆਂ ਦਾ ਪ੍ਰਭਾਵ 5 ਫਰਵਰੀ ਤੱਕ ਰਹੇਗਾ। ਮੌਸਮ ਦਾ ਅਸਰ ਉੱਤਰ-ਪੱਛਮੀ ਸੂਬਿਆਂ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਰਿਆਣਾ, ਰਾਜਸਥਾਨ ਵਿੱਚ ਜ਼ਿਆਦਾ ਦਿਖੇਗਾ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ 'ਚ ਬਾਰਿਸ਼ ਦੇ ਨਾਲ ਬਰਫਬਾਰੀ ਹੋ ਸਕਦੀ ਹੈ।
 
ਪੰਜਾਬ-ਹਰਿਆਣਾ ਸਣੇ ਇਨ੍ਹਾਂ ਰਾਜਾਂ 'ਚ ਪੈ ਸਕਦਾ ਮੀਂਹ

ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਦੇ ਕੁੱਝ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਉੱਤਰ ਪ੍ਰਦੇਸ਼, ਬਿਹਾਰ ਸਮੇਤ 7 ਸੂਬਿਆਂ 'ਚ ਧੁੰਦ ਪੈ ਸਕਦੀ ਹੈ। ਦੇਸ਼ ਭਰ 'ਚ ਘੱਟੋ-ਘੱਟ ਤਾਪਮਾਨ 'ਚ 2 ਤੋਂ 3 ਡਿਗਰੀ ਦਾ ਵਾਧਾ ਹੋ ਸਕਦਾ ਹੈ। 1 ਫਰਵਰੀ ਨੂੰ ਉੱਤਰ ਭਾਰਤ, ਪੱਛਮ ਵਿੱਚ ਰਾਜਸਥਾਨ-ਗੁਜਰਾਤ, ਪੂਰਬ ਵਿੱਚ ਬੰਗਾਲ-ਉੜੀਸਾ ਵਿੱਚ ਮੌਸਮ ਆਮ ਵਾਂਗ ਰਹਿ ਸਕਦਾ ਹੈ ਪਰ ਦੱਖਣ ਵਿੱਚ ਕੇਰਲ, ਤਾਮਿਲਨਾਡੂ, ਪੁਡੂਚੇਰੀ ਵਿੱਚ ਮੀਂਹ ਪੈ ਸਕਦਾ ਹੈ।

ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਪੂਰਬੀ ਅਫਗਾਨਿਸਤਾਨ 'ਤੇ ਚੱਕਰਵਾਤੀ ਸਰਕੂਲੇਸ਼ਨ ਦੇ ਰੂਪ 'ਚ ਸਰਗਰਮ ਹੈ। 1 ਤੋਂ 3 ਫਰਵਰੀ ਦਰਮਿਆਨ ਉੱਤਰ-ਪੱਛਮੀ ਭਾਰਤ ਨੂੰ ਪ੍ਰਭਾਵਿਤ ਕਰਨ ਲਈ 2 ਤਾਜ਼ਾ ਪੱਛਮੀ ਗੜਬੜੀਆਂ ਤਿਆਰ ਹਨ। ਉੱਤਰ-ਪੂਰਬੀ ਅਸਾਮ ਵਿੱਚ ਵੀ ਇੱਕ ਚੱਕਰਵਾਤੀ ਸਰਕੂਲੇਸ਼ਨ ਸਰਗਰਮ ਹੈ।

ਪਹਾੜੀ ਇਲਾਕਿਆਂ 'ਚ ਬਰਫਬਾਰੀ ਦਾ ਅਲਰਟ

ਮੌਸਮ ਵਿਭਾਗ ਮੁਤਾਬਕ 5 ਫਰਵਰੀ ਤੱਕ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਲੱਦਾਖ ਦੇ ਮੈਦਾਨੀ ਇਲਾਕਿਆਂ 'ਚ ਮੀਂਹ ਅਤੇ ਪਹਾੜੀ ਸੂਬਿਆਂ 'ਚ ਬਰਫਬਾਰੀ ਦੀ ਸੰਭਾਵਨਾ ਹੈ। ਅਗਲੇ 5 ਦਿਨਾਂ ਤੱਕ ਉੱਤਰ ਪ੍ਰਦੇਸ਼ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਖਾਸ ਬਦਲਾਅ ਨਹੀਂ ਹੋਵੇਗਾ। ਮੌਸਮ ਆਮ ਅਤੇ ਖੁਸ਼ਕ ਰਹੇਗਾ। ਸਵੇਰ ਅਤੇ ਸ਼ਾਮ ਨੂੰ ਹਲਕੀ ਧੁੰਦ ਪੈ ਸਕਦੀ ਹੈ। ਦਿਨ ਭਰ ਠੰਢੀਆਂ ਹਵਾਵਾਂ ਚੱਲ ਸਕਦੀਆਂ ਹਨ।

ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ 1 ਫਰਵਰੀ ਨੂੰ ਮੱਧ ਪ੍ਰਦੇਸ਼ ਵਿੱਚ ਵੀ ਮੌਸਮ ਬਦਲ ਜਾਵੇਗਾ। ਸ਼ਨੀਵਾਰ ਤੋਂ ਆਸਮਾਨ 'ਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। 5 ਫਰਵਰੀ ਤੱਕ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਵਿੱਚ ਮੀਂਹ ਪੈ ਸਕਦਾ ਹੈ। ਅਰੁਣਾਚਲ ਪ੍ਰਦੇਸ਼ 'ਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਉੱਤਰ-ਪੂਰਬੀ ਅਸਾਮ, ਨਾਗਾਲੈਂਡ, ਉਪ-ਹਿਮਾਲੀਅਨ ਪੱਛਮੀ ਬੰਗਾਲ, ਸਿੱਕਮ, ਤਾਮਿਲਨਾਡੂ, ਪੁਡੂਚੇਰੀ, ਕੇਰਲ ਅਤੇ ਮਾਹੇ, ਯਾਨਮ, ਕਰਾਈਕਲ, ਰਾਇਲਸੀਮਾ ਦੇ ਸ਼ਹਿਰਾਂ ਵਿੱਚ ਵੱਖ-ਵੱਖ ਥਾਵਾਂ 'ਤੇ ਭਾਰੀ ਮੀਂਹ ਦੀ ਸੰਭਾਵਨਾ ਹੈ।

ਟਾਪ ਹੈਡਲਾਈਨ

ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, PM ਦੇ ਕਰੀਬੀ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ
ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, PM ਦੇ ਕਰੀਬੀ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ
Barnala-Mansa ਨੈਸ਼ਨਲ ਹਾਈਵੇ ’ਤੇ ਭਿਆਨਕ ਸੜਕ ਹਾਦਸਾ, 22 ਸਾਲਾ ਨੌਜਵਾਨ ਦੀ ਮੌਤ , 2 ਜ਼ਖਮੀ
Barnala-Mansa ਨੈਸ਼ਨਲ ਹਾਈਵੇ ’ਤੇ ਭਿਆਨਕ ਸੜਕ ਹਾਦਸਾ, 22 ਸਾਲਾ ਨੌਜਵਾਨ ਦੀ ਮੌਤ , 2 ਜ਼ਖਮੀ
Zirakpur 'ਚ ਬਿਲਡਰ ਦੇ ਦਫ਼ਤਰ ਬਾਹਰ ਤਾਬੜਤੋੜ ਫਾਇਰਿੰਗ, ਮਿਲ ਰਹੀਆਂ ਸਨ ਧਮਕੀਆਂ
Zirakpur 'ਚ ਬਿਲਡਰ ਦੇ ਦਫ਼ਤਰ ਬਾਹਰ ਤਾਬੜਤੋੜ ਫਾਇਰਿੰਗ, ਮਿਲ ਰਹੀਆਂ ਸਨ ਧਮਕੀਆਂ
ਬੰਦੀ ਸਿੰਘਾਂ ਦੀ ਰਿਹਾਈ ਪੰਜਾਬ ਬੰਦ, AAP ਵਿਧਾਇਕ ਦੀ ਬੱਸ ਰੋਕੀ; ਪਟਿਆਲਾ 'ਚ ਦੁਕਾਨਾਂ ਕਰਵਾਈਆਂ ਬੰਦ
ਬੰਦੀ ਸਿੰਘਾਂ ਦੀ ਰਿਹਾਈ ਪੰਜਾਬ ਬੰਦ, AAP ਵਿਧਾਇਕ ਦੀ ਬੱਸ ਰੋਕੀ; ਪਟਿਆਲਾ 'ਚ ਦੁਕਾਨਾਂ ਕਰਵਾਈਆਂ ਬੰਦ

ਵੀਡੀਓਜ਼

Punjab Band | Bandi Singh ਬੰਦੀ ਸਿੰਘਾਂ ਨਾਲ ਧੱਕਾ ਕਿਉਂ?' ਪ੍ਰੋ. ਬਲਜਿੰਦਰ ਸਿੰਘ ਨੇ ਸਰਕਾਰ ਨੂੰ ਘੇਰਿਆ
Punjab Band | Rajpura ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ ਦਾ ਸੱਦਾ, ਰਾਜਪੁਰਾ ’ਚ ਬਾਜ਼ਾਰ ਬੰਦ
Punjab Band | Rajpura | Ground report ਪੰਜਾਬ ਬੰਦ ਦਾ ਵੱਡਾ ਅਸਰ! ਲੋਕ ਬੇਹਾਲ, ਵੇਖੋ ਗਰਾਊਂਡ ਰਿਪੋਰਟ
Punjab Bandh News: ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੰਜਾਬ ਬੰਦ, ਜਾਣੋ ਤਾਜ਼ਾ ਹਾਲਾਤ | Abp Sanjha
Punjab Band Barnala | Protest ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ, ਬਾਜ਼ਾਰਾਂ 'ਚ ਦਿਖਿਆ ਵੱਡਾ ਅਸਰ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੱਜ ਪੰਜਾਬ ਬੰਦ, Bus Stand ਅਤੇ ਸੜਕਾਂ 'ਤੇ ਪਸਰਿਆ ਸੰਨਾਟਾ...ਬਜ਼ਾਰਾਂ ਦਾ ਸ਼ਟਰ ਡਾਊਨ
ਅੱਜ ਪੰਜਾਬ ਬੰਦ, Bus Stand ਅਤੇ ਸੜਕਾਂ 'ਤੇ ਪਸਰਿਆ ਸੰਨਾਟਾ...ਬਜ਼ਾਰਾਂ ਦਾ ਸ਼ਟਰ ਡਾਊਨ
ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਘਰ 'ਤੇ ਗ੍ਰੇਨੇਡ ਹਮਲਾ, 3 ਜ਼ਖ਼ਮੀ; ਮੱਚੀ ਹਾਹਾਕਾਰ
ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਘਰ 'ਤੇ ਗ੍ਰੇਨੇਡ ਹਮਲਾ, 3 ਜ਼ਖ਼ਮੀ; ਮੱਚੀ ਹਾਹਾਕਾਰ
ਵੱਡੀ ਖ਼ਬਰ! ਚੰਡੀਗੜ੍ਹ 'ਚ BJP ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਿਹਾ- 21 ਅਗਸਤ ਪੰਜਾਬ ਬੰਦ ਰੱਖੋ, ਖੁੱਲ੍ਹੇ ਸ਼ਹਿਰਾਂ 'ਚ ਹੋਣਗੇ ਬਲਾਸਟ
ਵੱਡੀ ਖ਼ਬਰ! ਚੰਡੀਗੜ੍ਹ 'ਚ BJP ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਿਹਾ- 21 ਅਗਸਤ ਪੰਜਾਬ ਬੰਦ ਰੱਖੋ, ਖੁੱਲ੍ਹੇ ਸ਼ਹਿਰਾਂ 'ਚ ਹੋਣਗੇ ਬਲਾਸਟ
ਤੇਜ਼ ਰਫਤਾਰ ਦਾ ਕਹਿਰ, ਸੰਸਦ ਦੇ ਪੁੱਤਰ ਨੇ ਕਾਰ ਨਾਲ ਮਹਿਲਾ ਨੂੰ ਦਰੜਿਆ, ਹੋਈ ਮੌਤ; ਮੱਚਿਆ ਚੀਕ ਚੀਹਾੜਾ
ਤੇਜ਼ ਰਫਤਾਰ ਦਾ ਕਹਿਰ, ਸੰਸਦ ਦੇ ਪੁੱਤਰ ਨੇ ਕਾਰ ਨਾਲ ਮਹਿਲਾ ਨੂੰ ਦਰੜਿਆ, ਹੋਈ ਮੌਤ; ਮੱਚਿਆ ਚੀਕ ਚੀਹਾੜਾ
ਵੱਡਾ ਹਾਦਸਾ, ਅਚਾਨਕ ਕ੍ਰੈਸ਼ ਹੋਇਆ ਜਹਾਜ਼: ਮੱਚ ਗਿਆ ਹਾਹਾਕਾਰ, 8 ਲੋਕਾਂ ਦੀ ਮੌਤ
ਵੱਡਾ ਹਾਦਸਾ, ਅਚਾਨਕ ਕ੍ਰੈਸ਼ ਹੋਇਆ ਜਹਾਜ਼: ਮੱਚ ਗਿਆ ਹਾਹਾਕਾਰ, 8 ਲੋਕਾਂ ਦੀ ਮੌਤ
ਅੱਜ 21 ਅਗਸਤ ਨੂੰ ਕਿੰਨੇ ਦਾ ਮਿਲ ਰਿਹਾ ਗੈਸ ਸਿਲੰਡਰ? ਜਾਣੋ ਤਾਜ਼ਾ ਰੇਟ
ਅੱਜ 21 ਅਗਸਤ ਨੂੰ ਕਿੰਨੇ ਦਾ ਮਿਲ ਰਿਹਾ ਗੈਸ ਸਿਲੰਡਰ? ਜਾਣੋ ਤਾਜ਼ਾ ਰੇਟ
ਵੱਡਾ ਪ੍ਰਸ਼ਾਸਨਿਕ ਫੇਰਬਦਲ, 9 IPS ਅਫਸਰਾਂ ਦੇ ਅਚਾਨਕ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਦੀ ਮਿਲੀ ਜ਼ਿੰਮੇਵਾਰੀ
ਵੱਡਾ ਪ੍ਰਸ਼ਾਸਨਿਕ ਫੇਰਬਦਲ, 9 IPS ਅਫਸਰਾਂ ਦੇ ਅਚਾਨਕ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਦੀ ਮਿਲੀ ਜ਼ਿੰਮੇਵਾਰੀ
ਚੰਡੀਗੜ੍ਹ 'ਚ ਨਹੀਂ ਲੱਗੇਗਾ ਫ੍ਰੀ ਪੈਟਰੋਲ ਦਾ ਲੰਗਰ, ਪਰਮਿਸ਼ਨ ਨਾ ਮਿਲਣ ਤੱਕ ਰੋਕ; ਹੁਣ ਕਦੋਂ ਲੱਗੇਗਾ?
ਚੰਡੀਗੜ੍ਹ 'ਚ ਨਹੀਂ ਲੱਗੇਗਾ ਫ੍ਰੀ ਪੈਟਰੋਲ ਦਾ ਲੰਗਰ, ਪਰਮਿਸ਼ਨ ਨਾ ਮਿਲਣ ਤੱਕ ਰੋਕ; ਹੁਣ ਕਦੋਂ ਲੱਗੇਗਾ?
Embed widget