ਪੜਚੋਲ ਕਰੋ

ਮਜੀਠੀਆ ਨੂੰ ਸ਼ਾਂਤਮਈ ਢੰਗ ਨਾਲ ਮੰਗ-ਪੱਤਰ ਦੇਣ ਜਾ ਰਹੇ ਪੱਤਰਕਾਰਾਂ ’ਤੇ ਲਾਠੀਚਾਰਜ

ਅੰਮ੍ਰਿਤਸਰ : ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਉਨ੍ਹਾਂ ਦੇ ਘਰ ਮੰਗ ਪੱਤਰ ਦੇਣ ਆਏ ਪੱਤਰਕਾਰਾਂ ਉੱਤੇ ਪੁਲਿਸ ਨੇ ਲਾਠੀਚਾਰਰਜ ਕੀਤਾ। ਜਿਸ ਨਾਲ ਮੱਖੂ ਤੋਂ ਆਏ ਪੱਤਰਕਾਰ ਜੋਗਿੰਦਰ ਸਿੰਘ ਖਹਿਰਾ ਜ਼ਖ਼ਮੀ ਹੋ ਗਏ । ਮਗਰੋਂ ਪੱਤਰਕਾਰਾਂ ਕੋਲੋਂ ਮਜੀਠੀਆ ਦੇ ਮੀਡੀਆ ਇੰਚਾਰਜ ਸਰਚਾਂਦ ਸਿੰਘ ਨੇ ਮੰਗ ਪੱਤਰ ਲਿਆ । ਜਥੇਬੰਦੀ ਨੇ ਮੰਗ ਕੀਤੀ ਹੈ ਕਿ ਮੀਡੀਆ ਕਰਮੀਆਂ ‘ਤੇ ਲਾਠੀਚਾਰਜ ਕਰਨ ਵਾਲੇ ਪੁਲੀਸ ਅਧਿਕਾਰੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇ। ਅਜਿਹਾ ਨਾ ਹੋਣ ’ਤੇ 10 ਸਤੰਬਰ ਨੂੰ ਪੁਲੀਸ ਕਮਿਸ਼ਨਰ ਦਾ ਘਿਰਾਓ ਕੀਤਾ ਜਾਵੇਗਾ।   ਦਰਅਸਲ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਸੱਦੇ ’ਤੇ ਪੱਤਰਕਾਰਾਂ ਨੇ ਆਪਣੀਆਂ ਮੰਗਾਂ ਲਈ ਜਥੇਬੰਦੀ ਦੇ ਪ੍ਰਧਾਨ ਜਸਬੀਰ ਸਿੰਘ ਪੱਟੀ ਦੀ ਅਗਵਾਈ ਹੇਠ ਪੱਤਰਕਾਰ ਕਾਲੀਆਂ ਦਸਤਾਰਾਂ ਅਤੇ ਪੱਟੀਆਂ ਬੰਨ ਕੇ ਰੋਸ ਮੁਜ਼ਾਹਰਾ ਕਰਦੇ ਹੋਏ ਲੋਕ ਸੰਪਰਕ ਮੰਤਰੀ  ਬਿਕਰਮ ਸਿੰਘ ਮਜੀਠੀਆ ਘਰ ਦੇ ਨੇੜੇ ਹੀ ਪੁਲੀਸ ਨੇ ਪੱਤਰਕਾਰਾਂ ’ਤੇ ਲਾਠੀਚਾਰਜ ਕਰ ਦਿੱਤਾ। ਜਿਸ ਵਿੱਚ ਮੱਖੂ ਤੋਂ ਆਏ ਪੱਤਰਕਾਰ ਜੋਗਿੰਦਰ ਸਿੰਘ ਖਹਿਰਾ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ। ਲਾਠੀਚਾਰਜ ਦੌਰਾਨ ਉਨ੍ਹਾਂ ਸਮੇਤ ਦਿਲਜੀਤ ਸਿੰਘ, ਸੰਨੀ ਸਹੋਤਾ, ਰਾਜੇਸ਼ ਸ਼ਰਮਾ, ਜਗਦੀਸ਼ ਸਿੰਘ ਬਮਰਾਹ, ਜਤਿੰਦਰਪਾਲ ਸਿੰਘ ਮਹਿਤਾ ਤੇ ਬਲਵਿੰਦਰ ਭੱਲਾ ਦੇ ਵੀ ਲਾਠੀਆਂ ਵੱਜੀਆਂ । ਇੰਨ੍ਹਾਂ ਹੀ ਨਹੀਂ ਸੰਨੀ ਸਹੋਤਾ ਨਾਂ ਦੇ ਪੱਤਰਕਾਰ ਨੂੰ ਪੁਲੀਸ ਨੇ ਘਸੀਟ ਕੇ ਆਪਣੇ ਵਾਹਨ ਵਿਚ ਲੈ ਗਈ। ਏਡੀਸੀਪੀ ਗੌਰਵ ਗਰਗ ਦੇ ਦਖ਼ਲ ਮਗਰੋਂ ਉਸਨੂੰ ਛੱਡਿਆ ਗਿਆ।   ਏਸੀਪੀ ਬਾਲ ਕ੍ਰਿਸ਼ਨ ਸਿੰਗਲਾ ਨੇ ਦੋਸ਼ ਲਾਇਆ ਕਿ ਮੀਡੀਆ ਕਰਮੀਆਂ ਵੱਲੋਂ ਪੁਲੀਸ ਕਰਮਚਾਰੀਆਂ ਨਾਲ ਦੁਰਵਿਹਾਰ ਕੀਤਾ ਜਾ ਰਿਹਾ ਸੀ, ਜਿਸ ਕਾਰਨ ਖਿੱਚ ਧੂਹ ਹੋਈ ਹੈ। ਇਸ ਦੌਰਾਨ ਉਹ ਖੁਦ ਵੀ ਜ਼ਖਮੀ ਹੋਏ ਹਨ। ਇਸੇ ਦੌਰਾਨ ਆਮ ਆਦਮੀ ਪਾਰਟੀ ਨੇ ਵੀ ਪੱਤਰਕਾਰਾਂ ’ਤੇ ਪੁਲੀਸ ਲਾਠੀਚਾਰਜ ਦੀ ਨਿਖੇਧੀ ਕੀਤੀ ਹੈ।   ਮਜੀਠੀਆ ਮੁਆਫ਼ੀ ਮੰਗੇ: ਕੈਪਟਨ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰ ਭਾਈਚਾਰੇ ’ਤੇ ਕੀਤੇ ਲਾਠੀਚਾਰਜ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਆਪਣੀ ਬੌਖਲਾਹਟ ਹਰ ਕਿਸੇ ‘ਤੇ ਕੱਢ ਰਹੀ ਹੈ। ਉਨ੍ਹਾਂ ਘਟਨਾ ਦੀ ਜਾਂਚ ਦੀ ਮੰਗ ਕਰਦਿਆਂ ਕਥਿਤ ਦੋਸ਼ੀ ਪੁਲੀਸ ਕਰਮਚਾਰੀਆਂ ਖਿਲਾਫ਼ ਕਾਰਵਾਈ ਮੰਗੀ ਹੈ। ਉਨ੍ਹਾਂ ਆਖਿਆ ਕਿ ਬਿਕਰਮ ਸਿੰਘ ਮਜੀਠੀਆ ਇਸ ਕਾਰਵਾਈ ਲਈ ਪੱਤਰਕਾਰ ਭਾਈਚਾਰੇ ਕੋਲੋਂ ਬਿਨਾਂ ਸ਼ਰਤ ਮੁਆਫ਼ੀ ਮੰਗਣ। ਆਪ ਵੱਲੋਂ ਡੀਐਸਪੀ ਬਾਲਕ੍ਰਿਸ਼ਨ ਸਿੰਗਲਾ ਨੂੰ ਤੁਰੰਤ ਹਟਾਉਣ ਦੀ ਮੰਗ ‘ਆਪ’ ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਨੇ ਮੰਗ ਕੀਤੀ ਕਿ ਡੀਐਸਪੀ ਬਾਲਕ੍ਰਿਸ਼ਨ ਸਿੰਗਲਾ ਨੂੰ ਤੁਰੰਤ ਹਟਾਇਆ ਜਾਵੇ। ਉਨ੍ਹਾਂ ਐਸੋਸੀਏਸ਼ਨ ਦੇ ਪ੍ਰਧਾਨ ਜਸਬੀਰ ਪੱਟੀ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ।

ਟਾਪ ਹੈਡਲਾਈਨ

Punjab News: ਪੰਜਾਬ ’ਚ ਵੱਡੀ ਵਾਰਦਾਤ, ਗੁਰਦੁਆਰੇ ’ਚ ਸੇਵਾਦਾਰ ਨੂੰ ਮਾਰੀਆਂ ਗੋਲੀਆਂ, ਲੋਕਾਂ ’ਚ ਫੈਲੀ ਦਹਿਸ਼ਤ...
Punjab News: ਪੰਜਾਬ ’ਚ ਵੱਡੀ ਵਾਰਦਾਤ, ਗੁਰਦੁਆਰੇ ’ਚ ਸੇਵਾਦਾਰ ਨੂੰ ਮਾਰੀਆਂ ਗੋਲੀਆਂ, ਲੋਕਾਂ ’ਚ ਫੈਲੀ ਦਹਿਸ਼ਤ...
LPU 'ਚ ਹੰਗਾਮੇ ਨੂੰ ਲੈ ਕੇ ਵਿਦਿਆਰਥਣ ਦਾ ਵੱਡਾ ਦਾਅਵਾ, ਇੰਨਫਲੂਐਂਸਰ ਨੇ ਯੂਨੀਵਰਸਿਟੀ 'ਚ ਹਿੰਸਾ ਫੈਲਾਈ, ਵੀਡੀਓ ਸ਼ੇਅਰ ਕਰ ਬੋਲੀ- ਇਸ਼ਾਰਾ ਕਰਕੇ ਨੌਜਵਾਨ ਬੁਲਾਏ; ਫਿਰ...
LPU 'ਚ ਹੰਗਾਮੇ ਨੂੰ ਲੈ ਕੇ ਵਿਦਿਆਰਥਣ ਦਾ ਵੱਡਾ ਦਾਅਵਾ, ਇੰਨਫਲੂਐਂਸਰ ਨੇ ਯੂਨੀਵਰਸਿਟੀ 'ਚ ਹਿੰਸਾ ਫੈਲਾਈ, ਵੀਡੀਓ ਸ਼ੇਅਰ ਕਰ ਬੋਲੀ- ਇਸ਼ਾਰਾ ਕਰਕੇ ਨੌਜਵਾਨ ਬੁਲਾਏ; ਫਿਰ...
ਪੁਲਿਸ ਜੇਲ੍ਹ ਵਿਭਾਗ 'ਚ ਹੋਇਆ ਫੇਰਬਦਲ, ਪ੍ਰਮੋਟ ਹੋਏ ਅਫਸਰਾਂ ਨੂੰ ਨਵੀਂ ਜਗ੍ਹਾ ਕੀਤਾ ਤਾਇਨਾਤ; ਦੇਖੋ ਪੂਰੀ ਲਿਸਟ
ਪੁਲਿਸ ਜੇਲ੍ਹ ਵਿਭਾਗ 'ਚ ਹੋਇਆ ਫੇਰਬਦਲ, ਪ੍ਰਮੋਟ ਹੋਏ ਅਫਸਰਾਂ ਨੂੰ ਨਵੀਂ ਜਗ੍ਹਾ ਕੀਤਾ ਤਾਇਨਾਤ; ਦੇਖੋ ਪੂਰੀ ਲਿਸਟ
ਮੁਹਾਲੀ 'ਚ TDI ਸਿਟੀ 'ਤੇ ED ਦੀ ਰੇਡ, ਸੈਕਟਰ-119 ਸਥਿਤ ਦਫਤਰ 'ਚ ਤਿੰਨ ਗੱਡੀਆਂ ਨਾਲ ਪਹੁੰਚੀ ਟੀਮ; ਖੰਗਾਲੇ ਦਸਤਾਵੇਜ
ਮੁਹਾਲੀ 'ਚ TDI ਸਿਟੀ 'ਤੇ ED ਦੀ ਰੇਡ, ਸੈਕਟਰ-119 ਸਥਿਤ ਦਫਤਰ 'ਚ ਤਿੰਨ ਗੱਡੀਆਂ ਨਾਲ ਪਹੁੰਚੀ ਟੀਮ; ਖੰਗਾਲੇ ਦਸਤਾਵੇਜ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
LPU 'ਚ ਹੰਗਾਮੇ ਨੂੰ ਲੈ ਕੇ ਵਿਦਿਆਰਥਣ ਦਾ ਵੱਡਾ ਦਾਅਵਾ, ਇੰਨਫਲੂਐਂਸਰ ਨੇ ਯੂਨੀਵਰਸਿਟੀ 'ਚ ਹਿੰਸਾ ਫੈਲਾਈ, ਵੀਡੀਓ ਸ਼ੇਅਰ ਕਰ ਬੋਲੀ- ਇਸ਼ਾਰਾ ਕਰਕੇ ਨੌਜਵਾਨ ਬੁਲਾਏ; ਫਿਰ...
LPU 'ਚ ਹੰਗਾਮੇ ਨੂੰ ਲੈ ਕੇ ਵਿਦਿਆਰਥਣ ਦਾ ਵੱਡਾ ਦਾਅਵਾ, ਇੰਨਫਲੂਐਂਸਰ ਨੇ ਯੂਨੀਵਰਸਿਟੀ 'ਚ ਹਿੰਸਾ ਫੈਲਾਈ, ਵੀਡੀਓ ਸ਼ੇਅਰ ਕਰ ਬੋਲੀ- ਇਸ਼ਾਰਾ ਕਰਕੇ ਨੌਜਵਾਨ ਬੁਲਾਏ; ਫਿਰ...
Resign: ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਅਵਧੇਸ਼ ਨਾਰਾਇਣ ਸਿੰਘ ਨੇ ਦਿੱਤਾ ਅਸਤੀਫ਼ਾ, ਜਾਣੋ ਕੌਣ ਸੰਭਾਲੇਗਾ ਅਹੁਦਾ? ਇਸ ਨਾਮ 'ਤੇ ਚਰਚਾ ਹੋਈ ਤੇਜ਼...
ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਅਵਧੇਸ਼ ਨਾਰਾਇਣ ਸਿੰਘ ਨੇ ਦਿੱਤਾ ਅਸਤੀਫ਼ਾ, ਜਾਣੋ ਕੌਣ ਸੰਭਾਲੇਗਾ ਅਹੁਦਾ? ਇਸ ਨਾਮ 'ਤੇ ਚਰਚਾ ਹੋਈ ਤੇਜ਼...
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਰੂਪ ਕੌਰ ਸੰਧੂ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਸਤਾ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਰੂਪ ਕੌਰ ਸੰਧੂ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਸਤਾ
LPU 'ਚ ਇਸ ਸੋਸ਼ਲ ਮੀਡੀਆ ਪੋਸਟ ਨਾਲ ਹੋਇਆ ਇੰਨਾ ਹੰਗਾਮਾ, ਦਾਅਵਾ- ਮੇਲ ਵਰਕਰ ਨੇ ਵਿਦਿਆਰਥਣ ਨਾਲ ਕੀਤਾ ਰੇਪ; ਪ੍ਰਦਰਸ਼ਨ ਸ਼ੁਰੂ ਹੁੰਦਿਆਂ ਹੀ ਡਿਲੀਟ...
LPU 'ਚ ਇਸ ਸੋਸ਼ਲ ਮੀਡੀਆ ਪੋਸਟ ਨਾਲ ਹੋਇਆ ਇੰਨਾ ਹੰਗਾਮਾ, ਦਾਅਵਾ- ਮੇਲ ਵਰਕਰ ਨੇ ਵਿਦਿਆਰਥਣ ਨਾਲ ਕੀਤਾ ਰੇਪ; ਪ੍ਰਦਰਸ਼ਨ ਸ਼ੁਰੂ ਹੁੰਦਿਆਂ ਹੀ ਡਿਲੀਟ...
1 ਨਵੰਬਰ ਤੋਂ ਇਨ੍ਹਾਂ ਗੱਡੀਆਂ ਦੀ ਐਂਟਰੀ ਬੰਦ, ਦਫਤਰਾਂ ਦੀ ਵੀ ਬਦਲਿਆ ਸਮਾਂ
1 ਨਵੰਬਰ ਤੋਂ ਇਨ੍ਹਾਂ ਗੱਡੀਆਂ ਦੀ ਐਂਟਰੀ ਬੰਦ, ਦਫਤਰਾਂ ਦੀ ਵੀ ਬਦਲਿਆ ਸਮਾਂ
ਡੀਜ਼ਲ ਦੀ ਬਿਕਰੀ 'ਤੇ ਲੱਗੀ ਪਾਬੰਦੀ, ਪੈਟਰੋਲ ਪੰਪ 'ਤੇ ਸਟਾਕ ਖਤਮ ਹੋਣ ਦਾ ਆਈ ਨੌਬਤ
ਡੀਜ਼ਲ ਦੀ ਬਿਕਰੀ 'ਤੇ ਲੱਗੀ ਪਾਬੰਦੀ, ਪੈਟਰੋਲ ਪੰਪ 'ਤੇ ਸਟਾਕ ਖਤਮ ਹੋਣ ਦਾ ਆਈ ਨੌਬਤ
ਪੰਜਾਬ-ਚੰਡੀਗੜ੍ਹ 'ਚ ਡਿੱਗਿਆ ਤਾਪਮਾਨ, ਠੰਡ ਦਾ ਅਹਿਸਾਸ; 6 ਜ਼ਿਲ੍ਹਿਆਂ 'ਚ ਅਲਰਟ ਜਾਰੀ
ਪੰਜਾਬ-ਚੰਡੀਗੜ੍ਹ 'ਚ ਡਿੱਗਿਆ ਤਾਪਮਾਨ, ਠੰਡ ਦਾ ਅਹਿਸਾਸ; 6 ਜ਼ਿਲ੍ਹਿਆਂ 'ਚ ਅਲਰਟ ਜਾਰੀ
FBI ਦੀ 'ਮੋਸਟ ਵਾਂਟੇਡ' ਲਿਸਟ 'ਚ ਆਇਆ ਗੋਲਡੀ ਬਰਾੜ, ਸਿਰ 'ਤੇ 10 ਲੱਖ ਡਾਲਰ ਦਾ ਇਨਾਮ
FBI ਦੀ 'ਮੋਸਟ ਵਾਂਟੇਡ' ਲਿਸਟ 'ਚ ਆਇਆ ਗੋਲਡੀ ਬਰਾੜ, ਸਿਰ 'ਤੇ 10 ਲੱਖ ਡਾਲਰ ਦਾ ਇਨਾਮ
Embed widget