ਚੰਡੀਗੜ੍ਹ: ਕੇਰਲਾ ਦੀ ਟਰਾਇਲ ਕੋਰਟ ਨੇ ਨਨ ਰੇਪ ਕੇਸ 'ਚ ਮੁਲਜ਼ਮ ਜਲੰਧਰ ਡਾਇਓਸਿਸ ਦੇ ਸਾਬਕਾ ਬਿਸ਼ਪ ਫਰੈਂਕੋ ਮੁਲੱਕਲ ਨੂੰ ਜ਼ਮਾਨਤ ਦੇ ਦਿੱਤੀ ਹੈ।ਫਰੈਂਕੋ ਮੁਲੱਕਲ ਸ਼ੁਕਰਵਾਰ ਨੂੰ ਅਦਾਲਤ 'ਚ ਪੇਸ਼ ਹੋਇਆ ਸੀ।ਅਦਾਲਤ ਨੇ ਉਸਨੂੰ ਜ਼ਮਾਨਤ ਸਖ਼ਤ ਸ਼ਰਤਾਂ ਨਾਲ ਦਿੱਤੀ ਹੈ।ਉਸਨੂੰ ਕੇਸ ਦੀ ਸੁਣਵਾਈ 'ਚ ਹਾਜ਼ਰ ਹੋਣ ਲਈ ਕਿਹਾ ਗਿਆ ਹੈ।ਅਦਾਲਤ ਨੇ 13 ਜੁਲਾਈ ਨੂੰ ਫਰੈਂਕੋ ਦੀ ਜ਼ਮਾਨਤ ਰੱਦ ਕਰਕੇ ਉਸਦੇ ਖਿਲਾਫ ਗੈਰ-ਜ਼ਮਾਨਤੀ ਵਰੰਟ ਜਾਰੀ ਕੀਤੀ ਸਨ।
ਐਡੀਸ਼ਨਲ ਸੈਸ਼ਨ ਕੋਰਟ ਨੇ ਲਗਾਤਾਰ ਕੇਸ ਦੀਆਂ ਕਈ ਤਰੀਕਾਂ 'ਚ ਗੈਰ-ਹਾਜ਼ਰ ਰਹਿਣ ਤੇ ਉਸਦੀ ਜ਼ਮਾਨਤ ਰੱਦ ਕੀਤੀ ਸੀ ਅਤੇ ਉਸਦੇ ਖਿਲਾਫ ਗੈਰ-ਜ਼ਮਾਨਤੀ ਵਰੰਟ ਜਾਰੀ ਕੀਤਾ ਸੀ।ਮੁਲੱਕਲ ਸ਼ੁਕਰਵਾਰ ਨੂੰ ਅਦਾਲਤ 'ਚ ਪੇਸ਼ ਹੋਇਆ ਸੀ।ਜ਼ਮਾਨਤ ਦਿੰਦਿਆਂ ਅਦਾਲਤ ਨੇ ਉਸ ਨੂੰ 13 ਅਗਸਤ ਨੂੰ ਚਾਰਜਸ਼ੀਟ ਪੜ੍ਹਨ ਤੱਕ ਸਟੇਟ ਨਾ ਛੱਡਣ ਦੀ ਹਦਾਇਤ ਕੀਤੀ ਹੈ। ਉਸਨੂੰ ਕੇਸ ਦੀ ਸੁਣਵਾਈ ਦੀਆਂ ਤਰੀਕਾਂ ’ਤੇ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਹੈ।