ਮੋਗਾ : ਮੋਗਾ ਦੇ ਪਿੰਡ ਡਾਲਾ 'ਚ 2 ਅਣਪਛਾਤੇ ਵਿਅਕਤੀਆਂ ਨੇ ਪੰਚਾਇਤ ਸੈਕਟਰੀ ਦੇ ਘਰ ਦੇ ਬਾਹਰ ਗੋਲੀ ਚਲਾਈ। ਪੰਜਾਬ 'ਚ ਫਿਰੌਤੀ ਦੀ ਮੰਗ ਕਰਦੇ ਹੋਏ ਗੋਲੀ ਚਲਣ ਦੀ ਸਿਲਸਿਲਾ ਜਾਰੀ ਹੈ , ਤਾਜ਼ਾ ਮਾਮਲਾ ਮੋਗਾ ਦੇ ਪਿੰਡ ਡਾਲਾ ਦਾ ਹੈ। ਜਿੱਥੇ ਅੱਜ ਸਵੇਰੇ 8 ਵਜੇ ਦੇ ਕਰੀਬ 2 ਅਣਪਛਾਤੇ ਵਿਅਕਤੀਆਂ ਨੇ ਪੰਚਾਇਤ ਸੈਕਟਰੀ ਸੁਖਬੀਰ ਸਿੰਘ ਡਾਲਾ ਦੇ ਘਰ ਦੇ ਬਾਹਰ ਚਲਾਈ ਗੋਲੀ ।


ਪਿਛਲੇ 2 ਮਹੀਨਿਆਂ ਤੋਂ ਫਿਰੌਤੀ ਦੀ ਮੰਗ ਕਰਦੇ ਹੋਏ ਧਮਕੀ ਭਰੀ ਕਾਲ ਆ ਰਹੇ ਸੀ। ਜਿਸ ਦੀ ਸੂਚਨਾ ਸੁਖਬੀਰ ਸਿੰਘ ਨੇ ਮੋਗਾ ਪੁਲਿਸ ਨੂੰ ਦਿੱਤੀ, ਪਰ ਅੱਜ ਸਵੇਰੇ 8 ਵਜੇ ਦੇ ਕਰੀਬ 2 ਵਿਅਕਤੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਗੋਲੀਆਂ ਚਲਾ ਕੇ ਫ਼ਰਾਰ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਸਾਰੇ ਸੀਸੀਟੀਵੀ ਚੈੱਕ ਕਰ ਰਹੀ ਹੈ।


ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸੁਖਬੀਰ ਸਿੰਘ ਨੇ ਦੱਸਿਆ ਕਿ ਅਸੀਂ ਪਿਛਲੇ ਦੋ ਮਹੀਨਿਆਂ ਤੋਂ ਪੰਜਾਬ ਦੇ ਵੱਖ-ਵੱਖ ਗੈਂਗਸਟਰਾਂ ਦੇ ਨਾਂ ਲੈ ਕੇ ਵੱਖ-ਵੱਖ ਨੰਬਰਾਂ ਤੋਂ ਫਿਰੌਤੀ ਦੀ ਮੰਗ ਕਰ ਰਹੇ ਸੀ। ਜਿਸ ਦੀ ਸ਼ਿਕਾਇਤ ਮੋਗਾ ਪੁਲਿਸ ਨੂੰ ਪਹਿਲਾਂ ਹੀ ਦਿੱਤੀ ਗਈ ਸੀ ਪਰ ਅੱਜ ਸਵੇਰੇ 8 ਵਜੇ ਦੇ ਕਰੀਬ ਦੋ ਅਣਪਛਾਤੇ ਵਿਅਕਤੀਆਂ ਨੇ ਘਰ ਦੇ ਬਾਹਰ ਫਾਇਰਿੰਗ ਕੀਤੀ ਤੇ ਫ਼ਰਾਰ ਹੋ ਗਏ।  ਪਿੰਡ 'ਚ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਤੇ ਅੱਜ ਸਵੇਰੇ ਮੋਗਾ 'ਚ ਜਿੰਮ 'ਚ ਗਏ ਸੀ ਤੇ ਉਸੇ ਸਮੇਂ ਵਾਪਰੀ ਘਟਨਾ, ਪੁਲਿਸ cctv ਦੇਖ ਕੇ ਜਾਂਚ ਕਰ ਰਹੀ ਹੈ।


ਜਾਣਕਾਰੀ ਦਿੰਦਿਆਂ ਮੋਗਾ ਦੇ SP ਭੁਪਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਡਾਲਾ ਵਾਸੀ ਸੁਖਬੀਰ ਸਿੰਘ ਦੇ ਘਰ ਦੇ ਬਾਹਰ ਦੋ ਅਣਪਛਾਤੇ ਵਿਅਕਤੀਆਂ ਨੇ 4 ਰਾਊਂਡ ਫਾਇਰ ਕੀਤੇ। ਸੁਖਬੀਰ ਸਿੰਘ ਨੇ ਪਿਛਲੇ ਦਿਨ ਇੱਕ ਸ਼ਿਕਾਇਤ ਦਰਜ ਕੀਤੀ ਸੀ ਕਿ ਉਸ ਨੂੰ ਬੀਤੇ 2 ਮਹੀਨਿਆਂ ਤੋਂ ਫਿਰੌਤੀ ਮੰਗਣ ਲਈ ਕਾਲ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਪੁਲਿਸ ਨੇ ਵੀ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕੀਤੀ ਸੀ ਅਤੇ  ਫ਼ੋਨ ਕਾਲ ਦੀ ਜਾਂਚ ਕੀਤੀ ਜਾ ਰਹੀ ਹੈ।  ਅੱਜ ਦੀ ਘਟਨਾ ਦੀ ਜਾਂਚ ਲਈ ਟੀਮ ਬਣਾ ਦਿੱਤੀ ਗਈ।