ਨਵੀਂ ਦਿੱਲੀ: ਅਸੀਂ ਜਦੋਂ ਵੀ ਭਾਰਤ ਦੀ ਆਜ਼ਾਦੀ ਲਈ ਕੁਰਬਾਨ ਹੋਏ ਲੋਕਾਂ ਨੂੰ ਯਾਦ ਕਰਦੇ ਹਾਂ ਤਾਂ ਸਾਡੇ ਮਨ ’ਚ ਜਲ੍ਹਿਆਂਵਾਲਾ ਬਾਗ ਦੀ ਯਾਦ ਤਾਜ਼ਾ ਹੋ ਜਾਂਦੀ ਹੈ। 13 ਅਪ੍ਰੈਲ, 1919 ਨੂੰ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ’ਚ ਜੋ ਕੁਝ ਹੋਇਆ ਸੀ, ਅਸੀਂ ਸਿਰਫ਼ ਉਸ ਦੀ ਕਲਪਨਾ ਕਰ ਸਕਦੇ ਹਾਂ, ਪਰ ਪਤਾ ਨਹੀਂ ਕਿੰਨੇ ਲੋਕਾਂ ਨੇ ਇਸ ਦਿਨ ਆਪਣਿਆਂ ਨੂੰ ਗੁਆ ਦਿੱਤਾ ਸੀ। ਇਸ ਦਿਨ ਅੰਗਰੇਜਾਂ ਨੇ ਨਿਹੱਥੇ ਭਾਰਤੀਆਂ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ। ਇਸ ਲਈ ਇਹ ਦਿਨ ਭਾਰਤ ਦੇ ਇਤਿਹਾਸ ’ਚ ਹਮੇਸ਼ਾ ਜੀਉਂਦਾ ਰਹੇਗਾ। ਹਾਲਾਂਕਿ ਇਸ ਘਟਨਾ ਨੂੰ 102 ਸਾਲ ਪੂਰੇ ਹੋ ਚੁੱਕੇ ਹਨ, ਫਿਰ ਵੀ ਇਸ ਦੀ ਯਾਦ ਬਹੁਤ ਸਾਰੀਆਂ ਅੱਖਾਂ ਨੂੰ ਨਮ ਕਰ ਦਿੰਦੀ ਹੈ।

ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦਫ਼ਤਰ ’ਚ 484 ਸ਼ਹੀਦਾਂ ਦੀ ਸੂਚੀ ਹੈ, ਜਦਕਿ ਜਲ੍ਹਿਆਂਵਾਲਾ ਬਾਗ ’ਚ ਕੁੱਲ 388 ਸ਼ਹੀਦਾਂ ਦੀ ਸੂਚੀ ਹੈ। ਉੱਥੇ ਹੀ ਅਣਅਧਿਕਾਰਤ ਅੰਕੜਿਆਂ ਅਨੁਸਾਰ ਮਰਨ ਵਾਲਿਆਂ ਦੀ ਗਿਣਤੀ 1000 ਤੋਂ ਵੱਧ ਸੀ। ਦੱਸ ਦੇਈਏ ਕਿ ਇਸ ਘਟਨਾ ਤੋਂ ਬਾਅਦ ਭਾਰਤ ’ਚ ਬ੍ਰਿਟਿਸ਼ ਤੇ ਉਨ੍ਹਾਂ ਦੇ ਮਾਲ ਦਾ ਬਾਈਕਾਟ ਹੋਇਆ ਸੀ।

ਲੋਕਾਂ ਨੇ ਖੂਹ ’ਚ ਛਾਲ ਮਾਰ ਦਿੱਤੀ ਸੀ
ਜਲ੍ਹਿਆਂਵਾਲਾ ਬਾਗ ’ਚ ਰੌਲਟ ਐਕਟ ਦਾ ਵਿਰੋਧ ਕਰਨ ਲਈ ਇੱਕ ਸ਼ਾਂਤੀ ਸਭਾ ਆਯੋਜਿਤ ਕੀਤੀ ਗਈ ਸੀ, ਜਿਸ ਵਿੱਚ ਜਨਰਲ ਡਾਇਰ ਨਾਂ ਦੇ ਇੱਕ ਅਧਿਕਾਰੀ ਨੇ ਉਸ ਮੀਟਿੰਗ ’ਚ ਮੌਜੂਦ ਲੋਕਾਂ ਨੂੰ ਰੋਕਣ ਲਈ ਉਨ੍ਹਾਂ ’ਤੇ ਗੋਲੀਆਂ ਚਲਾਈਆਂ ਸਨ। ਇਸ ਕਾਰਨ ਬਹੁਤ ਸਾਰੇ ਲੋਕਾਂ ਨੇ ਆਪਣੀ ਜਾਨ ਬਚਾਉਣ ਲਈ ਖੂਹ ’ਚ ਛਾਲ ਮਾਰ ਦਿੱਤੀ ਸੀ, ਪਰ ਕੁਝ ਸਮੇਂ ਬਾਅਦ ਖੂਹ ’ਚ ਵੀ ਲਾਸ਼ਾਂ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਸਨ ਅਤੇ ਜਲ੍ਹਿਆਂਵਾਲਾ ਬਾਗ ਕੁਝ ਮਿੰਟਾਂ ਵਿੱਚ ਸ਼ਮਸ਼ਾਨਘਾਟ ’ਚ ਤਬਦੀਲ ਹੋ ਗਿਆ ਸੀ। ਇਸ ਦੌਰਾਨ ਲਗਪਗ 1650 ਰਾਉਂਡ ਗੋਲੀਆਂ ਚਲਾਈਆਂ ਗਈਆਂ ਸਨ।

ਊਧਮ ਸਿੰਘ ਨੇ ਜਨਰਲ ਡਾਇਰ ਦੀ ਹੱਤਿਆ ਕੀਤੀ ਸੀ
ਜਲ੍ਹਿਆਂਵਾਲਾ ਬਾਗ ਕਤਲੇਆਮ ’ਚ ਮੌਜੂਦ ਰਹੇ ਊਧਮ ਸਿੰਘ ਨੇ 21 ਸਾਲ ਬਾਅਦ 1940 ’ਚ ਜਨਰਲ ਡਾਇਰ ਨੂੰ ਲੰਦਨ ’ਚ ਗੋਲੀ ਮਾਰ ਕੇ ਬਦਲਾ ਲਿਆ ਸੀ ਪਰ ਲੰਦਨ ਅਦਾਲਤ ਨੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਇਸ ਤੋਂ ਬਾਅਦ ਭਾਰਤੀਆਂ ’ਚ ਆਜ਼ਾਦੀ ਦੀ ਅੱਗ ਤੇਜ਼ ਹੋ ਗਈ ਤੇ ਫਿਰ 15 ਅਗਸਤ 1947 ਨੂੰ ਸਾਡਾ ਦੇਸ਼ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦ ਹੋ ਗਿਆ ਸੀ।


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ