ਪੜਚੋਲ ਕਰੋ

ਹੁਣ 'ਮਿਸ਼ਨ 2022' ਦੀ ਤਿਆਰੀ, ਪੰਜਾਬੀਆਂ ਨੂੰ ਮਿਲੇਗਾ ਤੀਜਾ ਬਦਲ

ਸਾਲ 2022 ਵਿੱਚ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪੰਜਾਬੀਆਂ ਨੂੰ ਮਜ਼ਬੂਤ ਤੀਜਾ ਬਦਲ ਮਿਲ ਸਕਦਾ ਹੈ। ਲੋਕ ਸਭਾ ਚੋਣਾਂ ਤੋਂ ਸਬਕ ਲੈਂਦਿਆਂ ਪੰਜਾਬ ਦੀਆਂ ਕੁਝ ਸਿਆਸੀ ਪਾਰਟੀਆਂ ਨੇ ਇੱਕਜੁਟ ਹੋਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਦੌਰ ਵਿੱਚ ਸੁਖਪਾਲ ਖਹਿਰਾ ਦੀ ਪੰਜਾਬ ਏਕਤਾ ਪਾਰਟੀ, ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ ਤੇ ਡਾ. ਧਰਮਵੀਰ ਗਾਂਧੀ ਦੀ ਨਵਾਂ ਪੰਜਾਬ ਪਾਰਟੀ ਦਾ ਰਲੇਵਾਂ ਹੋ ਸਕਦਾ ਹੈ। ਇਸ ਤੋਂ ਇਲਾਵਾ ਕੁਝ ਹੋਰ ਪਾਰਟੀਆਂ ਤੇ ਧੜੇ ਵੀ ਇਨ੍ਹਾਂ ਨਾਲ ਰਲ ਸਕਦੇ ਹਨ।

ਚੰਡੀਗੜ੍ਹ: ਸਾਲ 2022 ਵਿੱਚ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪੰਜਾਬੀਆਂ ਨੂੰ ਮਜ਼ਬੂਤ ਤੀਜਾ ਬਦਲ ਮਿਲ ਸਕਦਾ ਹੈ। ਲੋਕ ਸਭਾ ਚੋਣਾਂ ਤੋਂ ਸਬਕ ਲੈਂਦਿਆਂ ਪੰਜਾਬ ਦੀਆਂ ਕੁਝ ਸਿਆਸੀ ਪਾਰਟੀਆਂ ਨੇ ਇੱਕਜੁਟ ਹੋਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਦੌਰ ਵਿੱਚ ਸੁਖਪਾਲ ਖਹਿਰਾ ਦੀ ਪੰਜਾਬ ਏਕਤਾ ਪਾਰਟੀ, ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ ਤੇ ਡਾ. ਧਰਮਵੀਰ ਗਾਂਧੀ ਦੀ ਨਵਾਂ ਪੰਜਾਬ ਪਾਰਟੀ ਦਾ ਰਲੇਵਾਂ ਹੋ ਸਕਦਾ ਹੈ। ਇਸ ਤੋਂ ਇਲਾਵਾ ਕੁਝ ਹੋਰ ਪਾਰਟੀਆਂ ਤੇ ਧੜੇ ਵੀ ਇਨ੍ਹਾਂ ਨਾਲ ਰਲ ਸਕਦੇ ਹਨ। ਦਰਅਸਲ ਲੋਕ ਸਭਾ ਚੋਣਾਂ ਵਿੱਚ ਕੁਝ ਹੋਰ ਸਿਆਸੀ ਪਾਰਟੀਆਂ ਨਾਲ ਮਿਲ ਕੇ ਇਹ ਪੰਜਾਬ ਜਮਹੂਰੀ ਗੱਠਜੋੜ ਦੇ ਨਾਂ ਹੇਠ ਮੈਦਾਨ ਵਿੱਚ ਨਿੱਤਰੇ ਸੀ। ਬੇਸ਼ੱਕ ਪੰਜਾਬ ਜਮਹੂਰੀ ਗੱਠਜੋੜ ਦਾ ਕੋਈ ਉਮੀਦਵਾਰ ਤਾਂ ਨਹੀਂ ਜਿੱਤਿਆ ਪਰ ਵੋਟ ਫੀਸਦੀ ਹਾਸਲ ਕਰਨ ਵਿੱਚ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ਤੀਜੇ ਨੰਬਰ 'ਤੇ ਰਹੇ ਹਨ। ਪੰਜਾਬ ਜਮਹੂਰੀ ਗੱਠਜੋੜ ਨੂੰ 10 ਫੀਸਦੀ ਦੇ ਕਰੀਬ ਵੋਟ ਮਿਲੇ ਜਦੋਂਕਿ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਧਿਰ ਬਣ ਉੱਭਰੀ ਆਮ ਆਦਮੀ ਪਾਰਟੀ ਨੂੰ ਸਿਰਫ ਸੱਤ ਫੀਸਦੀ ਵੋਟਾਂ ਮਿਲੀਆਂ। ਯਾਦ ਰਹੇ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਨੂੰ ਤੀਜੇ ਬਦਲ ਵਜੋਂ ਉਭਾਰਿਆ ਸੀ। ਤਜ਼ਰਬੇ ਦੀ ਘਾਟ ਤੇ ਲੀਡਰਸ਼ਿਪ ਦੀਆਂ ਲਾਲਸਾ ਨੇ ਜਨਤਾ ਨੂੰ ਨਿਰਾਸ਼ ਕੀਤਾ ਹੈ। ਇਹੀ ਕਾਰਨ ਹੈ ਕਿ ਆਮ ਆਦਮੀ ਪਾਰਟੀ ਦਾ ਵੋਟ ਬੈਂਚ 23 ਫੀਸਦੀ ਤੋਂ ਘਟ ਕੇ ਸੱਤ ਫੀਸਦੀ ਰਹਿ ਗਿਆ ਹੈ। ਸਿਆਸੀ ਮਹਿਰਾਂ ਦਾ ਮੰਨਣਾ ਹੈ ਕਿ ਅਜਿਹੇ ਦੌਰ ਵਿੱਚ ਤੀਜੇ ਬਦਲ ਦੀ ਕਾਫੀ ਸੰਭਾਵਨਾ ਹੈ ਪਰ ਇਸ ਲਈ ਜ਼ਮੀਨੀ ਪੱਧਰ 'ਤੇ ਕੰਮ ਕਰਨ ਦੀ ਲੋੜ ਹੈ। ਇਸ ਤੋਂ ਸਬਕ ਲੈਂਦਿਆਂ ਪੰਜਾਬ ਏਕਤਾ ਪਾਰਟੀ, ਲੋਕ ਇਨਸਾਫ ਪਾਰਟੀ ਤੇ ਨਵਾਂ ਪੰਜਾਬ ਪਾਰਟੀ ਇੱਕਜੁਟ ਹੋਣ ਬਾਰੇ ਵਿਚਾਰ ਕਰ ਰਹੀਆਂ ਹਨ। ਇਨ੍ਹਾਂ ਦਾ ਨਿਸ਼ਾਨਾ ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਹਨ। ਇਨ੍ਹਾਂ ਪਾਰਟੀਆਂ ਦੇ ਲੀਡਰਾਂ ਦਾ ਮੰਨਣਾ ਹੈ ਕਿ ਸੂਬੇ ਦੀਆਂ ਤਿੰਨ ਰਵਾਇਤੀ ਪਾਰਟੀਆਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਭਾਰਤੀ ਜਨਤਾ ਪਾਰਟੀ ਦੇ ਬਰਾਬਰ ਤੀਸਰਾ ਸਿਆਸੀ ਬਦਲ ਉਸਾਰ ਕੇ ਹੀ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ। ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਤੇ ਪੰਜਾਬ ਜਮਹੂਰੀ ਗੱਠਜੋੜ (ਪੀਡੀਏ) ਦੇ ਮੁੱਖ ਆਗੂ ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਡਾ. ਗਾਧੀ ਤੇ ਬੈਂਸ ਸਮੇਤ ਉਨ੍ਹਾਂ ਦੀ ਸਿਆਸੀ ਸੋਚ ਤਕਰੀਬਨ ਇੱਕੋ ਜਿਹੀ ਹੈ। ਇਸ ਕਾਰਨ ਉਨ੍ਹਾਂ ਵੱਲੋਂ ਇੱਕੋ ਪਾਰਟੀ ਦੇ ਝੰਡੇ ਹੇਠ ਲੜਨ ਦੀ ਰਣਨੀਤੀ ਬਣਾਈ ਜਾ ਰਹੀ ਹੈ। ਪਾਰਟੀ ਦਾ ਇੱਕ ਨਿਸ਼ਾਨ, ਇੱਕ ਵਿਧਾਨ ਤੇ ਇੱਕ ਪ੍ਰਧਾਨ ਹੋਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨਾਂ ਧਿਰਾਂ ਦੀ ਇੱਕ ਪਾਰਟੀ ਬਣਾ ਕੇ ਬਹੁਜਨ ਸਮਾਜ ਪਾਰਟੀ (ਬਸਪਾ), ਸੀਪੀਆਈ ਤੇ ਆਰਐਮਪੀਆਈ ਨਾਲ ਗੱਠਜੋੜ ਕੀਤਾ ਜਾ ਸਕਦਾ ਹੈ। ਖਹਿਰਾ ਨੇ ਇਹ ਵੀ ਐਲਾਨ ਕੀਤਾ ਕਿ ਤਿੰਨਾਂ ਧਿਰਾਂ ਦੀ ਬਣਾਈ ਜਾਣ ਵਾਲੀ ਇੱਕੋ ਸਾਂਝੀ ਪਾਰਟੀ ਵਿੱਚ ਉਹ ਕੋਈ ਅਹੁਦਾ ਨਹੀਂ ਲੈਣਗੇ। ਇਸ ਤਰ੍ਹਾਂ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਰਵਾਇਤੀ ਪਾਰਟੀਆਂ ਨੂੰ ਟੱਕਰ ਦੇਣ ਲਈ ਤੀਸਰਾ ਸਿਆਸੀ ਬਦਲ ਉਸਾਰਿਆ ਜਾਵੇਗਾ। ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦਾ ਕਹਿਣਾ ਹੈ ਕਿ ਉਹ ਤਾਂ ਚੋਣਾਂ ਤੋਂ ਪਹਿਲਾਂ ਹੀ ਇੱਕ ਪਾਰਟੀ ਵੱਲੋਂ ਚੋਣ ਲੜਨ ਦੇ ਹਾਮੀ ਸਨ ਪਰ ਹੁਣ 2022 ਦੀਆਂ ਚੋਣਾਂ ਤੋਂ ਪਹਿਲਾਂ ਉਹ ਤਿੰਨੇ ਧਿਰਾਂ ਇੱਕ ਪਾਰਟੀ ਬਣਾ ਕੇ ਪੰਜਾਬੀਆਂ ਨੂੰ ਤੀਸਰਾ ਸਿਆਸੀ ਬਦਲ ਦੇਣਗੀਆਂ।

ਟਾਪ ਹੈਡਲਾਈਨ

Tarn Taran 'ਚ ASI ਕਤਲ ਮਾਮਲੇ 'ਚ ਮੁਲਜ਼ਮ ਦਾ ਐਨਕਾਊਂਟਰ, ਗਰਲਫ੍ਰੈਂਡ ਨਾਲ ਹੋਟਲ 'ਚ ਠਹਿਰਿਆ ਸੀ
Tarn Taran 'ਚ ASI ਕਤਲ ਮਾਮਲੇ 'ਚ ਮੁਲਜ਼ਮ ਦਾ ਐਨਕਾਊਂਟਰ, ਗਰਲਫ੍ਰੈਂਡ ਨਾਲ ਹੋਟਲ 'ਚ ਠਹਿਰਿਆ ਸੀ
Punjab News : ਚਚੇਰੇ ਭਰਾ ਨੂੰ ਨਾਬਾਲਗ ਭੈਣ ਨਾਲ ਹੋਇਆ ਪਿਆਰ, ਘਰੋਂ ਭਜਾ ਕੇ ਲੈ ਗਿਆ
Punjab News : ਚਚੇਰੇ ਭਰਾ ਨੂੰ ਨਾਬਾਲਗ ਭੈਣ ਨਾਲ ਹੋਇਆ ਪਿਆਰ, ਘਰੋਂ ਭਜਾ ਕੇ ਲੈ ਗਿਆ
 Aadhaar Card Update :  ਬੱਚਿਆਂ ਦਾ ਆਧਾਰ ਕਾਰਡ ਬਣਿਆ ਹੈ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ!  
 Aadhaar Card Update :  ਬੱਚਿਆਂ ਦਾ ਆਧਾਰ ਕਾਰਡ ਬਣਿਆ ਹੈ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ!  
Amritpal Singh : ਜੇਲ੍ਹ ਤੋਂ ਬਾਹਰ ਆਏ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ, ਪਹਿਲੀ ਤਸਵੀਰ ਆਈ ਸਾਹਮਣੇ
Amritpal Singh : ਜੇਲ੍ਹ ਤੋਂ ਬਾਹਰ ਆਏ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ, ਪਹਿਲੀ ਤਸਵੀਰ ਆਈ ਸਾਹਮਣੇ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਕਾਂਗਰਸ ਪ੍ਰਧਾਨ ਦਾ ਆਗੂਆਂ ਨੂੰ ਸਖ਼ਤ ਸੰਦੇਸ਼, ਪਰਗਟ ਬੋਲੇ- ਉਹ ਲੀਡਰ ਪਾਰਟੀ ਛੱਡ ਦੇਣ, ਜਿਨ੍ਹਾਂ ਦੀਆਂ...
ਪੰਜਾਬ ਕਾਂਗਰਸ ਪ੍ਰਧਾਨ ਦਾ ਆਗੂਆਂ ਨੂੰ ਸਖ਼ਤ ਸੰਦੇਸ਼, ਪਰਗਟ ਬੋਲੇ- ਉਹ ਲੀਡਰ ਪਾਰਟੀ ਛੱਡ ਦੇਣ, ਜਿਨ੍ਹਾਂ ਦੀਆਂ...
Big News: ਸਿਆਸੀ ਜਗਤ 'ਚ ਪਸਰਿਆ ਮਾਤਮ, CM ਦੀ ਮਾਤਾ ਦਾ ਦੇਹਾਂਤ, 91 ਸਾਲ ਦੀ ਉਮਰ ਵਿੱਚ ਲਿਆ ਆਖਰੀ ਸਾਹ, ਸਦਮੇ 'ਚ ਯੋਗੀ ਆਦਿੱਤਿਆਨਾਥ...
ਸਿਆਸੀ ਜਗਤ 'ਚ ਪਸਰਿਆ ਮਾਤਮ, CM ਦੀ ਮਾਤਾ ਦਾ ਦੇਹਾਂਤ, 91 ਸਾਲ ਦੀ ਉਮਰ ਵਿੱਚ ਲਿਆ ਆਖਰੀ ਸਾਹ, ਸਦਮੇ 'ਚ ਯੋਗੀ ਆਦਿੱਤਿਆਨਾਥ...
Punjab News: ਪੰਜਾਬ ਰਾਜ ਸਭਾ ਮੈਂਬਰ ਨੂੰ ED ਨੇ ਭੇਜਿਆ ਸੰਮਨ, ਫੰਡਾਂ ਨੂੰ ਲੈ ਕੇ ਹੋਏਗੀ ਪੁੱਛਗਿੱਛ, ਮੋਹਾਲੀ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਮਾਲਕ...
ਪੰਜਾਬ ਰਾਜ ਸਭਾ ਮੈਂਬਰ ਨੂੰ ED ਨੇ ਭੇਜਿਆ ਸੰਮਨ, ਫੰਡਾਂ ਨੂੰ ਲੈ ਕੇ ਹੋਏਗੀ ਪੁੱਛਗਿੱਛ, ਮੋਹਾਲੀ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਮਾਲਕ...
Punjab News: ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਭਾਰੀ ਸੁਰੱਖਿਆ ਵਿਚਾਲੇ ਜਲੰਧਰ ਪਹੁੰਚੇ, ਪਰਗਟ ਸਿੰਘ ਦੇ ਘਰ ਕਈ ਮੁੱਦਿਆਂ 'ਤੇ ਚਰਚਾ ਦੀ ਉਮੀਦ...
ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਭਾਰੀ ਸੁਰੱਖਿਆ ਵਿਚਾਲੇ ਜਲੰਧਰ ਪਹੁੰਚੇ, ਪਰਗਟ ਸਿੰਘ ਦੇ ਘਰ ਕਈ ਮੁੱਦਿਆਂ 'ਤੇ ਚਰਚਾ ਦੀ ਉਮੀਦ...
Punjab Weather Update: ਪੰਜਾਬ-ਚੰਡੀਗੜ੍ਹ 'ਚ ਸੰਘਣੀ ਧੁੰਦ ਦਾ ਅਲਰਟ, 22 ਨਵੰਬਰ ਤੱਕ ਸਵੇਰ ਸਮੇਂ ਘੱਟ ਰਹੇਗੀ ਵਿਜ਼ੀਬਿਲਟੀ, ਜਾਣੋ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ...
ਪੰਜਾਬ-ਚੰਡੀਗੜ੍ਹ 'ਚ ਸੰਘਣੀ ਧੁੰਦ ਦਾ ਅਲਰਟ, 22 ਨਵੰਬਰ ਤੱਕ ਸਵੇਰ ਸਮੇਂ ਘੱਟ ਰਹੇਗੀ ਵਿਜ਼ੀਬਿਲਟੀ, ਜਾਣੋ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ...
Canada Most Wanted List: ਕੈਨੇਡਾ ਦੀ 'ਮੋਸਟ ਵਾਂਟੇਡ' ਲਿਸਟ 'ਚ ਗੋਲਡੀ ਬਰਾੜ, ਸਰਕਾਰ ਨੇ 2.5 ਲੱਖ ਡਾਲਰ ਦਾ ਐਲਾਨਿਆ ਇਨਾਮ, ਜਾਣੋ ਪੂਰਾ ਮਾਮਲਾ...
ਕੈਨੇਡਾ ਦੀ 'ਮੋਸਟ ਵਾਂਟੇਡ' ਲਿਸਟ 'ਚ ਗੋਲਡੀ ਬਰਾੜ, ਸਰਕਾਰ ਨੇ 2.5 ਲੱਖ ਡਾਲਰ ਦਾ ਐਲਾਨਿਆ ਇਨਾਮ, ਜਾਣੋ ਪੂਰਾ ਮਾਮਲਾ...
MLA Passed Away: ਸਿਆਸੀ ਜਗਤ 'ਚ ਪਸਰਿਆ ਮਾਤਮ, ਸੀਨੀਅਰ ਵਿਧਾਇਕ ਦੀ ਮੌਤ, ਹਾਰਟ ਅਟੈਕ ਕਾਰਨ ਹਸਪਤਾਲ 'ਚ ਤੋੜਿਆ ਦਮ...
ਸਿਆਸੀ ਜਗਤ 'ਚ ਪਸਰਿਆ ਮਾਤਮ, ਸੀਨੀਅਰ ਵਿਧਾਇਕ ਦੀ ਮੌਤ, ਹਾਰਟ ਅਟੈਕ ਕਾਰਨ ਹਸਪਤਾਲ 'ਚ ਤੋੜਿਆ ਦਮ...
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 20 ਨਵੰਬਰ 2026
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 20 ਨਵੰਬਰ 2026
Embed widget