Jagroop Rupa Encounter: ਪੰਜਾਬ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਜੁੜੇ ਸ਼ੂਟਰ ਜਗਰੂਪ ਰੂਪਾ ਦੇ ਪਿਤਾ ਨੂੰ ਉਸ ਦੇ ਐਨਕਾਉਂਟਰ ਦਾ ਕੋਈ ਦੁਖ ਨਹੀਂ। ਉਹ ਜਗਰੂਪ ਰੂਪਾ ਦੀਆਂ ਕਰਤੂਤਾਂ ਤੋਂ ਕਾਫੀ ਖਫਾ ਸਨ। ਜਗਰੂਪ ਰੂਪਾ ਦੇ ਪਿਤਾ ਬਲਜਿੰਦਰ ਸਿੰਘ ਦੀਆਂ ਅੱਖਾਂ ਵਿੱਚ ਪੁੱਤ ਦੀ ਮੌਤ ’ਤੇ ਇੱਕ ਹੰਝੂ ਤੱਕ ਵੀ ਨਾ ਆਇਆ।
ਰੂਪਾ ਦੇ ਪਿਤਾ ਬਲਜਿੰਦਰ ਸਿੰਘ (55) ਨੇ ਕਿਹਾ ਕਿ ‘ਬੁਰੇ ਕੰਮ ਦਾ ਬੁਰਾ ਨਤੀਜਾ’। ਉਹ ਆਪਣੇ ਨੌਜਾਵਨ ਪੁੱਤ ਦੀ ਲਾਸ਼ ’ਤੇ ਪਰਿਵਾਰ ਦਾ ਹੱਕ ਤੱਕ ਵੀ ਨਹੀਂ ਜਤਾਉਣਾ ਚਾਹੁੰਦਾ। ਉਸ ਨੇ ਕਿਹਾ ਕਿ ਉਹ ਇਸ ਬਾਰੇ ਪਿੰਡ ਦੇ ਸਰਪੰਚ ਅਵਤਾਰ ਸਿੰਘ ਬਿੱਲਾ ਤੇ ਲੋਕਾਂ ਦੀ ਸਲਾਹ ਨਾਲ ਹੀ ਅਗਲੀ ਕਾਰਵਾਈ ਕਰੇਗਾ।
ਬਲਜਿੰਦਰ ਸਿੰਘ ਨੇ ਕਿਹਾ ਕਿ ਪਰਿਵਾਰ ਨੇ ਤਾਂ ਉਸ ਨੂੰ ਕਈ ਸਾਲਾਂ ਤੋਂ ਬੇਦਖ਼ਲ ਕੀਤਾ ਹੋਇਆ ਸੀ। ਪਿੰਡ ਦੇ ਸਰਪੰਚ ਅਵਤਾਰ ਸਿੰਘ ਬਿੱਲਾ ਨੇ ਕਿਹਾ ਕਿ ਜਗਰੂਪ ਸਿੰਘ ਜਵਾਨੀ ਵਿੱਚ ਪੈਰ ਧਰਦਿਆਂ ਹੀ ਨਸ਼ਿਆਂ ਦੀ ਦਲਦਲ ਵਿੱਚ ਜਾ ਫਸਿਆ ਤੇ ਜਿਉਂ ਹੀ ਪਰਿਵਾਰ ਨੇ ਉਸ ਨੂੰ ਨਸ਼ੇ ਲੈਣ ਲਈ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਉਹ ਲੁੱਟਾਂ-ਖੋਹਾਂ, ਝਪਟਮਾਰੀ ਦੀਆਂ ਵਾਰਦਾਤਾਂ ਵੱਲ ਮੁੜ ਗਿਆ। ਉਹ ਆਸ-ਪਾਸ ਦੀਆਂ ਸੜਕਾਂ ’ਤੇ ਆਉਂਦੇ-ਜਾਂਦਿਆਂ ਨੂੰ ਲੁੱਟਿਆ ਕਰਦਾ ਸੀ। ਜਦੋਂ ਦੋ ਸਾਲ ਪਹਿਲਾਂ ਰੂਪਾ ਜੇਲ੍ਹ ਵਿੱਚੋਂ ਰਿਹਾਅ ਹੋ ਕੇ ਆਇਆ ਤਾਂ ਉਹ ਲੁੱਟਾਂ-ਖੋਹਾਂ ਤੋਂ ਅੱਗੇ ਹੋਰ ਮਾਰ-ਧਾੜਾਂ ਦੀਆਂ ਗੱਲਾਂ ਕਰਨ ਲੱਗਿਆ।
ਜੇਲ੍ਹ ਵਿੱਚ ਉਸ ਦਾ ਗੈਂਗਸਟਰਾਂ ਨਾਲ ਸੰਪਰਕ ਹੋ ਗਿਆ ਸੀ, ਜਿਸ ਕਰਕੇ ਉਹ ਪਿੰਡ ਨਹੀਂ ਰਹਿੰਦਾ ਸੀ। ਰੂਪਾ ਪੰਜ ਮਹੀਨੇ ਪਹਿਲਾਂ ਆਪਣੇ ਛੋਟੇ ਭਰਾ ਰਣਜੋਧ ਸਿੰਘ ਦੇ ਵਿਆਹ ’ਤੇ ਵੀ ਨਹੀਂ ਆਇਆ ਸੀ।
Manpreet Manu encounter : ਸ਼ਰੀਫ ਕਾਰੀਗਰ ਤੋਂ ਇੰਝ ਖਤਰਨਾਕ ਗੈਂਗਸਟ ਬਣਿਆ ਮਨਪ੍ਰੀਤ ਮੰਨੂ , 14 ਮੁਕੱਦਮੇ ਸੀ ਦਰਜ