ਜਲੰਧਰ: ਕਾਂਗਰਸ ਸਰਕਾਰ ਨਾਲ ਪੰਗਾ ਲੈਣ ਵਾਲਾ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਇਸ ਵੇਲੇ ਨਸ਼ਾ ਛੁਡਾਓ ਕੇਂਦਰ ਵਿੱਚ ਦਾਖਲ ਹੈ। ਸਿਵਲ ਹਸਪਤਾਲ ਦੇ ਨਸ਼ਾ ਛੁਡਾਓ ਕੇਂਦਰ ਨੇ ਇੰਸਪੈਕਟਰ ਬਾਜਵਾ ਦੇ ਇਲਾਜ ਵਾਸਤੇ 10 ਮੈਂਬਰੀ ਪੈਨਲ ਬਣਾਇਆ ਹੈ। ਡਾ. ਨਿਰਦੋਸ਼ ਗੋਇਲ ਇਸ ਪੈਨਲ ਦੇ ਹੈੱਡ ਹਨ।
ਡਾ. ਗੋਇਲ ਨੇ ਕਿਹਾ ਕਿ ਹੁਣ ਇੰਸਪੈਕਟਰ ਬਾਜਵਾ ਦੀ ਹਾਲਤ ਠੀਕ ਹੈ। ਜਦੋਂ ਉਸ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਬੀਪੀ ਜ਼ਿਆਦਾ ਸੀ, ਹੁਣ ਨੌਰਮਲ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਬਾਜਵਾ ਦੀ ਮੈਡੀਕਲ ਹਿਸਟਰੀ ਨਹੀਂ ਮਿਲੀ। ਡਾਕਟਰਾਂ ਨੂੰ ਹੁਣ ਤੱਕ ਪਰਿਵਾਰ ਦਾ ਕੋਈ ਮੈਂਬਰ ਵੀ ਮਿਲਣ ਨਹੀਂ ਗਿਆ।
ਉਨ੍ਹਾਂ ਕਿਹਾ ਕਿ ਇੰਸਪੈਕਟਰ ਨਾਲ ਡਾਕਟਰ ਲਗਾਤਾਰ ਗੱਲਬਾਤ ਕਰ ਰਹੇ ਹਨ। ਹਸਪਤਾਲ ਦਾਖਲ ਕਰਵਾਉਣ ਵਾਲੀ ਪੁਲਿਸ ਨੇ ਵੀ ਡਾਕਟਰਾਂ ਨੂੰ ਕੋਈ ਮੈਡੀਕਲ ਹਿਸਟਰੀ ਨਹੀਂ ਦਿੱਤੀ। ਸ਼ਰਾਬ ਤੋਂ ਇਲਾਵਾ ਇੰਸਪੈਕਟਰ ਵੱਲੋਂ ਕਿਸੇ ਹੋਰ ਨਸ਼ੇ ਦੇ ਸੇਵਨ ਬਾਰੇ ਫਿਲਹਾਲ ਪਤਾ ਨਹੀਂ ਲੱਗਿਆ। ਡਾ. ਗੋਇਲ ਨੇ ਕਿਹਾ ਕਿ ਇੰਸਪੈਕਟਰ ਨੂੰ ਬਾਈਪੋਲਰ ਡਿਸਆਰਡਰ ਹੈ ਜਾਂ ਨਹੀਂ ਇਸ ਬਾਰੇ ਫਿਲਹਾਲ ਕੁਝ ਕਿਹਾ ਨਹੀਂ ਜਾ ਸਕਦਾ।