ਬੱਚਿਆਂ ਦੇ ਖੇਡ ਤੋਂ ਗੁਆਂਢੀ ਲੜੇ, ਚੱਲੀਆਂ ਡਾਂਗਾਂ-ਸੋਟੇ
ਸ਼ਹਿਰ ਦੇ ਦੌਲਤਪੁਰੀ ਇਲਾਕੇ ਵਿੱਚ ਦੋ ਗੁੱਟਾਂ ਵਿਚਾਲੇ ਝੜਪ ਹੋ ਗਈ। ਦੋਵਾਂ ਪੱਖਾਂ ਵਿਚਾਲੇ ਜੰਮ ਕੇ ਡਾਂਗਾਂ-ਸੋਟੇ ਚੱਲੇ। ਹਾਸਲ ਜਾਣਕਾਰੀ ਮੁਤਾਬਕ ਬੈਡਮਿੰਟਨ ਖੇਡਣ ਨੂੰ ਲੈ ਕੇ ਰਿਸ਼ਤੇਦਾਰਾਂ ਦੀ ਆਪਸ ਵਿੱਚ ਹੋਈ ਬਹਿਸ ਝਗੜੇ ਵਿੱਚ ਬਦਲ ਗਈ। ਇਸ ਤੋਂ ਬਾਅਦ ਰਿਸ਼ਤੇਦਾਰਾਂ ਨੇ ਇੱਕ-ਦੂਜੇ ਨੂੰ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ।

ਜਲਧੰਰ: ਸ਼ਹਿਰ ਦੇ ਦੌਲਤਪੁਰੀ ਇਲਾਕੇ ਵਿੱਚ ਦੋ ਗੁੱਟਾਂ ਵਿਚਾਲੇ ਝੜਪ ਹੋ ਗਈ। ਦੋਵਾਂ ਪੱਖਾਂ ਵਿਚਾਲੇ ਜੰਮ ਕੇ ਡਾਂਗਾਂ-ਸੋਟੇ ਚੱਲੇ। ਹਾਸਲ ਜਾਣਕਾਰੀ ਮੁਤਾਬਕ ਬੈਡਮਿੰਟਨ ਖੇਡਣ ਨੂੰ ਲੈ ਕੇ ਰਿਸ਼ਤੇਦਾਰਾਂ ਦੀ ਆਪਸ ਵਿੱਚ ਹੋਈ ਬਹਿਸ ਝਗੜੇ ਵਿੱਚ ਬਦਲ ਗਈ। ਇਸ ਤੋਂ ਬਾਅਦ ਰਿਸ਼ਤੇਦਾਰਾਂ ਨੇ ਇੱਕ-ਦੂਜੇ ਨੂੰ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ।
ਆਸ਼ਾ ਕੁਮਾਰੀ ਨਾਂ ਦੀ ਔਰਤ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਗਲੀ ਦੇ ਬਾਹਰ ਬੈਡਮਿੰਟਨ ਖੇਡ ਰਹੇ ਸੀ। ਇੰਨੇ ਵਿੱਚ ਉਨ੍ਹਾਂ ਦੇ ਮਾਮੇ ਲਾਹੌਰੀ ਰਾਮ ਨਾਲ ਝੜਪ ਹੋ ਗਈ। ਗੱਲ ਇੰਨੀ ਅੱਗੇ ਵਧ ਗਈ ਕਿ ਮਾਮੇ ਨੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਆਸ਼ਾ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਨੂੰ ਉਨ੍ਹਾਂ ਦੇ ਘਰ ਜਾ ਕੇ ਕੁੱਟਿਆ ਗਿਆ।
ਮੌਕੇ ‘ਤੇ ਪਹੁੰਚੀ ਪੁਲਿਸ ਨੇ ਦੋਵਾਂ ਪੱਖਾਂ ਦੇ ਲੋਕਾਂ ਨੂੰ ਸ਼ਾਂਤ ਕਰਾਇਆ ਤੇ ਉਨ੍ਹਾਂ ਨੂੰ ਪੁਲਿਸ ਥਾਣੇ ਬੁਲਾਇਆ। ਹੈੱਡ ਕਾਂਸਟੇਬਲ ਜਰਮਨਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਸ਼ਿਕਾਇਤ ਮਿਲ ਗਈ ਹੈ। ਝਗੜੇ ਵਿੱਚ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਏਗੀ।
Before You Go
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
ਟ੍ਰੈਂਡਿੰਗ ਟੌਪਿਕ

















