ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ‘ਚ ਅਮ੍ਰਿਤਸਰ ਤੋਂ ਖੇਮਕਰਨ ਰੋਡ ਤੇ ਸਥਿਤ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ, ਬੀੜ ਤੋਂ ਭਾਵ ਸੰਘਣਾਂ ਜੰਗਲ ਜਾਂ ਪਸ਼ੂਆਂ ਦੇ ਚਾਰਣ ਦੀ ਰੱਖ,  ਸਿੱਖ ਇਤਿਹਾਸ ‘ਚ ਬਾਬਾ ਬੁੱਢਾ ਜੀ ਇਕ ਅਜਿਹੀ ਮਹਾਨ ਸ਼ਖਸੀਅਤ ਹੋਏ ਹਨ ਜਿਨ੍ਹਾ ਨੂੰ ਪਹਿਲੇ ਛੇ ਗੁਰੂ ਸਾਹਿਬਾਨ ਦੇ ਸਾਖਸ਼ਾਤ ਰੂਪ ‘ਚ ਚਰਨ ਛੋਹ ਪ੍ਰਾਪਤ ਕਰਨ, ਦੂਸਰੀ ਪਾਤਸ਼ਾਹੀ ਤੋਂ ਛੇਂਵੀ ਪਾਤਸ਼ਾਹੀ ਤੱਕ ਗੁਰਿਆਈ ਸੌਂਪਣ ਦੀ ਰਸਮ ਖੁੱਦ ਆਪਣੇ ਹੱਥੀਂ ਨਿਭਾਉਣ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਆਪਣੇ ਹੱਥੀਂ ਕਰਨ ਤੇ ਪਹਿਲੀਆਂ ਸੱਤ ਪਾਤਸ਼ਾਹੀਆਂ ਤੇ ਬਾਲਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਰੀਰਕ ਰੂਪ ‘ਚ ਆਪ ਜੀ ਨੂੰ ਦਰਸ਼ਨ ਕਰਨ ਦਾ ਵੀ ਸੁਭਾਗ ਪ੍ਰਾਪਤ ਐ


ਕਸਬਾ ਝਬਾਲ ਤੋਂ ਲਗਭਗ ਦੋ ਕੁ ਕਿਮੀ ਦੀ ਦੂਰੀ ਤੇ ਛੇਹਰਟਾ ਰੋਡ ਤੇ ਬਾਬਾ ਖੜਕ ਸਿੰਘ ਜੀ ਦੀ ਯਾਦ ‘ਚ ਦਰਸ਼ਨੀ ਗੇਟ ਬਣਿਆ ਹੋਇਆ ਹੈ ਜਿੱਥੋ ਲੰਘ ਕੇ ਸੰਗਤਾਂ ਆਪਣੀਆਂ ਮੁਰਾਦਾ ਲੈਕੇ ਮਹਾਨ ਅਸਥਾਨ ਤੇ ਸਿਜਦਾ ਕਰਨ ਪਹੁੰਚਦੀਆਂ ਹਨ


ਸਿੱਖ ਕੌਮ ਦੀ ਸਤਿਕਾਰਤ ਸ਼ਖ਼ਸੀਅਤ, ਬ੍ਰਹਮਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਯਾਦ ਵਿੱਚ ਉਨ੍ਹਾਂ ਦੇ ਯਾਦਗਾਰੀ ਅਸਥਾਨ ਗੁਰਦੁਆਰਾ ਬੀੜ ਸਾਹਿਬ ਠੱਠਾ ਵਿਖੇ ਸਾਲਾਨਾ ਜੋੜ ਮੇਲੇ 'ਚ ਨਤਮਸਤਕ ਹੋਣ ਪਹੁੰਚੀਆਂ ਸਮੂਹ ਸੰਗਤਾਂ ਦੇ ਚਰਨਾਂ 'ਚ ਪ੍ਰਣਾਮ...ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਦੂਜੇ ਗੁਰੂ ਸਾਹਿਬ ਤੋਂ ਲੈ ਕੇ ਛੇਵੇਂ ਗੁਰੂ ਸਾਹਿਬ ਤੱਕ ਗੁਰਿਆਈ ਰਸਮ ਨਿਭਾਉਣ ਦਾ ਮਾਣ ਹਾਸਲ ਹੈ...






ਬਾਬਾ ਬੁੱਢਾ ਜੀ ਦੇ ਮਹਾਨ ਅਸਥਾਨ ਦੀ ਇਮਾਰਤ ਸਿੱਖ ਰਾਜ ਵੇਲੇ ਦੀ ਬਣੀ ਹੋਣ ਕਾਰਨ ਸਿੱਖ ਸੰਗਤਾਂ ‘ਚ ਇਸ ਨੂੰ ਨਵੇਂ ਸਿਰਿਓਂ ਉਸਾਰਨ ਦੀ ਇੱਛਾ ਪੈਦਾ ਹੋਈ ਜਿਸ ਵਿਚ ਬਾਬਾ ਖੜਕ ਸਿੰਘ ਜੀ ਨੇ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਦੇ ਨਾਲ ਜਗਤ ਪ੍ਰਸਿੱਧੀ ਖੱਟੀ।


ਰੋਜ਼ਾਨਾ ਹੀ ਵੱਡੀ ਗਿਣਤੀ ‘ਚ ਸੰਗਤਾਂ ਇਸ ਮਹਾਨ ਅਸਥਾਨ ਤੇ ਹਾਜ਼ਰੀ ਭਰਦੀਆਂ ਹਨ।ਅਪਣੇ ਮਨ ਦੀ ਭਾਵਨਾ ਨਾਲ ਕੜਾਹ ਪ੍ਰਸਾਦਿ, ਮਿਸੇ ਪ੍ਰਸ਼ਾਦੇ ਗੰਢੇ ਲੈ ਕੇ ਆਉਂਦੀਆਂ ਹਨ ਤੇ ਮਨ ਦੀਆਂ ਮੁਰਾਦਾ ਮੰਗਦੀਆਂ ਹਨ