ਪੜਚੋਲ ਕਰੋ

ਕੇਜਰੀਵਾਲ ਨੇ ਬਦਲੀ ਪੰਜਾਬ ਲਈ ਰਣਨੀਤੀ, ਸਾਰੇ ਬਾਗੀਆਂ ਨੂੰ ਇੱਕ ਮੰਚ 'ਤੇ ਲਿਆਉਣ ਦੀ ਤਿਆਰੀ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਗਲਤੀਆਂ ਨੂੰ ਸੁਧਾਰਨ ਵਿੱਚ ਜੁੱਟ ਗਈ ਹੈ। ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਰੁੱਸਿਆਂ ਨੂੰ ਮਨਾਉਣ ਦੀ ਕਵਾਇਦ ਵਿੱਢੀ ਹੈ। ਦਿਲਚਸਪ ਗੱਲ ਹੈ ਕਿ ਪਾਰਟੀ ਬਾਗੀ ਸੁਖਪਾਲ ਖਹਿਰਾ ਧੜੇ ਨੂੰ ਹੀ ਨਹੀਂ ਸਗੋਂ ਪਟਿਆਲਾ ਤੋਂ ਸੰਸਦ ਮੈਂਬਰ ਧਰਮਵੀਰ ਗਾਂਧੀ ਤੇ ਸਾਬਕਾ ਪੰਜਾਬ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਸਣੇ ਸਭ ਰੁੱਸੇ ਲੀਡਰਾਂ ਨੂੰ ਨਾਲ ਤੋਰਨ ਦੀ ਵਾਹ ਲਾ ਰਹੀ ਹੈ।   ਇਸ ਦੀ ਪੁਸ਼ਟੀ ਕਰਦਿਆਂ ਪਾਰਟੀ ਦੇ ਸੂਬਾ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸੁੱਚਾ ਸਿੰਘ ਛੋਟੇਪੁਰ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੇ ਰੁੱਸਿਆਂ ਨੂੰ ਮਨਾ ਲਿਆ ਜਾਏਗਾ। ਉਨ੍ਹਾਂ ਕਿਹਾ ਕਿ ਬਾਗੀ ਵਿਧਾਇਕਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤੇ ਜਲਦ ਹੀ ਇਸ ਦੇ ਚੰਗੇ ਨਤੀਜੇ ਆਉਣਗੇ। ਪਤਾ ਲੱਗਾ ਹੈ ਕਿ ਕੇਜਰੀਵਾਲ ਨੇ ਡਾ. ਬਲਬੀਰ ਤੇ ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਦੀ ਇਸ ਮਿਸ਼ਨ ਲਈ ਵਿਸ਼ੇਸ਼ ਡਿਊਟੀ ਲਾਈ ਹੈ। ਦਰਅਸਲ ਪਾਰਟੀ ਦੀ ਪੰਜਾਬ ਇਕਾਈ ਵਿੱਚ ਪਏ ਪਾੜੇ ਕਰਕੇ ਪਰਵਾਸੀ ਭਾਰਤੀ ਕਾਫੀ ਔਖੇ ਹਨ। ਪਾਰਟੀ ਨੂੰ ਸਭ ਤੋਂ ਵੱਡਾ ਫੰਡ ਪਰਵਾਸੀ ਭਾਰਤੀ ਹੀ ਦੇ ਰਹੇ ਹਨ। ਇਸ ਲਈ ਕੇਜਰੀਵਾਲ 'ਤੇ ਦਬਾਅ ਬਣਿਆ ਹੈ ਕਿ ਸਾਰੇ ਧੜਿਆਂ ਨੂੰ ਇੱਕਜੁਟ ਕੀਤਾ ਜਾਵੇ। ਉਂਝ ਵੀ ਪੰਜਾਬ ਇਕਾਈ ਦੇ ਕਲੇਸ਼ ਨੇ ਪਾਰਟੀ ਵਰਕਰਾਂ ਦੇ ਹੌਸਲੇ ਨੂੰ ਢਾਅ ਲਾਈ ਹੈ ਜਿਸ ਕਰਕੇ ਹਾਈਕਮਾਨ ਖਿਲਾਫ ਵੀ ਰੋਸ ਵਧਿਆ ਹੈ। ਮੰਨਿਆ ਜਾ ਰਿਹਾ ਹੈ ਕਿ ਪਾਰਟੀ ਨੂੰ ਸਹੀ ਢੰਗ ਨਾਲ ਚਲਾਉਣ ਲਈ ਹਾਈਕਮਾਨ ਨੂੰ ਕੋਈ ਵੱਡਾ ਚਿਹਰਾ ਵੀ ਨਹੀਂ ਮਿਲ ਰਿਹਾ। ਇਸ ਕਰਕੇ ਪਾਰਟੀ ਪੁਰਾਣੇ ਚਿਹਰਿਆਂ ਨੂੰ ਪਾਰਟੀ ਵਿੱਚ ਵੱਡੀਆਂ ਜ਼ਿੰਮੇਵਾਰੀਆਂ ਸੌਂਪਣ ਦਾ ਮਨ ਬਣਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਭਗਵੰਤ ਮਾਨ ਵੀ ਪੰਜਾਬ ਦੀ ਪ੍ਰਧਾਨਗੀ ਸੰਭਾਲਣ ਲਈ ਤਿਆਰ ਨਹੀਂ ਕਿਉਂਕਿ ਖਹਿਰਾ ਧੜੇ ਖਿਲਾਫ ਡਟਣ ਕਰਕੇ ਉਨ੍ਹਾਂ ਦਾ ਵੱਡੇ ਪੱਧਰ 'ਤੇ ਵਿਰੋਧ ਹੋ ਰਿਹਾ ਹੈ।

ਟਾਪ ਹੈਡਲਾਈਨ

ਪੰਜਾਬ 'ਚ 11 ਕਿਲੋ ਹੈਰੋਇਨ ਬਰਾਮਦ, ਨਸ਼ਾ ਤਸਕਰੀ ਦਾ ਵੱਡਾ ਪਰਦਾਫਾਸ਼
ਪੰਜਾਬ 'ਚ 11 ਕਿਲੋ ਹੈਰੋਇਨ ਬਰਾਮਦ, ਨਸ਼ਾ ਤਸਕਰੀ ਦਾ ਵੱਡਾ ਪਰਦਾਫਾਸ਼
ਪੰਜਾਬ 'ਚ ਵੱਡੀ ਵਾਰਦਾਤ! ਘਰ ਬੁਲਾ ਕੇ ਹੈੱਡ ਕਾਂਸਟੇਬਲ ਦੇ ਮੁੰਡੇ ਨੂੰ ਕੁਹਾੜੀ ਨਾਲ ਵੱਢਿਆ, ਮੱਚੀ ਸਨਸਨੀ; ਜਾਣੋ ਪੂਰਾ ਮਾਮਲਾ
ਪੰਜਾਬ 'ਚ ਵੱਡੀ ਵਾਰਦਾਤ! ਘਰ ਬੁਲਾ ਕੇ ਹੈੱਡ ਕਾਂਸਟੇਬਲ ਦੇ ਮੁੰਡੇ ਨੂੰ ਕੁਹਾੜੀ ਨਾਲ ਵੱਢਿਆ, ਮੱਚੀ ਸਨਸਨੀ; ਜਾਣੋ ਪੂਰਾ ਮਾਮਲਾ
ਲੁਧਿਆਣਾ ‘ਚ ਮਸਜਿਦ ਦੇ ਬਾਹਰ ਦੁਕਾਨ ‘ਚ ਲਾਈ ਅੱਗ, ਬਾਈਕ ਤੋਂ ਆਏ ਨੌਜਵਾਨ ਨੇ ਛਿੜਕਿਆ ਪੈਟਰੋਲ; ਸਾਰਾ ਸਮਾਨ ਸੜ ਕੇ ਹੋਇਆ ਸੁਆਹ
ਲੁਧਿਆਣਾ ‘ਚ ਮਸਜਿਦ ਦੇ ਬਾਹਰ ਦੁਕਾਨ ‘ਚ ਲਾਈ ਅੱਗ, ਬਾਈਕ ਤੋਂ ਆਏ ਨੌਜਵਾਨ ਨੇ ਛਿੜਕਿਆ ਪੈਟਰੋਲ; ਸਾਰਾ ਸਮਾਨ ਸੜ ਕੇ ਹੋਇਆ ਸੁਆਹ
ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, 15 ਜ਼ਿਲ੍ਹਿਆਂ ਲਈ ਚੇਤਾਵਨੀ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, 15 ਜ਼ਿਲ੍ਹਿਆਂ ਲਈ ਚੇਤਾਵਨੀ; ਜਾਣੋ ਅਗਲੇ ਦਿਨਾਂ ਦਾ ਹਾਲ

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Petrol Diesel Prices: ਪੈਟਰੋਲ 102.12 ਅਤੇ ਡੀਜ਼ਲ 95.20 ਰੁਪਏ, ਜਾਣੋ 6 ਜੁਲਾਈ ਨੂੰ ਕਿੰਨਾ ਸਸਤਾ ਹੋਇਆ ਤੇਲ? ਇੱਥੇ ਵੇਖੋ ਵੱਡੇ ਸ਼ਹਿਰਾਂ ਦੇ ਰੇਟ...
ਪੈਟਰੋਲ 102.12 ਅਤੇ ਡੀਜ਼ਲ 95.20 ਰੁਪਏ, ਜਾਣੋ 6 ਜੁਲਾਈ ਨੂੰ ਕਿੰਨਾ ਸਸਤਾ ਹੋਇਆ ਤੇਲ? ਇੱਥੇ ਵੇਖੋ ਵੱਡੇ ਸ਼ਹਿਰਾਂ ਦੇ ਰੇਟ...
ਮੁੰਬਈ 'ਚ ਭਾਰੀ ਬਾਰਿਸ਼ ਦਾ ਕਹਿਰ, ਚਾਰ ਮੰਜ਼ਿਲਾ ਇਮਾਰਤ ਡਿੱਗਣ ਨਾਲ ਮਲਬੇ ਹੇਠ ਦੱਬੇ ਲੋਕ; 6 ਦੀ ਮੌਤ
ਮੁੰਬਈ 'ਚ ਭਾਰੀ ਬਾਰਿਸ਼ ਦਾ ਕਹਿਰ, ਚਾਰ ਮੰਜ਼ਿਲਾ ਇਮਾਰਤ ਡਿੱਗਣ ਨਾਲ ਮਲਬੇ ਹੇਠ ਦੱਬੇ ਲੋਕ; 6 ਦੀ ਮੌਤ
ਭਾਰੀ ਮੀਂਹ ਵਿਚਾਲੇ ਸਾਰੇ ਸਕੂਲ-ਕਾਲਜ ਰਹਿਣਗੇ ਬੰਦ, BMC ਦਾ ਵੱਡਾ ਫੈਸਲਾ
ਭਾਰੀ ਮੀਂਹ ਵਿਚਾਲੇ ਸਾਰੇ ਸਕੂਲ-ਕਾਲਜ ਰਹਿਣਗੇ ਬੰਦ, BMC ਦਾ ਵੱਡਾ ਫੈਸਲਾ
ਸਵੇਰੇ ਉੱਠਦਿਆਂ ਹੀ ਦੇਖਦੇ ਹੋ ਫੋਨ? ਤਾਂ ਆਹ ਆਦਤ ਬਣਾ ਦੇਵੇਗੀ ਗੰਭੀਰ ਬਿਮਾਰੀ ਦਾ ਮਰੀਜ਼
ਸਵੇਰੇ ਉੱਠਦਿਆਂ ਹੀ ਦੇਖਦੇ ਹੋ ਫੋਨ? ਤਾਂ ਆਹ ਆਦਤ ਬਣਾ ਦੇਵੇਗੀ ਗੰਭੀਰ ਬਿਮਾਰੀ ਦਾ ਮਰੀਜ਼
ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, 15 ਜ਼ਿਲ੍ਹਿਆਂ ਲਈ ਚੇਤਾਵਨੀ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, 15 ਜ਼ਿਲ੍ਹਿਆਂ ਲਈ ਚੇਤਾਵਨੀ; ਜਾਣੋ ਅਗਲੇ ਦਿਨਾਂ ਦਾ ਹਾਲ
Neymar Retirement: ਬ੍ਰਾਜ਼ੀਲ ਦੇ ਵਿਸ਼ਵ ਕੱਪ ਤੋਂ ਬਾਹਰ ਹੁੰਦਿਆਂ ਹੀ ਨੇਮਾਰ ਨੇ ਲਿਆ ਸੰਨਿਆਸ, ਤੋੜਿਆ ਕਰੋੜਾਂ ਫੈਨਸ ਦਾ ਦਿਲ
Neymar Retirement: ਬ੍ਰਾਜ਼ੀਲ ਦੇ ਵਿਸ਼ਵ ਕੱਪ ਤੋਂ ਬਾਹਰ ਹੁੰਦਿਆਂ ਹੀ ਨੇਮਾਰ ਨੇ ਲਿਆ ਸੰਨਿਆਸ, ਤੋੜਿਆ ਕਰੋੜਾਂ ਫੈਨਸ ਦਾ ਦਿਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 6 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 6 ਜੁਲਾਈ 2026
Mansa 'ਚ ਭਿਆਨਕ ਸੜਕ ਹਾਦਸਾ, ਦੋ ਨੌਜਵਾਨਾਂ ਦੀ ਮੌਤ, ਇੱਕ ਦੀ ਹਾਲਤ ਗੰਭੀਰ , ਟਰਾਲੇ ਦੀ ਕਾਰ ਨਾਲ ਹੋਈ ਟੱਕਰ
Mansa 'ਚ ਭਿਆਨਕ ਸੜਕ ਹਾਦਸਾ, ਦੋ ਨੌਜਵਾਨਾਂ ਦੀ ਮੌਤ, ਇੱਕ ਦੀ ਹਾਲਤ ਗੰਭੀਰ , ਟਰਾਲੇ ਦੀ ਕਾਰ ਨਾਲ ਹੋਈ ਟੱਕਰ
Embed widget