ਨਵੀਂ ਦਿੱਲੀ: ਸੋਸ਼ਲ ਮੀਡੀਆ 'ਤੇ ਹਰ ਰੋਜ਼ ਕਈ ਤਸਵੀਰਾਂ, ਵੀਡੀਓ ਤੇ ਮੈਸੇਜ ਵਾਇਰਲ ਹੁੰਦੇ ਹਨ। ਵਾਇਰਲ ਹੋ ਰਹੀਆਂ ਇਨ੍ਹਾਂ ਤਸਵੀਰਾਂ, ਵੀਡੀਓ ਤੇ ਮੈਸੇਜ ਦੇ ਜ਼ਰੀਏ ਕਈ ਹੈਰਾਨ ਕਰਨ ਵਾਲੇ ਦਾਅਵੇ ਕੀਤੇ ਜਾਂਦੇ ਹਨ। ਅਜਿਹਾ ਹੀ ਇੱਕ ਦਾਅਵਾ ਸੋਸ਼ਲ ਮੀਡੀਆ 'ਤੇ ਕੀਤਾ ਜਾ ਰਿਹਾ ਹੈ। ਇਹ ਦਾਅਵਾ ਗੁਰਮੀਤ ਰਾਮ ਰਹੀਮ ਦੀ ਸਭ ਤੋਂ ਵੱਡੀ ਰਾਜ਼ਦਾਰ ਹਾਨੀਪ੍ਰੀਤ ਬਾਰੇ ਹੈ।


ਕੀ ਹੈ ਸ਼ੋਸ਼ਲ ਮੀਡੀਆ 'ਤੇ ਕੀਤਾ ਜਾਣ ਵਾਲਾ ਦਾਅਵਾ?

ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੇ ਮੈਸੇਜ ਮੁਤਾਬਕ ਹਨੀਪ੍ਰੀਤ ਭਾਰਤ ਸਰਕਾਰ ਦੀਆਂ ਅੱਖਾਂ ਵਿੱਚ ਧੂੜ ਝੋਕ ਕੇ ਪਾਕਿਸਤਾਨ ਪਹੁੰਚ ਚੁੱਕੀ ਹੈ। ਪਾਕਿਸਤਾਨ ਵਿੱਚ ਉਹ ਬੁਰਕਾ ਪਾ ਕੇ ਆਪਣੇ ਦੋਸਤ ਨਾਲ ਸ਼ਾਪਿੰਗ ਕਰ ਰਹੀ ਹੈ। ਦਾਅਵਾ ਹੈ ਕਿ ਹਾਨੀਪ੍ਰੀਤ ਨੂੰ ਰਾਜਸਥਾਨ ਦੇ ਬਾੜਮੇਰ ਤੋਂ ਪਾਕਿਸਤਾਨ ਪਹੁੰਚਾਉਣ ਵਾਲਾ ਡੇਰੇ ਦਾ ਕੋਈ ਸੇਵਾਦਾਰ ਨਹੀਂ ਬਲਕਿ ਹਨੀਪ੍ਰੀਤ ਦਾ ਬੁਆਏਫ੍ਰੈਂਡ ਆਫਿਸ ਮੁਹੰਮਦ ਹੈ।

ਇਸ ਦਾਅਵੇ ਮੁਤਾਬਕ ਆਸਿਫ਼ ਮੁਹੰਮਦ ਹਨੀਪ੍ਰੀਤ ਦੀ ਉਸ ਮੁਹੱਬਤ ਦਾ ਨਾਮ ਹੈ ਜਿਸ ਨੇ ਹਰਿਆਣਾ ਦੇ ਸਿਰਸਾ ਵਿੱਚ ਜਨਮ ਲਿਆ ਸੀ। ਦਾਅਵਾ ਹੈ ਕਿ ਹਾਨੀਪ੍ਰੀਤ ਜਦ ਹਰਿਆਣਾ ਦੇ ਰਾਮ ਰਹੀਮ ਦੇ ਡੇਰੇ ਵਿੱਚ ਰਹਿੰਦੀ ਸੀ ਤਾਂ ਵੀ ਉਸ ਦੇ ਬੁਆਏਫਰੈਂਡ ਆਸਿਫ਼ ਮੁਹੰਮਦ ਦੇ ਨਾਲ ਬਾਈਕ 'ਤੇ ਘੁੰਮਦਿਆਂ ਦੇਖਿਆ ਗਿਆ ਸੀ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਦਾ ਬੁਆਏਫਰੈਂਡ ਪਾਕਿਸਤਾਨੀ ਸੀ। ਉਸੇ ਦੇ ਨਾਲ ਹੀ ਰਾਜਸਥਾਨ ਦੇ ਬਾੜਮੇਰ ਦੇ ਰਸਤੇ ਪਾਕਿਸਤਾਨ ਵਿੱਚ ਦਾਖਲ ਹੋ ਕੇ ਉੱਥੇ ਪਨਾਹ ਲੈ ਚੁੱਕੀ ਹੈ।

ਕਿਉਂ ਕੀਤਾ ਜਾ ਰਿਹਾ ਅਜਿਹਾ ਦਾਅਵਾ?

ਹਨੀਪ੍ਰੀਤ ਦੇ ਬਾੜਮੇਰ ਤੋਂ ਪਾਕਿਸਤਾਨ ਜਾਣ ਵਾਲੀ ਥਿਉਰੀ ਪਿੱਛੇ ਹਾਨੀਪ੍ਰੀਤ ਦੇ ਫੋਨ ਦੀ ਆਖਰੀ ਲੋਕੇਸ਼ਨ ਵਜ੍ਹਾ ਦੱਸੀ ਜਾ ਰਹੀ ਹੈ। ਦਾਅਵਾ ਹੈ ਕਿ ਪੁਲਿਸ ਦੀ ਜਾਂਚ ਵਿੱਚ ਹਨੀਪ੍ਰੀਤ ਦੀ ਆਖਰੀ ਫੋਨ ਲੋਕੇਸ਼ਨ ਬਾੜਮੇਰ ਮਿਲੀ ਹੈ। ਕਿਹਾ ਜਾ ਰਿਹਾ ਹੈ ਕਿ ਹਨੀਪ੍ਰੀਤ ਨੇ ਬਾੜਮੇਰ ਤੋਂ ਆਖਰੀ ਵਾਰ ਫੋਨ 'ਤੇ ਗੱਲ ਕੀਤੀ ਸੀ ਤੇ ਉਹ ਫੋਨ ਉਸ ਨੇ ਡੇਰਾ ਮੈਨੇਜਮੈਂਟ ਨੂੰ ਕੀਤੀ ਸੀ। ਦਾਅਵੇ ਮੁਤਾਬਕ ਉਸ ਮਗਰੋਂ ਹੀ ਹਨੀਪ੍ਰੀਤ ਦਾ ਮੋਬਾਈਲ ਸਵਿੱਚ ਆਫ ਆ ਰਿਹਾ ਹੈ ਤੇ ਹਨੀਪ੍ਰੀਤ ਗਾਇਬ ਹੈ।

ਹਨੀਪ੍ਰੀਤ ਦਾ ਆਪਣੇ ਬੁਆਏਰੈਂਡ ਆਸਿਫ਼ ਮੁਹੰਮਦ ਨਾਲ ਰਾਜਸਥਾਨ ਦੇ ਬਾੜਮੇਰ ਤੋਂ ਪਾਕਿਸਤਾਨ ਭੱਜਣ ਦਾ ਸ਼ੱਕ ਇਸ ਲਈ ਵੀ ਜਤਾਇਆ ਜਾ ਰਿਹਾ ਹੀ ਕਿਉਂਕਿ ਬਾੜਮੇਰ ਭਾਰਤ-ਪਾਕਿਸਤਾਨ ਸਰਹੱਦ 'ਤੇ ਪੈਂਦਾ ਹੈ। ਬਾੜਮੇਰ ਦੀ 240 ਕਿਲੋਮੀਟਰ ਦੀ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੈ। ਅੱਤਵਾਦੀ ਭਾਰਤ ਵਿੱਚ ਘੁਸਪੈਠ ਲਈ ਬਾੜਮੇਰ ਦੇ ਰਸਤੇ ਤੋਂ ਦਾਖਲ ਹੋ ਚੁੱਕੇ ਹਨ।

ਕੀ ਹੈ ਦਾਅਵੇ ਦਾ ਸੱਚ?

'ਏਬੀਪੀ ਨਿਊਜ਼' ਦੀ ਪੜਤਾਲ ਵਿੱਚ ਸਾਹਮਣੇ ਆਇਆ ਕਿ ਹਨੀਪ੍ਰੀਤ ਦਾ ਕੋਈ ਪਾਕਿਸਤਾਨੀ ਬੁਆਏਫਰੈਂਡ ਨਹੀਂ ਹੈ। ਆਸਿਫ਼ ਮੁਹੰਮਦ ਹਨੀਪ੍ਰੀਤ ਦੇ ਬੁਆਏਫਰੈਂਡ ਨਹੀਂ ਬਲਕਿ ਪਾਕਿਸਤਾਨ ਦੇ ਵੱਡੇ ਫਿਲਮ ਅਭਿਨੇਤਾ ਹਨ। ਬਾੜਮੇਰ ਵਿੱਚ ਫੋਨ ਦੀ ਲੋਕੇਸ਼ਨ ਦੀ ਕੋਈ ਜਾਣਕਾਰੀ ਪੁਲਿਸ ਨੂੰ ਨਹੀਂ ਹੈ। ਇਸ ਲਈ ਹਨੀਪ੍ਰੀਤ ਦੇ ਰੇਗਿਸਤਾਨ ਦੇ ਰਸਤੇ ਪਾਕਿਸਤਾਨ ਭੱਜਣ ਦਾ ਦਾਅਵਾ ਝੂਠਾ ਸਾਬਤ ਹੋਇਆ ਹੈ।