ਪੜਚੋਲ ਕਰੋ

ਭਗਵੰਤ ਮਾਨ ਵੱਲੋਂ ਜਗਮੇਲ ਕਤਲ ਕਾਂਡ ਨੂੰ ਲੈ ਕੇ ਗ੍ਰਹਿ ਮੰਤਰੀ ਨੂੰ ਮਿਲਣ ਦਾ ਐਲਾਨ

ਲਹਿਰਾਗਾਗਾ ਦੇ ਪਿੰਡ ਚੰਗਾਲੀਵਾਲਾ 'ਚ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਮੌਤ ਮਗਰੋਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸੋਮਵਾਰ ਨੂੰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਦਾ ਐਲਾਨ ਕੀਤਾ ਹੈ। ਉਹ ਇਸ ਮਾਮਲੇ ਨੂੰ ਸੰਸਦ ਵਿੱਚ ਵੀ ਉਠਾਉਣਗੇ।

ਚੰਡੀਗੜ੍ਹ: ਲਹਿਰਾਗਾਗਾ ਦੇ ਪਿੰਡ ਚੰਗਾਲੀਵਾਲਾ 'ਚ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਮੌਤ ਮਗਰੋਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸੋਮਵਾਰ ਨੂੰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਦਾ ਐਲਾਨ ਕੀਤਾ ਹੈ। ਉਹ ਇਸ ਮਾਮਲੇ ਨੂੰ ਸੰਸਦ ਵਿੱਚ ਵੀ ਉਠਾਉਣਗੇ। ਭਗਵੰਤ ਮਾਨ ਨੇ ਕਿਹਾ ਕਿ ਜਿਸ ਕਰੂਰਤਾ ਤੇ ਵਹਿਸ਼ੀਆਨਾ ਤਰੀਕੇ ਨਾਲ ਜਗਮੇਲ ਨੂੰ ਨੋਚ-ਨੋਚ ਕੇ ਮਾਰਿਆ ਗਿਆ ਤੇ ਕੁੱਟ-ਵੱਢ ਦੌਰਾਨ ਉਸ ਨੂੰ ਪਿਸ਼ਾਬ ਪਿਲਾਇਆ ਗਿਆ, ਉਸ ਦੀ ਜਿੰਨੀ ਨਿਖੇਧੀ ਹੋ ਸਕੇ, ਓਨੀ ਥੋੜ੍ਹੀ ਹੈ। ਅਜਿਹਾ ਗੈਰ-ਮਨੁੱਖੀ ਕਾਰਾ ਕਰਨ ਵਾਲੇ ਜ਼ਾਲਮਾਂ ਨੂੰ ਮਿਸਾਲੀਆ ਸਜ਼ਾ ਮਿਲੇ ਤਾਂ ਕਿ ਭਵਿੱਖ 'ਚ ਕੋਈ ਅਜਿਹਾ ਖੋਫਨਾਕ ਕਾਰਾ ਕਰਨ ਦੀ ਸੋਚ ਵੀ ਨਾ ਸਕੇ। ਭਗਵੰਤ ਮਾਨ ਨੇ ਸੁਖਬੀਰ ਬਾਦਲ ਨੂੰ ਲਪੇਟਦਿਆਂ ਕਿਹਾ ਕਿ ਜੇਕਰ ਬਾਦਲ ਸਰਕਾਰ ਵੇਲੇ ਅਬੋਹਰ 'ਚ ਦਲਿਤ ਨੌਜਵਾਨ ਭੀਮ ਟਾਂਕ ਦੀ ਹੱਤਿਆ ਬਾਦਲ ਪਰਿਵਾਰ ਦੇ ਅਤਿ ਕਰੀਬੀ ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ ਤੇ ਹੋਰ ਲੋਕਾਂ ਵੱਲੋਂ ਕੀਤੀ ਗਈ। ਇਸ ਘਿਨੌਣੀ ਹੱਤਿਆ ਲਈ ਮਿਸਾਲੀਆਂ ਸਜ਼ਾ ਦਿੱਤੀ ਹੁੰਦੀ ਤਾਂ ਚੰਗਾਲੀਵਾਲਾ ਦੇ ਅਪਰਾਧੀ ਵੀ ਅਜਿਹਾ ਕਰਨ ਤੋਂ ਡਰਦੇ। ਮਾਨ ਨੇ ਕਿਹਾ ਕਿ ਨਾ ਤਾਂ ਬਾਦਲ ਵੇਲੇ ਕਾਨੂੰਨ ਦਾ ਰਾਜ ਸੀ ਤੇ ਨਾ ਹੀ ਹੁਣ ਹੈ। ਭਗਵੰਤ ਮਾਨ ਨੇ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕਰਦੇ ਹੋਏ ਕਿਹਾ ਕਿ ਜਾਂਚ ਦੇ ਘੇਰੇ ਵਿੱਚ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ, ਉਨ੍ਹਾਂ ਦੇ ਭਤੀਜੇ ਤੇ ਸਲਾਹਕਾਰ ਹੈਨਰੀ ਤੇ ਐਸਐਚਓ ਲਹਿਰਾਗਾਗਾ ਦੀ ਭੂਮਿਕਾ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚੋਂ ਸਿਆਸੀ ਬੂ ਆ ਰਹੀ ਹੈ। ਮਾਨ ਨੇ ਦੱਸਿਆ ਕਿ ਘਟਨਾ 7 ਨਵੰਬਰ ਨੂੰ ਵਾਪਰੀ ਜਦਕਿ ਐਫਆਈਆਰ 6 ਦਿਨ ਬਾਅਦ ਨੂੰ ਉਦੋਂ ਦਰਜ ਕੀਤੀ ਜਦੋਂ ਜਗਮੇਲ ਦੀ ਹਾਲਤ ਅਤਿ ਗੰਭੀਰ ਹੋ ਗਈ। ਕਿਸ ਸਿਆਸੀ ਦਬਾਅ ਥੱਲੇ ਐਨੇ ਦਿਨ ਮਾਮਲਾ ਨਹੀਂ ਦਰਜ ਕੀਤਾ ਗਿਆ, ਐਸਐਚਓ ਲਹਿਰਾਗਾਗਾ ਤੋਂ ਇਸ ਦੀ ਬਰੀਕੀ ਨਾਲ ਪੁੱਛ ਗਿੱਛ ਕਰਨੀ ਬਣਦੀ ਹੈ। ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ 'ਸਰਕਾਰ' ਯੂਰਪੀ ਦੇਸ਼ਾਂ 'ਚ ਆਪਣੀ 'ਕਿਚਨ ਕੈਬਨਿਟ' ਨਾਲ ਮਸਤ ਹੋ ਕੇ 'ਸ਼ਿਕਾਰ' ਖੇਡਣ ਗਈ ਹੋਈ ਹੈ, ਇੱਥੇ ਲਾਵਾਰਸ ਸੂਬੇ 'ਚ ਦਰਿੰਦੇ ਇਨਸਾਨੀਅਤ ਦਾ 'ਸ਼ਿਕਾਰ' ਖੇਡਣ 'ਤੇ ਉਤਰ ਆਏ ਹਨ। ਭਗਵੰਤ ਮਾਨ ਨੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਹੋਰ ਸੀਨੀਅਰ ਤੇ ਸਥਾਨਕ ਆਗੂਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਮ੍ਰਿਤਕ ਜਗਮੇਲ ਤੇ ਉਸ ਦੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਲੱਗੇ 'ਮੋਰਚੇ' 'ਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ।

ਟਾਪ ਹੈਡਲਾਈਨ

ASI Drug Case : ਚਿੱਟਾ ਪੀਂਦਾ ਫੜਿਆ ਗਿਆ ਪੰਜਾਬ ਪੁਲਿਸ ਦਾ ASI , ਡੋਪ ਟੈਸਟ ਦੀ ਰਿਪੋਰਟ ਆਈ ਤਾਂ ਹੋਇਆ ਵੱਡਾ ਖੁਲਾਸਾ
ASI Drug Case : ਚਿੱਟਾ ਪੀਂਦਾ ਫੜਿਆ ਗਿਆ ਪੰਜਾਬ ਪੁਲਿਸ ਦਾ ASI , ਡੋਪ ਟੈਸਟ ਦੀ ਰਿਪੋਰਟ ਆਈ ਤਾਂ ਹੋਇਆ ਵੱਡਾ ਖੁਲਾਸਾ
AAP ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈਕੇ ਪਹਿਲੀ ਲਿਸਟ ਕੱਲ੍ਹ ਕਰੇਗੀ ਜਾਰੀ, ਲਿਸਟ ਹੋਈ ਫਾਈਨਲ; ਇਨ੍ਹਾਂ ਨੂੰ ਮਿਲ ਸਕਦੀ ਜ਼ਿੰਮੇਵਾਰੀ
AAP ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈਕੇ ਪਹਿਲੀ ਲਿਸਟ ਕੱਲ੍ਹ ਕਰੇਗੀ ਜਾਰੀ, ਲਿਸਟ ਹੋਈ ਫਾਈਨਲ; ਇਨ੍ਹਾਂ ਨੂੰ ਮਿਲ ਸਕਦੀ ਜ਼ਿੰਮੇਵਾਰੀ
Punjab News : ਪੰਜਾਬ 'ਚ ਵੱਡੀ ਵਾਰਦਾਤ! ਜ਼ਮੀਨੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ, 55 ਸਾਲਾ ਵਿਅਕਤੀ ਦਾ ਕਤਲ
Punjab News : ਪੰਜਾਬ 'ਚ ਵੱਡੀ ਵਾਰਦਾਤ! ਜ਼ਮੀਨੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ, 55 ਸਾਲਾ ਵਿਅਕਤੀ ਦਾ ਕਤਲ
Mansa : Daljit Singh ਦੀ ਮੌਤ ਦਾ ਮਾਮਲਾ ਭਖਿਆ, ਪਤਨੀ ਨੇ ਪੁਲਿਸ 'ਤੇ ਲਾਏ ਗੰਭੀਰ ਆਰੋਪ ,ਹਾਈ ਕੋਰਟ ਜਾਣ ਦੀ ਦਿੱਤੀ ਚਿਤਾਵਨੀ 
Mansa : Daljit Singh ਦੀ ਮੌਤ ਦਾ ਮਾਮਲਾ ਭਖਿਆ, ਪਤਨੀ ਨੇ ਪੁਲਿਸ 'ਤੇ ਲਾਏ ਗੰਭੀਰ ਆਰੋਪ ,ਹਾਈ ਕੋਰਟ ਜਾਣ ਦੀ ਦਿੱਤੀ ਚਿਤਾਵਨੀ 

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
BJP ਨੇ ਖਿੱਚ ਲਈ ਤਿਆਰੀ! ਵਿਧਾਨ ਸਭਾ ਚੋਣਾਂ ਲਈ ਇੰਚਾਰਜ ਕੀਤੇ ਨਿਯੁਕਤ; ਦੇਖੋ ਪੂਰੀ ਲਿਸਟ
BJP ਨੇ ਖਿੱਚ ਲਈ ਤਿਆਰੀ! ਵਿਧਾਨ ਸਭਾ ਚੋਣਾਂ ਲਈ ਇੰਚਾਰਜ ਕੀਤੇ ਨਿਯੁਕਤ; ਦੇਖੋ ਪੂਰੀ ਲਿਸਟ
ਪੰਜਾਬ ਚੋਣਾਂ ਨੂੰ ਲੈਕੇ AAP ਦੀ ਦਿੱਲੀ 'ਚ ਬੈਠਕ ਅੱਜ, CM ਮਾਨ ਤੇ ਕੇਜਰੀਵਾਲ ਰਹਿਣਗੇ ਮੌਜੂਦ; ਉਮੀਦਵਾਰਾਂ ਦੀ ਚੋਣ ਨੂੰ ਲੈਕੇ ਹੋ ਸਕਦਾ ਵੱਡਾ ਫੈਸਲਾ
ਪੰਜਾਬ ਚੋਣਾਂ ਨੂੰ ਲੈਕੇ AAP ਦੀ ਦਿੱਲੀ 'ਚ ਬੈਠਕ ਅੱਜ, CM ਮਾਨ ਤੇ ਕੇਜਰੀਵਾਲ ਰਹਿਣਗੇ ਮੌਜੂਦ; ਉਮੀਦਵਾਰਾਂ ਦੀ ਚੋਣ ਨੂੰ ਲੈਕੇ ਹੋ ਸਕਦਾ ਵੱਡਾ ਫੈਸਲਾ
ਅੱਜ ਬੈਂਕ ਖੁੱਲ੍ਹੇ ਜਾਂ ਬੰਦ? ਬ੍ਰਾਂਚ ਜਾਣ ਤੋਂ ਪਹਿਲਾਂ ਚੈੱਕ ਕਰ ਲਓ ਲਿਸਟ
ਅੱਜ ਬੈਂਕ ਖੁੱਲ੍ਹੇ ਜਾਂ ਬੰਦ? ਬ੍ਰਾਂਚ ਜਾਣ ਤੋਂ ਪਹਿਲਾਂ ਚੈੱਕ ਕਰ ਲਓ ਲਿਸਟ
Diljit Dosanjh ਦੇ Concert ਤੋਂ ਪਹਿਲਾਂ ਬਾਲ ਕਮਿਸ਼ਨ ਹੋਈ ਸਖ਼ਤ, ਦਿੱਲੀ ਪੁਲਿਸ ਕਮਿਸ਼ਨਰ ਨੂੰ ਨੋਟਿਸ ਜਾਰੀ
Diljit Dosanjh ਦੇ Concert ਤੋਂ ਪਹਿਲਾਂ ਬਾਲ ਕਮਿਸ਼ਨ ਹੋਈ ਸਖ਼ਤ, ਦਿੱਲੀ ਪੁਲਿਸ ਕਮਿਸ਼ਨਰ ਨੂੰ ਨੋਟਿਸ ਜਾਰੀ
ਪੰਜਾਬ 'ਚ DSP ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ DSP ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ-ਚੰਡੀਗੜ੍ਹ 'ਚ ਮੀਂਹ ਦੇ ਆਸਾਰ, ਬਦਲੇਗਾ ਮੌਸਮ ਦਾ ਮਿਜਾਜ਼; 12 ਜ਼ਿਲ੍ਹਿਆਂ 'ਚ ਹਨੇਰੀ ਅਤੇ ਮੀਂਹ ਦਾ ਅਲਰਟ
ਪੰਜਾਬ-ਚੰਡੀਗੜ੍ਹ 'ਚ ਮੀਂਹ ਦੇ ਆਸਾਰ, ਬਦਲੇਗਾ ਮੌਸਮ ਦਾ ਮਿਜਾਜ਼; 12 ਜ਼ਿਲ੍ਹਿਆਂ 'ਚ ਹਨੇਰੀ ਅਤੇ ਮੀਂਹ ਦਾ ਅਲਰਟ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 30 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 30 ਅਕਤੂਬਰ 2026
Punjab News : ਲੱਖਾ ਸਿਧਾਣਾ ਤੇ ਮੋਹਣਜੀਤ ਸ਼ੇਰੋਂ ਨੂੰ 4 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ,ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਪੇਸ਼ੀ 
Punjab News : ਲੱਖਾ ਸਿਧਾਣਾ ਤੇ ਮੋਹਣਜੀਤ ਸ਼ੇਰੋਂ ਨੂੰ 4 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ,ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਪੇਸ਼ੀ 
Embed widget