Punjab news: ਹੁਸ਼ਿਆਰਪੁਰ ਦੇ ਨੇੜਲੇ ਇਲਾਕਿਆਂ ਵਿੱਚ ਨਮਕੀਨ ਖਾਣ ਦੇ ਸ਼ੌਕੀਨ ਆਪਣੀ ਜ਼ਿੰਦਗੀ ਨੂੰ ਖਤਰਾ ਵਿੱਚ ਪਾ ਰਹੇ ਹਨ। ਇਸ ਗੱਲ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਅਤੇ ਉਨ੍ਹਾਂ ਦੀ ਫੂਡ ਟੀਮ ਨੇ ਵੱਖ-ਵੱਖ ਬਰੈਂਡਾ ਦੇ ਨਾਂ ‘ਤੇ ਇਲਾਕੇ ਵਿੱਚ ਨਮਕੀਨ ਸਪਲਾਈ ਕਰਨ ਵਾਲੀ ਫੈਕਟਰੀ ‘ਤੇ ਛਾਪਾ ਮਾਰਿਆ।


ਇਸ ਦੌਰਾਨ ਇੱਕ ਘਰ ਵਿੱਚ ਚਲ ਰਹੀ ਨਮਕੀਨ ਦੀ ਫੈਕਟਰੀ ਵਿੱਚ ਘਟੀਆ ਦਰਜੇ ਦੀ ਨਮਕੀਨ ਬਣਦਿਆਂ ਦੇਖ ਕੇ ਫੂਡ ਸੇਫਟੀ ਟੀਮ ਦੀਆਂ ਅੱਖਾਂ ਖੁਲ੍ਹੀਆਂ ਰਹਿ ਗਈਆਂ। ਉੱਥੇ ਹੀ ਜ਼ਿਲ੍ਹਾ ਸਿਹਤ ਅਫ਼ਸਰ ਵੱਲੋਂ ਬਿਨਾਂ ਫੂਡ ਲਾਈਸੈਂਸ ਤੋਂ ਚੱਲ ਰਹੀ ਇਸ ਫੈਕਟਰੀ ਵਿੱਚ ਪਿਆ ਘਟੀਆ ਕੱਚਾ ਮਾਲ ਨਸ਼ਟ ਕਰਵਾਇਆ ਗਿਆ ਤੇ ਤਿਆਰ ਨਮਕੀਨ ਦੇ ਸੈਂਪਲ ਲਏ ਗਏ।


ਇਸ ਮੌਕੇ ਡਾ. ਲਖਵੀਰ ਸਿੰਘ ਨੇ ਦੱਸਿਆ ਕਿ ਨਰੇਸ਼ ਕੁਮਾਰ ਯੂਪੀ ਦਾ ਰਹਿਣ ਵਾਲਾ ਹੈ ਅਤੇ ਇਸ ਵੱਲੋਂ ਆਪਣੀ ਨਮਕੀਨ ਫੈਕਟਰੀ ਅੱਗੇ ਕੋਈ ਬੋਰਡ ਵੀ ਨਹੀ ਲਗਾਇਆ ਗਿਆ। ਇਸ ਦੇ ਨਾਲ ਹੀ ਬਾਹਰ ਤੋਂ ਪਤਾ ਵੀ ਨਹੀਂ ਚੱਲਦਾ ਹੈ ਕਿ ਅੰਦਰ ਇੰਨੇ ਵੱਡੇ ਪੱਧਰ ‘ਤੇ ਨਮਕੀਨ ਬਣ ਰਹੀ ਹੈ।


ਇਸ ਨੇ ਨਮਕੀਨ ਬਣਾ ਕੇ ਫਰਸ਼ ‘ਤੇ ਸੁੱਟੀ ਹੋਈ ਸੀ, ਉੱਥੇ ਹੀ ਪੈਕੇਟ ਵਿੱਚ ਭਰੀ ਜਾ ਰਹੀ ਸੀ ਅਤੇ ਭਰਨ ਵਾਲਿਆਂ ਦੇ ਸਿਰ ‘ਤੇ ਕੋਈ ਟੋਪੀ ਨਹੀਂ ਸੀ, ਨਾਂ ਹੀ ਹੱਥਾਂ ਵਿੱਚ ਦਸਤਾਨੇ ਪਾਏ ਹੋਏ ਸਨ। ਨਮਕੀਨ ਵਿੱਚ ਪਾਇਆ ਜਾਣ ਵਾਲਾ ਮਸਾਲਾ ਇੰਨਾ ਘਟੀਆ ਸੀ, ਜਿਵੇਂ ਉਸ ਵਿੱਚ ਕੋਈ ਘਟੀਆ ਰੰਗ ਪਾਇਆ ਹੋਵੇ ਜਿਸ ਨਾਲ ਚੰਨਾ ਮਸਾਲਾ ਬਣਾਇਆ ਜਾਂਦਾ ਹੈ ਅਤੇ ਬਹੁਤ ਹੀ ਘਟੀਆ ਦਰਜੇ ਦਾ ਰਿਫਾਇੰਡ ਵਰਤਿਆ ਜਾ ਰਿਹਾ ਸੀ।


ਉਨ੍ਹਾਂ ਇਹ ਵੀ ਦੱਸਿਆ ਕਿ ਇਹ ਸਾਰਾ ਮਾਲ ਪਿੰਡਾ ਅਤੇ ਸ਼ਹਿਰ ਦੀਆਂ ਬਹੁਤ ਸਾਰੀਆਂ ਦੁਕਾਨਾਂ ‘ਤੇ ਸ਼ਰੇਆਮ ਵਿੱਕ ਰਿਹਾ ਹੈ ਅਤੇ ਇਹ ਘਟੀਆ ਦਰਜੇ ਦਾ ਨਮਕੀਨ ਖਵਾ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ।


ਇਹ ਵੀ ਪੜ੍ਹੋ: ਵੱਡੀ ਖ਼ਬਰ: ਸੰਘਣੀ ਧੁੰਦ ਕਾਰਨ ਖੰਨਾ ਨੇੜੇ ਵਾਪਰਿਆ ਸੜਕ ਹਾਦਸਾ, ਆਪਸ ਵਿੱਚ ਟਕਰਾਅ 25 ਤੋਂ 30 ਗੱਡੀਆਂ, ਇਸੇ ਥਾਂ ਦੇ ਹੋਏ ਨੇ ਪਹਿਲਾਂ ਵੀ ਕਈ ਹਾਦਸੇ


ਇਨ੍ਹਾਂ ਦੀ ਰਸੋਈ ਇੰਨੀ ਜ਼ਿਆਦਾ ਗੰਦੀ ਸੀ ਕਿ ਆਲੇ-ਦੁਆਲੇ ਜਾਲੇ ਲੱਗੇ ਹੋਏ ਸਨ। ਇਸ ਮੌਕੇ ਉਨ੍ਹਾਂ ਅਪੀਲ ਕੀਤੀ ਕਿ ਸ਼ਹਿਰ ਵਿੱਚ ਬਰੈਡਸ ਦੇ ਨਾਲ ਮਿਲਦੇ-ਜੁਲਦੇ ਨਮਕੀਨ ਦੇ ਪੈਕਟਾਂ ਵਿੱਚ ਇਹ ਘੱਟੀਆ ਨਮਕੀਨ ਪਾ ਕੇ ਵੇਚ ਰਹੇ ਹਨ ਤੇ ਪੈਕਟਾਂ ਉੱਪਰ ਹੋਰ ਪ੍ਰਦੇਸ਼ਾ ਦੇ ਲਿਖਾਈ ਲਿੱਖ ਉਨ੍ਹਾਂ ਨੂੰ ਵਧੀਆ ਦਿਖਾ ਕੇ ਵੇਚ ਰਹੇ ਹਨ।


ਇਸ ਲਈ ਖਰੀਦਣ ਤੋ ਪਹਿਲਾਂ ਇਹ ਦੇਖ ਲਿਆ ਜਾਵੇ ਕਿ ਉਪਰ ਫੂਡ ਸੇਫਟੀ ਲਾਇਸੈੰਸ ਨੰਬਰ ਅਤੇ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਕੋਈ ਸਟਿੱਕਰ ਲੱਗਿਆ ਹੋਇਆ ਹੈ ਜਾਂ ਨਹੀਂ, ਇਸ ਤੋਂ ਬਾਅਦ ਖਰੀਦਦਾਰੀ ਕਰਨ।


ਉਨ੍ਹਾਂ ਇਹ ਵੀ ਕਿਆ ਕਿ ਜੇਕਰ ਤੁਹਾਡੇ ਘਰ ਦੇ ਨੇੜੇ ਜਾਂ ਇਲਾਕੇ ਵਿੱਚ ਕੋਈ ਇਸ ਤਰ੍ਹਾਂ ਦਾ ਘਟੀਆ ਖਾਣ ਵਾਲੀ ਚੀਜ ਬਣਾ ਕੇ ਵੇਚ ਰਿਹਾ ਹੈ ਤਾਂ ਸਿਵਲ ਸਰਜਨ ਦਫ਼ਤਰ ਜਾ ਟੈਲੀਫੋਨ ‘ਤੇ ਫੂਡ ਟੀਮ ਨਾਲ ਸਪੰਰਕ ਕਰੋ।


ਕਿਉਂਕਿ ਜ਼ਿਆਦਾਤਰ ਇਹ ਲੋਕ ਪਰਵਾਸੀ ਹਨ ਤੇ ਛੋਟੀ ਜਿਹੀ ਜਗ੍ਹਾ ਵਿੱਚ ਆਪਣਾ ਕੰਮ ਸ਼ੁਰੂ ਕਰ ਦਿੰਦੇ ਹਨ ਤੇ ਲੋਕਾਂ ਦੀ ਸਿਹਤ ਨਾਲ ਵੱਡੀ ਪੱਧਰ ‘ਤੇ ਖਿਲਵਾੜ ਕਰਦੇ ਹਨ। ਇਹ ਲੋਕ ਪੰਜਾਬ ਸਰਕਾਰ ਨੂੰ ਟੈਕਸ ਵੀ ਦੇ ਰਹੇ ਜਿਸ ਨਾਲ ਪੰਜਾਬ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਵੀ ਲੱਗ ਰਿਹਾ ਹੈ।


ਇਹ ਵੀ ਪੜ੍ਹੋ: Punjab News: ਗ਼ੈਰ-ਕਾਨੂੰਨੀ ਮਾਇਨਿੰਗ ਪਿੱਛੇ ਵੱਡਾ ਚਿਹਰਾ ਕੌਣ ? ਸੁਪਰ CM ਤੱਕ ਜੁੜਣਗੀਆਂ ਇਸ ਦੀ ਤਾਰਾਂ-ਪਰਗਟ ਸਿੰਘ