ਦੱਸ ਦਈਏ ਕਿ 16 ਅਕਤੂਬਰ ਨੂੰ ਸੰਧੂ ਦਾ ਕੁਝ ਲੋਕਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੰਜਾਬ ਪੁਲਿਸ ਦੀ ਐਸਆਈਟੀ ਨੇ ਹੁਣ ਤੱਕ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਪਰ ਕਤਲ ਦੇ ਦੋਸ਼ੀਆਂ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ। ਪੁਲਿਸ ਅਨੁਸਾਰ ਗੈਂਗਸਟਰ ਸੁੱਖਾ ਭਿਖਾਰੀਵਾਲ ਨੇ ਆਪਣੇ ਦੋ ਨਿਸ਼ਾਨੇਬਾਜ਼ਾਂ ਵਿੱਚੋਂ ਇੱਕ ਸਾਥੀ ਦੀ ਹੱਤਿਆ ਕਰ ਦਿੱਤੀ ਹੈ, ਪਰ ਪਰਿਵਾਰ ਇਸ ਨੂੰ ਅੱਤਵਾਦੀ ਸਾਜਿਸ਼ ਮੰਨਦਾ ਹੈ।
ਇਸ ਮਾਮਲੇ ‘ਚ ਹੁਣ ਬਲਵਿੰਦਰ ਸਿੰਘ ਦਾ ਪਰਿਵਾਰ ਸੀਬੀਆਈ ਵੱਲੋਂ ਕਤਲ ਦੀ ਜਾਂਚ ਕਰਵਾਉਣ ਲਈ ਪੰਜਾਬ ਹਰਿਆਣਾ ਹਾਈਕੋਰਟ ਪਹੁੰਚ ਗਿਆ ਹੈ। ਪਰਿਵਾਰ ਨੇ ਹਾਈਕੋਰਟ ਵਿੱਚ ਸੁਰੱਖਿਆ ਦੀ ਮੰਗ ਵੀ ਕੀਤੀ ਹੈ। ਜਾਣਕਾਰੀ ਮੁਤਾਬਕ ਸੁੱਖਾ ਭਿਖਾਰੀਵਾਲ ਦੀਆਂ ਤਾਰਾਂ ਪਾਕਿਸਤਾਨ ਵਿੱਚ ਬੈਠੀ ਮੋਸਟ ਵਾਂਟਿਡ ਖਾਲਿਸਤਾਨੀ ਕੇਜ਼ੈਡਐਫ ਦੇ ਮੁਖੀ ਰਣਜੀਤ ਨੀਟਾ ਨਾਲ ਜੁੜੀਆਂ ਹਨ ਤੇ ਸੁਖਾ ਨੇ ਨੀਟਾ ਦੇ ਇਸ਼ਾਰੇ 'ਤੇ ਕਾਮਰੇਡ ਦਾ ਕਲਤ ਕਰਵਾਇਆ ਹੈ ਪਰ ਪੁਲਿਸ ਇਸ ਥਿਊਰੀ ਨੂੰ ਸਹੀ ਮੰਨਣ ਨੂੰ ਤਿਆਰ ਨਹੀਂ। ਹੁਣ ਹਾਈ ਕੋਰਟ ਨੇ ਇਸ ਮਾਮਲੇ ਸਬੰਧੀ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904