ਪੜਚੋਲ ਕਰੋ
(Source: ECI/ABP News)
ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਮੌਤ, ਪਰਿਵਾਰ ਸਦਮੇ ‘ਚ
ਅਮਰੀਕਾ ਦੇ ਕੈਲੀਫੋਰਨੀਆ ‘ਚ ਦਰਦਨਾਕ ਹਾਦਸਾ ਹੋਇਆ ਹੈ। ਜਿੱਥੇ ਜਲੰਧਰ ਦੇ ਇੱਕ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ ਹੋ ਗਈ। ਦੱਸ ਦਈਏ ਕਿ ਨੌਜਵਾਨ ਨੂੰ ਪਰਿਵਾਰ ਨੇ ਕਰੀਬ 48 ਲੱਖ ਰੁਪਏ ਲਗਾਕੇ ਅਮਰੀਕਾ ਭੇਜਿਆ ਸੀ।

ਜਲੰਧਰ: ਅਮਰੀਕਾ ਦੇ ਕੈਲੀਫੋਰਨੀਆ ‘ਚ ਦਰਦਨਾਕ ਸੜਕੀ ਹਾਦਸਾ ਹੋਇਆ ਹੈ। ਜਿੱਥੇ ਜਲੰਧਰ ਦੇ ਇੱਕ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ ਹੋ ਗਈ। ਦੱਸ ਦਈਏ ਕਿ ਨੌਜਵਾਨ ਨੂੰ ਪਰਿਵਾਰ ਨੇ ਕਰੀਬ 48 ਲੱਖ ਰੁਪਏ ਲਗਾਕੇ ਅਮਰੀਕਾ ਭੇਜਿਆ ਸੀ। ਮ੍ਰਿਤਕ ਦੀ ਪਛਾਣ ਜਲੰਧਰ ਦੇ ਸ਼ਾਹਕੋਟ ਦੇ ਪਿੰਡ ਮਿਰਜ਼ਾਪੁਰ ਵਾਸੀ ਸ਼ਰਣਜੀਤ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਸ਼ਰਨਜੀਤ ਆਪਣੇ ਨਡਾਲਾ ਨਿਵਾਸੀ ਦੋਸਤ ਨਾਲ ਟਰਾਲੇ ‘ਤੇ ਸਾਮਾਨ ਲੈ ਕੇ ਮੈਕਸਿਕੋ ਵੱਲ ਜਾ ਰਿਹਾ ਸੀ। ਸ਼ਰਣਜੀਤ ਸਿੰਘ ਟਰਾਲੇ ‘ਚ ਸੁਤਾ ਪਿਆ ਸੀ ਅਤੇ ਉਸ ਦਾ ਦੋਸਲ ਟ੍ਰਾਲਾ ਚਲਾ ਰਿਹਾ ਸੀ। ਰਸਤੇ ‘ਚ ਉਨ੍ਹਾਂ ਦੇ ਟ੍ਰਾਲੇ ਦੀ ਦੂਜੇ ਟ੍ਰਾਲੇ ਨਾਲ ਟੱਕਰ ਹੋ ਗਈ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸ ‘ਚ ਟ੍ਰਾਲਾ ਬੂਰੀ ਤਰ੍ਹਾਂ ਟੱਕਰਾ ਗਿਆ ਅਤੇ ਸ਼ਰਨਜੀਤ ਦੀ ਮੌਕੇ ‘ਤੇ ਮੌਤ ਹੋ ਗਈ।
ਮ੍ਰਿਤਕ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਬੇਟੇ ਨੂੰ 48 ਲੱਖ ਰੁਪਏ ਲਾ ਕੇ ਅਮਰੀਕਾ ਭੇਜਿਆ ਸੀ ਜੋ ਉੱਥੇ ਪੱਕਾ ਸੀ। ਮ੍ਰਿਤਕ ਨੇ ਦੋ ਮਹੀਨੇ ਬਾਅਦ ਆਪਣੀ ਭੈਣ ਦੇ ਵਿਆਹ ‘ਚ ਸ਼ਾਮਲ ਹੋਣ ਲਈ ਭਾਰਤ ਆਉਣਾ ਸੀ। ਉਸ ਦੀ ਮੌਤ ਤੋਂ ਬਾਅਦ ਪਰਿਵਾਰ ਸਦਮੇ ‘ਚ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਤਕਨਾਲੌਜੀ
ਆਟੋ
ਆਟੋ
Advertisement
ਟ੍ਰੈਂਡਿੰਗ ਟੌਪਿਕ
