ਪੜਚੋਲ ਕਰੋ

ਕਿਸਾਨਾਂ ਦੇ ਸੰਘਰਸ਼ ਨੂੰ ਸਰਕਾਰ ਨੇ ਪਾਈ ਨੱਥ ! ਘਰੋਂ ਨਿਕਲਣ ਤੋਂ ਪਹਿਲਾਂ ਹੀ ਲੀਡਰ ਕੀਤੇ ਨਜ਼ਰਬੰਦ, ਡੱਲੇਵਾਲ ਨੇ ਕਿਹਾ-ਲੋਕਤੰਤਰ ਦਾ ਗਲਾ ਘੁੱਟ ਰਹੀ ਸਰਕਾਰ

ਸ਼ੰਭੂ ਪੁਲਿਸ ਸਟੇਸ਼ਨ ਦੀ ਘੇਰਾਬੰਦੀ ਦੇ ਪ੍ਰੋਗਰਾਮ ਨੂੰ ਅਸਫਲ ਕਰਨ ਲਈ ਸੂਬਾ ਸਰਕਾਰ ਨੇ ਇੱਕ ਦਿਨ ਪਹਿਲਾਂ ਹੀ ਰਾਜ ਦੇ ਜ਼ਿਆਦਾਤਰ ਕਿਸਾਨ ਆਗੂਆਂ ਨੂੰ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਤੇ ਉਨ੍ਹਾਂ ਦੇ ਘਰਾਂ 'ਤੇ ਪੁਲਿਸ ਦੇ ਜਵਾਨ ਤਾਇਨਾਤ ਕਰ ਦਿੱਤੇ।

Punjab News: ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਦੇ ਸੀਨੀਅਰ ਆਗੂ ਤੇ ਬੀਕੇਯੂ ਏਕਤਾ ਸਿੱਧੂਪੁਰ ਦੇ ਸੂਬਾਈ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ (Jagjit Singh Dallewal)ਨੂੰ ਫਰੀਦਕੋਟ ਜ਼ਿਲ੍ਹੇ ਦੇ ਡੱਲੇਵਾਲ ਪਿੰਡ ਵਿੱਚ ਆਪਣੇ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ 'ਤੇ ਤਿੱਖੇ ਹਮਲੇ ਕੀਤੇ ਹਨ।

ਉਨ੍ਹਾਂ ਕਿਹਾ ਕਿ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹਾਂ ਵਿੱਚ ਭੇਜ ਕੇ ਤੇ ਘਰਾਂ ਵਿੱਚ ਨਜ਼ਰਬੰਦ ਰੱਖ ਕੇ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਸ਼ੰਭੂ ਪੁਲਿਸ ਸਟੇਸ਼ਨ ਦੀ ਘੇਰਾਬੰਦੀ ਦੇ ਪ੍ਰੋਗਰਾਮ ਨੂੰ ਅਸਫਲ ਕਰਨ ਲਈ ਸੂਬਾ ਸਰਕਾਰ ਨੇ ਇੱਕ ਦਿਨ ਪਹਿਲਾਂ ਹੀ ਰਾਜ ਦੇ ਜ਼ਿਆਦਾਤਰ ਕਿਸਾਨ ਆਗੂਆਂ ਨੂੰ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਤੇ ਉਨ੍ਹਾਂ ਦੇ ਘਰਾਂ 'ਤੇ ਪੁਲਿਸ ਦੇ ਜਵਾਨ ਤਾਇਨਾਤ ਕਰ ਦਿੱਤੇ।

ਫਰੀਦਕੋਟ ਵਿੱਚ ਨਜ਼ਰਬੰਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਘਰ ਦੇ ਬਾਹਰ ਵੀ ਪੁਲਿਸ ਚੌਕਸੀ ਉੱਤੇ ਹੈ। ਕਿਸਾਨ ਆਗੂ ਨੂੰ ਕਿਸੇ ਨੂੰ ਵੀ ਮਿਲਣ ਨਹੀਂ ਦਿੱਤਾ ਜਾ ਰਿਹਾ। ਸਰਕਾਰ ਅਤੇ ਪ੍ਰਸ਼ਾਸਨ ਦੇ ਰਵੱਈਏ ਬਾਰੇ ਕਿਸਾਨ ਆਗੂ ਡੱਲੇਵਾਲ ਨੇ ਇੱਕ ਵੀਡੀਓ ਜਾਰੀ ਕਰਕੇ ਸਾਰੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਸੂਬਾ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਉਨ੍ਹਾਂ ਕਿਹਾ ਕਿ ਵਿਰੋਧ ਪ੍ਰਦਰਸ਼ਨਾਂ ਤੋਂ ਉੱਭਰੀ ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਹੁਣ ਗੈਰ-ਸੰਵਿਧਾਨਕ ਜਾਪਦੇ ਹਨ।

ਕਿਸਾਨ ਆਗੂ ਡੱਲੇਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਨਾ ਸਿਰਫ਼ ਘਰ ਵਿੱਚ ਨਜ਼ਰਬੰਦ ਰੱਖਿਆ ਗਿਆ ਹੈ, ਸਗੋਂ ਕਿਸੇ ਨੂੰ ਵੀ ਉਨ੍ਹਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਨੂੰ ਮੀਡੀਆ ਨਾਲ ਗੱਲ ਕਰਨ ਦੀ ਵੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਤੇ ਅਜਿਹੀ ਕਾਰਵਾਈ ਕਰਕੇ ਸੂਬਾ ਸਰਕਾਰ ਉਨ੍ਹਾਂ ਦੇ ਜਮਹੂਰੀ ਅਧਿਕਾਰਾਂ ਨੂੰ ਦਬਾ ਰਹੀ ਹੈ।

ਅਜਿਹੇ ਹਾਲਾਤਾਂ ਦੇ ਬਾਵਜੂਦ, ਸ਼ੰਭੂ ਪੁਲਿਸ ਸਟੇਸ਼ਨ ਨੂੰ ਹਰ ਹਾਲਤ ਵਿੱਚ ਘੇਰਿਆ ਜਾਵੇਗਾ ਅਤੇ ਲੋਕ ਹੱਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕਾਰਵਾਈ ਨੂੰ ਸਫਲ ਨਹੀਂ ਹੋਣ ਦੇਣਗੇ। ਲੋਕਤੰਤਰ ਦਾ ਗਲਾ ਘੁੱਟਣ ਦੀਆਂ ਕਾਰਵਾਈਆਂ ਨੂੰ ਜ਼ਿਆਦਾ ਦੇਰ ਤੱਕ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਜਿਹੀਆਂ ਲੋਕ ਵਿਰੋਧੀ ਤਾਕਤਾਂ ਜ਼ਿਆਦਾ ਦੇਰ ਸੱਤਾ ਵਿੱਚ ਨਹੀਂ ਰਹਿ ਸਕਦੀਆਂ।

ਟਾਪ ਹੈਡਲਾਈਨ

Palwal 'ਚ ਟਰੈਕਟਰ ਨੇ 2 ਮਾਸੂਮ ਬੱਚਿਆਂ ਨੂੰ ਕੁਚਲਿਆ, ਦੋਵਾਂ ਦੀ ਮੌਤ, ਖੇਤਾਂ 'ਚ ਖਾਣਾ ਦੇਣ ਜਾ ਰਹੇ ਸਨ 
Palwal 'ਚ ਟਰੈਕਟਰ ਨੇ 2 ਮਾਸੂਮ ਬੱਚਿਆਂ ਨੂੰ ਕੁਚਲਿਆ, ਦੋਵਾਂ ਦੀ ਮੌਤ, ਖੇਤਾਂ 'ਚ ਖਾਣਾ ਦੇਣ ਜਾ ਰਹੇ ਸਨ 
Sukhbir Singh Badal ਹੋਣਗੇ ਗ੍ਰਿਫ਼ਤਾਰ ? 11 ਸਾਲ ਪੁਰਾਣੇ ਮਾਮਲੇ 'ਚ SIT ਦੇ ਨੋਟਿਸ ਤੋਂ ਬਾਅਦ ਉੱਠੇ ਸਵਾਲ
Sukhbir Singh Badal ਹੋਣਗੇ ਗ੍ਰਿਫ਼ਤਾਰ ? 11 ਸਾਲ ਪੁਰਾਣੇ ਮਾਮਲੇ 'ਚ SIT ਦੇ ਨੋਟਿਸ ਤੋਂ ਬਾਅਦ ਉੱਠੇ ਸਵਾਲ
 Kapurthala 'ਚ ਕੱਪੜਿਆਂ 'ਤੇ ਪਾਣੀ ਦੇ ਛਿੱਟੇ ਪੈਣ ਦੇ ਵਿਵਾਦ 'ਚ ਨੌਜਵਾਨ ਦਾ ਕਤਲ, 4 ਖ਼ਿਲਾਫ਼ ਨਾਮਜ਼ਦ FIR
 Kapurthala 'ਚ ਕੱਪੜਿਆਂ 'ਤੇ ਪਾਣੀ ਦੇ ਛਿੱਟੇ ਪੈਣ ਦੇ ਵਿਵਾਦ 'ਚ ਨੌਜਵਾਨ ਦਾ ਕਤਲ, 4 ਖ਼ਿਲਾਫ਼ ਨਾਮਜ਼ਦ FIR
ਜਲੰਧਰ-ਕਟੜਾ ਵੋਲਵੋ ਬੱਸ ਸੇਵਾ ਸ਼ੁਰੂ, ਜਾਣੋ ਸਮਾਂ, ਕਿਰਾਇਆ ਤੇ ਕਿਹੜੇ ਸਟਾਪਾਂ 'ਤੇ ਰੁਕੇਗੀ
ਜਲੰਧਰ-ਕਟੜਾ ਵੋਲਵੋ ਬੱਸ ਸੇਵਾ ਸ਼ੁਰੂ, ਜਾਣੋ ਸਮਾਂ, ਕਿਰਾਇਆ ਤੇ ਕਿਹੜੇ ਸਟਾਪਾਂ 'ਤੇ ਰੁਕੇਗੀ

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਤੋਂ ਬੁਰੀ ਖਬਰ, 'ਆਮ ਆਦਮੀ ਪਾਰਟੀ' ਦੇ ਵਿਧਾਇਕ ਦਾ ਐਕਸੀਡੈਂਟ; ਜਾਣੋ ਹਾਦਸੇ ਦਾ ਕਿਵੇਂ ਸ਼ਿਕਾਰ ਹੋਏ?
ਪੰਜਾਬ ਤੋਂ ਬੁਰੀ ਖਬਰ, 'ਆਮ ਆਦਮੀ ਪਾਰਟੀ' ਦੇ ਵਿਧਾਇਕ ਦਾ ਐਕਸੀਡੈਂਟ; ਜਾਣੋ ਹਾਦਸੇ ਦਾ ਕਿਵੇਂ ਸ਼ਿਕਾਰ ਹੋਏ?
Punjab News: ਪੰਜਾਬ ਤੋਂ ਵੱਡੀ ਖਬਰ, ED ਵੱਲੋਂ ਕਈ ਥਾਵਾਂ 'ਤੇ ਛਾਪੇਮਾਰੀ, ਸਟੋਨ ਕਰੈਸ਼ਰ ਕਾਰੋਬਾਰੀ ਤੇ ਪ੍ਰਾਪਰਟੀ ਡੀਲਰ ਦੇ 5 ਟਿਕਾਣਿਆਂ ਨੂੰ ਘੇਰਿਆ; ਇੰਡਸਟਰੀ 'ਚ ਮੱਚਿਆ ਹੜਕੰਪ...
ਪੰਜਾਬ ਤੋਂ ਵੱਡੀ ਖਬਰ, ED ਵੱਲੋਂ ਕਈ ਥਾਵਾਂ 'ਤੇ ਛਾਪੇਮਾਰੀ, ਸਟੋਨ ਕਰੈਸ਼ਰ ਕਾਰੋਬਾਰੀ ਤੇ ਪ੍ਰਾਪਰਟੀ ਡੀਲਰ ਦੇ 5 ਟਿਕਾਣਿਆਂ ਨੂੰ ਘੇਰਿਆ; ਇੰਡਸਟਰੀ 'ਚ ਮੱਚਿਆ ਹੜਕੰਪ...
Jalandhar News: ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਤੋਂ ਪਹਿਲਾਂ ਹਾਈ ਅਲਰਟ 'ਤੇ ਜਲੰਧਰ, ਕੈਂਟ ਰੇਲਵੇ ਸਟੇਸ਼ਨ ਸਣੇ ਚੱਪੇ-ਚੱਪੇ 'ਤੇ ਪੁਲਿਸ ਅਤੇ ਡੌਗ ਸਕੁਐਡ ਤਾਇਨਾਤ...
ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਤੋਂ ਪਹਿਲਾਂ ਹਾਈ ਅਲਰਟ 'ਤੇ ਜਲੰਧਰ, ਕੈਂਟ ਰੇਲਵੇ ਸਟੇਸ਼ਨ ਸਣੇ ਚੱਪੇ-ਚੱਪੇ 'ਤੇ ਪੁਲਿਸ ਅਤੇ ਡੌਗ ਸਕੁਐਡ ਤਾਇਨਾਤ...
Punjab News: ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਸ਼੍ਰੋਮਣੀ ਅਕਾਲੀ ਦਲ ਨੂੰ ਲੱਗਿਆ ਝਟਕਾ: ਸੀਨੀਅਰ ਆਗੂ ਨੇ ਪਾਰਟੀ ਦੇ ਸਾਰੇ ਅਹੁਦਿਆਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ...
ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਸ਼੍ਰੋਮਣੀ ਅਕਾਲੀ ਦਲ ਨੂੰ ਲੱਗਿਆ ਝਟਕਾ: ਸੀਨੀਅਰ ਆਗੂ ਨੇ ਪਾਰਟੀ ਦੇ ਸਾਰੇ ਅਹੁਦਿਆਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ...
Punjab News: ਪੰਜਾਬ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 6 ਅਫ਼ਸਰਾਂ ਦੇ ਅਚਾਨਕ ਹੋਏ ਤਬਾਦਲੇ; ਰਾਤੋ ਰਾਤ ਤੁਰੰਤ ਪ੍ਰਭਾਵ ਨਾਲ ਹੁਕਮ ਜਾਰੀ...
ਪੰਜਾਬ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 6 ਅਫ਼ਸਰਾਂ ਦੇ ਅਚਾਨਕ ਹੋਏ ਤਬਾਦਲੇ; ਰਾਤੋ ਰਾਤ ਤੁਰੰਤ ਪ੍ਰਭਾਵ ਨਾਲ ਹੁਕਮ ਜਾਰੀ...
FIFA World Cup 2026: 7ਵੀਂ ਵਾਰ ਵਿਸ਼ਵ ਕੱਪ ਫਾਈਨਲ 'ਚ ਪਹੁੰਚੀ ਮੇਸੀ ਦੀ ਅਰਜੈਨਟੀਨਾ, ਸੈਮੀਫਾਈਨਲ 'ਚ ਹਾਰਿਆ ਇੰਗਲੈਂਡ; ਅਖੀਰਲੇ ਮਿੰਟਾਂ 'ਚ ਪਲਟੀ ਖੇਡ
FIFA World Cup 2026: 7ਵੀਂ ਵਾਰ ਵਿਸ਼ਵ ਕੱਪ ਫਾਈਨਲ 'ਚ ਪਹੁੰਚੀ ਮੇਸੀ ਦੀ ਅਰਜੈਨਟੀਨਾ, ਸੈਮੀਫਾਈਨਲ 'ਚ ਹਾਰਿਆ ਇੰਗਲੈਂਡ; ਅਖੀਰਲੇ ਮਿੰਟਾਂ 'ਚ ਪਲਟੀ ਖੇਡ
ਪੰਜਾਬ ਤੋਂ ਵੱਡੀ ਖ਼ਬਰ! ਭਾਜਪਾ ਦੇ ਸੀਨੀਅਰ ਆਗੂ ਦੀ ਸੜਕ ਹਾਦਸੇ 'ਚ ਦਰਦਨਾਕ ਮੌਤ; ਸਿਆਸੀ ਜਗਤ 'ਚ ਪਸਰਿਆ ਮਾਤਮ
ਪੰਜਾਬ ਤੋਂ ਵੱਡੀ ਖ਼ਬਰ! ਭਾਜਪਾ ਦੇ ਸੀਨੀਅਰ ਆਗੂ ਦੀ ਸੜਕ ਹਾਦਸੇ 'ਚ ਦਰਦਨਾਕ ਮੌਤ; ਸਿਆਸੀ ਜਗਤ 'ਚ ਪਸਰਿਆ ਮਾਤਮ
Train News: ਆ ਗਈ IRCTC ਦੀ ਨਵੀਂ ਵੈਬਸਾਈਟ, ਹੁਣ ਮਿੰਟਾਂ 'ਚ ਹੋਵੇਗੀ ਸੂਪਰਫਾਸਟ ਬੂਕਿੰਗ; ਕੀ-ਕੀ ਹੋਏ ਵੱਡੇ ਬਦਲਾਅ?
Train News: ਆ ਗਈ IRCTC ਦੀ ਨਵੀਂ ਵੈਬਸਾਈਟ, ਹੁਣ ਮਿੰਟਾਂ 'ਚ ਹੋਵੇਗੀ ਸੂਪਰਫਾਸਟ ਬੂਕਿੰਗ; ਕੀ-ਕੀ ਹੋਏ ਵੱਡੇ ਬਦਲਾਅ?
Embed widget