ਪੜਚੋਲ ਕਰੋ
Advertisement
ਹਾਲਹੀ 'ਚ ਹੋਏ ਤਬਾਦਲੇ ਤੋਂ ਬਾਅਦ ਕਰਨ ਅਵਤਾਰ ਸਿੰਘ ਛੁੱਟੀ 'ਤੇ!
ਪੰਜਾਬ ਦੇ ਮੁੱਖ ਸਕੱਤਰ ਅਹੁਦੇ ਤੋਂ ਬਦਲੇ ਜਾਣ ਦੇ ਇੱਕ ਦਿਨ ਬਾਅਦ ਹੀ ਆਈਏਐਸ ਅਧਿਕਾਰੀ ਕਰਨ ਅਵਤਾਰ ਸਿੰਘ ਦੇ ਛੁੱਟੀ ਤੇ ਚੱਲੇ ਜਾਣ ਦੀਆਂ ਖ਼ਬਰ ਆ ਰਹੀਆਂ ਹਨ।
ਚੰਡੀਗੜ੍ਹ: ਪੰਜਾਬ ਦੇ ਮੁੱਖ ਸਕੱਤਰ ਅਹੁਦੇ ਤੋਂ ਬਦਲੇ ਜਾਣ ਦੇ ਇੱਕ ਦਿਨ ਬਾਅਦ ਹੀ ਆਈਏਐਸ ਅਧਿਕਾਰੀ ਕਰਨ ਅਵਤਾਰ ਸਿੰਘ ਦੇ ਛੁੱਟੀ ਤੇ ਚੱਲੇ ਜਾਣ ਦੀਆਂ ਖ਼ਬਰ ਆ ਰਹੀਆਂ ਹਨ।ਤੁਹਾਨੂੰ ਦਸ ਦੇਈਏ ਕਿ ਬੀਤੇ ਕੱਲ੍ਹ ਕਰਨ ਅਵਤਾਰ ਸਿੰਘ ਦੀ ਥਾਂ ਵਿੰਨੀ ਮਹਾਜਨ ਨੂੰ ਮੁੱਖ ਸਕੱਤਰ ਲਾਇਆ ਗਿਆ ਸੀ।
ਸੁਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਕਰਨ ਅਵਤਾਰ ਨੇ ਛੁੱਟੀ ਤੇ ਜਾ ਚੁੱਕੇ ਹਨ।ਪੰਜਾਬ ਸਰਕਾਰ ਨੇ ਵੱਡੀ ਤਬਦੀਲੀ ਕਰਦੇ ਹੋਏ ਕਰਨ ਅਵਤਾਰ ਸਿੰਘ ਨੂੰ ਸਪੈਸ਼ਲ ਚੀਫ ਸੈਕਟਰੀ ਲਾ ਦਿੱਤਾ ਗਿਆ ਸੀ।
ਕਰਨ ਅਵਤਾਰ ਸਿੰਘ ਮੀਟਿੰਗ ਦੌਰਾਨ ਮੰਤਰੀਆਂ ਨਾਲ ਖਹਿਬੜਣ ਕਰਕੇ ਚਰਚਾ ਵਿੱਚ ਆਏ ਸੀ। ਕੈਪਟਨ ਅਮਰਿੰਦਰ ਸਿੰਘ ਨੇ ਸੁਲ੍ਹਾ ਕਰਵਾ ਦਿੱਤੀ ਸੀ ਪਰ ਹੁਣ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਗਿਆ। ਕਰਨ ਅਵਤਾਰ ਸਿੰਘ ਛੇਤੀ ਹੀ ਰਿਟਾਇਰਡ ਹੋਣ ਵਾਲੇ ਹਨ, ਇਸ ਦੇ ਬਾਵਜੂਦ ਉਨ੍ਹਾਂ ਨੂੰ ਬਦਲ ਦਿੱਤਾ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਹੁਣ ਪੰਜਾਬ ਦੇ ਦੋਵਾਂ ਵੱਡੇ ਅਹੁਦਿਆਂ 'ਤੇ ਪਤੀ ਤੇ ਪਤਨੀ ਦੀ ਨਿਯੁਕਤੀ ਕਰ ਦਿੱਤੀ ਹੈ।ਪੰਜਾਬ ਦੇ ਮੁਖ ਸਕੱਤਰ ਅਹੁਦੇ ਤੇ ਨਿਯੁਕਤ ਵਿੰਨੀ ਮਹਾਜਨ ਪੰਜਾਬ ਦੀ ਡੀਜੀਪੀ ਦਿਨਕਰ ਗੁਪਤਾ ਦੀ ਪਤਨੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਆਟੋ
ਕਾਰੋਬਾਰ
ਮਨੋਰੰਜਨ
ਆਟੋ
Advertisement