ਪੜਚੋਲ ਕਰੋ

ਜਲੰਧਰ ਵਿੱਚ ਖੁੱਲ੍ਹੀ ਬਾਬੇ ਨਾਨਕ ਦੀ ‘ਤੇਰਾ-ਤੇਰਾ’ ਦੀ ਹੱਟੀ

ਜਲੰਧਰ: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਲੰਧਰ ਵਿੱਚ ਅਜਿਹੀ ਦੁਕਾਨ ਖੋਲ੍ਹੀ ਗਈ ਹੈ, ਜਿੱਥੇ ਕੋਈ ਵੀ ਸਾਮਾਨ ਸਿਰਫ 13 ਰੁਪਏ ਵਿੱਚ ਵੇਚਿਆ ਜਾਂਦਾ ਹੈ। ਜ਼ਰੂਰਤਮੰਦਾਂ ਲਈ ਖੋਲ੍ਹੀ ਇਸ ਦੁਕਾਨ ਵਿੱਚ ਲੋਕ ਆਪਣਾ ਸਾਮਾਨ ਦੇ ਸਕਦੇ ਹਨ। ਸੇਵਾਦਾਰ ਇਸ ਸਾਮਾਨ ਦੀ ਮੁਰੰਮਤ ਕਰਵਾਉਂਦੇ ਹਨ ਤੇ ਮਗਰੋਂ ਜ਼ਰੂਰਤਮੰਦਾਂ ਨੂੰ 13 ਰੁਪਏ ਵਿੱਚ ਵੇਚ ਦਿੰਦੇ ਹਨ। ਜਲੰਧਰ ਦੇ ਹਰਬੰਸ ਨਗਰ ਵਿੱਚ ਜ਼ਰੂਰਤਮੰਦਾਂ ਵਾਸਤੇ ਇਹ ਦੁਕਾਨ ਖੋਲ੍ਹੀ ਗਈ ਹੈ। ਇੱਥੋਂ ਕੋਈ ਵੀ ਜ਼ਰੂਰਤਮੰਦ ਸਿਰਫ 13 ਰੁਪਏ ਵਿੱਚ ਕੱਪੜੇ ਤੇ ਹੋਰ ਸਾਮਾਨ ਖਰੀਦ ਸਕਦਾ ਹੈ। ਸ਼ਹਿਰ ਦੇ ਲੋਕ ਇੱਥੇ ਸਾਮਾਨ ਦਾਨ ਵਿੱਚ ਦਿੰਦੇ ਹਨ। ਇਸ ਦੁਕਾਨ ਨੂੰ ਚਲਾਉਣ ਵਾਲੀ ਸੰਸਥਾ ਕੱਪੜਿਆਂ ਦੀ ਮੁਰੰਮਤ ਕਰਵਾਉਂਦੀ ਹੈ, ਫਿਰ ਇਸ ਨੂੰ ਲੋਕਾਂ ਵਾਸਤੇ ਵੇਚਣ ਲਈ ਰੱਖ ਦਿੱਤਾ ਜਾਂਦਾ ਹੈ। ਸੰਸਥਾ ਨਾਲ ਜੁੜੇ ਕਰੀਬ 60 ਲੋਕ ਇੱਥੇ ਥੋੜ੍ਹੀ-ਥੋੜ੍ਹੀ ਦੇਰ ਲਈ ਸੇਵਾ ਕਰਦੇ ਹਨ। ਹਰ ਮੈਂਬਰ ਨੂੰ ਵ੍ਹੱਟਸਐਪ ਦੇ ਗਰੁੱਪ ਰਾਹੀਂ ਮੈਸੇਜ ਕਰਕੇ ਦੱਸ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਦੀ ਸੇਵਾ ਕਿੰਨੇ ਤੋਂ ਕਿੰਨੇ ਵਜੇ ਤੱਕ ਹੈ। ਦੁਕਾਨ ਵਿੱਚ ਸੇਵਾ ਨਿਭਾਅ ਰਹੇ ਮਨਦੀਪ ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਨੇ ਤੇਰਾ-ਤੇਰਾ ਦਾ ਮਹੱਤਵ ਦੱਸਿਆ ਸੀ। ਉਸੇ 'ਤੇ ਚੱਲ ਕੇ ਉਨ੍ਹਾਂ ਦੀ ਸੰਸਥਾ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਹੈ। ਸ਼ਹਿਰ ਵਿੱਚ ਜੇਕਰ ਕੋਈ ਆਪਣੇ ਘਰੋਂ ਹੀ ਸਾਮਾਨ ਭੇਜਣਾ ਚਾਹੇ ਤਾਂ ਫੋਨ 'ਤੇ ਦੱਸ ਸਕਦੇ ਹਨ। ਜਥੇਬੰਦੀ ਦੇ ਮੈਂਬਰ ਘਰੋਂ ਸਾਮਾਨ ਲੈ ਆਉਂਦੇ ਹਨ ਤੇ ਉਸ ਨੂੰ ਵਿਕਰੀ ਲਈ ਦੁਕਾਨ ਵਿੱਚ ਰੱਖ ਦਿੱਤਾ ਜਾਂਦਾ ਹੈ। ਸੰਸਥਾ ਨਾਲ ਜੁੜੇ ਪ੍ਰਾਪਰਟੀ ਡੀਲਰ ਚਰਜੀਤ ਸਿੰਘ ਨੇ ਇਸ ਸਬੰਧੀ ਕਿਹਾ ਕਿ ਜਿੰਨਾ ਟਾਇਮ ਹੋ ਸਕੇ ਇੱਥੇ ਸੇਵਾ ਕਰਨੀ ਚਾਹੀਦੀ ਹੈ। ਰੋਜ਼ਾਨਾ ਦੀ ਜ਼ਿੰਦਗੀ ਵਿੱਚ ਇੱਥੇ ਕੋਈ ਵੀ ਆ ਕੇ ਸੇਵਾ ਕਰ ਸਕਦਾ ਹੈ। ਇੱਥੇ ਕੱਪੜੇ ਦੇਣ ਆਏ ਨਿਤਿਨ ਕੌੜਾ ਨੇ ਦੱਸਿਆ ਕਿ ਨੌਜਵਾਨਾਂ ਦਾ ਇਹ ਬੜਾ ਚੰਗਾ ਉਪਰਾਲਾ ਹੈ। ਇਸ ਨਾਲ ਸੇਵਾ ਦਾ ਮੌਕਾ ਵੀ ਹੈ ਅਤੇ ਗੁਰੂ ਨਾਨਕ ਦੇਵ ਜੀ ਦੇ ਤੇਰਾ-ਤੇਰਾ ਦੇ ਸੰਦੇਸ਼ ਨੂੰ ਹੋਰ ਅੱਗੇ ਤੋਰਿਆ ਵੀ ਜਾ ਸਕਦਾ ਹੈ।

ਟਾਪ ਹੈਡਲਾਈਨ

ਪੰਜਾਬ ਦੀ ਕੈਮੀਕਲ ਫੈਕਟਰੀ 'ਚ ਲੱਗੀ ਭਿਆਨਕ ਅੱਗ, ਤਿੰਨ ਧਮਾਕਿਆਂ ਨਾਲ ਮੱਚੀ ਦਹਿਸ਼ਤ

ਪੰਜਾਬ ਕਾਂਗਰਸ ਪ੍ਰਧਾਨ ਬੋਲੇ- 40-45 ਵਿਧਾਇਕ ਛੱਡ ਸਕਦੇ AAP ਦਾ ਸਾਥ, ਸੀਕ੍ਰੇਟ ਮੀਟਿੰਗ ਕਰ ਚੁੱਕੇ; ਭੁਪੇਸ਼ ਬਘੇਲ ਪੰਜਾਬ ਦੌਰੇ 'ਤੇ

ਪੰਜਾਬ 'ਚ ਅੱਜ ਮੀਂਹ ਨੂੰ ਲੈਕੇ ਅਲਰਟ ਜਾਰੀ, ਬਦਲੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ

ਅੱਜ 40 ਲੱਖ ਬੀਬੀਆਂ ਦੇ ਫੋਨ 'ਤੇ ਵੱਜੇਗੀ ਟੂੰ-ਟੂੰ, 3 ਮਹੀਨਿਆਂ ਦੇ ਆਉਣਗੇ ਇਕੱਠੇ ਪੈਸੇ

ਵੀਡੀਓਜ਼

CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'
'80 ਸਾਲਾਂ 'ਚ ਦੇਸ਼ ਦਾ ਕੋਈ ਵਿਕਾਸ ਨਹੀਂ ਹੋਇਆ' : CM Mann
ਪੰਜਾਬ 'ਚ ਮੀਂਹ ਦਾ ਨਵਾਂ ਅਲਰਟ! ਲੋਕਾਂ ਲਈ ਅਹਿਮ ਅਪਡੇਟ
ਪੰਜਾਬ ਬੰਦ ਦਾ ਵੱਡਾ ਅਸਰ! ਹੁਸ਼ਿਆਰਪੁਰ 'ਚ 9 ਤੋਂ 5 ਵਜੇ ਤੱਕ ਸਭ ਕੁਝ ਬੰਦ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Rules Change From 1 August: ਅੱਜ ਤੋਂ LPG, ITR, ਰੇਲਵੇ ਟਿਕਟ ਸਣੇ ਬਦਲੇ ਕਈ ਨਿਯਮ, ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ?
Rules Change From 1 August: ਅੱਜ ਤੋਂ LPG, ITR, ਰੇਲਵੇ ਟਿਕਟ ਸਣੇ ਬਦਲੇ ਕਈ ਨਿਯਮ, ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ?
ਪੰਜਾਬ 'ਚ ਅੱਜ ਮੀਂਹ ਨੂੰ ਲੈਕੇ ਅਲਰਟ ਜਾਰੀ, ਬਦਲੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ 'ਚ ਅੱਜ ਮੀਂਹ ਨੂੰ ਲੈਕੇ ਅਲਰਟ ਜਾਰੀ, ਬਦਲੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਹੁਣ ਮੱਛਰਾਂ ਨੂੰ ਮਾਰਨਾ ਪਵੇਗਾ ਮਹਿੰਗਾ, ਵੱਧ ਗਈਆਂ ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ; ਦੇਖੋ ਪੂਰੀ ਲਿਸਟ
ਹੁਣ ਮੱਛਰਾਂ ਨੂੰ ਮਾਰਨਾ ਪਵੇਗਾ ਮਹਿੰਗਾ, ਵੱਧ ਗਈਆਂ ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ; ਦੇਖੋ ਪੂਰੀ ਲਿਸਟ
ਅੱਜ 40 ਲੱਖ ਬੀਬੀਆਂ ਦੇ ਫੋਨ 'ਤੇ ਵੱਜੇਗੀ ਟੂੰ-ਟੂੰ, 3 ਮਹੀਨਿਆਂ ਦੇ ਆਉਣਗੇ ਇਕੱਠੇ ਪੈਸੇ
ਅੱਜ 40 ਲੱਖ ਬੀਬੀਆਂ ਦੇ ਫੋਨ 'ਤੇ ਵੱਜੇਗੀ ਟੂੰ-ਟੂੰ, 3 ਮਹੀਨਿਆਂ ਦੇ ਆਉਣਗੇ ਇਕੱਠੇ ਪੈਸੇ
ਮਹੀਨੇ ਦੇ ਪਹਿਲੇ ਦਿਨ ਲੱਖਾਂ ਕਿਸਾਨਾਂ ਲਈ ਖੁਸ਼ਖ਼ਬਰੀ! 2031 ਤੱਕ ਖਾਤੇ 'ਚ ਆਉਂਦੀ ਰਹੇਗੀ 2000 ਦੀ ਕਿਸ਼ਤ
ਮਹੀਨੇ ਦੇ ਪਹਿਲੇ ਦਿਨ ਲੱਖਾਂ ਕਿਸਾਨਾਂ ਲਈ ਖੁਸ਼ਖ਼ਬਰੀ! 2031 ਤੱਕ ਖਾਤੇ 'ਚ ਆਉਂਦੀ ਰਹੇਗੀ 2000 ਦੀ ਕਿਸ਼ਤ
ਪੰਜਾਬ ਕਾਂਗਰਸ ਪ੍ਰਧਾਨ ਬੋਲੇ- 40-45 ਵਿਧਾਇਕ ਛੱਡ ਸਕਦੇ AAP ਦਾ ਸਾਥ, ਸੀਕ੍ਰੇਟ ਮੀਟਿੰਗ ਕਰ ਚੁੱਕੇ; ਭੁਪੇਸ਼ ਬਘੇਲ ਪੰਜਾਬ ਦੌਰੇ 'ਤੇ
ਪੰਜਾਬ ਕਾਂਗਰਸ ਪ੍ਰਧਾਨ ਬੋਲੇ- 40-45 ਵਿਧਾਇਕ ਛੱਡ ਸਕਦੇ AAP ਦਾ ਸਾਥ, ਸੀਕ੍ਰੇਟ ਮੀਟਿੰਗ ਕਰ ਚੁੱਕੇ; ਭੁਪੇਸ਼ ਬਘੇਲ ਪੰਜਾਬ ਦੌਰੇ 'ਤੇ
ਲੁਧਿਆਣਾ 'ਚ ਚੱਲੀਆਂ ਤਾੜਤਾੜ ਗੋਲੀਆਂ, 2 ਨੌਜਵਾਨ ਜ਼ਖ਼ਮੀ; ਇਲਾਕੇ 'ਚ ਫੈਲੀ ਸਨਸਨੀ

ਵੱਡੀ ਰਾਹਤ! 200 ਰੁਪਏ ਸਸਤਾ ਹੋਇਆ ਗੈਸ ਸਿਲੰਡਰ, ਜਾਣੋ ਨਵੇਂ ਰੇਟ

Embed widget