ਪੜਚੋਲ ਕਰੋ
ਚੋਣਾਂ 'ਚ ਟੱਕਰ ਦੇਣ ਲਈ ਤਿੰਨ ਅਕਾਲੀ ਦਲ ਇੱਕਜੁਟ

ਚੰਡੀਗੜ੍ਹ: ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਕਾਲੀ ਦਲ 1920, ਪੰਥਕ ਅਕਾਲੀ ਦਲ ਤੇ ਇੰਟਰਨੈਸ਼ਨਲ ਅਕਾਲੀ ਦਲ ਇੱਕਜੁਟ ਹੋ ਗਏ ਹਨ। ਅੱਜ ਤਿੰਨੇ ਦਲਾਂ ਦੇ ਲੀਡਰਾਂ ਨੇ ਰਲੇਵੇਂ ਦਾ ਐਲਾਨ ਕਰਦੇ ਹੋਏ ਅਖੰਡ ਅਕਾਲੀ ਦਲ ਬਣਾਉਣ ਦਾ ਐਲਾਨ ਕੀਤਾ ਹੈ। ਪੰਜਾਬ ਦੇ ਸਾਬਕਾ ਸਪੀਕਰ ਰਵੀਇੰਦਰ ਸਿੰਘ ਨੂੰ ਅਖੰਡ ਅਕਾਲੀ ਦਲ ਦਾ ਪ੍ਰਧਾਨ, ਸੁਖਦੇਵ ਸਿੰਘ ਭੌਰ ਨੂੰ ਉਪ ਪ੍ਰਧਾਨ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੂੰ ਅਖੰਡ ਅਕਾਲੀ ਦਲ ਦਾ ਸਰਪ੍ਰਸਤ ਚੁਣਿਆ ਗਿਆ ਹੈ। ਇਸ ਦੌਰਾਨ ਦਲ ਦੇ ਪ੍ਰਧਾਨ ਰਵਿਇੰਦਰ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਸਿੱਖ ਰਵਾਇਤਾਂ ਦਾ ਨੁਕਸਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ 2017 ਦੀਆਂ ਚੋਣਾਂ ਪੰਜਾਬ ਦਾ ਭਲਾ ਸੋਚਣ ਵਾਲੀਆਂ ਧਿਰਾਂ ਨਾਲ ਮਿਲ ਕੇ ਲੜੀਆ ਜਾਣ। ਰਵਿਇੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਦਲ ਕਾਂਗਰਸ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਬਾਕੀ ਧਿਰਾਂ ਨਾਲ ਮਿਲਕੇ ਚੋਣਾਂ ਲੜ ਸਕਦਾ ਹੈ। ਇਸ ਦੌਰਾਨ ਰਵਿਇੰਦਰ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਉੱਤੇ ਪੰਜਾਬ ਨੂੰ ਖਤਰਨਾਕ ਤੇ ਭਿਆਨਕ ਬਣਾਉਣ ਦੇ ਇਲਜ਼ਾਮ ਲਾਏ।
Before You Go
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
ਟ੍ਰੈਂਡਿੰਗ ਟੌਪਿਕ





















