ਪੜਚੋਲ ਕਰੋ

ਅਰਸ਼ਦੀਪ ਨੂੰ ਖਾਲਿਸਤਾਨੀ ਕਹਿਣ 'ਤੇ ਭੜਕੇ ਜਥੇਦਾਰ: ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ- ਮਾੜੀ ਮਾਨਸਿਕਤਾ ਵਾਲੇ ਲੋਕ ਹੁੰਦੇ ਹਨ, ਖੇਡ 'ਚ ਜਿੱਤ ਜਾਂ ਹਾਰ ਹੋਣੀ ਸੁਭਾਵਿਕ ਹੈ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕ੍ਰਿਕਟ ਇੱਕ ਅਜਿਹੀ ਖੇਡ ਹੈ, ਜਿਸ ਵਿੱਚ ਜਿੱਤ ਜਾਂ ਹਾਰ ਹੋਣੀ ਸੁਭਾਵਿਕ ਹੈ। ਅਰਸ਼ਦੀਪ ਸਿੰਘ ਪੂਰੀ ਲਗਨ ਨਾਲ ਕ੍ਰਿਕਟ ਮੈਚ ਖੇਡ ਰਿਹਾ ਸੀ।

ਚੰਡੀਗੜ੍ਹ: ਏਸ਼ੀਆ ਕੱਪ 2022 'ਚ ਪਾਕਿਸਤਾਨ ਖਿਲਾਫ਼ ਮੈਚ ਦੌਰਾਨ ਕੈਚ ਛੱਡੇ ਜਾਣ ਤੇ ਅਰਸ਼ਦੀਪ ਸਿੰਘ ਨੂੰ ਟਵਿੱਟਰ 'ਤੇ ਖਾਲਿਸਤਾਨੀ ਕਿਹਾ ਜਾਣ ਲੱਗਾ। ਜਿਸ ਤੋਂ ਬਆਦ ਅਰਸ਼ਦੀਪ ਦੇ ਬਚਾਅ 'ਚ ਸਭ ਤੋਂ ਪਹਿਲਾਂ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਆਏ ਸਨ। ਹਰਭਜਨ ਸਿੰਘ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਟਵੀਟ ਕਰਕੇ ਕਿਹਾ ਕਿ ਨੌਜਵਾਨਾਂ ਨੂੰ ਅਰਸ਼ਦੀਪ ਸਿੰਘ ਦੀ ਆਲੋਚਨਾ ਕਰਨੀ ਬੰਦ ਕਰ ਦੇਣੀ ਚਾਹੀਦੀ ਹੈ। ਕੋਈ ਜਾਣਬੁੱਝ ਕੇ ਕੈਚ ਨਹੀਂ ਛੱਡਦਾ...ਸਾਨੂੰ ਆਪਣੇ ਮੁੰਡਿਆਂ 'ਤੇ ਮਾਣ ਹੈ...ਪਾਕਿਸਤਾਨ ਨੇ ਵਧੀਆ ਖੇਡਿਆ...ਸ਼ਰਮ ਹੈ ਉਹਨਾਂ ਲੋਕਾਂ ਨੂੰ ਜੋ ਇਸ ਪਲੇਟਫਾਰਮ ਅਰਸ਼ ਅਤੇ ਟੀਮ ਨੂੰ ਸਸਤੀ ਗੱਲ ਕਹਿ ਕੇ ਸਾਡੇ ਹੀ ਲੋਕਾਂ ਨੂੰ ਜ਼ਲੀਲ ਕਰਦੇ ਹਨ। ਅਰਸ਼ ਸੋਨਾ ਹੈ...

ਹਰਭਜਨ ਸਿੰਘ ਦੇ ਟਰੋਲ ਹੋਣ ਤੋਂ ਬਾਅਦ ਕਈ ਨੌਜਵਾਨਾਂ ਨੇ ਟੀਮ ਅਤੇ ਅਰਸ਼ਦੀਪ ਦਾ ਸਾਥ ਦਿੱਤਾ। ਹਰ ਕਿਸੇ ਨੇ ਅਰਸ਼ਦੀਪ ਨੂੰ ਖਾਲਿਸਤਾਨੀ ਅਤੇ ਦੇਸ਼ ਦਾ ਗੱਦਾਰ ਹੋਣ ਦੀ ਆਲੋਚਨਾ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਅਰਸ਼ਦੀਪ ਨੌਜਵਾਨ ਖਿਡਾਰੀ ਹੈ।

ਅਰਸ਼ਦੀਪ ਨੂੰ ਖਾਲਿਸਤਾਨੀ ਕਹਿਣ 'ਤੇ ਭੜਕੇ ਜਥੇਦਾਰ 

ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਅਰਸ਼ਦੀਪ ਨੂੰ ਖਾਲਿਸਤਾਨੀ ਕਹਿਣ 'ਤੇ ਭੜਕੇ ਹੋਏ ਹਨ। ਉਨ੍ਹਾਂ ਅਜਿਹਾ ਬੋਲਣ ਵਾਲਿਆਂ ਨੂੰ ਮਾੜੀ ਮਾਨਸਿਕਤਾ ਵਾਲਾ ਕਿਹਾ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕ੍ਰਿਕਟ ਇੱਕ ਅਜਿਹੀ ਖੇਡ ਹੈ, ਜਿਸ ਵਿੱਚ ਜਿੱਤ ਜਾਂ ਹਾਰ ਹੋਣੀ ਸੁਭਾਵਿਕ ਹੈ। ਅਰਸ਼ਦੀਪ ਸਿੰਘ ਪੂਰੀ ਲਗਨ ਨਾਲ ਕ੍ਰਿਕਟ ਮੈਚ ਖੇਡ ਰਿਹਾ ਸੀ। ਇੱਕ ਕੈਚ ਮਿਸ ਹੋਣ ਤੋਂ ਬਾਅਦ ਦੇਸ਼ ਦੇ ਅੰਦਰ ਮਾੜੀ ਮਾਨਸਿਕਤਾ ਵਾਲੇ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਅਰਸ਼ਦੀਪ ਸਿੰਘ ਨੂੰ ਗੰਦੇ ਤਰੀਕੇ ਨਾਲ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ- ਭਾਰਤ-ਪਾਕਿ ਸਰਹੱਦ 'ਤੇ ਖੇਤ 'ਚੋਂ ਮਿਲੀ 19 ਕਰੋੜ ਦੀ ਹੈਰੋਇਨ

ਇਹ ਇੱਕ ਮੰਦਭਾਗੀ ਗੱਲ ਹੈ ਅਤੇ ਭਾਰਤ ਸਰਕਾਰ ਨੂੰ ਅਜਿਹੇ ਘਟੀਆ ਮਾਨਸਿਕਤਾ ਵਾਲੇ ਲੋਕਾਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਜੋ ਲੋਕ ਸ਼ੋਸ਼ਲ ਮੀਡੀਆ 'ਤੇ ਗੰਦਗੀ ਫੈਲਾ ਰਹੇ ਹਨ ਅਤੇ ਉਨ੍ਹਾਂ ਖਿਲਾਫ ਗੰਦੀ ਸ਼ਬਦਾਵਲੀ ਦੀ ਵਰਤੋਂ ਕਰ ਰਹੇ ਹਨ, ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਅਜਿਹੀ ਗੰਦੀ ਮਾਨਸਿਕਤਾ ਵਾਲੇ ਲੋਕ ਹੀ ਦੇਸ਼ ਅਤੇ ਕੌਮ ਦਾ ਨਾਮ ਖ਼ਰਾਬ ਕਰਦੇ ਹਨ।

ਇਹ ਵੀ ਪੜ੍ਹੋ- ਸੁਖਬੀਰ ਬਾਦਲ ਦੀ ਪੇਸ਼ੀ: ਕੋਟਕਪੂਰਾ ਫਾਈਰਿੰਗ ਮਾਮਲੇ 'ਚ SIT ਵੱਲੋਂ ਪੁੱਛਗਿੱਛ ਸ਼ੁਰੂ

ਇਸ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਅਰਸ਼ਦੀਪ ਸਿੰਘ ਨੂੰ ਸੁਨੇਹਾ ਦਿੰਦਿਆ ਕਿਹਾ ਕਿ ਅਰਸ਼ਦੀਪ ਨੂੰ ਤਨ ਮਨ ਨਾਲ ਖੇਡਣਾ ਅਤੇ ਅਕਾਲ ਪੁਰਖ ਵਿੱਚ ਭਰੋਸਾ ਰੱਖਣਾ ਚਾਹੀਦਾ ਹੈ। ਵਾਹਿਗੁਰੂ ਆਉਣ ਵਾਲੇ ਸਮੇਂ ਵਿੱਚ ਕਾਮਯਾਬੀ ਬਖਸ਼ੇ। ਸੱਚਾ ਸਿੱਖ ਕਦੇ ਹਾਰ ਨਹੀਂ ਮੰਨਦਾ ਅਤੇ ਕਦੇ ਵੀ ਹੌਸਲਾ ਨਹੀਂ ਛੱਡਦਾ। ਇਸ ਲਈ ਪੂਰੀ ਲਗਨ ਨਾਲ ਖੇਡੋ ਅਤੇ ਦੇਸ਼ ਅਤੇ ਕੌਮ ਦਾ ਨਾਮ ਰੋਸ਼ਨ ਕਰੋ।

ਟਾਪ ਹੈਡਲਾਈਨ

ਚੋਣਾਂ ਤੋਂ ਪਹਿਲਾਂ AAP ਨੂੰ ਲੱਗਿਆ ਝਟਕਾ, 50 ਤੋਂ ਵੱਧ ਪਰਿਵਾਰਾਂ ਨੇ ਫੜਿਆ ਨੇ ਕਾਂਗਰਸ ਦਾ ਪੱਲਾ; ਮੱਚੀ ਹਲਚਲ
ਚੋਣਾਂ ਤੋਂ ਪਹਿਲਾਂ AAP ਨੂੰ ਲੱਗਿਆ ਝਟਕਾ, 50 ਤੋਂ ਵੱਧ ਪਰਿਵਾਰਾਂ ਨੇ ਫੜਿਆ ਨੇ ਕਾਂਗਰਸ ਦਾ ਪੱਲਾ; ਮੱਚੀ ਹਲਚਲ
ਅੱਜ ਬੰਦ ਹੋਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ, ਲੱਖਾਂ ਸ਼ਰਧਾਲੂ ਹੋਏ ਨਤਮਸਤਕ
ਅੱਜ ਬੰਦ ਹੋਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ, ਲੱਖਾਂ ਸ਼ਰਧਾਲੂ ਹੋਏ ਨਤਮਸਤਕ
ਪੰਜਾਬ 'ਚ ਜੱਜਾਂ ਦੇ ਤਬਾਦਲੇ! 23 ਨਿਆਂਇਕ ਅਧਿਕਾਰੀਆਂ ਨੂੰ ਮਿਲੀਆਂ ਨਵੀਆਂ ਜ਼ਿੰਮੇਵਾਰੀਆਂ; ਜਾਣੋ ਕਿਸ ਨੂੰ ਕਿੱਥੇ ਭੇਜਿਆ
ਪੰਜਾਬ 'ਚ ਜੱਜਾਂ ਦੇ ਤਬਾਦਲੇ! 23 ਨਿਆਂਇਕ ਅਧਿਕਾਰੀਆਂ ਨੂੰ ਮਿਲੀਆਂ ਨਵੀਆਂ ਜ਼ਿੰਮੇਵਾਰੀਆਂ; ਜਾਣੋ ਕਿਸ ਨੂੰ ਕਿੱਥੇ ਭੇਜਿਆ
ਪਰਗਟ ਸਿੰਘ ਨੇ ਕੀਤੀ CM ਅਹੁਦੇ 'ਤੇ ਦਾਅਵੇਦਾਰੀ, ਕਿਹਾ- ਪੰਜਾਬ ਕਾਂਗਰਸ 'ਚ ਇੰਨੇ ਚਿਹਰੇ, ਹਰ ਕੋਈ CM ਬਣ...
ਪਰਗਟ ਸਿੰਘ ਨੇ ਕੀਤੀ CM ਅਹੁਦੇ 'ਤੇ ਦਾਅਵੇਦਾਰੀ, ਕਿਹਾ- ਪੰਜਾਬ ਕਾਂਗਰਸ 'ਚ ਇੰਨੇ ਚਿਹਰੇ, ਹਰ ਕੋਈ CM ਬਣ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਦਿੱਲੀ 'ਚ ਅੱਜ ਵੱਡਾ ਪ੍ਰਦਰਸ਼ਨ! ਕੀ ਰਹੇਗਾ ਬੰਦ ਅਤੇ ਕੀ ਖੁੱਲ੍ਹਾ, ਜਾਣੋ ਇਕੱਲੀ-ਇਕੱਲੀ ਗੱਲ
ਦਿੱਲੀ 'ਚ ਅੱਜ ਵੱਡਾ ਪ੍ਰਦਰਸ਼ਨ! ਕੀ ਰਹੇਗਾ ਬੰਦ ਅਤੇ ਕੀ ਖੁੱਲ੍ਹਾ, ਜਾਣੋ ਇਕੱਲੀ-ਇਕੱਲੀ ਗੱਲ
IPL 2027 ਤੋਂ ਪਹਿਲਾਂ CSK ਨੂੰ ਲੱਗਿਆ ਵੱਡਾ ਝਟਕਾ, ਦਿੱਗਜ ਨੇ 8 ਸਾਲਾਂ ਬਾਅਦ ਛੱਡੀ ਟੀਮ
IPL 2027 ਤੋਂ ਪਹਿਲਾਂ CSK ਨੂੰ ਲੱਗਿਆ ਵੱਡਾ ਝਟਕਾ, ਦਿੱਗਜ ਨੇ 8 ਸਾਲਾਂ ਬਾਅਦ ਛੱਡੀ ਟੀਮ
ਪੰਜਾਬ 'ਚ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ PCS ਅਧਿਕਾਰੀਆਂ ਦੀ ਹੋਈ ਬਦਲੀ; ਦੇਖੋ ਪੂਰੀ ਲਿਸਟ
ਪੰਜਾਬ 'ਚ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ PCS ਅਧਿਕਾਰੀਆਂ ਦੀ ਹੋਈ ਬਦਲੀ; ਦੇਖੋ ਪੂਰੀ ਲਿਸਟ
ਪਨਾਮਾ 'ਚ 7.6 ਦੀ ਤੀਬਰਤਾ ਨਾਲ ਕੰਬੀ ਧਰਤੀ, ਪੰਜ ਦੇਸ਼ਾਂ 'ਚ ਸੁਨਾਮੀ ਦਾ ਅਲਰਟ; ਲੋਕਾਂ 'ਚ ਫੈਲੀ ਦਹਿਸ਼ਤ
ਪਨਾਮਾ 'ਚ 7.6 ਦੀ ਤੀਬਰਤਾ ਨਾਲ ਕੰਬੀ ਧਰਤੀ, ਪੰਜ ਦੇਸ਼ਾਂ 'ਚ ਸੁਨਾਮੀ ਦਾ ਅਲਰਟ; ਲੋਕਾਂ 'ਚ ਫੈਲੀ ਦਹਿਸ਼ਤ
ਅੱਜ ਬੰਦ ਹੋਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ, ਲੱਖਾਂ ਸ਼ਰਧਾਲੂ ਹੋਏ ਨਤਮਸਤਕ
ਅੱਜ ਬੰਦ ਹੋਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ, ਲੱਖਾਂ ਸ਼ਰਧਾਲੂ ਹੋਏ ਨਤਮਸਤਕ
ਪੰਜਾਬ 'ਚ ਜੱਜਾਂ ਦੇ ਤਬਾਦਲੇ! 23 ਨਿਆਂਇਕ ਅਧਿਕਾਰੀਆਂ ਨੂੰ ਮਿਲੀਆਂ ਨਵੀਆਂ ਜ਼ਿੰਮੇਵਾਰੀਆਂ; ਜਾਣੋ ਕਿਸ ਨੂੰ ਕਿੱਥੇ ਭੇਜਿਆ
ਪੰਜਾਬ 'ਚ ਜੱਜਾਂ ਦੇ ਤਬਾਦਲੇ! 23 ਨਿਆਂਇਕ ਅਧਿਕਾਰੀਆਂ ਨੂੰ ਮਿਲੀਆਂ ਨਵੀਆਂ ਜ਼ਿੰਮੇਵਾਰੀਆਂ; ਜਾਣੋ ਕਿਸ ਨੂੰ ਕਿੱਥੇ ਭੇਜਿਆ
ਪਰਗਟ ਸਿੰਘ ਨੇ ਕੀਤੀ CM ਅਹੁਦੇ 'ਤੇ ਦਾਅਵੇਦਾਰੀ, ਕਿਹਾ- ਪੰਜਾਬ ਕਾਂਗਰਸ 'ਚ ਇੰਨੇ ਚਿਹਰੇ, ਹਰ ਕੋਈ CM ਬਣ...
ਪਰਗਟ ਸਿੰਘ ਨੇ ਕੀਤੀ CM ਅਹੁਦੇ 'ਤੇ ਦਾਅਵੇਦਾਰੀ, ਕਿਹਾ- ਪੰਜਾਬ ਕਾਂਗਰਸ 'ਚ ਇੰਨੇ ਚਿਹਰੇ, ਹਰ ਕੋਈ CM ਬਣ...
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 10 ਅਕਤੂੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 10 ਅਕਤੂੂਬਰ 2026
Embed widget