ਅੱਜ ਯਾਨੀ 1 ਫਰਵਰੀ ਨੂੰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਅਤੇ ਨਵੀਂ ਸੰਸਦ ਦਾ ਪਹਿਲਾ ਬਜਟ ਪੇਸ਼ ਕਰਨ ਜਾ ਰਹੀ ਹੈ।  ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਤੋਂ ਸ਼ੁਰੂ ਹੋ ਗਿਆ ਸੀ ਜੋ 10 ਦਿਨ ਚੱਲੇਗਾ। ਸਰਕਾਰ ਨੇ ਅੰਤਰਿਮ ਬਜਟ ਦੀਆਂ ਤਿਆਰੀਆਂ ਵੀ ਮੁਕੰਮਲ ਕਰ ਲਈਆਂ ਹਨ।  ਇਹ ਬਜਟ ਇਸ ਲਈ ਖਾਸ ਹੈ ਕਿਉਂਕਿ ਇਹ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਬਜਟ ਹੋਵੇਗਾ। ਇਸ ਬਜਟ ਵਿੱਚ ਤਿੰਨ ਵੱਡੇ ਐਲਾਨ ਕੀਤੇ ਜਾ ਸਕਦੇ ਹਨ। 


 


1. ਕਿਸਾਨ ਸਨਮਾਨ ਨਿਧੀ ਦੀ ਰਕਮ 'ਚ ਹੋ ਸਕਦਾ ਵਾਧਾ


ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ ਮਿਲਣ ਵਾਲੀ ਰਾਸ਼ੀ ਨੂੰ 6 ਹਜ਼ਾਰ ਰੁਪਏ ਤੋਂ ਵਧਾ ਕੇ 8 ਹਜ਼ਾਰ ਰੁਪਏ ਕੀਤਾ ਜਾ ਸਕਦਾ ਹੈ। ਵਰਤਮਾਨ ਵਿੱਚ, ਇਸ ਯੋਜਨਾ ਦੇ ਤਹਿਤ, ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਇੱਕ ਸਾਲ ਵਿੱਚ 2,000 ਰੁਪਏ ਦੀਆਂ ਤਿੰਨ ਕਿਸ਼ਤਾਂ ਦਿੱਤੀਆਂ ਜਾਂਦੀਆਂ ਹਨ। ਬਜਟ ਵਿੱਚ ਮਹਿਲਾ ਕਿਸਾਨਾਂ ਲਈ ਇਹ ਰਾਸ਼ੀ 6000 ਰੁਪਏ ਤੋਂ ਵਧਾ ਕੇ 12000 ਰੁਪਏ ਸਾਲਾਨਾ ਹੋ ਸਕਦੀ ਹੈ।


 


2. ਸੈਕਸ਼ਨ 80 C ਦੀ ਟੈਕਸ ਛੋਟ ਸੀਮਾ 1.5 ਲੱਖ ਰੁਪਏ ਤੋਂ ਵਧ ਕੇ 2.5 ਲੱਖ ਰੁਪਏ ਹੋ ਸਕਦੀ


 


ਇਸ ਵਾਰ ਸਰਕਾਰ ਇਨਕਮ ਟੈਕਸ ਦੀ ਧਾਰਾ 80 C ਤਹਿਤ ਮਿਲਣ ਵਾਲੀ ਟੈਕਸ ਛੋਟ ਨੂੰ ਵਧਾ ਕੇ 2.5 ਲੱਖ ਰੁਪਏ ਕਰ ਸਕਦੀ ਹੈ। ਮਤਲਬ ਕਿ ਤੁਸੀਂ ਟੈਕਸ ਬਚਾਉਣ ਲਈ 2.5 ਲੱਖ ਰੁਪਏ ਤੱਕ ਦਾ ਨਿਵੇਸ਼ ਕਰ ਸਕੋਗੇ।


EPF, PPF, ਇਕੁਇਟੀ ਲਿੰਕਡ ਸੇਵਿੰਗ ਸਕੀਮ, ਸੁਕੰਨਿਆ ਸਮ੍ਰਿਧੀ ਯੋਜਨਾ, ਰਾਸ਼ਟਰੀ ਬੱਚਤ ਸਰਟੀਫਿਕੇਟ, 5 ਸਾਲ ਦੀ FD, ਰਾਸ਼ਟਰੀ ਪੈਨਸ਼ਨ ਪ੍ਰਣਾਲੀ ਅਤੇ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਇਨਕਮ ਟੈਕਸ ਦੀ ਧਾਰਾ 80 C ਦੇ ਅਧੀਨ ਆਉਂਦੀਆਂ ਹਨ। ਇਸ ਤੋਂ ਇਲਾਵਾ, ਤੁਸੀਂ ਸਕੂਲ ਫੀਸ, ਹੋਮ ਲੋਨ ਦੀ ਅਦਾਇਗੀ, ਬੀਮਾ ਪ੍ਰੀਮੀਅਮ ਆਦਿ ਵਰਗੇ ਖਰਚਿਆਂ 'ਤੇ ਟੈਕਸ ਛੋਟ ਵੀ ਲੈ ਸਕਦੇ ਹੋ।



3. ਸੈਕਸ਼ਨ 80 D ਦੇ ਅਧੀਨ ਸਿਹਤ ਬੀਮਾ ਪ੍ਰੀਮੀਅਮ 'ਤੇ ਛੋਟ ਦੁੱਗਣੀ ਹੋ ਸਕਦੀ


ਸੈਕਸ਼ਨ 80 D ਦੇ ਤਹਿਤ ਸਿਹਤ ਬੀਮੇ ਲਈ ਭੁਗਤਾਨ ਕੀਤੇ ਪ੍ਰੀਮੀਅਮ 'ਤੇ ਟੈਕਸ ਛੋਟ ਨੂੰ ਦੁੱਗਣਾ ਕੀਤਾ ਜਾ ਸਕਦਾ ਹੈ। ਵਰਤਮਾਨ ਵਿੱਚ, 80 D ਦੇ ਤਹਿਤ, ਜੀਵਨ ਸਾਥੀ ਅਤੇ ਬੱਚਿਆਂ ਦੇ ਸਿਹਤ ਬੀਮੇ ਲਈ ਭੁਗਤਾਨ ਕੀਤੇ ਗਏ 25,000 ਰੁਪਏ ਤੱਕ ਦੇ ਸਾਲਾਨਾ ਪ੍ਰੀਮੀਅਮ 'ਤੇ ਟੈਕਸ ਛੋਟ ਉਪਲਬਧ ਹੈ। ਇਹ ਵਧ ਕੇ 50 ਹਜ਼ਾਰ ਹੋ ਸਕਦਾ ਹੈ।