ਪੜਚੋਲ ਕਰੋ

Action Against Corruption: ਭ੍ਰਿਸ਼ਟ ਹੋਇਆ ਲੋਕਤੰਤਰ ਦਾ 'ਚੌਥਾ ਥੰਮ੍ਹ'! 50,000 ਰੁਪਏ ਰਿਸ਼ਵਤ ਲੈਂਦਾ ਪੱਤਰਕਾਰ ਰੰਗੇ ਹੱਥੀਂ ਕਾਬੂ

ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾ ਕੇ ਦੋਸ਼ੀ ਪੱਤਰਕਾਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 50, 000 ਰੁਪਏ ਰਿਸ਼ਵਤ ਲੈਂਦਿਆਂ ਮੌਕੇ ਤੇ ਹੀ ਰੰਗੇ ਹੱਥੀਂ ਕਾਬੂ ਕਰ ਲਿਆ। 

Action Against Corruption: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਅੱਜ ਪਟਿਆਲਾ ਵਿਖੇ ਇ4ਕ ਪੰਜਾਬੀ ਅਖ਼ਬਾਰ ਦੇ ਪੱਤਰਕਾਰ ਗਗਨਦੀਪ ਸਿੰਘ ਪਨੈਚ ਨੂੰ 50, 000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਪ੍ਰੈਸ ਰਿਪੋਰਟਰ ਨੂੰ ਪਿੰਡ ਛੜਬੜ ਸਥਿਤ ਸਿਖਲਾਈ ਕੇਂਦਰ, ਬਨੂੜ ਵਿਖੇ ਤਾਇਨਾਤ ਸਬ ਇੰਸਪੈਕਟਰ ਕੁਲਦੀਪ ਸਿੰਘ ਦੀ ਸ਼ਿਕਾਇਤ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਕਤ ਸ਼ਿਕਾਇਤਕਰਤਾ ਨੇ ਵਿਜੀਲੈਂਸ ਰੇਂਜ ਪਟਿਆਲਾ ਵਿਖੇ ਸ਼ਿਕਾਇਤ ਦਰਜ ਕਰਵਾ ਕੇ ਦੋਸ਼ ਲਾਇਆ ਹੈ ਕਿ ਉਸ ਦੇ ਖਿਲਾਫ਼ ਵਿਜੀਲੈਂਸ ਦਫ਼ਤਰ ਪਟਿਆਲਾ ਵਿਖੇ ਦਰਜ ਸ਼ਿਕਾਇਤ ਦਾ ਨਿਪਟਾਰਾ ਕਰਵਾਉਣ ਬਦਲੇ ਉਕਤ ਪੱਤਰਕਾਰ ਉਸ ਕੋਲੋਂ 50, 000 ਰੁਪਏ ਦੀ ਮੰਗ ਕਰ ਰਿਹਾ ਹੈ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਇਸ ਮਾਮਲੇ ਸਬੰਧੀ ਇਹ ਮੁਲਜ਼ਮ ਪੱਤਰਕਾਰ ਪਹਿਲਾਂ ਉਸ ਕੋਲੋਂ 5 ਲੱਖ ਰੁਪਏ ਰਿਸ਼ਵਤ ਲੈ ਚੁੱਕਾ ਹੈ।

ਇਸ ਦੌਰਾਨ ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾ ਕੇ ਦੋਸ਼ੀ ਪੱਤਰਕਾਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 50, 000 ਰੁਪਏ ਰਿਸ਼ਵਤ ਲੈਂਦਿਆਂ ਮੌਕੇ ਤੇ ਹੀ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਮੁਲਜ਼ਮ ਗਗਨਦੀਪ ਸਿੰਘ ਪਨੈਚ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਰੇਂਜ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ।

ਇਸ ਬਾਬਤ ਉਨ੍ਹਾਂ ਅੱਗੇ ਦੱਸਿਆ ਕਿ ਵਿਜੀਲੈਂਸ ਬਿਊਰੋ ਦੇ ਧਿਆਨ ਵਿੱਚ ਆਇਆ ਹੈ ਕਿ ਉਕਤ ਪੱਤਰਕਾਰ ਨੇ ਪੰਜਾਬ ਪੁਲਿਸ ਅਤੇ ਪੰਜਾਬ ਵਿਧਾਨ ਸਭਾ ਦੀ ਭਰਤੀ ਵਿੱਚ ਮੱਦਦ ਕਰਨ ਤੇ ਨੌਕਰੀ ਦਿਵਾਉਣ ਲਈ ਕੁੱਝ ਪ੍ਰਾਈਵੇਟ ਵਿਅਕਤੀਆਂ ਤੋਂ ਵੀ ਧੋਖੇ ਨਾਲ ਪੈਸੇ ਇਕੱਠੇ ਕੀਤੇ ਹਨ। ਇਸ ਕੇਸ ਵਿੱਚ ਬਿਉਰੋ ਵੱਲੋਂ ਅਗਲੇਰੀ ਜਾਂਚ ਜਾਰੀ ਹੈ।

ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਟਾਪ ਹੈਡਲਾਈਨ

 Abohar ਦੇ ਵਪਾਰੀਆਂ ਦਾ ਵੱਡਾ ਫ਼ੈਸਲਾ,  3 ਦਿਨ ਬੰਦ ਰਹਿਣਗੇ ਬਾਜ਼ਾਰ   ,ਜਾਣੋ ਕਿਉਂ 
 Abohar ਦੇ ਵਪਾਰੀਆਂ ਦਾ ਵੱਡਾ ਫ਼ੈਸਲਾ,  3 ਦਿਨ ਬੰਦ ਰਹਿਣਗੇ ਬਾਜ਼ਾਰ   ,ਜਾਣੋ ਕਿਉਂ 
Hoshiarpur 'ਚ ਘਰ ਦਾ ਕਿਰਾਇਆ ਮੰਗਣ 'ਤੇ ਪ੍ਰਵਾਸੀ ਪਰਿਵਾਰ ਵੱਲੋਂ ਮਕਾਨ ਮਾਲਕ 'ਤੇ ਜਾਨਲੇਵਾ ਹਮਲਾ
Hoshiarpur 'ਚ ਘਰ ਦਾ ਕਿਰਾਇਆ ਮੰਗਣ 'ਤੇ ਪ੍ਰਵਾਸੀ ਪਰਿਵਾਰ ਵੱਲੋਂ ਮਕਾਨ ਮਾਲਕ 'ਤੇ ਜਾਨਲੇਵਾ ਹਮਲਾ
ਲੁਧਿਆਣਾ 'ਚ ਸਰਪੰਚ ਦੇ ਪਤੀ 'ਤੇ ਤਾਣੀ ਰਾਈਫਲ, ਕਿਹਾ-ਵੋਟ ਬਣਾਏ ਤਾਂ ਸਿੱਧੀ ਗੋਲੀ ਮਾਰ ਦਿਆਂਗਾ, ਬਟ ਨਾਲ ਕੀਤਾ ਹਮਲਾ
ਲੁਧਿਆਣਾ 'ਚ ਸਰਪੰਚ ਦੇ ਪਤੀ 'ਤੇ ਤਾਣੀ ਰਾਈਫਲ, ਕਿਹਾ-ਵੋਟ ਬਣਾਏ ਤਾਂ ਸਿੱਧੀ ਗੋਲੀ ਮਾਰ ਦਿਆਂਗਾ, ਬਟ ਨਾਲ ਕੀਤਾ ਹਮਲਾ
Punjab Govt Job : ਪੰਜਾਬ 'ਚ ਕਰਾਫਟ ਇੰਸਟ੍ਰਕਟਰ ਦੀਆਂ 681 ਅਸਾਮੀਆਂ ਲਈ ਭਰਤੀ,  ਅੱਜ ਤੋਂ ਆਨਲਾਈਨ ਅਰਜ਼ੀਆਂ ਸ਼ੁਰੂ
Punjab Govt Job : ਪੰਜਾਬ 'ਚ ਕਰਾਫਟ ਇੰਸਟ੍ਰਕਟਰ ਦੀਆਂ 681 ਅਸਾਮੀਆਂ ਲਈ ਭਰਤੀ,  ਅੱਜ ਤੋਂ ਆਨਲਾਈਨ ਅਰਜ਼ੀਆਂ ਸ਼ੁਰੂ

ਵੀਡੀਓਜ਼

ਮੋਗਾ 'ਚ ਰਵਨੀਤ ਬਿੱਟੂ ਨੂੰ ਪੁਲਿਸ ਨੇ ਰੋਕਿਆ! ਸੜਕ 'ਤੇ ਹੀ ਲਾ ਦਿੱਤਾ ਧਰਨਾ
ਚਿਲਡਰਨ ਹੋਮ ਤੋਂ ਫਿਰ 2 ਨਾਬਾਲਗ ਕੁੜੀਆਂ ਲਾਪਤਾ, ਸੁਰੱਖਿਆ 'ਤੇ ਵੱਡੇ ਸਵਾਲ
ਚੰਨੀ ਨਾਲ ਮੀਟਿੰਗ ਮਗਰੋਂ ਰੰਧਾਵਾ ਦਾ ਵੱਡਾ ਬਿਆਨ!
ਕਾਂਗਰਸ 'ਚ ਨਹੀਂ ਕੋਈ ਕਲੇਸ਼? ਰਾਣਾ ਗੁਰਜੀਤ ਬੋਲੇ—
ਗੁਰੂ ਘਰ ਦੀ ਗੋਲਕ 'ਤੇ ਚੋਰਾਂ ਦਾ ਹੱਥ! CCTV ਤੋੜ ਕੇ ਲੈ ਗਏ ਹਜ਼ਾਰਾਂ ਰੁਪਏ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੰਮ੍ਰਿਤਸਰ 'ਚ ਚੱਲੀਆਂ ਗੋਲੀਆਂ! ਜੰਡਿਆਲਾ ਗੁਰੂ 'ਚ ਐਨਕਾਊਂਟਰ, ਘਰ 'ਤੇ ਗੋਲੀਬਾਰੀ ਦਾ ਦੋਸ਼ੀ 36 ਘੰਟੇ 'ਚ ਗ੍ਰਿਫਤਾਰ
ਅੰਮ੍ਰਿਤਸਰ 'ਚ ਚੱਲੀਆਂ ਗੋਲੀਆਂ! ਜੰਡਿਆਲਾ ਗੁਰੂ 'ਚ ਐਨਕਾਊਂਟਰ, ਘਰ 'ਤੇ ਗੋਲੀਬਾਰੀ ਦਾ ਦੋਸ਼ੀ 36 ਘੰਟੇ 'ਚ ਗ੍ਰਿਫਤਾਰ
ਵੱਡੀ ਖ਼ਬਰ! ਲੁਧਿਆਣਾ ਦੇ ਸੇਵਾ ਕੇਂਦਰ 'ਚ AAP MLA ਦਾ ਛਾਪਾ, ਦਲਾਲੀ ਤੇ ਰਿਸ਼ਵਤਖੋਰੀ 'ਤੇ ਭੜਕੇ; ਮੱਚੀ ਹਫੜਾ-ਦਫੜੀ
ਵੱਡੀ ਖ਼ਬਰ! ਲੁਧਿਆਣਾ ਦੇ ਸੇਵਾ ਕੇਂਦਰ 'ਚ AAP MLA ਦਾ ਛਾਪਾ, ਦਲਾਲੀ ਤੇ ਰਿਸ਼ਵਤਖੋਰੀ 'ਤੇ ਭੜਕੇ; ਮੱਚੀ ਹਫੜਾ-ਦਫੜੀ
ਮੁਗਲ ਦਰਬਾਰ ਵਿੱਚ ਸਭ ਤੋਂ ਸ਼ਕਤੀਸ਼ਾਲੀ ਔਰਤ ਕੌਣ ਸੀ? ਅਕਬਰ ਦੇ ਸਭ ਤੋਂ ਵੱਡੇ ਮੰਤਰੀ ਉਸਦੇ ਜਾਦੂ ਨਾਲ ਕੰਬਦੇ ਸਨ।
ਮੁਗਲ ਦਰਬਾਰ ਵਿੱਚ ਸਭ ਤੋਂ ਸ਼ਕਤੀਸ਼ਾਲੀ ਔਰਤ ਕੌਣ ਸੀ? ਅਕਬਰ ਦੇ ਸਭ ਤੋਂ ਵੱਡੇ ਮੰਤਰੀ ਉਸਦੇ ਜਾਦੂ ਨਾਲ ਕੰਬਦੇ ਸਨ।
Petrol- Diesel Price Today: ਘੱਟ ਜਾਂ ਵੱਧ? ਕਿੰਨੀਆਂ ਹੋ ਗਈਆਂ ਤੇਲ ਦੀਆਂ ਕੀਮਤਾਂ; ਜਾਣੋ ਆਪਣੇ ਸ਼ਹਿਰ ਦੇ ਰੇਟ
Petrol- Diesel Price Today: ਘੱਟ ਜਾਂ ਵੱਧ? ਕਿੰਨੀਆਂ ਹੋ ਗਈਆਂ ਤੇਲ ਦੀਆਂ ਕੀਮਤਾਂ; ਜਾਣੋ ਆਪਣੇ ਸ਼ਹਿਰ ਦੇ ਰੇਟ
ਲ਼ੁਧਿਆਣਾ ਹਲਵਾਰਾ ਏਅਰਪੋਰਟ ‘ਤੇ ਆਨਲਾਈਨ ਟੈਕਸੀ ਬੁਕਿੰਗ ਬੰਦ, ਬਦਲ ਗਏ ਕਿਰਾਏ, ਜਾਣੋ ਨਵੇਂ ਰੇਟ; ਕੈਂਪਸ ‘ਚ ਨਹੀਂ ਚੱਲੇਗੀ ਐਪ
ਲ਼ੁਧਿਆਣਾ ਹਲਵਾਰਾ ਏਅਰਪੋਰਟ ‘ਤੇ ਆਨਲਾਈਨ ਟੈਕਸੀ ਬੁਕਿੰਗ ਬੰਦ, ਬਦਲ ਗਏ ਕਿਰਾਏ, ਜਾਣੋ ਨਵੇਂ ਰੇਟ; ਕੈਂਪਸ ‘ਚ ਨਹੀਂ ਚੱਲੇਗੀ ਐਪ
ਯੂਪੀ 'ਚ ਦੇਰ ਸ਼ਾਮ 20 IAS ਅਧਿਕਾਰੀਆਂ ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਯੂਪੀ 'ਚ ਦੇਰ ਸ਼ਾਮ 20 IAS ਅਧਿਕਾਰੀਆਂ ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਬਿਹਾਰ ਦੀ ਸਿਆਸਤ 'ਚ ਹੋਣ ਵਾਲਾ ਕੁੱਝ ਵੱਡਾ? CM ਨੇ ਸੱਦ ਲਈ NDA ਦੀ ਵੱਡੀ ਬੈਠਕ, ਨੀਤਿਸ਼ ਕੁਮਾਰ ਵੀ ਹੋਣਗੇ ਸ਼ਾਮਲ
ਬਿਹਾਰ ਦੀ ਸਿਆਸਤ 'ਚ ਹੋਣ ਵਾਲਾ ਕੁੱਝ ਵੱਡਾ? CM ਨੇ ਸੱਦ ਲਈ NDA ਦੀ ਵੱਡੀ ਬੈਠਕ, ਨੀਤਿਸ਼ ਕੁਮਾਰ ਵੀ ਹੋਣਗੇ ਸ਼ਾਮਲ
ਮੁਹਾਲੀ-ਚੰਡੀਗੜ੍ਹ 'ਚ ਰਾਤ ਤੋਂ ਪੈ ਰਿਹਾ ਮੀਂਹ, ਅੱਜ 7 ਜ਼ਿਲ੍ਹਿਆਂ ਲਈ ਅਲਰਟ ਜਾਰੀ, ਅਗਲੇ 3 ਦਿਨ ਗਰਮੀ ਤੋਂ ਮਿਲੇਗੀ ਰਾਹਤ; 13 ਤੋਂ ਕਮਜ਼ੋਰ ਪਵੇਗਾ ਮਾਨਸੂਨ
ਮੁਹਾਲੀ-ਚੰਡੀਗੜ੍ਹ 'ਚ ਰਾਤ ਤੋਂ ਪੈ ਰਿਹਾ ਮੀਂਹ, ਅੱਜ 7 ਜ਼ਿਲ੍ਹਿਆਂ ਲਈ ਅਲਰਟ ਜਾਰੀ, ਅਗਲੇ 3 ਦਿਨ ਗਰਮੀ ਤੋਂ ਮਿਲੇਗੀ ਰਾਹਤ; 13 ਤੋਂ ਕਮਜ਼ੋਰ ਪਵੇਗਾ ਮਾਨਸੂਨ
Embed widget