Punjab Breaking News Live 4 July: ਗੋਲੀਕਾਂਡ ਮਾਮਲੇ 'ਚ ਪੰਜਾਬ ਸਰਕਾਰ ਨੂੰ ਹਾਈਕੋਰਟ ਤੋਂ ਝਟਕਾ, ਪੰਜਾਬ, ਹਰਿਆਣਾ ਸਣੇ ਇਨ੍ਹਾਂ ਥਾਵਾਂ 'ਤੇ ਵਰ੍ਹੇਗਾ ਜ਼ੋਰਦਾਰ ਮੀਂਹ, ਕੱਲ੍ਹ ਜੇਲ੍ਹ ਤੋਂ ਬਾਹਰ ਆਉਣਗੇ ਅੰਮ੍ਰਿਤਪਾਲ ਸਿੰਘ
Punjab Breaking News Live 4 July: ਗੋਲੀਕਾਂਡ ਮਾਮਲੇ 'ਚ ਪੰਜਾਬ ਸਰਕਾਰ ਨੂੰ ਹਾਈਕੋਰਟ ਤੋਂ ਝਟਕਾ, ਪੰਜਾਬ, ਹਰਿਆਣਾ ਸਣੇ ਇਨ੍ਹਾਂ ਥਾਵਾਂ 'ਤੇ ਵਰ੍ਹੇਗਾ ਜ਼ੋਰਦਾਰ ਮੀਂਹ, ਕੱਲ੍ਹ ਜੇਲ੍ਹ ਤੋਂ ਬਾਹਰ ਆਉਣਗੇ ਅੰਮ੍ਰਿਤਪਾਲ ਸਿੰਘ
Jalandhar News: ਮੁੱਖ ਮੰਤਰੀ ਭਗਵੰਤ ਮਾਨ ਤੇ ਸ਼ੀਤਲ ਅੰਗੁਰਾਲ ਆਹਮੋ-ਸਾਹਮਣੇ ਹੋ ਗਏ ਹਨ। ਮਾਮਲਾ ਇੰਨਾ ਵਧ ਗਿਆ ਹੈ ਕਿ ਦੋਵੇਂ ਜਣੇ ਜਨਤਕ ਤੌਰ ਉਪਰ ਇੱਕ-ਦੂਜੇ ਨੂੰ ਵੰਗਰਣ ਲੱਗੇ ਹਨ। ਸੀਐਮ ਮਾਨ ਵੱਲੋਂ ਚੈਲੰਜ ਕਰਨ ਮਗਰੋਂ ਹੁਣ ਸ਼ੀਤਲ ਅੰਗੁਰਾਲ ਨੇ ਜਵਾਬ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਹੈ ਕਿ ਉਹ ਕੱਲ੍ਹ ਸਬੂਤਾਂ ਨਾਲ ਵੱਡੇ ਖੁਲਾਸੇ ਕਰਨਗੇ। ਸ਼ੀਤਲ ਅੰਗੁਰਾਲ ਨੇ ਕਿਹਾ ਹੈ ਕਿ ਸੁਣੋ ਭਗਵੰਤ ਮਾਨ ਸਾਹਬ...ਮੈਂ ਕੱਲ੍ਹ ਦੁਪਹਿਰ 2:00 ਵਜੇ ਬਾਬੂ ਜਗਜੀਵਨ ਰਾਮ ਚੌਕ ਜਲੰਧਰ ਵਿਖੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਭ੍ਰਿਸ਼ਟਾਚਾਰ ਦੇ ਸਾਰੇ ਸਬੂਤ ਸੌਂਪਾਂਗਾ। ਮੈਂ ਤੁਹਾਡੀ ਉਡੀਕ ਕਰਾਂਗਾ। ਆਪ ਜੀ ਨੂੰ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ
ਪਠਾਨਕੋਟ ਵਿੱਚ ਸ਼ੱਕੀ ਮੰਨੇ ਜਾਂਦੇ ਤਿੰਨ ਵਿਅਕਤੀ ਬੀਐਸਐਫ ਦੇ ਜਵਾਨ ਨਿਕਲੇ। ਇਨ੍ਹਾਂ ਤਿੰਨਾਂ ਦੀ ਫੋਟੋ ਪਠਾਨਕੋਟ ਪੁਲਿਸ ਦੇ ਹਵਾਲੇ ਨਾਲ ਵਾਇਰਲ ਹੋ ਰਹੀ ਸੀ। ਜਿਸ ਵਿੱਚ ਉਹ ਬੀਐਸਐਫ ਦੀ ਵਰਦੀ ਵਿੱਚ ਨਿੰਬੂ ਸੋਡਾ ਪੀਂਦੇ ਨਜ਼ਰ ਆਏ ਸਨ। ਪੁਲਿਸ ਨੇ ਦੱਸਿਆ ਕਿ 29 ਅਤੇ 30 ਜੂਨ ਨੂੰ ਪਠਾਨਕੋਟ ਦੇ ਨੰਗਲਪੁਰ ਇਲਾਕੇ 'ਚ ਫੌਜ ਦੀ ਵਰਦੀ ਪਾਏ ਇਨ੍ਹਾਂ ਤਿੰਨ ਸ਼ੱਕੀ ਵਿਅਕਤੀਆਂ ਨੂੰ ਦੇਖਿਆ ਗਿਆ ਸੀ। ਪਠਾਨਕੋਟ ਪੁਲਿਸ ਦੀਆਂ ਟੀਮਾਂ ਵੀ ਇਨ੍ਹਾਂ ਨੂੰ ਲੱਭਣ ਲਈ ਸਰਚ ਆਪਰੇਸ਼ਨ ਚਲਾ ਰਹੀਆਂ ਸਨ। ਖਾਸ ਤੌਰ 'ਤੇ ਅਮਰਨਾਥ ਯਾਤਰਾ ਦੇ ਰਸਤੇ 'ਚ ਆਉਣ ਕਾਰਨ ਇਲਾਕੇ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਸੀ। ਇਸ ਮਾਮਲੇ ਵਿੱਚ ਪੰਜਾਬ ਦੇ ਡੀਜੀਪੀ (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਨੇ ਕਿਹਾ ਕਿ ਫੋਟੋ ਵਾਇਰਲ ਹੋਣ ਤੋਂ ਬਾਅਦ ਇਸ ਮਾਮਲੇ ਵਿੱਚ ਬੀਐਸਐਫ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਹ ਬੀ.ਐਸ.ਐਫ ਦੇ ਜਵਾਨ ਹੀ ਹਨ। ਉਹ ਛੁੱਟੀ 'ਤੇ ਸੀ ਅਤੇ ਹੁਣ ਡਿਊਟੀ 'ਤੇ ਵਾਪਸ ਆ ਰਿਹਾ ਹੈ।
Rebellion in Akali Dal: ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦਾਅਵਾ ਕੀਤਾ ਹੈ ਕਿ ਅਕਾਲੀ ਦਲ ਨੂੰ ਤੋੜਨ ਦੀ ਕੋਸ਼ਿਸ਼ ਕਰਨ ਵਾਲਾ ਬਾਗ਼ੀ ਧੜਾ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਦਾ ਸਮਰਥਕ ਹੈ । ਸਰਨਾ ਨੇ ਖੁਲਾਸਾ ਕੀਤਾ, “ਬਾਗੀ ਧੜੇ ਦੇ ਇੱਕ ਸੀਨੀਅਰ ਮੈਂਬਰ ਵੱਲੋਂ ਲੋਕ ਸਭਾ ਚੋਣਾਂ ਲਈ ਸ਼ੁਰੂ ਵਿੱਚ ਖੱਬੇ ਪੱਖੀਆਂ ਅਤੇ ਬਸਪਾ ਨਾਲ ਗੱਠਜੋੜ ਲਈ ਸਹਿਮਤ ਹੋਣ ਤੋਂ ਬਾਅਦ ਅਚਾਨਕ ਭਾਜਪਾ ਨਾਲ ਗਠਜੋੜ ਕਰਨ ਦਾ ਸਮਰਥਨ ਸ਼ੁਰੂ ਕੀਤਾ ਸੀ । ਸਰਨਾ ਨੇ ਖੱਬੇ ਪੱਖੀ ਨੇਤਾ ਸੀਤਾਰਾਮ ਯੇਚੁਰੀ ਨਾਲ ਫਰਵਰੀ ‘ਚ ਹੋਈ ਮੀਟਿੰਗ ਦਾ ਹਵਾਲਾ ਦਿੱਤਾ ਜਿਸ ਵਿੱਚ ਖੱਬੇ ਪੱਖੀ ਅਤੇ ਬਸਪਾ ਨਾਲ ਗਠਜੋੜ ਲਈ ਸਹਿਮਤੀ ਬਣ ਗਈ ਸੀ। ਪੰਥਕ ਆਗੂ ਨੇ ਕਿਹਾ ਕਿ ਸੀਨੀਅਰ ਆਗੂ ਜੋ ਹੁਣ ਅਕਾਲੀ-ਵਿਰੋਧੀ ਧੜੇ ਦਾ ਹਿੱਸਾ ਹੈ, ਉਸ ਵੱਲੋਂ ਰਾਤੋ-ਰਾਤ ਪਾਸਾ ਪਲਟਦਿਆਂ ਭਾਜਪਾ ਨਾਲ ਮੁੜ ਗਠਜੋੜ ਦੀ ਵਕਾਲਤ ਕਰਨੀ ਸ਼ੁਰੂ ਕਰ ਦਿੱਤੀ ਸੀ । ਜਿਸ ਨੂੰ ਪਾਰਟੀ ਲੀਡਰਸ਼ਿਪ ਨੇ ਰੱਦ ਕਰ ਦਿੱਤਾ ਸੀ ।
Maur Mandi Blast Case: ਸਾਲ 2017 ਦੇ ਮੌੜ ਮੰਡੀ ਬੰਬ ਧਮਾਕੇ ਮਾਮਲੇ ਵਿੱਚ ਸਰਕਾਰ ਨੇ ਹਾਈ ਕੋਰਟ ਵਿੱਚ ਸਟੇਟਸ ਰਿਪੋਰਟ ਦਾਇਰ ਕਰਦਿਆਂ ਕਿਹਾ ਕਿ ਤਿੰਨ ਭਗੌੜੇ ਮੁਲਜ਼ਮਾਂ ਗੁਰਤੇਜ ਸਿੰਘ, ਅਮਰੀਕ ਸਿੰਘ ਅਤੇ ਅਵਤਾਰ ਸਿੰਘ ਦੀ ਜਾਇਦਾਦ ਜ਼ਬਤ ਕਰ ਲਈ ਗਈ ਹੈ। ਇਕ ਦੋਸ਼ੀ ਦੀ ਜਾਇਦਾਦ ਦੀ ਨਿਲਾਮੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਕੋਈ ਖਰੀਦਦਾਰ ਨਹੀਂ ਆਇਆ। ਇਸ ਤੋਂ ਇਲਾਵਾ ਜਲਦ ਹੀ ਦੋਵਾਂ ਦੋਸ਼ੀਆਂ ਦੀਆਂ ਜਾਇਦਾਦਾਂ ਦੀ ਨਿਲਾਮੀ ਕੀਤੀ ਜਾਵੇਗੀ। ਬਠਿੰਡਾ ਦੇ ਐਸਐਸਪੀ ਦੀਪਕ ਪਾਰੀਕ ਨੇ ਰਿਪੋਰਟ ਵਿੱਚ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਸਟੇਟਸ ਰਿਪੋਰਟ ਨੂੰ ਰਿਕਾਰਡ 'ਤੇ ਲੈਂਦਿਆਂ ਹਾਈ ਕੋਰਟ ਨੇ ਹੁਣ ਪਟੀਸ਼ਨਰ ਨੂੰ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਹੈ। ਹੁਣ ਸੁਣਵਾਈ 20 ਅਗਸਤ ਨੂੰ ਤੈਅ ਕੀਤੀ ਗਈ ਹੈ
ਪਿਛੋਕੜ
Punjab Breaking News Live 4 July: ਪੰਜਾਬ ਪੁਲਿਸ ਦੇ ਮੁਅੱਤਲ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨਾਲ ਸਬੰਧਤ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੂਬਾ ਸਰਕਾਰ ਨੂੰ ਫਟਕਾਰ ਲਗਾਈ ਹੈ। ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਵੀ ਸਰਕਾਰ ਨੇ ਉਸ ਨੂੰ ਮੁੜ ਜੁਆਇਨ ਨਹੀਂ ਕੀਤਾ। ਇਸ ਦੇ ਨਾਲ ਹੀ ਹੁਣ ਸਰਕਾਰ ਨੇ ਉਕਤ ਹੁਕਮਾਂ ਦੀ ਪਾਲਣਾ ਕਰਨ ਲਈ ਹਾਈਕੋਰਟ ਤੋਂ 15 ਦਿਨਾਂ ਦਾ ਸਮਾਂ ਲਿਆ ਹੈ। ਹਾਈਕੋਰਟ ਨੇ ਇਸ ਸਬੰਧੀ ਸਰਕਾਰ ਨੂੰ ਮਨਜ਼ੂਰੀ ਦਿੰਦੇ ਹੋਏ ਸਪੱਸ਼ਟ ਕੀਤਾ ਹੈ ਕਿ ਜੇਕਰ ਹੁਣ ਵੀ ਇਸ ਹੁਕਮ ਦੀ ਪਾਲਣਾ ਨਾ ਕੀਤੀ ਗਈ ਤਾਂ ਅਦਾਲਤ ਸਖ਼ਤ ਹੁਕਮ ਜਾਰੀ ਕਰਨ ਲਈ ਮਜਬੂਰ ਹੋਵੇਗੀ।
Weather Update: ਹਰਿਆਣਾ 'ਚ ਮਾਨਸੂਨ ਨੇ ਦਸਤਕ ਦਿੱਤੀ ਹੋਈ ਹੈ। 7 ਦਿਨਾਂ ਵਿੱਚ 56 ਫੀਸਦੀ ਮੀਂਹ ਦੀ ਕਮੀ ਪੂਰੀ ਹੋ ਗਈ ਹੈ। ਮਾਨਸੂਨ ਨੇ 28 ਜੂਨ ਨੂੰ ਹਰਿਆਣਾ ਵਿੱਚ ਦਸਤਕ ਦਿੱਤੀ ਸੀ, ਜਦੋਂ ਇੱਥੇ 92% ਬਾਰਸ਼ ਦੀ ਕਮੀ ਸੀ, ਹੁਣ ਇਹ ਘਟ ਕੇ 36% ਰਹਿ ਗਈ ਹੈ। ਸੂਬੇ ਵਿੱਚ ਮਾਨਸੂਨ ਸੀਜ਼ਨ ਦੌਰਾਨ 41.2 ਮਿਲੀਮੀਟਰ ਵਰਖਾ ਹੋ ਗਈ ਹੈ। ਸੂਬੇ ਵਿੱਚ 4 ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਸੂਬੇ 'ਚ 24 ਘੰਟਿਆਂ 'ਚ 2.9 ਮਿਲੀਮੀਟਰ ਬਾਰਿਸ਼ ਹੋਈ ਹੈ। ਉੱਥੇ ਹੀ ਪੰਜਾਬ ਦੇ 6 ਜ਼ਿਲ੍ਹਿਆਂ ਵਿੱਚ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਵਿੱਚ 9 ਜੁਲਾਈ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ।
Amritpal Singh: ਖਡੂਰ ਸਾਹਿਬ ਤੋਂ ਲੋਕ ਸਭਾ ਚੋਣ ਜਿੱਤਣ ਵਾਲੇ ਅੰਮ੍ਰਿਤਪਾਲ ਸਿੰਘ ਜਲਦੀ ਹੀ ਸੰਸਦ ਮੈਂਬਰ ਵਜੋਂ ਸਹੁੰ ਚੁੱਕਣਗੇ। ਇਸ ਦੇ ਲਈ ਅੰਮ੍ਰਿਤਪਾਲ ਸਿੰਘ ਨੂੰ ਸ਼ੁੱਕਰਵਾਰ (5 ਜੁਲਾਈ) ਤੋਂ 4 ਦਿਨ ਜਾਂ ਇਸ ਤੋਂ ਘੱਟ ਦੀ ਪੈਰੋਲ ਮਿਲੀ ਹੈ। ਪਰ ਇਨ੍ਹਾਂ 4 ਦਿਨਾਂ ਵਿੱਚ ਉਹ ਨਾ ਤਾਂ ਰਈਆ ਸਥਿਤ ਆਪਣੇ ਘਰ ਆ ਸਕਣਗੇ, ਨਾ ਹੀ ਆਪਣੇ ਲੋਕ ਸਭਾ ਹਲਕੇ ਅਤੇ ਨਾ ਹੀ ਪੰਜਾਬ ਆ ਸਕਣਗੇ। ਅੰਮ੍ਰਿਤਪਾਲ ਨੂੰ ਇਹ ਪੈਰੋਲ ਕੁਝ ਸ਼ਰਤਾਂ ਨਾਲ ਦਿੱਤੀ ਗਈ ਹੈ।
- - - - - - - - - Advertisement - - - - - - - - -