ਫਿਰੋਜ਼ਪੁਰ: ਗੈਂਗਸਟਰ ਜੈਪਾਲ ਭੁੱਲਰ ਦੇ ਮ੍ਰਿਤਕ ਸਰੀਰ ਨੂੰ ਟਰੱਕ ਦੇ ਪਿੱਛੇ ਵੱਡੇ ਫਰੀਜ਼ਰ ਵਿੱਚ ਰੱਖ ਕੇ ਉਸ ਦਾ ਮੁੜ ਤੋਂ ਪੋਸਟ ਮਾਰਟਮ ਕਰਵਾਉਣ ਲਈ ਚੰਡੀਗੜ੍ਹ ਪੀਜੀਆਈ ਲਈ ਪਰਿਵਾਰਕ ਮੈਂਬਰਾਂ ਤੇ ਜ਼ਿਲ੍ਹਾ ਪ੍ਰਸਾਸ਼ਨ ਨੇ ਰਵਾਨਗੀ ਕੀਤੀ। ਦੱਸ ਦਈਏ ਕਿ ਇਸ ਦੌਰਾਨ ਇੱਕ ਐਂਬੂਲੈਂਸ, ਨਾਇਬ ਤਹਿਸੀਲਦਾਰ ਤੇ ਪੁਲਿਸ ਅਧਿਕਾਰੀ ਪੀਜੀਆਈ ਲਈ ਰਵਾਨਾ ਹੋਏ।


ਪਿਛਲੇ ਦਿਨ ਹਾਈ ਕੋਰਟ ਨੇ ਕੀਤੀ ਸੀ ਸੁਣਵਾਈ


ਗੈਂਗਸਟਰ ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਨੂੰ ਲੈ ਕੇ ਪਰਿਵਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਸਵੇਰੇ ਤਿੰਨ ਵਜੇ ਫਿਰੋਜ਼ਪੁਰ ਤੋਂ ਪੀਜੀਆਈ ਲਈ ਰਵਾਨਾ ਹੋਏ। ਭੁੱਲਰ ਦੀ ਮ੍ਰਿਤਕ ਦੇਹ ਨੂੰ ਟਰੱਕ ਦੇ ਪਿੱਛੇ ਵੱਡੇ ਫਰੀਜ਼ਰ ਵਿੱਚ ਰੱਖਿਆ ਗਿਆ। ਨਾਇਬ ਤਹਿਸੀਲਦਾਰ ਤੇ ਪੁਲਿਸ ਅਧਿਕਾਰੀ ਐਂਬੂਲੈਂਸ ਰਾਹੀਂ ਪੀਜੀਆਈ ਲਈ ਰਵਾਨਾ ਹੋਏ ਹਨ।


ਉਕਤ ਗੁਰਤੇਜ ਸਿੰਘ ਨਾਇਬ ਤਹਿਸੀਲਦਾਰ ਫਿਰੋਜ਼ਪੁਰ ਨੇ ਦੱਸਿਆ ਕਿ ਅਦਾਲਤ ਤੋਂ ਆਏ ਆਦੇਸ਼ਾਂ ਦੀ ਪਾਲਣਾ ਕੀਤੀ ਜਾ ਰਹੀ ਹੈ, ਜ਼ਿਲ੍ਹਾ ਪ੍ਰਸ਼ਾਸਨ ਨੇ ਸਾਥ ਦੇਣ ਦੀ ਡਿਊਟੀ ਲਗਾਈ ਹੈ।


ਇਹ ਵੀ ਪੜ੍ਹੋ: Weather Updates: ਪੰਜਾਬ, ਹਰਿਆਣਾ ਤੇ ਦਿੱਲੀ 'ਚ ਕਦੋਂ ਪਹੁੰਚੇਗੀ ਮੌਨਸੂਨ? ਇਨ੍ਹਾਂ ਇਲਾਕਿਆਂ 'ਚ ਬਾਰਸ਼ ਦਾ ਕਹਿਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904