Sidhu Moosewala Murder: ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਜਿੱਥੇ ਮਿਊਜ਼ਿਕ ਇੰਡੱਸਟਰੀ ਸਮੇਤ ਬੌਲੀਵੁੱਡ 'ਚ ਵੀ ਸੋਗ ਦੀ ਲਹਿਰ ਹੈ। ਉੱਥੇ ਹੀ ਕਲਾਕਾਰਾਂ ਸਮੇਤ ਮਸ਼ਹੂਰ ਹਸਤੀਆਂ ਅਤੇ ਫੈਨਜ਼ ਇਸ ਦੁੱਖ ਦੀ ਘੜੀ 'ਚ ਸੋਗ ਦਾ ਪ੍ਰਗਟਾਵਾ ਕਰ ਰਹੇ ਹਨ।
ਹੁਣ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਇੱਕ ਪੋਸਟ ਪਾ ਕੇ ਜਿੱਥੇ ਦੁੱਖ ਪ੍ਰਗਟ ਕੀਤਾ ਹੈ ਉੱਥੇ ਹੀ ਪੰਜਾਬ ਸਰਕਾਰ ਦੀ ਕਾਨੂੰਨ ਅਤੇ ਵਿਵਸਥਾ 'ਤੇ ਸਵਾਲ ਚੁੱਕੇ ਹਨ।
ਇਸ ਨੂੰ ਦੁਖਦਾਈ ਘਟਨਾ ਦੱਸਦਿਆਂ 'ਪੰਗਾ' ਅਦਾਕਾਰਾ ਨੇ ਇੰਸਟਾਗ੍ਰਾਮ ਸਟੋਰੀ 'ਤੇ ਮਰਹੂਮ ਗਾਇਕ ਦੀ ਹੱਤਿਆ 'ਤੇ ਦੁੱਖ ਜ਼ਾਹਰ ਕੀਤਾ । ਪੋਸਟ ਵਿੱਚ ਕੰਗਨਾ ਨੇ ਲਿਖਿਆ , "ਪੰਜਾਬ ਦੇ ਇੱਕ ਜਾਣੇ-ਪਛਾਣੇ ਚਿਹਰੇ ਸਿੱਧੂ ਮੂਸੇ ਵਾਲਾ ਦਾ ਗੋਲੀਆਂ ਨਾਲ ਕਤਲ ਕਰ ਦਿੱਤਾ ਗਿਆ। ਇਹ ਇੱਕ ਦੁਖਦਾਈ ਘਟਨਾ ਹੈ।" ਉਹਨਾਂ ਅੱਗੇ ਲਿਖਿਆ ਕਿ ਇਹ ਘਟਨਾ ਪੰਜਾਬ ਕੀ ਕਾਨੂੰਨ ਵਿਵਸਥਾ ਨੂੰ ਸਪਸ਼ਟ ਰੂਪ ਨਾਲ ਬਿਆਨ ਕਰਦੀ ਹੈ",।
ਪੰਜ ਡਾਕਟਰਾਂ ਦੀ ਟੀਮ ਨੇ ਕੀਤਾ ਪੋਸਟਮਾਰਟਮ
ਪੰਜ ਡਾਕਟਰਾਂ ਦੀ ਟੀਮ ਵੱਲੋਂ ਸਿਵਲ ਹਸਪਤਾਲ ਵਿੱਚ ਸਿੱਧੂ ਮੂਸੇਵਾਲਾ ਦਾ ਪੋਸਟਮਾਰਟਮ ਕੀਤਾ ਗਿਆ ਅਤੇ ਜਾਣਕਾਰੀ ਮੁਤਾਬਕ ਭਲਕੇ ਮੂਸੇਵਾਲਾ ਪਿੰਡ 'ਚ ਮਰਹੂਮ ਗਾਇਕ ਦਾ ਸਸਕਾਰ ਕੀਤਾ ਜਾਵੇਗਾ।
ਦੱਸਿਆ ਜਾ ਰਿਹਾ ਹੈ ਕਿ ਮੂਸੇਵਾਲਾ ਦੇ ਸਰੀਰ 'ਤੇ ਦੋ ਦਰਜਨ ਦੇ ਕਰੀਬ ਗੋਲੀਆਂ ਦੇ ਨਿਸ਼ਾਨ ਮਿਲੇ ਹਨ। ਰਿਪੋਰਟ ਮੁਤਾਬਕ ਜ਼ਿਆਦਾ ਖੂਨ ਵਹਿਣ ਕਾਰਨ ਮੌਤ ਹੋਈ ਦੱਸੀ ਜਾ ਰਹੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਤਿੰਨ ਤਰ੍ਹਾਂ ਦੇ ਹਥਿਆਰਾਂ ਤੋਂ ਗੋਲੀਆਂ ਚਲਾਈਆਂ ਗਈਆਂ ਹਨ। ਹਾਲਾਂਕਿ ਅਜੇ ਇਹ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਉਹਨਾਂ ਦੇ ਸਰੀਰ 'ਤੇ ਕਿੰਨੀਆਂ ਗੋਲੀਆਂ ਲੱਗੀਆਂ ਹਨ। ਪੋਸਟ ਮਾਰਟਮ ਦੌਰਾਨ ਹਸਪਤਾਲ ਦੇ ਬਾਹਰ ਭਾਰੀ ਪੁਲਿਸ ਫੋਰਸ ਦੀ ਤਾਇਨਾਤੀ ਕੀਤੀ ਗਈ ਸੀ। ਜਾਣਕਾਰੀ ਅਨੁਸਾਰ ਵਸੇਰਾ ਦੇ ਸੈਂਪਲ ਲੈ ਕੇ ਅਗਲੇਰੀ ਜਾਂਚ ਲਈ ਭੇਜ ਦਿੱਤੇ ਗਏ ਹਨ। ਇਸ ਦੇ ਨਾਲ ਹੀ ਅਜੇ ਤੱਕ ਪੋਸਟਮਾਰਟਮ ਦੇ ਨਤੀਜੇ ਪੁਲਿਸ ਨਾਲ ਸਾਂਝੇ ਨਹੀਂ ਕੀਤੇ ਗਏ ਹਨ।