ਪੜਚੋਲ ਕਰੋ
(Source: ECI/ABP News)
ਇੰਟਰਨੈਸ਼ਨਲ ਕੱਬਡੀ ਖਿਡਾਰੀ ਦੀ ਬੈਰੀਗੇਟ ਨਾਲ ਟੱਕਰ ‘ਚ ਮੌਤ, ਪਿੰਡ ‘ਚ ਸ਼ੋਕ ਦੀ ਲਹਿਰ
ਜਗਰਾਓਂ ਦੇ ਪਿੰਡ ਲੀਲਾ ਮੇਘ ਦੇ ਰਹਿਣ ਵਾਲੇ ਤੇ ਅੰਤਰਾਸ਼ਟਰੀ ਖਿਡਾਰੀ ਗਗਨਦੀਪ ਸਿੰਘ ਗਗਨਾ ਦੀ ਸੜਕ ਹਾਦਸੇ ‘ਚ ਮੌਤ ਹੋ ਗਈ। ਅਸਲ ‘ਚ ਖਿਡਾਰੀ ਗਗਨਦੀਪ ਦੇਰ ਰਾਤ ਮੁੱਲਾਂਪੁਰ ਤੋਂ ਵਾਪਸ ਆਪਣੇ ਘਰ ਆ ਰਿਹਾ ਸੀ ਕਿ ਪਿੰਡ ਚੌਕੀਮਾਨ ਨੇੜੇ ਲੱਗੇ ਟੋਲ ਪਲਾਜ਼ਾ ਦੇ ਬੈਰੀਗੇਟ ਨਾਲ ਟਕਰਾਉਣ ਨਾਲ ਉਸ ਦੀ ਮੌਤ ਹੋ ਗਈ।
![ਇੰਟਰਨੈਸ਼ਨਲ ਕੱਬਡੀ ਖਿਡਾਰੀ ਦੀ ਬੈਰੀਗੇਟ ਨਾਲ ਟੱਕਰ ‘ਚ ਮੌਤ, ਪਿੰਡ ‘ਚ ਸ਼ੋਕ ਦੀ ਲਹਿਰ International kabaddi player dies in collision with Barrygate ਇੰਟਰਨੈਸ਼ਨਲ ਕੱਬਡੀ ਖਿਡਾਰੀ ਦੀ ਬੈਰੀਗੇਟ ਨਾਲ ਟੱਕਰ ‘ਚ ਮੌਤ, ਪਿੰਡ ‘ਚ ਸ਼ੋਕ ਦੀ ਲਹਿਰ](https://static.abplive.com/wp-content/uploads/sites/5/2018/09/23144716/motorcylists-two-wheeler-rider-injured-dies-in-road-accident.jpg?impolicy=abp_cdn&imwidth=1200&height=675)
ਸੰਕੇਤਕ ਤਸਵੀਰ
ਜਗਰਾਓਂ: ਇੱਥੇ ਦੇ ਪਿੰਡ ਲੀਲਾ ਮੇਘ ਦੇ ਰਹਿਣ ਵਾਲੇ ਤੇ ਅੰਤਰਾਸ਼ਟਰੀ ਖਿਡਾਰੀ ਗਗਨਦੀਪ ਸਿੰਘ ਗਗਨਾ ਦੀ ਸੜਕ ਹਾਦਸੇ ‘ਚ ਮੌਤ ਹੋ ਗਈ। ਅਸਲ ‘ਚ ਖਿਡਾਰੀ ਗਗਨਦੀਪ ਦੇਰ ਰਾਤ ਮੁੱਲਾਂਪੁਰ ਤੋਂ ਵਾਪਸ ਆਪਣੇ ਘਰ ਆ ਰਿਹਾ ਸੀ ਕਿ ਪਿੰਡ ਚੌਕੀਮਾਨ ਨੇੜੇ ਲੱਗੇ ਟੋਲ ਪਲਾਜ਼ਾ ਦੇ ਬੈਰੀਗੇਟ ਨਾਲ ਟਕਰਾਉਣ ਨਾਲ ਉਸ ਦੀ ਮੌਤ ਹੋ ਗਈ। ਦੱਸ ਦਈਏ ਕਿ ਗਗਨ ਹਾਦਸੇ ਦੌਰਾਨ ਬੁਲਟ ‘ਤੇ ਸੀ।
ਇਸ ਦੇ ਨਾਲ ਹੀ ਮਿਲੀ ਜਾਣਕਾਰੀ ਮੁਤਾਬਕ ਗਗਨ ਆਪਣੇ ਮਾਪਿਆਂ ਦਾ ਇਕਲੌਤਾ ਬੇਟਾ ਸੀ। ਉਸ ਦੀ ਭੈਣ ਪੜ੍ਹਾਈ ਲਈ ਕੈਨੇਡਾ ਗਈ ਹੋਈ ਹੈ ਜੋ ਅੱਜ ਹੀ ਵਾਪਸ ਆਈ। ਉਸ ਤੋਂ ਬਾਅਦ ਖਿਡਾਰੀ ਦਾ ਸਸਕਾਰ ਕੀਤਾ ਗਿਆ। ਇਸ ਹਾਦਸੇ ਨਾਲ ਪਿੰਡ ‘ਚ ਸ਼ੋਕ ਦੀ ਲਹਿਰ ਹੈ।
ਉਧਰ ਮ੍ਰਿਤਕ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਟੋਲ ਵਾਲਿਆਂ ਨੇ ਪੰਜ ਬੈਰੀਗੇਟ ਵਿੱਚੋਂ ਤਿੰਨ ਦੇ ਦਰਵਾਜ਼ੇ ਬੰਦ ਕੀਤੇ ਹੋਏ ਸੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਟੋਲ ‘ਤੇ ਹਨੇਰਾ ਬਹੁਤ ਹੁੰਦਾ ਹੈ ਜਿਸ ਕਾਰਨ ਬੈਰੀਗੇਟ ਨਜ਼ਰ ਆਉਣਾ ਮੁਸ਼ਕਲ ਹੈ। ਇਸੇ ਕਰਕੇ ਗਗਨਾ ਦੀ ਬੈਰੀਗੇਟ ਨਾਲ ਟੱਕਰ ਹੋ ਗਈ ਤੇ ਉਸ ਦੀ ਮੌਕੇ ‘ਤੇ ਮੌਤ ਹੋ ਗਈ।
ਉਨ੍ਹਾਂ ਦਾ ਕਹਿਣਾ ਹੈ ਕਿ ਅੱਗੇ ਤੋਂ ਅਜਿਹਾ ਕੋਈ ਹਾਦਸਾ ਨਾ ਹੋਵੇ ਇਸ ਲਈ ਟੋਲ ਪਲਾਜ਼ਾ ਵਾਲਿਆਂ ‘ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਮ੍ਰਿਤਕ ਖਿਡਾਰੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਹਾਦਸਾ ਟੋਲ ਪਲਾਜ਼ਾ ਵਾਲਿਆਂ ਦੀ ਗਲਤੀ ਕਰਕੇ ਹੋਇਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)