ਪੜਚੋਲ ਕਰੋ

Barnala News: ਪ੍ਰੋਡਿਊਸਰ ਡੀ ਟ੍ਰਿਪਲ ਐਕਸ ਨੂੰ ਮਹਿੰਗਾ ਪਿਆ ਯੋਗੀਆਂ ਨਾਲ ਪੰਗਾ, ਐਸਸੀਐਸਟੀ ਐਕਟ ਤਹਿਤ ਕੇਸ ਦਰਜ 

Barnala News: ਬਰਨਾਲਾ ਦੇ ਥਾਣਾ ਧਨੌਲਾ ਦੀ ਪੁਲਿਸ ਨੇ ਸੋਸ਼ਲ ਮੀਡੀਆ 'ਤੇ ਪ੍ਰੋਡਿਊਸਰ ਡੀ ਟ੍ਰਿਪਲ ਐਕਸ ਦੇ ਨਾਂ ਨਾਲ ਮਸ਼ਹੂਰ ਨੌਜਵਾਨ ਖਿਲਾਫ ਪਰਚਾ ਦਰਜ ਕੀਤਾ ਹੈ। ਪ੍ਰੋਡਿਊਸਰ ਡੀ ਟ੍ਰਿਪਲ ਐਕਸ

Barnala News: ਬਰਨਾਲਾ ਦੇ ਥਾਣਾ ਧਨੌਲਾ ਦੀ ਪੁਲਿਸ ਨੇ ਸੋਸ਼ਲ ਮੀਡੀਆ 'ਤੇ ਪ੍ਰੋਡਿਊਸਰ ਡੀ ਟ੍ਰਿਪਲ ਐਕਸ ਦੇ ਨਾਂ ਨਾਲ ਮਸ਼ਹੂਰ ਨੌਜਵਾਨ ਖਿਲਾਫ ਪਰਚਾ ਦਰਜ ਕੀਤਾ ਹੈ। ਪ੍ਰੋਡਿਊਸਰ ਡੀ ਟ੍ਰਿਪਲ ਐਕਸ ਤੇ ਉਸ ਦੇ ਸਾਥੀਆਂ 'ਤੇ ਜੋਗੀ ਭਾਈਚਾਰੇ ਖਿਲਾਫ ਵੀਡੀਓ ਬਣਾਉਣ ਤੇ ਅਪਲੋਡ ਕਰਨ ਦਾ ਦੋਸ਼ ਹੈ। ਥਾਣਾ ਧਨੌਲਾ ਵਿਖੇ ਇਕੱਠੇ ਹੋਏ ਜੋਗੀ ਭਾਈਚਾਰੇ ਨੇ ਪ੍ਰੋਡਿਊਸਰ ਡੀ ਟ੍ਰਿਪਲ ਐਕਸ ਤੇ ਉਸ ਦੀ ਟੀਮ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਤੇ ਉਨ੍ਹਾਂ ਦੇ ਚੈਨਲ ਨੂੰ ਬੰਦ ਕਰਨ ਦੀ ਮੰਗ ਕੀਤੀ ਹੈ।

ਉਧਰ, ਪੁਲਿਸ ਅਨੁਸਾਰ ਹਰਿੰਦਰ ਸਿੰਘ ਉਰਫ਼ ਪ੍ਰੋਡਿਉਸਰ ਤੇ ਉਸ ਦੇ ਸਾਥੀਆਂ ਖ਼ਿਲਾਫ਼ ਐਸਸੀਐਸਟੀ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਮੁਤਾਬਕ ਪ੍ਰੋਡਿਊਸਰ ਤੇ ਉਸ ਦੇ ਇੱਕ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਪ੍ਰੋਡਿਊਸਰ ਖਿਲਾਫ ਉਸ ਦੀਆਂ ਵੀਡੀਓਜ਼ ਨੂੰ ਲੈ ਕੇ ਦੋ ਪੁਲਿਸ ਕੇਸ ਦਰਜ ਹੋ ਚੁੱਕੇ ਹਨ। ਉਸ 'ਤੇ ਅਕਸਰ ਆਪਣੀਆਂ ਵੀਡੀਓਜ਼ 'ਚ ਅਸ਼ਲੀਲ ਭਾਸ਼ਾ ਦੀ ਵਰਤੋਂ ਕਰਨ ਦੇ ਦੋਸ਼ ਲੱਗਦੇ ਹਨ।

ਇਸ ਮੌਕੇ ਧਰਨਾਕਾਰੀਆਂ ਨੇ ਕਿਹਾ ਕਿ ਬਰਨਾਲਾ ਜ਼ਿਲ੍ਹੇ ਦੇ ਪਿੰਡ ਕੋਟਦੁੱਨਾ ਨਾਲ ਸਬੰਧਤ ਪ੍ਰੋਡਿਊਸਰ ਨਾਮਕ ਵਿਅਕਤੀ ਲਗਾਤਾਰ ਸੋਸ਼ਲ ਮੀਡੀਆ 'ਤੇ ਅਸ਼ਲੀਲ ਵੀਡੀਓਜ਼ ਅਪਲੋਡ ਕਰ ਰਿਹਾ ਹੈ। ਹਾਲ ਹੀ ਵਿੱਚ ਇਸ ਵਿਅਕਤੀ ਨੇ ਜੋਗੀ ਭਾਈਚਾਰੇ ਨਾਲ ਸਬੰਧਤ ਵੀਡੀਓਜ਼ ਅਪਲੋਡ ਕੀਤੀਆਂ ਹਨ। ਉਸ ਨੇ ਜੋਗੀ ਸਮਾਜ ਤੇ ਉਸ ਦੇ ਕੰਮਾਂ ਬਾਰੇ ਬੇਹੱਦ ਅਸ਼ਲੀਲ ਸ਼ਬਦਾਂ ਦੀ ਵਰਤੋਂ ਕੀਤੀ ਹੈ। ਇਸ ਦੇ ਨਾਲ ਹੀ ਉਸ ਨੇ ਸਾਡੇ ਭਾਈਚਾਰੇ ਦੀਆਂ ਔਰਤਾਂ ਪ੍ਰਤੀ ਵੀ ਗਲਤ ਟਿੱਪਣੀਆਂ ਕੀਤੀਆਂ ਹਨ। 

ਉਨ੍ਹਾਂ ਕਿਹਾਕ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਜੋਗੀ ਭਾਈਚਾਰੇ ਦੇ ਲੋਕ ਥਾਣਾ ਧਨੌਲਾ ਵਿਖੇ ਪੁੱਜੇ। ਇਸ ਸਬੰਧੀ ਪ੍ਰੋਡਿਊਸਰ ਨਾਮੀ ਵਿਅਕਤੀ ਖ਼ਿਲਾਫ਼ ਥਾਣਾ ਸਦਰ ਪੁਲਿਸ ਤੋਂ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਜਿੱਥੇ ਇਸ ਵਿਅਕਤੀ ਤੇ ਉਸ ਦੀ ਟੀਮ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ, ਉੱਥੇ ਹੀ ਇਸ ਦੇ ਸੋਸ਼ਲ ਮੀਡੀਆ ਚੈਨਲ ਤੁਰੰਤ ਬੰਦ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਤੇ ਮਸਲਿਆਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਪੰਜਾਬ ਪੱਧਰ 'ਤੇ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।

ਇਸ ਸਬੰਧੀ ਥਾਣਾ ਧਨੌਲਾ ਦੇ ਇੰਚਾਰਜ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਧਨੌਲਾ ਨਿਵਾਸੀ ਸਿੰਦਾ ਨਾਥ ਦੇ ਬਿਆਨ ਦਰਜ ਕਰਕੇ ਹਰਿੰਦਰ ਸਿੰਘ ਉਰਫ ਪ੍ਰੋਡਿਊਸਰ ਤੇ ਉਸ ਦੇ ਸਾਥੀ ਕਿਸ਼ਨ ਦਾਸ ਖਿਲਾਫ ਐਸਸੀਐਸਟੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲੋਕਾਂ ਦਾ ਇਲਜ਼ਾਮ ਹੈ ਕਿ ਪ੍ਰੋਡਿਊਸਰ ਨੇ ਆਪਣੇ ਸੋਸ਼ਲ ਮੀਡੀਆ ਚੈਨਲ 'ਤੇ ਜੋਗੀ ਭਾਈਚਾਰੇ ਖਿਲਾਫ ਗਲਤ ਟਿੱਪਣੀਆਂ ਕਰਦੇ ਹੋਏ ਵੀਡੀਓ ਅਪਲੋਡ ਕੀਤਾ ਹੈ। ਇਸ ਸਬੰਧੀ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਪ੍ਰੋਡਿਊਸਰ ਤੇ ਉਸ ਦੇ ਸਾਥੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਦਿੱਲੀ 'ਚ 'AAP' ਦੀ ਸਰਕਾਰ ਬਣੀ ਤਾਂ ਕੌਣ ਬਣੇਗਾ ਡਿਪਟੀ CM? ਅਰਵਿੰਦ ਕੇਜਰੀਵਾਲ ਨੇ ਲਿਆ ਇਸ ਨੇਤਾ ਦਾ ਨਾਂ
ਦਿੱਲੀ 'ਚ 'AAP' ਦੀ ਸਰਕਾਰ ਬਣੀ ਤਾਂ ਕੌਣ ਬਣੇਗਾ ਡਿਪਟੀ CM? ਅਰਵਿੰਦ ਕੇਜਰੀਵਾਲ ਨੇ ਲਿਆ ਇਸ ਨੇਤਾ ਦਾ ਨਾਂ
ਬੈਂਕਾਂ 'ਚ ਲਾਵਾਰਿਸ ਪਏ ਨੇ ਹਜ਼ਾਰਾਂ ਕਰੋੜ ਰੁਪਏ , ਕਿਤੇ ਇਹ ਤੁਹਾਡੇ ਬਜ਼ੁਰਗਾਂ ਦਾ ਪੈਸਾ ਤਾਂ ਨਹੀਂ ? ਇੰਝ ਕਰੋ ਚੈੱਕ
ਬੈਂਕਾਂ 'ਚ ਲਾਵਾਰਿਸ ਪਏ ਨੇ ਹਜ਼ਾਰਾਂ ਕਰੋੜ ਰੁਪਏ , ਕਿਤੇ ਇਹ ਤੁਹਾਡੇ ਬਜ਼ੁਰਗਾਂ ਦਾ ਪੈਸਾ ਤਾਂ ਨਹੀਂ ? ਇੰਝ ਕਰੋ ਚੈੱਕ
Farmer Protest: ਸਾਡਾ ਹੱਕ, ਇੱਥੇ ਰੱਖ ਦੇ ਨਾਅਰਿਆਂ ਨਾਲ ਕਿਸਾਨਾਂ ਕੱਢਿਆ ਟਰੈਕਟਰ ਮਾਰਚ, ਭਾਜਪਾ ਲੀਡਰਾਂ ਦੇ ਘਰਾਂ ਦਾ ਕੀਤਾ ਜਾਵੇਗਾ ਘਿਰਾਓ
Farmer Protest: ਸਾਡਾ ਹੱਕ, ਇੱਥੇ ਰੱਖ ਦੇ ਨਾਅਰਿਆਂ ਨਾਲ ਕਿਸਾਨਾਂ ਕੱਢਿਆ ਟਰੈਕਟਰ ਮਾਰਚ, ਭਾਜਪਾ ਲੀਡਰਾਂ ਦੇ ਘਰਾਂ ਦਾ ਕੀਤਾ ਜਾਵੇਗਾ ਘਿਰਾਓ
Punjab News: ਪੰਜਾਬ 'ਚ ਵੱਡੀ ਵਾਰਦਾਤ, ਤਾੜ-ਤਾੜ ਚੱਲੀਆਂ ਗੋਲੀਆਂ; ਇਲਾਕੇ 'ਚ ਫੈਲ ਗਈ ਦਹਿਸ਼ਤ
Punjab News: ਪੰਜਾਬ 'ਚ ਵੱਡੀ ਵਾਰਦਾਤ, ਤਾੜ-ਤਾੜ ਚੱਲੀਆਂ ਗੋਲੀਆਂ; ਇਲਾਕੇ 'ਚ ਫੈਲ ਗਈ ਦਹਿਸ਼ਤ
Advertisement
ABP Premium

ਵੀਡੀਓਜ਼

ਸਾਡਾ ਹੱਕ, ਇੱਥੇ ਰੱਖ ਦੇ ਨਾਅਰਿਆਂ ਨਾਲ  ਕਿਸਾਨਾਂ ਨੇ ਕੱਢਿਆ ਟਰੈਕਟਰ ਮਾਰਚਪੰਨੂ ਦੀ CM ਮਾਨ ਨੂੰ 'ਸਿਆਸੀ ਮੌਤ' ਧਮਕੀ ਅੰਮ੍ਰਿਤਪਾਲ ਦਾ ਵੀ ਕੀਤਾ ਜ਼ਿਕਰਦੇਸ਼ ਦੇ ਨਾਮ ਨਵਜੋਤ ਸਿੱਧੂ ਨੇ ਸੁਣਾਈ ਸ਼ਾਇਰੀ!26 ਜਨਵਰੀ ਮੌਕੇ ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਦਿੱਲੀ 'ਚ 'AAP' ਦੀ ਸਰਕਾਰ ਬਣੀ ਤਾਂ ਕੌਣ ਬਣੇਗਾ ਡਿਪਟੀ CM? ਅਰਵਿੰਦ ਕੇਜਰੀਵਾਲ ਨੇ ਲਿਆ ਇਸ ਨੇਤਾ ਦਾ ਨਾਂ
ਦਿੱਲੀ 'ਚ 'AAP' ਦੀ ਸਰਕਾਰ ਬਣੀ ਤਾਂ ਕੌਣ ਬਣੇਗਾ ਡਿਪਟੀ CM? ਅਰਵਿੰਦ ਕੇਜਰੀਵਾਲ ਨੇ ਲਿਆ ਇਸ ਨੇਤਾ ਦਾ ਨਾਂ
ਬੈਂਕਾਂ 'ਚ ਲਾਵਾਰਿਸ ਪਏ ਨੇ ਹਜ਼ਾਰਾਂ ਕਰੋੜ ਰੁਪਏ , ਕਿਤੇ ਇਹ ਤੁਹਾਡੇ ਬਜ਼ੁਰਗਾਂ ਦਾ ਪੈਸਾ ਤਾਂ ਨਹੀਂ ? ਇੰਝ ਕਰੋ ਚੈੱਕ
ਬੈਂਕਾਂ 'ਚ ਲਾਵਾਰਿਸ ਪਏ ਨੇ ਹਜ਼ਾਰਾਂ ਕਰੋੜ ਰੁਪਏ , ਕਿਤੇ ਇਹ ਤੁਹਾਡੇ ਬਜ਼ੁਰਗਾਂ ਦਾ ਪੈਸਾ ਤਾਂ ਨਹੀਂ ? ਇੰਝ ਕਰੋ ਚੈੱਕ
Farmer Protest: ਸਾਡਾ ਹੱਕ, ਇੱਥੇ ਰੱਖ ਦੇ ਨਾਅਰਿਆਂ ਨਾਲ ਕਿਸਾਨਾਂ ਕੱਢਿਆ ਟਰੈਕਟਰ ਮਾਰਚ, ਭਾਜਪਾ ਲੀਡਰਾਂ ਦੇ ਘਰਾਂ ਦਾ ਕੀਤਾ ਜਾਵੇਗਾ ਘਿਰਾਓ
Farmer Protest: ਸਾਡਾ ਹੱਕ, ਇੱਥੇ ਰੱਖ ਦੇ ਨਾਅਰਿਆਂ ਨਾਲ ਕਿਸਾਨਾਂ ਕੱਢਿਆ ਟਰੈਕਟਰ ਮਾਰਚ, ਭਾਜਪਾ ਲੀਡਰਾਂ ਦੇ ਘਰਾਂ ਦਾ ਕੀਤਾ ਜਾਵੇਗਾ ਘਿਰਾਓ
Punjab News: ਪੰਜਾਬ 'ਚ ਵੱਡੀ ਵਾਰਦਾਤ, ਤਾੜ-ਤਾੜ ਚੱਲੀਆਂ ਗੋਲੀਆਂ; ਇਲਾਕੇ 'ਚ ਫੈਲ ਗਈ ਦਹਿਸ਼ਤ
Punjab News: ਪੰਜਾਬ 'ਚ ਵੱਡੀ ਵਾਰਦਾਤ, ਤਾੜ-ਤਾੜ ਚੱਲੀਆਂ ਗੋਲੀਆਂ; ਇਲਾਕੇ 'ਚ ਫੈਲ ਗਈ ਦਹਿਸ਼ਤ
Punjab News: ਨਿਹੰਗ ਸਿੰਘਾਂ ਨੇ ਛੋਟੀ ਜਿਹੀ ਗੱਲ ਪਿੱਛੇ ਕਰ ਦਿੱਤਾ ਵੱਡਾ ਕਾਂਡ, ਅੱਗ ਲਗਾ ਮਚਾਈ ਹਾਹਾਕਾਰ...
Punjab News: ਨਿਹੰਗ ਸਿੰਘਾਂ ਨੇ ਛੋਟੀ ਜਿਹੀ ਗੱਲ ਪਿੱਛੇ ਕਰ ਦਿੱਤਾ ਵੱਡਾ ਕਾਂਡ, ਅੱਗ ਲਗਾ ਮਚਾਈ ਹਾਹਾਕਾਰ...
Milk Company Price: ਗਾਹਕਾਂ ਨੂੰ ਵੱਡੀ ਰਾਹਤ, ਅਮੂਲ ਤੋਂ ਬਾਅਦ ਹੁਣ ਇਸ ਕੰਪਨੀ ਨੇ ਘਟਾਈ ਦੁੱਧ ਦੀ ਕੀਮਤ; ਜਾਣੋ ਕਿੰਨਾ ਹੋਇਆ ਸਸਤਾ ?
ਗਾਹਕਾਂ ਨੂੰ ਵੱਡੀ ਰਾਹਤ, ਅਮੂਲ ਤੋਂ ਬਾਅਦ ਹੁਣ ਇਸ ਕੰਪਨੀ ਨੇ ਘਟਾਈ ਦੁੱਧ ਦੀ ਕੀਮਤ; ਜਾਣੋ ਕਿੰਨਾ ਹੋਇਆ ਸਸਤਾ ?
Punjab News: ਪੰਜਾਬੀਆਂ ਦੇ ਲਈ ਚੰਗੀ ਖਬਰ! ਦਿੜ੍ਹਬਾ ਵਿਖੇ 7.20 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਬਹੁ ਮੰਤਵੀ ਇੰਨਡੋਰ ਖੇਡ ਸਟੇਡੀਅਮ ਦਾ ਰੱਖਿਆ ਗਿਆ ਨੀਂਹ ਪੱਥਰ
Punjab News: ਪੰਜਾਬੀਆਂ ਦੇ ਲਈ ਚੰਗੀ ਖਬਰ! ਦਿੜ੍ਹਬਾ ਵਿਖੇ 7.20 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਬਹੁ ਮੰਤਵੀ ਇੰਨਡੋਰ ਖੇਡ ਸਟੇਡੀਅਮ ਦਾ ਰੱਖਿਆ ਗਿਆ ਨੀਂਹ ਪੱਥਰ
1 ਲੱਖ ਦੇ ਨਿਵੇਸ਼ ਨਾਲ ਸਰਕਾਰੀ ਸਕੀਮ ਬਣਾ ਦੇਵੇਗੀ ਕਰੋੜਪਤੀ, ਜਾਣੋ ਕੀ ਹੈ ਤਰੀਕਾ
1 ਲੱਖ ਦੇ ਨਿਵੇਸ਼ ਨਾਲ ਸਰਕਾਰੀ ਸਕੀਮ ਬਣਾ ਦੇਵੇਗੀ ਕਰੋੜਪਤੀ, ਜਾਣੋ ਕੀ ਹੈ ਤਰੀਕਾ
Embed widget