ਪੜਚੋਲ ਕਰੋ

Farmers Protest: ਖਨੌਰੀ ਤੇ ਸ਼ੰਭੂ ਬਾਰਡਰ ਉਪਰ ਵੱਡੀ ਹਿੱਲ਼ਜੁਲ! ਕਈ ਜ਼ਿਲ੍ਹਿਆਂ ਦੀ ਪੁਲਿਸ ਨੇ ਕੀਤੀ ਚੜ੍ਹਾਈ

Farmers Protest: ਕੇਂਦਰ ਸਰਕਾਰ ਨਾਲ ਕਿਸਾਨ ਲੀਡਰਾਂ ਦੀ ਮੀਟਿੰਗ ਦੌਰਾਨ ਹੀ ਖਨੌਰੀ ਤੇ ਸ਼ੰਭੂ ਬਾਰਡਰ ਉਪਰ ਵੱਡੀ ਹਿੱਲ਼ਜੁਲ ਹੋਈ ਹੈ। ਦੋਵੇਂ ਥਾਵਾਂ ਉਪਰ ਲੱਗੇ ਕਿਸਾਨ ਮੋਰਚਿਆਂ ਉਪਰ ਵੱਡੀ ਗਿਣਤੀ ਪੁਲਿਸ ਪਹੁੰਚ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪੁਲਿਸ ਵੱਡੇ ਐਕਸ਼ਨ ਦੀ ਤਿਆਰੀ ਵਿੱਚ ਹੈ।

Farmers Protest: ਕੇਂਦਰ ਸਰਕਾਰ ਨਾਲ ਕਿਸਾਨ ਲੀਡਰਾਂ ਦੀ ਮੀਟਿੰਗ ਦੌਰਾਨ ਹੀ ਖਨੌਰੀ ਤੇ ਸ਼ੰਭੂ ਬਾਰਡਰ ਉਪਰ ਵੱਡੀ ਹਿੱਲ਼ਜੁਲ ਹੋਈ ਹੈ। ਦੋਵੇਂ ਥਾਵਾਂ ਉਪਰ ਲੱਗੇ ਕਿਸਾਨ ਮੋਰਚਿਆਂ ਉਪਰ ਵੱਡੀ ਗਿਣਤੀ ਪੁਲਿਸ ਪਹੁੰਚ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪੁਲਿਸ ਵੱਡੇ ਐਕਸ਼ਨ ਦੀ ਤਿਆਰੀ ਵਿੱਚ ਹੈ। ਸੂਤਰਾਂ ਮੁਤਾਬਕ ਚੰਡੀਗੜ੍ਹ ਵਿੱਚ ਮੀਟਿੰਗ ਦੌਰਾਨ ਕਿਸਾਨਾਂ ਨੂੰ ਅੱਜ ਫਾਈਨਲ ਆਫਰ ਦਿੱਤਾ ਜਾਵੇਗਾ। ਜੇਕਰ ਕਿਸਾਨ ਆਗੂਆਂ ਨੇ ਸਰਕਾਰ ਵੱਲੋਂ ਪੇਸ਼ ਆਫਰ ਨਹੀਂ ਮੰਨਿਆ ਤਾਂ ਖਨੌਰੀ ਤੇ ਸ਼ੰਭੂ ਮੋਰਚਾ ਅੱਜ ਪੁਲਿਸ ਵੱਲੋਂ ਸਾਫ਼ ਕੀਤਾ ਜਾਵੇਗਾ।

ਸੂਤਰਾਂ ਮੁਤਾਬਕ ਸੰਗਰੂਰ ਜ਼ਿਲ੍ਹੇ ਦੇ ਲੱਡਾ ਕੋਠੀ ਵਿੱਚ ਵੱਡੀ ਗਿਣਤੀ ਵਿੱਚ ਸਵੇਰ ਤੋਂ ਹੀ ਪੁਲਿਸ ਬਲ ਇਕੱਠੇ ਹੋ ਰਹੇ ਹਨ। ਇੱਥੇ 3-4 ਜ਼ਿਲ੍ਹਿਆਂ ਦੀ ਪੁਲਿਸ ਇਕੱਠੀ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਦੀਆਂ ਆਪਣੀਆਂ ਗੱਡੀਆਂ ਹੋਣ ਦੇ ਬਾਵਜੂਦ ਪੁਲਿਸ ਨੇ PRTC ਦੀਆਂ 40 ਬੱਸਾਂ ਬੁੱਕ ਕਰਵਾਈਆਂ ਹਨ। ਦੁਕਾਨਾਂ ਤੇ ਢਾਬਿਆਂ ਉੱਪਰ ਵੱਡੀ ਗਿਣਤੀ ਵਿੱਚ ਪੁਲਿਸ ਇਕੱਠੀ ਹੋ ਰਹੀ ਹੈ। ਖੇਤਾਂ ਵਿੱਚ 40 ਦੇ ਲਗਪਗ ਸਰਕਾਰੀ ਤੇ ਪ੍ਰਾਈਵੇਟ ਬੱਸਾਂ, ਐਂਬੂਲੈਂਸ , ਵਾਟਰ ਕੈਨਨ ਟੈਂਕ ਸਭ ਤਿਆਰ ਹਨ।

ਦਰਅਸਲ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (MSP) ਤੇ ਹੋਰ ਮੰਗਾਂ 'ਤੇ ਕੇਂਦਰ ਤੇ ਕਿਸਾਨਾਂ ਵਿਚਕਾਰ ਅੱਜ (19 ਮਾਰਚ) ਨੂੰ 7ਵੇਂ ਦੌਰ ਦੀ ਗੱਲਬਾਤ ਹੋ ਰਹੀ ਹੈ। ਕਿਸਾਨਾਂ ਵੱਲੋਂ ਸਾਂਝੇ ਕਿਸਾਨ ਮੋਰਚਾ (ਗੈਰ-ਰਾਜਨੀਤਕ) ਦੇ ਆਗੂ ਜਗਜੀਤ ਸਿੰਘ ਡੱਲੇਵਾਲ ਤੇ ਕਿਸਾਨ ਮਜ਼ਦੂਰ ਮੋਰਚਾ (ਕੇਐਮਐਮ) ਦੇ ਕਨਵੀਨਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ 28 ਕਿਸਾਨ ਆਗੂ ਪਹੁੰਚੇ ਹਨ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਪ੍ਰਹਿਲਾਦ ਜੋਸ਼ੀ ਤੇ ਪਿਊਸ਼ ਗੋਇਲ ਤੋਂ ਇਲਾਵਾ, ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਹਨ।

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅਚਾਨਕ ਪੰਜਾਬ ਸਰਕਾਰ ਨੇ ਸ਼ੰਭੂ ਤੇ ਖਨੌਰੀ ਸਰਹੱਦਾਂ 'ਤੇ ਪੁਲਿਸ ਫੋਰਸ ਵਧਾ ਦਿੱਤੀ ਹੈ। ਸਿਰਫ਼ ਪੰਜਾਬ ਸਰਕਾਰ ਹੀ ਦੱਸ ਸਕਦੀ ਹੈ ਕਿ ਇਹ ਸਾਡੀ ਸੁਰੱਖਿਆ ਲਈ ਹੈ ਜਾਂ ਕੋਈ ਹੋਰ ਕਾਰਵਾਈ ਕੀਤੀ ਜਾ ਰਹੀ ਹੈ। ਅਸੀਂ ਇਸ ਬਾਰੇ ਸਰਕਾਰ ਨਾਲ ਗੱਲ ਕਰਾਂਗੇ। ਇਹ ਸਰਕਾਰ ਨੂੰ ਦੱਸਣਾ ਪਵੇਗਾ। ਮੀਟਿੰਗ ਤੋਂ ਪਹਿਲਾਂ ਮੁਹਾਲੀ ਤੋਂ ਚੰਡੀਗੜ੍ਹ ਆ ਰਹੇ ਕਿਸਾਨਾਂ ਨੂੰ ਚੰਡੀਗੜ੍ਹ ਪੁਲਿਸ ਨੇ ਸਰਹੱਦ 'ਤੇ ਰੋਕ ਲਿਆ। ਪੁਲਿਸ ਨੇ ਲਗਪਗ 35-40 ਵਾਹਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ। ਪੁਲਿਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਜਾਣ ਦੇਣ ਦਾ ਕੋਈ ਹੁਕਮ ਨਹੀਂ ਮਿਲਿਆ। ਲਗਪਗ ਅੱਧੇ ਘੰਟੇ ਬਾਅਦ ਕਿਸਾਨਾਂ ਨੂੰ ਜਾਣ ਦਿੱਤਾ ਗਿਆ।

ਮੀਟਿੰਗ ਤੋਂ ਪਹਿਲਾਂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਮੀਟਿੰਗ ਵਿੱਚ ਕੋਈ ਨਾ ਕੋਈ ਹੱਲ ਜ਼ਰੂਰ ਨਿਕਲਣਾ ਚਾਹੀਦਾ ਹੈ। ਇਸ ਅੰਦੋਲਨ ਨੂੰ ਸ਼ੁਰੂ ਹੋਏ ਬਹੁਤ ਸਮਾਂ ਹੋ ਗਿਆ ਹੈ। ਸਰਕਾਰੀ ਅੰਕੜੇ ਦਰਸਾਉਂਦੇ ਹਨ ਕਿ 15 ਕਰੋੜ ਕਿਸਾਨ ਪਰਿਵਾਰ ਹਨ। ਦੇਸ਼ ਦਾ 60 ਪ੍ਰਤੀਸ਼ਤ ਹਿੱਸਾ ਆਪਣੀਆਂ ਮੰਗਾਂ ਕਰ ਰਿਹਾ ਹੈ। ਇਸ ਲਈ ਸਾਨੂੰ ਉਮੀਦ ਹੈ ਕਿ MSP ਕਾਨੂੰਨ 'ਤੇ ਗੱਲਬਾਤ ਅੱਗੇ ਵਧੇਗੀ।

ਟਾਪ ਹੈਡਲਾਈਨ

Punjab News: ਪੰਜਾਬ ਭਾਜਪਾ ਵੱਲੋਂ ਚੋਣਾਂ 'ਚ ਜਿੱਤ ਲਈ ਰਣਨੀਤੀ, ਜ਼ਿਲ੍ਹਾ ਇੰਚਾਰਜ-ਸਹਿ-ਇੰਚਾਰਜ ਦਾ ਐਲਾਨ; ਸਾਬਕਾ ਮੰਤਰੀਆਂ ਅਤੇ ਸੰਸਦ ਮੈਂਬਰਾਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਕਾਂਗਰਸ-ਆਪ-ਅਕਾਲੀ ਦਲ ਤੋਂ...
ਪੰਜਾਬ ਭਾਜਪਾ ਵੱਲੋਂ ਚੋਣਾਂ 'ਚ ਜਿੱਤ ਲਈ ਰਣਨੀਤੀ, ਜ਼ਿਲ੍ਹਾ ਇੰਚਾਰਜ-ਸਹਿ-ਇੰਚਾਰਜ ਦਾ ਐਲਾਨ; ਸਾਬਕਾ ਮੰਤਰੀਆਂ ਅਤੇ ਸੰਸਦ ਮੈਂਬਰਾਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਕਾਂਗਰਸ-ਆਪ-ਅਕਾਲੀ ਦਲ ਤੋਂ...
ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ
ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ
ITBP DIG ਪਰਮਿੰਦਰ ਸਿੰਘ ਨੂੰ ਦਿੱਤੀ ਅੰਤਿਮ ਵਿਦਾਈ, ਕੱਲ੍ਹ ਸੜਕ ਹਾਦਸੇ 'ਚ ਹੋਈ ਸੀ ਮੌਤ
ITBP DIG ਪਰਮਿੰਦਰ ਸਿੰਘ ਨੂੰ ਦਿੱਤੀ ਅੰਤਿਮ ਵਿਦਾਈ, ਕੱਲ੍ਹ ਸੜਕ ਹਾਦਸੇ 'ਚ ਹੋਈ ਸੀ ਮੌਤ
ਵੱਡੀ ਖ਼ਬਰ! ਪਟਿਆਲਾ 'ਚ 14 ਸਾਲ ਦੀਆਂ ਤਿੰਨ ਕੁੜੀਆਂ ਹੋਈਆਂ ਲਾਪਤਾ, 15 ਅਗਸਤ ਦੀ ਪਰੇਡ 'ਚ ਸ਼ਾਮਲ ਹੋਏ ਗਈਆਂ ਸੀ
ਵੱਡੀ ਖ਼ਬਰ! ਪਟਿਆਲਾ 'ਚ 14 ਸਾਲ ਦੀਆਂ ਤਿੰਨ ਕੁੜੀਆਂ ਹੋਈਆਂ ਲਾਪਤਾ, 15 ਅਗਸਤ ਦੀ ਪਰੇਡ 'ਚ ਸ਼ਾਮਲ ਹੋਏ ਗਈਆਂ ਸੀ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ
ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ
ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ
ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ
ਅੱਜ ਸਸਤਾ ਹੋਇਆ ਪੈਟਰੋਲ-ਡੀਜ਼ਲ? ਦੇਖ ਲਓ ਪੂਰੀ ਲਿਸਟ
ਅੱਜ ਸਸਤਾ ਹੋਇਆ ਪੈਟਰੋਲ-ਡੀਜ਼ਲ? ਦੇਖ ਲਓ ਪੂਰੀ ਲਿਸਟ
ਵੱਡੀ ਖ਼ਬਰ! ਪਟਿਆਲਾ 'ਚ 14 ਸਾਲ ਦੀਆਂ ਤਿੰਨ ਕੁੜੀਆਂ ਹੋਈਆਂ ਲਾਪਤਾ, 15 ਅਗਸਤ ਦੀ ਪਰੇਡ 'ਚ ਸ਼ਾਮਲ ਹੋਏ ਗਈਆਂ ਸੀ
ਵੱਡੀ ਖ਼ਬਰ! ਪਟਿਆਲਾ 'ਚ 14 ਸਾਲ ਦੀਆਂ ਤਿੰਨ ਕੁੜੀਆਂ ਹੋਈਆਂ ਲਾਪਤਾ, 15 ਅਗਸਤ ਦੀ ਪਰੇਡ 'ਚ ਸ਼ਾਮਲ ਹੋਏ ਗਈਆਂ ਸੀ
ਫਰਜ਼ੀ ਸਰਟੀਫਿਕੇਟ ਨਾਲ ਪੰਜਾਬ ਪੁਲਿਸ ਅਤੇ ਹਿਮਾਚਲ 'ਚ ਨੌਕਰੀ, PSEB ਜਾਂਚ 'ਚ ਦੋਵੇਂ ਫਰਜ਼ੀ ਨਿਕਲੇ; ਹੁਣ ਹੋਵੇਗੀ ਕਾਰਵਾਈ!
ਫਰਜ਼ੀ ਸਰਟੀਫਿਕੇਟ ਨਾਲ ਪੰਜਾਬ ਪੁਲਿਸ ਅਤੇ ਹਿਮਾਚਲ 'ਚ ਨੌਕਰੀ, PSEB ਜਾਂਚ 'ਚ ਦੋਵੇਂ ਫਰਜ਼ੀ ਨਿਕਲੇ; ਹੁਣ ਹੋਵੇਗੀ ਕਾਰਵਾਈ!
ਪੰਜਾਬ 'ਚ ਪਵੇਗਾ ਮੀਂਹ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਜਾਣੋ ਮੌਸਮ ਦਾ ਹਾਲ
ਪੰਜਾਬ 'ਚ ਪਵੇਗਾ ਮੀਂਹ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਜਾਣੋ ਮੌਸਮ ਦਾ ਹਾਲ
ਸਿਆਸਤ 'ਚ ਵੱਡਾ ਧਮਾਕਾ, ਸਾਬਕਾ ਡਿਪਟੀ ਸਪੀਕਰ ਦੀ ਫਾਹੇ ਨਾਲ ਲਟਕੀ ਮਿਲੀ ਲਾਸ਼; ਮੱਚੀ ਸਨਸਨੀ
ਸਿਆਸਤ 'ਚ ਵੱਡਾ ਧਮਾਕਾ, ਸਾਬਕਾ ਡਿਪਟੀ ਸਪੀਕਰ ਦੀ ਫਾਹੇ ਨਾਲ ਲਟਕੀ ਮਿਲੀ ਲਾਸ਼; ਮੱਚੀ ਸਨਸਨੀ
Embed widget