ਪੜਚੋਲ ਕਰੋ

ਜੋਧਪੁਰ 'ਚ ਨਜ਼ਰਬੰਦ ਸਿੱਖਾਂ ਨੂੰ ਸਾਲਾਂ ਬਾਅਦ ਮਿਲਿਆ ਮੁਆਵਜ਼ਾ

ਚੰਡੀਗੜ੍ਹ: ਅੱਜ ਪੰਜਾਬ ਭਵਨ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੋਧਪੁਰ 'ਚ ਨਜ਼ਰਬੰਦ ਰਹੇ ਸਿੱਖਾਂ ਨੂੰ ਮੁਆਵਜ਼ਾ ਰਾਸ਼ੀ ਦੇ ਚੈੱਕ ਵੰਡੇ। ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਪੂਰੀ ਮੁਆਵਜ਼ਾ ਰਾਸ਼ੀ ਦਾ ਅੱਧਾ ਹਿੱਸਾ ਯਾਨੀ ਕਿ 2 ਕਰੋੜ 25 ਲੱਖ ਰੁਪਏ ਵੰਡੇ ਗਏ। ਹਾਲਾਂਕਿ, ਕੈਪਟਨ ਅਮਰਿੰਦਰ ਸਿੰਘ ਨੇ ਮੁਆਵਜ਼ਾ ਰਾਸ਼ੀ ਦੇ ਚੈੱਕ ਵੰਡ ਰਹੇ ਸਨ, ਪਰ ਇੱਥੇ ਵੀ ਕ੍ਰੈਡਿਟ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲੈ ਗਏ। ਦਰਅਸਲ, ਸਟੇਜ 'ਤੇ ਬੋਲਣ ਆਏ ਬੰਦੀ ਜਸਬੀਰ ਸਿੰਘ ਘੁੰਮਣ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ 'ਚ ਕਿਹਾ ਕਿ ਮੰਚ 'ਤੇ ਸੁਸ਼ੋਭਿਤ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ। ਇਸ ਗੱਲ 'ਤੇ ਸਾਰਿਆਂ 'ਚ ਹਾਸਾ ਛਿੜ ਗਿਆ। ਹਾਲਾਕਿ ਬਾਅਦ 'ਚ ਉਨ੍ਹਾਂ ਕਿਹਾ ਕਿ ਅਜੇ ਹੌਲੀ-ਹੌਲੀ ਦਿਮਾਗ ਚੋਂ ਨਿਕਲੇਗਾ। ਦੱਸ ਦਈਏ ਕਿ ਅਦਾਲਤ ਨੇ ਇਨ੍ਹਾਂ ਬੰਦੀ ਸਿੱਖਾਂ ਲਈ ਕੁੱਲ 4.5 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਦੇਣ ਲਈ ਕਿਹਾ ਸੀ ਜਿਸ ਚੋਂ ਬਾਕੀ ਬਚਦੀ ਰਾਸ਼ੀ ਕੇਂਦਰ ਸਰਕਾਰ ਦੇਵੇਗੀ। ਇਸ ਮੌਕੇ ਪੱਟੀ ਦੇ ਵਿਧਾਇਕ ਹਰਮਿੰਦਰ ਗਿੱਲ ਨੇ ਕਿਹਾ ਕਿ ਮੈਂ ਵੀ ਪੰਜ ਸਾਲ ਜੋਧਪੁਰ ਜੇਲ੍ਹ 'ਚ ਬੰਦ ਰਿਹਾ ਹਾਂ। ਗਿੱਲ ਨੇ ਕਿਹਾ ਕਿ ਬਾਦਲਾਂ ਦੀ ਸਰਕਾਰ ਦੋ ਵਾਰ ਰਹੀ ਪਰ ਉਨ੍ਹਾਂ ਇਕ ਰੁਪਇਆ ਵੀ ਮੁਆਵਜ਼ਾ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਸਿਰਫ ਰਿੱਟ ਪਾਉਣ ਵਾਲਿਆਂ ਨੂੰ ਪੈਸੇ ਮਿਲੇ ਹਨ ਜਦਕਿ ਪੂਰੇ 365 ਬੰਦੀ ਸਿੱਖ ਸਨ ਤੇ ਬਾਕੀਆਂ ਨੂੰ ਵੀ ਮੁਆਵਜ਼ਾ ਰਾਸ਼ੀ ਮਿਲਣੀ ਚਾਹੀਦੀ ਹੈ। ਜਸਬੀਰ ਸਿੰਘ ਨੇ ਦੱਸਿਆ ਕਿ ਜੇਲ੍ਹ 'ਚ ਸਾਡੇ 'ਤੇ ਕਈ ਤਸ਼ੱਦਦ ਕੀਤੇ ਗਏ, ਸਾਨੂੰ ਅਲਫ ਨੰਗਾ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਕੇਂਦਰ ਨੇ ਪੰਜਾਬ ਨਾਲ ਸਦਾ ਹੀ ਧੱਕਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਹੁਣ ਆਰਐਸਐਸ ਦੀ ਝੋਲੀ ਨਹੀਂ ਪੈਣਾ ਤੇ ਉਨ੍ਹਾਂ ਬਾਕੀ ਬਣਦੀ ਰਾਸ਼ੀ ਵੀ ਕੈਪਟਨ ਨੂੰ ਦੇਣ ਲਈ ਹੀ ਕਿਹਾ। ਇਸ ਮੌਕੇ ਉਨ੍ਹਾਂ ਆਪਣੇ ਬੱਚਿਆਂ ਲਈ ਨੌਕਰੀਆਂ ਦੀ ਵੀ ਮੰਗ ਕੀਤੀ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੰਦੀ ਸਿੱਖਾਂ ਦੇ ਦੁੱਖ 'ਚ ਸ਼ਰੀਕ ਹੁੰਦਿਆਂ ਕਿਹਾ ਕਿ ਕੇਂਦਰ ਨੇ ਭਰੋਸਾ ਦਵਾਇਆ ਹੈ ਕਿ ਉਹ ਬਾਕੀ ਦੀ ਰਾਸ਼ੀ ਦੇਣਗੇ। ਉਨ੍ਹਾਂ ਕੁੱਲ 365 ਬੰਦੀਆਂ ਦੀ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਵੀ ਨਾਂ ਦਿਓ ਤਾਂ ਜੋ ਉਨ੍ਹਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇ। ਇਸ ਤੋਂ ਬਾਅਦ ਕੈਪਟਨ ਨੇ ਰੋਜ਼ਗਾਰ ਦੇ ਮੁੱਦੇ 'ਤੇ ਬੋਲਦਿਆਂ ਕਿਹਾ ਕਿ ਨੌਕਰੀਆਂ ਅਸੀਂ ਦੇ ਹੀ ਰਹੇ ਹਾਂ। ਨਸ਼ੇ ਦੇ ਮੁੱਦੇ 'ਤੇ ਬੋਲਦਿਆਂ ਕੈਪਟਨ ਨੇ ਕਿਹਾ ਕਿ ਨਸ਼ੇ ਦੇ ਮਾਮਲੇ 'ਚ ਅਸੀਂ ਬੇਹੱਦ ਸਖ਼ਤੀ ਕੀਤੀ ਹੈ। ਉਨ੍ਹਾਂ ਕਿਹਾ ਕਿ 10,000 ਨਸ਼ਾ ਵੇਚਣ ਵਾਲੇ ਫੜੇ ਹਨ। ਕੈਪਟਨ ਨੇ ਕਿਹਾ ਕਿ ਚਿੱਟਾ ਤੇ ਸਮੈਕ ਬਹੁਤ ਹੱਦ ਤੱਕ ਖਤਮ ਹੋਣ ਦਾ ਦਾਅਵਾ ਵੀ ਕੀਤਾ। ਉਨ੍ਹਾਂ ਕਿਹਾ ਕਿ ਹੁਣ ਨੌਜਵਾਨ ਟੀਕੇ ਤੇ ਗੋਲੀਆਂ ਦਾ ਨਸ਼ਾ ਕਰਨ ਲੱਗੇ ਹਨ ਜਿਸਤੋਂ ਰੋਕਣਾ ਸਾਡਾ ਤੁਹਾਡਾ ਸਭ ਦਾ ਕੰਮ ਹੈ ਤਾਂ ਜੋ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ।

ਟਾਪ ਹੈਡਲਾਈਨ

ਪੰਜਾਬ ‘ਚ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਗਰਮੀ ਤੋਂ ਮਿਲੇਗੀ ਰਾਹਤ; ਆਉਣ ਵਾਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ
ਪੰਜਾਬ ‘ਚ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਗਰਮੀ ਤੋਂ ਮਿਲੇਗੀ ਰਾਹਤ; ਆਉਣ ਵਾਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ
ਲੁਧਿਆਣਾ ਦੇ 3 ਵੱਡੇ ਟੋਲ ਪਲਾਜਾ ਹੋਣਗੇ ਫ੍ਰੀ, ਭਾਰਤ-ਅਮਰੀਕਾ FTA ਦਾ ਵਿਰੋਧ, ਕਿਸਾਨ ਬੋਲੇ- ਕਰਮਚਾਰੀ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਸਰਕਾਰ
ਲੁਧਿਆਣਾ ਦੇ 3 ਵੱਡੇ ਟੋਲ ਪਲਾਜਾ ਹੋਣਗੇ ਫ੍ਰੀ, ਭਾਰਤ-ਅਮਰੀਕਾ FTA ਦਾ ਵਿਰੋਧ, ਕਿਸਾਨ ਬੋਲੇ- ਕਰਮਚਾਰੀ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਸਰਕਾਰ
ਪੰਜਾਬ 'ਚ ਵੱਡੀ ਵਾਰਦਾਤ! AAP ਸਰਪੰਚ ਦਾ ਕਤਲ, 2 ਵਾਰ ਚੜ੍ਹਾਈ ਕਾਰ, ਹਸਪਤਾਲ ਲਿਜਾਣ ਵੇਲੇ ਰਸਤੇ 'ਚ ਫਿਰ ਕੀਤਾ ਹਮਲਾ; ਮੱਚੀ ਸਨਸਨੀ
ਪੰਜਾਬ 'ਚ ਵੱਡੀ ਵਾਰਦਾਤ! AAP ਸਰਪੰਚ ਦਾ ਕਤਲ, 2 ਵਾਰ ਚੜ੍ਹਾਈ ਕਾਰ, ਹਸਪਤਾਲ ਲਿਜਾਣ ਵੇਲੇ ਰਸਤੇ 'ਚ ਫਿਰ ਕੀਤਾ ਹਮਲਾ; ਮੱਚੀ ਸਨਸਨੀ
ਛੁੱਟੀ 'ਤੇ ਆਏ ਫੌਜੀ ਨੇ ਕੀਤੀ ਖੁਦਕੁਸ਼ੀ, ਇਲਾਕੇ 'ਚ ਮੱਚੀ ਤਰਥੱਲੀ; ਇੱਕ ਦਿਨ ਪਹਿਲਾਂ ਹੀ ਆਇਆ ਸੀ ਘਰ
ਛੁੱਟੀ 'ਤੇ ਆਏ ਫੌਜੀ ਨੇ ਕੀਤੀ ਖੁਦਕੁਸ਼ੀ, ਇਲਾਕੇ 'ਚ ਮੱਚੀ ਤਰਥੱਲੀ; ਇੱਕ ਦਿਨ ਪਹਿਲਾਂ ਹੀ ਆਇਆ ਸੀ ਘਰ

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਪੁਲਿਸ ਵਿਭਾਗ ਤੋਂ ਦੁਖ਼ਦਾਈ ਖ਼ਬਰ! ਸੜਕ ਹਾਦਸੇ 'ਚ ਪੁਲਿਸ ਕਾਂਸਟੇਬਲ ਦੀ ਦਰਦਨਾਕ ਮੌਤ; ਹਾਦਸੇ ਤੋਂ ਬਾਅਦ ਡਰਾਈਵਰ ਫਰਾਰ
ਪੰਜਾਬ ਪੁਲਿਸ ਵਿਭਾਗ ਤੋਂ ਦੁਖ਼ਦਾਈ ਖ਼ਬਰ! ਸੜਕ ਹਾਦਸੇ 'ਚ ਪੁਲਿਸ ਕਾਂਸਟੇਬਲ ਦੀ ਦਰਦਨਾਕ ਮੌਤ; ਹਾਦਸੇ ਤੋਂ ਬਾਅਦ ਡਰਾਈਵਰ ਫਰਾਰ
22 ਤਰੀਕ ਨੂੰ ਬਦਲੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਜਾਂ ਮਿਲੀ ਰਾਹਤ? ਘਰੋਂ ਨਿਕਲਣ ਤੋਂ ਪਹਿਲਾਂ ਚੈੱਕ ਕਰੋ ਰੇਟ
22 ਤਰੀਕ ਨੂੰ ਬਦਲੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਜਾਂ ਮਿਲੀ ਰਾਹਤ? ਘਰੋਂ ਨਿਕਲਣ ਤੋਂ ਪਹਿਲਾਂ ਚੈੱਕ ਕਰੋ ਰੇਟ
ਖੁੱਲ੍ਹੇ ਨਾਲੇ 'ਚ ਡਿੱਗੇ ਭਾਜਪਾ ਦੇ ਮੰਤਰੀ, ਲੱਗੀਆਂ ਗੰਭੀਰ ਸੱਟਾਂ, MLA ਤੇ ਮੰਤਰੀ ਵਿਰੁੱਧ ਸ਼ਿਕਾਇਤ ਕਰਵਾਈ ਦਰਜ; ਮੱਚਿਆ ਹੜਕੰਪ
ਖੁੱਲ੍ਹੇ ਨਾਲੇ 'ਚ ਡਿੱਗੇ ਭਾਜਪਾ ਦੇ ਮੰਤਰੀ, ਲੱਗੀਆਂ ਗੰਭੀਰ ਸੱਟਾਂ, MLA ਤੇ ਮੰਤਰੀ ਵਿਰੁੱਧ ਸ਼ਿਕਾਇਤ ਕਰਵਾਈ ਦਰਜ; ਮੱਚਿਆ ਹੜਕੰਪ
ਛੁੱਟੀ 'ਤੇ ਆਏ ਫੌਜੀ ਨੇ ਕੀਤੀ ਖੁਦਕੁਸ਼ੀ, ਇਲਾਕੇ 'ਚ ਮੱਚੀ ਤਰਥੱਲੀ; ਇੱਕ ਦਿਨ ਪਹਿਲਾਂ ਹੀ ਆਇਆ ਸੀ ਘਰ
ਛੁੱਟੀ 'ਤੇ ਆਏ ਫੌਜੀ ਨੇ ਕੀਤੀ ਖੁਦਕੁਸ਼ੀ, ਇਲਾਕੇ 'ਚ ਮੱਚੀ ਤਰਥੱਲੀ; ਇੱਕ ਦਿਨ ਪਹਿਲਾਂ ਹੀ ਆਇਆ ਸੀ ਘਰ
Maruti ਦੀਆਂ ਕਾਰਾਂ ਫਿਰ ਹੋਈਆਂ ਮਹਿੰਗੀਆਂ, 30 ਹਜ਼ਾਰ ਤੱਕ ਵਧਣਗੀਆਂ ਕੀਮਤਾਂ, ਜਾਣੋ ਕਦੋਂ ਤੋਂ ਲਾਗੂ ਹੋਣਗੇ ਨਵੇਂ ਰੇਟ?
Maruti ਦੀਆਂ ਕਾਰਾਂ ਫਿਰ ਹੋਈਆਂ ਮਹਿੰਗੀਆਂ, 30 ਹਜ਼ਾਰ ਤੱਕ ਵਧਣਗੀਆਂ ਕੀਮਤਾਂ, ਜਾਣੋ ਕਦੋਂ ਤੋਂ ਲਾਗੂ ਹੋਣਗੇ ਨਵੇਂ ਰੇਟ?
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਜੁਲਾਈ 2026
 Aligarh News : ਸੁਹਾਗਰਾਤ 'ਚ ਪਤਨੀ ਨੂੰ ਦੇਖ ਲਾੜੇ ਦੇ ਉੱਡੇ ਹੋਸ਼, ਪਰਿਵਾਰ ਨੂੰ ਦੱਸੀ ਸਾਰੀ ਗੱਲ ,ਪੜ੍ਹੋ ਪੂਰੀ ਖ਼ਬਰ
 Aligarh News : ਸੁਹਾਗਰਾਤ 'ਚ ਪਤਨੀ ਨੂੰ ਦੇਖ ਲਾੜੇ ਦੇ ਉੱਡੇ ਹੋਸ਼, ਪਰਿਵਾਰ ਨੂੰ ਦੱਸੀ ਸਾਰੀ ਗੱਲ ,ਪੜ੍ਹੋ ਪੂਰੀ ਖ਼ਬਰ
Viral News : ਦੁਲਹਨ ਨੇ ਸੁਹਾਗਰਾਤ ਮਨਾਉਣ ਤੋਂ ਇਨਕਾਰ ਕੀਤਾ ਤਾਂ ਪਤੀ ਨੇ ਜਾ ਕੇ ਕਰਵਾ ਲਈ ਨਸਬੰਦੀ 
Viral News : ਦੁਲਹਨ ਨੇ ਸੁਹਾਗਰਾਤ ਮਨਾਉਣ ਤੋਂ ਇਨਕਾਰ ਕੀਤਾ ਤਾਂ ਪਤੀ ਨੇ ਜਾ ਕੇ ਕਰਵਾ ਲਈ ਨਸਬੰਦੀ 
Embed widget