ਜਲੰਧਰ: ਆਮ ਆਦਮੀ ਪਾਰਟੀ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਬੁੱਧਵਾਰ ਨੂੰ ਜਲੰਧਰ ਵਿੱਚ ਤਿਰੰਗਾ ਯਾਤਰਾ ਕੀਤੀ ਗਈ। ਇਹ ਇਹ ਯਾਤਰਾ ਭਗਵਾਨ ਵਾਲਮੀਕ ਚੌਕ ਤੋਂ ਸ਼ੁਰੂ ਹੋਈ ਜਿਹੜੀ ਡਾ. ਬੀਆਰ ਅੰਬੇਡਕਰ ਚੌਕ ਤੱਕ ਗਈ। ਇਸ ਦੌਰਾਨ ਇੱਕ ਵੱਡੇ ਟਰੱਕ ਨੂੰ ਫਲੈਕਸਾਂ ਲਾ ਕੇ ਸਜਾਇਆ ਗਿਆ ਹੈ।



ਆਮ ਆਦਮੀ ਪਾਰਟੀ ਨੇ ਇਹ ਤਰੰਗਾ ਯਾਤਰਾ ਸ਼ਹਿਰੀ ਵੋਟ ਨੂੰ ਖਿੱਚਣ ਲਈ ਕੀਤੀ ਗਈ ਹੈ। 'ਆਪ' ਦੇ ਟਵਿੱਟਰ ਹੈਂਡਲ ਉੱਪਰ ਪਾਈ ਪੋਸਟ ਵਿੱਚ ਲਿਖਿਆ ਹੈ ਕਿ ਪੰਜਾਬ ਨੇ ਅੱਤਵਾਦ ਦਾ ਇੱਕ ਦੌਰ ਦੇਖਿਆ ਹੈ, ਕੋਈ ਵੀ ਪੰਜਾਬੀ ਨਹੀਂ ਚਾਹੁੰਦਾ ਕਿ ਉਹ ਦੌਰ ਮੁੜ ਕੇ ਆਵੇ। ਅੱਜ ਦੀ ਤਿਰੰਗਾ ਯਾਤਰਾ ਪੰਜਾਬ ਵਿੱਚ ਸ਼ਾਂਤੀ ਤੇ ਸਦਭਾਵਨਾ ਦੀ ਯਾਤਰਾ ਹੈ -
 








ਇਸ ਮੌਕੇ ਕੇਜਰੀਵਾਲ ਦੇ ਨਾਲ ‘ਆਪ’ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ, ਹਰਪਾਲ ਸਿੰਘ ਚੀਮਾ, ਰਾਘਵ ਚੱਢਾ ਤੇ ਜਰਨੈਲ ਸਿੰਘ ਸਮੇਤ ਹੋਰ ਆਗੂ ਵੀ ਸਨ। ਹੋਰ ਜ਼ਿਲ੍ਹਿਆਂ ਤੋਂ ਵੀ ਲੋਕ ਇਸ ਤਿਰੰਗਾ ਯਾਤਰਾ ’ਚ ਸ਼ਾਮਲ ਹੋਣ ਆਏ ਹੋਏ।

ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੋ ਦਿਨਾ ਪੰਜਾਬ ਦੌਰੇ ਉੱਪਰ ਹਨ। ਕੇਜਰੀਵਾਲ ਦੋ ਦਿਨ 15 ਤੇ 16 ਦਸੰਬਰ ਨੂੰ ਪੰਜਾਬ ਦਾ ਦੌਰਾ ਕਰਨਗੇ। ਉਹ ਅੱਜ ਜਲੰਧਰ 'ਚ ਤਿਰੰਗਾ ਯਾਤਰਾ ਕਰ ਰਹੇ ਹਨ। ਇਸ ਮਗਰੋਂ 16 ਨੂੰ ਬਾਦਲਾਂ ਦੇ ਗੜ੍ਹ ਲੰਬੀ ਵਿਖੇ ਜਨ ਸਭਾ ਨੂੰ ਸੰਬੋਧਨ ਕਰਨਗੇ।

ਅਹਿਮ ਗੱਲ ਹੈ ਕਿ ਕੇਜਰੀਵਾਲ ਪੰਜਾਬ ਚੋਣਾਂ ਨੂੰ ਲੈ ਕੇ ਆਪਣੀ ਪਹਿਲੀ ਜਨਤਕ ਰੈਲੀ ਕਰਨਗੇ ਕਿਉਂਕਿ ਕਿਸਾਨਾਂ ਨੇ ਸਿਆਸੀ ਪਾਰਟੀਆਂ ਨੂੰ ਅੰਦੋਲਨ ਖਤਮ ਹੋਣ ਤੱਕ ਸਿਆਸੀ ਰੈਲੀਆਂ ਕਰਨ ਤੋਂ ਵਰਜਿਆ ਹੋਇਆ ਸੀ। ਇਸ ਲਈ ਕੇਜਰੀਵਾਲ ਪਿਛਲੇ ਸਮੇਂ ਪੰਜਾਬ ਦੇ ਕਈ ਗੇੜੇ ਲਾ ਗਏ ਪਰ ਉਨ੍ਹਾਂ ਨੇ ਕੋਈ ਰੈਲੀ ਨਹੀਂ ਕੀਤੀ।

ਆਮ ਆਦਮੀ ਪਾਰਟੀ ਨੇ ਆਪਣੇ ਸ਼ਕਤੀ ਪ੍ਰਦਰਸ਼ਨ ਲਈ ਬਾਦਲਾਂ ਦੇ ਗੜ੍ਹ ਲੰਬੀ ਨੂੰ ਹੀ ਚੁਣਿਆ ਹੈ ਜਿੱਥੇ ਕੇਜਰੀਵਾਲ ਆਪਣੀ ਪਹਿਲੀ ਜਨ ਸਭਾ ਨੂੰ ਸੰਬੋਧਨ ਕਰਨਗੇ। ਪਿਛਲੇ ਸਮੇਂ ਆਏ ਚੋਣ ਸਰਵੇਖਣਾਂ ਨੇ ਆਮ ਆਦਮੀ ਪਾਰਟੀ ਦਾ ਹੌਸਲਾ ਕਾਫੀ ਵਧਾ ਦਿੱਤਾ ਹੈ। ਇਸ ਲਈ ਕੇਜਰੀਵਾਲ ਨੇ ਆਪਣਾ ਪੂਰੀ ਜ਼ੋਰ ਪੰਜਾਬ ਵਿੱਚ ਲਾ ਦਿੱਤਾ ਹੈ।


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ