ਪੜਚੋਲ ਕਰੋ
ਪੁਲਿਸ ਕਸਟਡੀ 'ਚੋਂ ਹਸਪਤਾਲ ਲਿਆਂਦਾ ਮੁਲਜ਼ਮ ਫਰਾਰ
ਜਲੰਧਰ ਪੁਲਿਸ ਲੁੱਟ-ਖੋਹ ਦੇ ਮੁਲਜ਼ਮ ਨੂੰ ਮੈਡੀਕਲ ਕਰਾਉਣ ਲਈ ਸਿਵਲ ਹਸਪਤਾਲ ਲਿਆਈ ਸੀ ਜੋ ਪੁਲਿਸ ਨੂੰ ਝਕਾਨੀ ਦੇ ਕੇ ਫਰਾਰ ਹੋ ਗਿਆ।

ਜਲੰਧਰ: ਸਥਾਨਕ ਪੁਲਿਸ ਲੁੱਟ-ਖੋਹ ਦੇ ਮੁਲਜ਼ਮ ਨੂੰ ਮੈਡੀਕਲ ਕਰਾਉਣ ਲਈ ਸਿਵਲ ਹਸਪਤਾਲ ਲਿਆਈ ਸੀ ਜੋ ਪੁਲਿਸ ਨੂੰ ਝਕਾਨੀ ਦੇ ਕੇ ਫਰਾਰ ਹੋ ਗਿਆ। ਥਾਣਾ ਨੰਬਰ 6 ਦੇ SHO ਸਰਬਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਅੰਕੁਸ਼ ਸਣੇ 3 ਜਣਿਆਂ ਨੂੰ ਪੁਲਿਸ ਦੇ 5 ਜਵਾਨ ਮੈਡੀਕਲ ਵਾਸਤੇ ਸਿਵਲ ਹਸਪਤਾਲ ਲੈ ਕੇ ਗਏ ਸੀ। ਉਥੇ ਭੀੜ ਜ਼ਿਆਦਾ ਹੋਣ ਕਾਰਨ ਅੰਕੁਸ਼ ਭੱਜਣ ਵਿੱਚ ਸਫਲ ਹੋ ਗਿਆ। ਅੰਕੁਸ਼ ਜਲੰਧਰ ਦੇ ਬਸਤੀ ਸ਼ੇਖ ਇਲਾਕੇ ਦਾ ਰਹਿਣ ਵਾਲਾ ਹੈ। ਪੁਲਿਸ ਨੇ ਉਸ ਨੂੰ 29 ਜੂਨ ਨੂੰ ਲੁੱਟ ਖੋਹ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ।
Before You Go
Mobiles worth 1 crore | ਫਤਿਹਗੜ੍ਹ ਸਾਹਿਬ ਪੁਲਿਸ ਦੀ ਵੱਡੀ ਕਾਮਯਾਬੀ, 1 ਕਰੋੜ ਦੇ ਮੋਬਾਈਲ ਕੀਤੇ ਬਰਾਮਦ
ਟ੍ਰੈਂਡਿੰਗ ਟੌਪਿਕ





















