ਪੜਚੋਲ ਕਰੋ

ਫੈਕਟਰੀਆਂ ਨੂੰ ਪੰਜਾਬ ਦਾ ਪੌਣ-ਪਾਣੀ ਪਲੀਤ ਕਰਨ ਮਿਲੀ 'ਖੁੱਲ੍ਹ' 'ਤੇ NGT ਕੋਲ ਅਹਿਮ ਸੁਣਵਾਈ

ਜਲੰਧਰ: ਕੌਮੀ ਗ੍ਰੀਨ ਟ੍ਰਿਬਿਊਨਲ 'ਚ ਪੰਜਾਬ ਦੇ ਪ੍ਰਦੂਸ਼ਣ ਮਾਮਲਿਆਂ 'ਤੇ ਅੱਜ ਅਹਿਮ ਸੁਣਵਾਈ ਹੈ। ਨਵੀਂ ਦਿੱਲੀ ਵਿੱਚ ਇਹ ਸੁਣਵਾਈ ਦੁਪਹਿਰ 12 ਵਜੇ ਸ਼ੁਰੂ ਹੋਵੇਗੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਬਣਾਈ ਨਿਗਰਾਨ ਕਮੇਟੀ ਦੇ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਕਮੇਟੀ ਮੈਂਬਰਾਂ ਨਾਲ ਦਿੱਲੀ ਵਿੱਚ ਹਨ। ਇਸੇ ਨਿਗਰਾਨ ਕਮੇਟੀ ਦੀ ਰਿਪੋਰਟ 'ਤੇ ਪੰਜਾਬ ਸਰਕਾਰ ਨੂੰ 50 ਕਰੋੜ ਦਾ ਜੁਰਮਾਨਾ ਐਨਜੀਟੀ ਨੇ ਲਗਾਇਆ ਸੀ। ਐਨਜੀਟੀ ਨੇ ਪੰਜਾਬ ਦੇ ਨਾਲ ਸਬੰਧਤ ਸਾਰੇ ਮਸਲਿਆਂ ਨੂੰ ਇਕੱਠਾ ਕਰ ਦਿੱਤਾ ਸੀ। ਇਸ ਵਿੱਚ ਬਿਆਸ ਵਿੱਚ ਸ਼ੀਰੇ ਨਾਲ ਮੱਛੀਆਂ ਦਾ ਮਰਨਾ, ਇੰਡਸਟਰੀ ਵਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਕਾਰਨ ਦਰਿਆਵਾਂ ਦਾ ਗੰਦਾ ਹੋਣਾ ਆਦਿ ਸ਼ਾਮਿਲ ਹਨ। ਨਿਗਰਾਨ ਕਮੇਟੀ ਦੀ ਪਹਿਲੀ ਰਿਪੋਰਟ ਵਿੱਚ ਪੰਜਾਬ ਦੇ ਟਰੀਟਮੈਂਟ ਪਲਾਂਟ ਦਾ ਹਾਲ ਦੱਸਿਆ ਗਿਆ ਸੀ। ਪੰਜਾਬ ਸਰਕਾਰ ਨੇ ਕਿਹਾ ਸੀ ਕਿ 34 ਵਿੱਚੋਂ 33 ਪਲਾਂਟ ਚਲਦੇ ਹਨ ਜਦਕਿ ਨਿਗਰਾਨ ਕਮੇਟੀ ਨੇ ਆਪਣੀ ਰਿਪੋਰਟ ਵਿਚ ਦੱਸਿਆ ਸੀ ਕਿ 34 ਵਿੱਚੋਂ ਸਿਰਫ ਇੱਕ ਟਰੀਟਮੈਂਟ ਪਲਾਂਟ ਚੱਲਦਾ ਹੈ 33 ਨਹੀਂ। ਨਿਗਰਾਨ ਕਮੇਟੀ ਨੇ ਹੁਣ ਪੰਜਾਬ ਦੀ ਇੰਡਸਟਰੀ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਅਤੇ ਬਿਆਸ ਦਰਿਆ ਮਾਮਲੇ ਦੀ ਰਿਪੋਰਟ ਦੇ ਦਿੱਤੀ ਹੈ। ਇਸ ਤੇ ਅੱਜ ਸੁਣਵਾਈ ਸ਼ੁਰੂ ਹੋ ਸਕਦੀ ਹੈ। ਸੰਤ ਸੀਚੇਵਾਲ ਮੁਤਾਬਿਕ ਪੰਜਾਬ ਸਰਕਾਰ ਨੇ ਹਾਲੇ ਤਕ ਜੁਰਮਾਨੇ ਵਾਲਾ 50 ਕਰੋੜ ਵੀ ਜਮ੍ਹਾਂ ਨਹੀਂ ਕਰਵਾਇਆ ਹੈ। ਪੰਜਾਬ ਸਰਕਾਰ ਨੂੰ 14 ਨਵੰਬਰ ਨੂੰ ਜ਼ੁਰਮਾਨਾ ਲੱਗਣ ਤੋਂ ਬਾਅਦ ਮੁੱਖ ਮੰਤਰੀ ਨੇ ਪਹਿਲਾਂ ਮੰਤਰੀ ਓਪੀ ਸੋਨੀ ਤੋਂ ਵਾਤਾਵਰਨ ਮਹਿਕਮਾ ਵਾਪਸ ਲੈ ਲਿਆ ਸੀ ਅਤੇ ਬਾਅਦ ਵਿੱਚ ਸੰਤ ਸੀਚੇਵਾਲ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਮੇਂਬਰਸ਼ਿਪ ਤੋਂ ਲਾਂਭੇ ਕਰ ਦਿੱਤਾ ਸੀ। ਵਿਰੋਧ ਤੋਂ ਬਾਅਦ ਸੀਚੇਵਾਲ ਨੂੰ ਮੁੜ ਮੈਂਬਰ ਬਣਾ ਲਿਆ ਗਿਆ ਸੀ।

ਟਾਪ ਹੈਡਲਾਈਨ

ਲੁਧਿਆਣਾ 'ਚ 9ਵੀਂ ਦੇ ਵਿਦਿਆਰਥੀ ਨੂੰ ਬੇਰਹਿਮੀ ਨਾਲ ਕੁੱਟਿਆ, ਪਿਸ਼ਾਬ ਤੋਂ ਖੂਨ ਆਉਣ 'ਤੇ ਹੋਇਆ ਖੁਲਾਸਾ; CCTV ਫੁਟੇਜ ਆਇਆ ਸਾਹਮਣੇ

ਪੰਜਾਬ ਦੇ ਕਿਸਾਨਾਂ ਦਾ ਦਿੱਲੀ ਕੂਚ, ਸ਼ੰਭੂ ਸਰਹੱਦ ਸੀਲ, ਵੱਡੀ ਗਿਣਤੀ 'ਚ ਇਕੱਠੇ ਹੋਏ ਕਿਸਾਨ; ਹਰਿਆਣਾ ਪੁਲਿਸ ਨੇ ਰੂਟ ਕੀਤੇ ਡਾਇਵਰਟ

CM ਮਾਨ ਨੇ ਸੱਦੀ ਕੈਬਨਿਟ ਮੀਟਿੰਗ, ਇਨ੍ਹਾਂ ਮੁੱਦਿਆਂ ਤੇ ਹੋ ਸਕਦੀ ਚਰਚਾ

ਪੰਜਾਬ ਦੇ 8 ਜ਼ਿਲ੍ਹਿਆਂ 'ਚ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਜਾਣੋ ਆਉਣ ਵਾਲੇ ਦਿਨਾਂ 'ਚ ਕਿਵੇਂ ਦਾ ਰਹੇਗਾ ਮੌਸਮ

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਭਾਰੀ ਮੀਂਹ ਦਾ ਅਲਰਟ, ਮੰਗਲਵਾਰ ਨੂੰ ਇਸ ਜ਼ਿਲ੍ਹੇ 'ਚ ਆਂਗਨਵਾੜੀ ਕੇਂਦਰ ਤੇ ਸਕੂਲ ਰਹਿਣਗੇ ਬੰਦ

50 Rupee: 100- 200 ਹੀ ਨਹੀਂ 50 ਦਾ ਨੋਟ ਵੀ ਹੋ ਸਕਦਾ ਨਕਲੀ, ਇਦਾਂ ਕਰੋ ਅਸਲੀ ਨੋਟ ਦੀ ਪਛਾਣ; ਜਾਣੋ ਤਰੀਕਾ

CJP ਪ੍ਰਦਰਸ਼ਨ 'ਚ ਹੰਗਾਮਾ: 118 ਪੁਲਿਸ ਮੁਲਾਜ਼ਮ ਜ਼ਖ਼ਮੀ, ਹਿਰਾਸਤ 'ਚ 78 ਪ੍ਰਦਰਸ਼ਨਕਾਰੀ, ਕਈ ਗੱਡੀਆਂ ਦਾ ਹੋਇਆ ਨੁਕਸਾਨ; ਮੱਚਿਆ ਹੜਕੰਪ

ਦੇਰ ਰਾਤ ਧਰਨੇ 'ਤੇ ਬੈਠੇ ਲੋਕ ਸਭਾ ਸਾਂਸਦ, ਕਿਹਾ- ਵਿਦਿਆਰਥੀਆਂ 'ਤੇ ਹੋਇਆ ਲਾਠੀਚਾਰਜ ਜਲ੍ਹੀਆਂਵਾਲਾ ਬਾਗ ਦੇ ਬਰਾਬਰ
ਦੇਰ ਰਾਤ ਧਰਨੇ 'ਤੇ ਬੈਠੇ ਲੋਕ ਸਭਾ ਸਾਂਸਦ, ਕਿਹਾ- ਵਿਦਿਆਰਥੀਆਂ 'ਤੇ ਹੋਇਆ ਲਾਠੀਚਾਰਜ ਜਲ੍ਹੀਆਂਵਾਲਾ ਬਾਗ ਦੇ ਬਰਾਬਰ
ਪੰਜਾਬ ਦੇ 8 ਜ਼ਿਲ੍ਹਿਆਂ 'ਚ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਜਾਣੋ ਆਉਣ ਵਾਲੇ ਦਿਨਾਂ 'ਚ ਕਿਵੇਂ ਦਾ ਰਹੇਗਾ ਮੌਸਮ
ਪੰਜਾਬ ਦੇ 8 ਜ਼ਿਲ੍ਹਿਆਂ 'ਚ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਜਾਣੋ ਆਉਣ ਵਾਲੇ ਦਿਨਾਂ 'ਚ ਕਿਵੇਂ ਦਾ ਰਹੇਗਾ ਮੌਸਮ
ਸਿੱਕਮ 'ਚ ਸੁਰੰਗ ‘ਚ ਵਾਪਰਿਆ ਹਾਦਸਾ, ਮੀਥੇਨ ਗੈਸ ਫਟਣ ਤੋਂ ਬਾਅਦ ਹੋਈ ਲੈਂਡ ਸਾਲਾਈਡਿੰਗ, ਫਸੇ 27 ਤੋਂ ਵੱਧ ਮਜ਼ਦੂਰ; ਮੱਚੀ ਤਰਥੱਲੀ
ਸਿੱਕਮ 'ਚ ਸੁਰੰਗ ‘ਚ ਵਾਪਰਿਆ ਹਾਦਸਾ, ਮੀਥੇਨ ਗੈਸ ਫਟਣ ਤੋਂ ਬਾਅਦ ਹੋਈ ਲੈਂਡ ਸਾਲਾਈਡਿੰਗ, ਫਸੇ 27 ਤੋਂ ਵੱਧ ਮਜ਼ਦੂਰ; ਮੱਚੀ ਤਰਥੱਲੀ
CM ਮਾਨ ਨੇ ਸੱਦੀ ਕੈਬਨਿਟ ਮੀਟਿੰਗ, ਇਨ੍ਹਾਂ ਮੁੱਦਿਆਂ ਤੇ ਹੋ ਸਕਦੀ ਚਰਚਾ
CM ਮਾਨ ਨੇ ਸੱਦੀ ਕੈਬਨਿਟ ਮੀਟਿੰਗ, ਇਨ੍ਹਾਂ ਮੁੱਦਿਆਂ ਤੇ ਹੋ ਸਕਦੀ ਚਰਚਾ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 21 ਜੁਲਾਈ 2026

Embed widget