ਪੜਚੋਲ ਕਰੋ

Delhi March: ਦਿੱਲੀ ਜਾਣ ਤੋਂ ਪਹਿਲਾਂ ਪ੍ਰਸ਼ਾਸਨ ਨਾਲ ਹੰਗਾਮੀ ਮੀਟਿੰਗ, ਪੰਧੇਰ ਨੇ ਨੌਜਵਾਨਾਂ ਨੂੰ ਦਿੱਤੀ ਆਹ ਸਲਾਹ, ਡੱਲੇਵਾਲ ਨੇ ਕਿਹਾ JCB ਮਸ਼ੀਨਾਂ ਨਾ ਵਰਤੋ

Farmers Delhi March: ਪੰਧੇਰ ਨੇ ਕਿਹਾ ਕਿ ਸਭ ਤੋਂ ਪਹਿਲਾਂ ਅਸੀਂ ਅੱਗੇ ਜਾਵਾਂਗੇ ਫਿਰ ਸਾਡੇ ਨਾਲ ਇੱਕ ਜਥਾ ਹੋਵੇਗਾ। ਇਸ ਦੌਰਾਨ ਅਸੀਂ ਸ਼ਾਂਤੀ ਬਣਾਏ ਰੱਖਣੀ ਹੈ। ਕਾਨੂੰਨ ਨੂੰ ਹੱਥ ਵਿੱਚ ਨਹੀਂ ਲੈਣ ਅਤੇ ਹਿੰਸਾ ਨਹੀਂ ਫੈਲਣ ਦੇਣੀ। ਪੰਧੇਰ ਨੇ

Farmers Delhi March: ਦਿੱਲੀ ਜਾਣ ਤੋਂ ਪਹਿਲਾਂ ਸ਼ੰਭੂ ਸਰਹੱਦ ਨੇੜੇ ਪ੍ਰਸ਼ਾਸਨ ਅਤੇ ਕਿਸਾਨਾਂ ਦੀ ਹੰਗਾਮੀ ਮੀਟਿੰਗ ਹੋਣ ਜਾ ਰਹੀ ਹੈ। ਮੀਟਿੰਗ ਦੇ ਇਸ ਆਖ਼ਰੀ ਦੌਰ ਵਿੱਚ ਪ੍ਰਸ਼ਾਸਨ ਕੇਂਦਰ ਦੀ ਤਰਫ਼ੋਂ ਕਿਸਾਨਾਂ ਨੂੰ ਸੁਨੇਹਾ ਦੇ ਸਕਦਾ ਹੈ। ਇਸ ਸਬੰਧੀ ਕਿਸਾਨ ਆਗੂਆਂ ਵੱਲੋਂ ਸ਼ੰਭੂ ਬਾਰਡਰ ਦੇ ਮੰਚ ਤੋਂ ਐਲਾਨ ਵੀ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕੇਂਦਰ ਸਰਕਾਰ ਕਿਸਾਨਾਂ ਨੂੰ ਇੱਕ ਹੋਰ ਮੀਟਿੰਗ ਦਾ ਸੱਦਾ ਦੇ ਸਕਦੀ ਹੈ।


ਦੂਜੇ ਪਾਸੇ ਕਿਸਾਨ ਲੀਡਰਾਂ ਦੇ ਨਾਲ ਨਾਲ ਨੌਜਵਾਨਾਂ ਨੇ ਵੀ ਤਿਆਰੀ ਖਿੱਚ ਲਈ ਹੈ। ਕਿਸਾਨ ਲੀਡਰ ਸਾਰਿਆਂ ਨੂੰ ਜ਼ਾਬਤੇ 'ਚ ਰਹਿਣ ਦਾ ਹੁਕਮ ਦੇ ਰਹੇ ਹਨ। ਕਿਸਾਨ ਲੀਡਰ ਸਰਵਣ ਸਿੰਘ ਪੰਧੇਰ ਨੇ ਕਿਹਾ ਹੈ ਕਿ ਕੋਈ ਵੀ ਨੌਜਵਾਨ ਆਪਣੀ ਮਰਜ਼ੀ ਨਾਲ ਅੱਗੇ ਨਹੀਂ ਜਾਵੇਗਾ। 


ਪੰਧੇਰ ਨੇ ਦਿੱਲੀ ਕੂਚ ਕਿਵੇਂ ਕਰਨਾ ਅਤੇ ਹਰਿਆਣਾ ਪੁਲਿਸ ਦੀਆਂ ਰੋਕਾਂ ਨਾਲ ਕਿਵੇਂ ਨਿਜੱਠਣਾ ਹੈ ਇਸ ਦੀ ਸਾਰੀ ਰਣਨੀਤੀ ਸ਼ੰਭੂ ਸਟੇਜ ਤੋਂ ਸਾਂਝੀ ਕੀਤੀ ਹੈ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅਸੀਂ ਜਥਿਆਂ ਦੇ ਰੂਪ ਵਿੱਚ ਅੱਗੇ ਵਧਾਂਗੇ। ਕੋਈ ਵੀ ਨੌਜਵਾਨ ਆਪਣੀ ਮਰਜ਼ੀ ਨਾਲ ਅੱਗੇ ਨਹੀਂ ਵਧੇਗਾ। ਜਥੇ ਦੀ ਅਗਵਾਈ ਕਿਸਾਨ ਲੀਡਰ ਕਰਨਗੇ। 

ਸਰਵਣ ਪੰਧੇਰ ਨੇ ਕਿਹਾ ਕਿ ਸਭ ਤੋਂ ਪਹਿਲਾਂ ਅਸੀਂ ਅੱਗੇ ਜਾਵਾਂਗੇ ਫਿਰ ਸਾਡੇ ਨਾਲ ਇੱਕ ਜਥਾ ਹੋਵੇਗਾ। ਇਸ ਦੌਰਾਨ ਅਸੀਂ ਸ਼ਾਂਤੀ ਬਣਾਏ ਰੱਖਣੀ ਹੈ। ਕਾਨੂੰਨ ਨੂੰ ਹੱਥ ਵਿੱਚ ਨਹੀਂ ਲੈਣ ਅਤੇ ਹਿੰਸਾ ਨਹੀਂ ਫੈਲਣ ਦੇਣੀ। ਪੰਧੇਰ ਨੇ ਕਿਹਾ ਅੱਜ ਸਾਨੂੰ ਸਾਰਾ ਦੇਸ਼ ਦੇਖ ਰਿਹਾ ਹੈ। ਕਿਸਾਨ ਸ਼ਾਂਤਮਈ ਹੈ ਅਤੇ ਰਹਿਣਗੇ ਇਹ ਹੀ ਸੁਣੇਹਾ ਪੂਰੇ ਦੇਸ਼ ਵਿੱਚ ਜਾਣਾ ਚਾਹੀਦਾ ਹੈ। 

ਸ਼ੰਭੂ ਬਾਰਡਰ 'ਤੇ ਹੁਣ ਸਥਿਤੀ ਅਜਿਹੀ ਬਣੀ ਹੈ ਕਿ ਸਾਰੇ ਕਿਸਾਨ ਲੀਡਰਾਂ ਅਤੇ ਨੌਜਵਾਨਾਂ ਨੇ ਹਰਿਆਣਾ ਪੁਲਿਸ ਦੀਆਂ ਕਾਰਵਾਈਆਂ ਤੋਂ ਬਚਣ ਦੇ ਲਈ ਅੱਖਾਂ 'ਤੇ ਵਿਸ਼ੇਸ਼ ਐਨਕਾ ਅਤੇ ਸਪੈਸ਼ਲ ਮਾਸਕ ਪਾਏ ਹੋਏ ਹਨ। ਅੱਥਰੂ ਗੈਸ ਤੋਂ ਬਚਣ ਲਈ ਬੋਰੀਆਂ ਰੱਖੀਆਂ ਗਈਆਂ ਹਨ। ਟਰੈਕਟਰਾਂ ਮਗਰ ਵੱਡੇ ਵੱਡੇ ਪੱਖੇ ਲਗਾਏ ਹੋਏ ਹਨ। 


ਇਸ ਦੌਰਾਨ ਜਗਜੀਤ ਸਿੰਘ ਡੱਲੇਵਾਲ ਨੇ ਵੀ ਵੱਡਾ ਬਿਆਨ ਦਿੱਤਾ। ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਅਸੀਂ JCB ਮਸ਼ੀਨਾਂ ਦੀ ਵਰਤੋਂ ਨਹੀਂ ਕਰਾਂਗੇ। ਇਸ ਨਾਲ ਸਾਡਾ ਧਰਨਾ ਸ਼ਾਂਤਮਈ ਨਹੀਂ ਰਹੇਗਾ ਅਤੇ ਸਰਕਾਰ ਨੂੰ ਸਾਡੇ 'ਤੇ ਐਕਸ਼ਨ ਕਰਨ ਦਾ ਇੱਕ ਹੋਰ ਮੌਕਾ ਮਿਲੇਗਾ। 

 

ਟਾਪ ਹੈਡਲਾਈਨ

Punjab News: ਕਾਂਗਰਸ 'ਚ ਹਲਚਲ ਤੇਜ਼, ਰਾਹੁਲ ਗਾਂਧੀ ਅਗਲੇ ਮਹੀਨੇ ਪੰਜਾਬ ਆਉਣਗੇ, ਮਾਲਵਾ-ਮਾਝਾ ਅਤੇ ਦੋਆਬਾ ਦਾ ਕਰਨਗੇ ਦੌਰਾ; ਚੋਣਾਂ ਦੀ ਖਿੱਚੀ ਤਿਆਰੀ...
ਕਾਂਗਰਸ 'ਚ ਹਲਚਲ ਤੇਜ਼, ਰਾਹੁਲ ਗਾਂਧੀ ਅਗਲੇ ਮਹੀਨੇ ਪੰਜਾਬ ਆਉਣਗੇ, ਮਾਲਵਾ-ਮਾਝਾ ਅਤੇ ਦੋਆਬਾ ਦਾ ਕਰਨਗੇ ਦੌਰਾ; ਚੋਣਾਂ ਦੀ ਖਿੱਚੀ ਤਿਆਰੀ...
Punjab Police  ਦੇ 2 ਅਧਿਕਾਰੀ ਮੁਅੱਤਲ, ਡਿਊਟੀ 'ਚ ਲਾਪਰਵਾਹੀ ਪਈ ਭਾਰੀ
Punjab Police  ਦੇ 2 ਅਧਿਕਾਰੀ ਮੁਅੱਤਲ, ਡਿਊਟੀ 'ਚ ਲਾਪਰਵਾਹੀ ਪਈ ਭਾਰੀ
Punjab News: ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਦੋਵੇਂ ਕਿਡਨੀਆਂ 'ਚ ਪੱਥਰੀ, ਬਠਿੰਡਾ ਹਸਪਤਾਲ 'ਚ ਹੋਈ ਜਾਂਚ; ਕਮਲ ਕੌਰ ਭਾਬੀ ਦਾ ਕੀਤਾ ਸੀ ਕਤਲ...
ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਦੋਵੇਂ ਕਿਡਨੀਆਂ 'ਚ ਪੱਥਰੀ, ਬਠਿੰਡਾ ਹਸਪਤਾਲ 'ਚ ਹੋਈ ਜਾਂਚ; ਕਮਲ ਕੌਰ ਭਾਬੀ ਦਾ ਕੀਤਾ ਸੀ ਕਤਲ...
Punjab Bandh ਦੀ ਕਾਲ ਨੂੰ ਦੇਖਦਿਆਂ ਮੋਹਾਲੀ ਤੇ ਖਰੜ ਦੇ ਕਈ ਸਕੂਲ ਭਲਕੇ ਰਹਿਣਗੇ ਬੰਦ ,ਜਾਣੋ ਪੂਰਾ ਮਾਮਲਾ  
Punjab Bandh ਦੀ ਕਾਲ ਨੂੰ ਦੇਖਦਿਆਂ ਮੋਹਾਲੀ ਤੇ ਖਰੜ ਦੇ ਕਈ ਸਕੂਲ ਭਲਕੇ ਰਹਿਣਗੇ ਬੰਦ ,ਜਾਣੋ ਪੂਰਾ ਮਾਮਲਾ  

ਵੀਡੀਓਜ਼

Sajjan Kumar Death | 1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੀ ਮੌਤ
Kuldeep Dhaliwal | ਪੰਜਾਬ 'ਚ ਹੜ੍ਹਾਂ ਦਾ ਮੁੱਦਾ ਲੈ ਕੇ J&K ਰਾਜਪਾਲ ਕੋਲ ਪਹੁੰਚਣਗੇ ਧਾਲੀਵਾਲ
Dr Balbir On Blood Bank | ਖੂਨਦਾਨ 'ਚ ਪੰਜਾਬ ਦਾ ਵੱਡਾ ਰਿਕਾਰਡ, ਮੰਤਰੀ ਬਲਬੀਰ ਸਿੰਘ ਨੇ ਦੱਸੀ ਪੂਰੀ ਗੱਲ
Raja Warring | ਰਾਜੀਵ ਗਾਂਧੀ ਦੀ ਤਾਰੀਫ਼ 'ਚ ਰਾਜਾ ਵੜਿੰਗ ਨੇ ਪੜ੍ਹੇ ਕਸੀਦੇ, BJP 'ਤੇ ਵੀ ਵੱਡਾ ਵਾਰ!
AAP protest in Chandigarh |ਚੰਡੀਗੜ੍ਹ ਡੁੱਬਿਆ ਤਾਂ ਸੜਕਾਂ 'ਤੇ ਉਤਰੀ AAP, ਕਿਸ਼ਤੀਆਂ ਲੈ ਕੇ ਕੀਤਾ ਵੱਡਾ ਪ੍ਰਦਰਸ਼ਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
3 Leader Arrest: ਸਿਆਸਤ 'ਚ ਮੱਚੀ ਤਰਥੱਲੀ, ਪੁਲਿਸ ਨੇ 3 ਆਗੂਆਂ ਨੂੰ ਕੀਤਾ ਗ੍ਰਿਫ਼ਤਾਰ, ਦਫ਼ਤਰ 'ਤੇ...
3 Leader Arrest: ਸਿਆਸਤ 'ਚ ਮੱਚੀ ਤਰਥੱਲੀ, ਪੁਲਿਸ ਨੇ 3 ਆਗੂਆਂ ਨੂੰ ਕੀਤਾ ਗ੍ਰਿਫ਼ਤਾਰ, ਦਫ਼ਤਰ 'ਤੇ...
Congress MP Death: ਸਿਆਸਤ 'ਚ ਪਸਰਿਆ ਮਾਤਮ, ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਦਾ ਦੇਹਾਂਤ, ਹਸਪਤਾਲ 'ਚ ਲਏ ਆਖਰੀ ਸਾਹ...
ਸਿਆਸਤ 'ਚ ਪਸਰਿਆ ਮਾਤਮ, ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਦਾ ਦੇਹਾਂਤ, ਹਸਪਤਾਲ 'ਚ ਲਏ ਆਖਰੀ ਸਾਹ...
Amritsar News: ਅੰਮ੍ਰਿਤਸਰ 'ਚ ਮੱਚਿਆ ਹਾਹਾਕਾਰ, SGPC ਦੀਆਂ ਬੱਸਾਂ ਦੀ ਭੰਨਤੋੜ, ਸ਼ੀਸ਼ੇ ਅਤੇ ਹੋਰ ਹਿੱਸੇ ਨੁਕਸਾਨੇ ਮਿਲੇ, ਗੋਲੀਬਾਰੀ ਦਾ ਸ਼ੱਕ; ਲੋਕਾਂ 'ਚ ਫੈਲੀ ਦਹਿਸ਼ਤ...
ਅੰਮ੍ਰਿਤਸਰ 'ਚ ਮੱਚਿਆ ਹਾਹਾਕਾਰ, SGPC ਦੀਆਂ ਬੱਸਾਂ ਦੀ ਭੰਨਤੋੜ, ਸ਼ੀਸ਼ੇ ਅਤੇ ਹੋਰ ਹਿੱਸੇ ਨੁਕਸਾਨੇ ਮਿਲੇ, ਗੋਲੀਬਾਰੀ ਦਾ ਸ਼ੱਕ; ਲੋਕਾਂ 'ਚ ਫੈਲੀ ਦਹਿਸ਼ਤ...
Punjab Congress: ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਹਲਚਲ! ਸਾਬਕਾ CM ਚੰਨੀ ਨਹੀਂ ਬਣੇ ਵਰਕਿੰਗ ਕਮੇਟੀ ਮੀਟਿੰਗ ਦਾ ਹਿੱਸਾ; ਹੁਣ ਅਸਲ ਵਜ੍ਹਾ ਆਈ ਸਾਹਮਣੇ...
ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਹਲਚਲ! ਸਾਬਕਾ CM ਚੰਨੀ ਨਹੀਂ ਬਣੇ ਵਰਕਿੰਗ ਕਮੇਟੀ ਮੀਟਿੰਗ ਦਾ ਹਿੱਸਾ; ਹੁਣ ਅਸਲ ਵਜ੍ਹਾ ਆਈ ਸਾਹਮਣੇ...
Congress Leader: ਸਿਆਸੀ ਜਗਤ 'ਚ ਮੱਚਿਆ ਹੜਕੰਪ, ਕਾਂਗਰਸ ਆਗੂ ਦੇ ਪਰਿਵਾਰ ਨੂੰ ਜ਼ਹਿਰ ਦੇ ਕੇ ਘਰ 'ਚ ਲੁੱਟ, ਇਲਾਕੇ 'ਚ ਫੈਲੀ ਦਹਿਸ਼ਤ...
ਸਿਆਸੀ ਜਗਤ 'ਚ ਮੱਚਿਆ ਹੜਕੰਪ, ਕਾਂਗਰਸ ਆਗੂ ਦੇ ਪਰਿਵਾਰ ਨੂੰ ਜ਼ਹਿਰ ਦੇ ਕੇ ਘਰ 'ਚ ਲੁੱਟ, ਇਲਾਕੇ 'ਚ ਫੈਲੀ ਦਹਿਸ਼ਤ...
ਭਲਕੇ ਪੰਜਾਬ ਰਹੇਗਾ ਬੰਦ! ਕੀ ਖੁੱਲ੍ਹਾ ਰਹੇਗਾ ਕੀ ਬੰਦ? ਇੱਕ ਕਲਿੱਕ 'ਚ ਪੜ੍ਹੋ ਪੂਰੀ ਜਾਣਕਾਰੀ
ਭਲਕੇ ਪੰਜਾਬ ਰਹੇਗਾ ਬੰਦ! ਕੀ ਖੁੱਲ੍ਹਾ ਰਹੇਗਾ ਕੀ ਬੰਦ? ਇੱਕ ਕਲਿੱਕ 'ਚ ਪੜ੍ਹੋ ਪੂਰੀ ਜਾਣਕਾਰੀ
ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਚੱਲਦੀ ਐਕਟਿਵਾ 'ਤੇ ਨੌਜਵਾਨ ਨੂੰ ਮਾਰੀ ਗੋਲੀ; ਮੱਚੀ ਸਨਸਨੀ
ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਚੱਲਦੀ ਐਕਟਿਵਾ 'ਤੇ ਨੌਜਵਾਨ ਨੂੰ ਮਾਰੀ ਗੋਲੀ; ਮੱਚੀ ਸਨਸਨੀ
ਸਸਤਾ ਜਾਂ ਮਹਿੰਗਾ? ਧੜੰਮ ਕਰਕੇ ਡਿੱਗੀਆਂ ਸੋਨਾ-ਚਾਂਦੀ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ ਦੇ ਰੇਟ
ਸਸਤਾ ਜਾਂ ਮਹਿੰਗਾ? ਧੜੰਮ ਕਰਕੇ ਡਿੱਗੀਆਂ ਸੋਨਾ-ਚਾਂਦੀ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ ਦੇ ਰੇਟ
Embed widget