ਪੜਚੋਲ ਕਰੋ

ਪੰਜਾਬ ‘ਚ ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਝਾੜੀਆਂ ‘ਚ ਪਈ ਮਿਲੀ ਅਧਨੰਗੀ ਲਾਸ਼, ਇਲਾਕੇ ‘ਚ ਮਚੀ ਸਨਸਨੀ

Crime News: ਰੂਪਨਗਰ ਦੇ ਨੂਰਪੁਰ ਬੇਦੀ ਥਾਣਾ ਖੇਤਰ ਦੇ ਪਿੰਡ ਨੋਧੇ ਮਾਜ਼ਰਾ ਦੀ ਰਹਿਣ ਵਾਲੀ ਇੱਕ ਔਰਤ ਦਾ ਵੀਰਵਾਰ ਰਾਤ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ।

Crime News: ਰੂਪਨਗਰ ਦੇ ਨੂਰਪੁਰ ਬੇਦੀ ਥਾਣਾ ਖੇਤਰ ਦੇ ਪਿੰਡ ਨੋਧੇ ਮਾਜ਼ਰਾ ਦੀ ਰਹਿਣ ਵਾਲੀ ਇੱਕ ਔਰਤ ਦਾ ਵੀਰਵਾਰ ਰਾਤ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਸ਼ੁੱਕਰਵਾਰ ਸਵੇਰੇ ਔਰਤ ਦੀ ਅੱਧ-ਨੰਗੀ ਲਾਸ਼ ਘਰ ਤੋਂ ਕੁਝ ਦੂਰੀ 'ਤੇ ਪਈ ਮਿਲਣ ਦੀ ਖ਼ਬਰ ਮਿਲੀ ਹੈ।

ਮ੍ਰਿਤਕਾ ਦੀ ਪਛਾਣ ਮਨਜਿੰਦਰ ਕੌਰ ਵਜੋਂ ਹੋਈ ਹੈ, ਜੋ ਸਿੰਬਲ ਮਾਜ਼ਰਾ ਦੇ ਰਹਿਣ ਵਾਲੇ ਕੁਲਦੀਪ ਸਿੰਘ ਦੀ ਪਤਨੀ ਹੈ। ਮਨਜਿੰਦਰ ਕੌਰ ਆਪਣੇ ਜੱਦੀ ਪਿੰਡ ਨੋਧੇ ਮਾਜ਼ਰਾ ਆਈ ਹੋਈ ਸੀ। ਦੇਰ ਰਾਤ ਇੱਕ ਅਣਪਛਾਤੇ ਹਮਲਾਵਰ ਨੇ ਉਸ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਅੱਜ ਸਵੇਰੇ ਕਰੀਬ 6 ਵਜੇ ਜਦੋਂ ਪਿੰਡ ਵਾਸੀ ਖੇਤਾਂ ਵੱਲ ਗਏ ਤਾਂ ਔਰਤ ਦੀ ਲਾਸ਼ ਘਰ ਤੋਂ ਕੁਝ ਦੂਰੀ 'ਤੇ ਖੂਨ ਨਾਲ ਲੱਥਪੱਥ ਪਈ ਮਿਲੀ। ਮ੍ਰਿਤਕਾ ਦੀ ਲਾਸ਼ ਵੀ ਅਧਨੰਗੀ ਸੀ, ਜਿਸ ਵਿੱਚ ਉਸ ਦੇ ਅੱਧੇ ਸਰੀਰ 'ਤੇ ਕੱਪੜੇ ਵੀ ਨਹੀਂ ਸਨ। ਇਸ ਕਰਕੇ ਇਸ ਘਟਨਾ ਨੂੰ ਹੋਰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।

ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ। ਪਿੰਡ ਵਾਸੀਆਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦਿਆਂ ਹੀ ਨੂਰਪੁਰ ਬੇਦੀ ਥਾਣੇ ਦੀ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਔਰਤ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਫਿਲਹਾਲ ਕਤਲ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ, ਕਿ ਆਖਿਰ ਕਿਉਂ ਉਸ ਦਾ ਕਤਲ ਕੀਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ।

ਇਸ ਘਟਨਾ ਕਾਰਨ ਪਿੰਡ ਦੇ ਲੋਕ ਦਹਿਸ਼ਤ ਵਿੱਚ ਹਨ ਅਤੇ ਔਰਤ ਦੀ ਮੌਤ ਬਾਰੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਪੁਲਿਸ ਅਨੁਸਾਰ ਕਤਲ ਦੇ ਕਾਰਨਾਂ ਦਾ ਖੁਲਾਸਾ ਪੋਸਟਮਾਰਟਮ ਰਿਪੋਰਟ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਹੋਵੇਗਾ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

ਟਾਪ ਹੈਡਲਾਈਨ

ਪੰਜਾਬ ਅਤੇ ਚੰਡੀਗੜ੍ਹ 'ਚ 2 ਦਿਨਾਂ ਲਈ ਹਨੇਰੀ ਅਤੇ ਗੜ੍ਹੇ ਪੈਣ ਨੂੰ ਲੈਕੇ ਅਲਰਟ ਜਾਰੀ, ਜਾਣੋ ਮੌਸਮ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ 2 ਦਿਨਾਂ ਲਈ ਹਨੇਰੀ ਅਤੇ ਗੜ੍ਹੇ ਪੈਣ ਨੂੰ ਲੈਕੇ ਅਲਰਟ ਜਾਰੀ, ਜਾਣੋ ਮੌਸਮ ਦਾ ਹਾਲ
ਪੰਜਾਬ ਤੋਂ ਵੱਡੀ ਖ਼ਬਰ! ਸਾਬਕਾ ਕਾਂਗਰਸੀ ਆਗੂ 'ਤੇ ਚਲਾਈਆਂ ਤਾੜਤਾੜ ਗੋਲੀਆਂ, ਸਿਰ 'ਤੇ ਦਾਤਰ ਨਾਲ ਕੀਤਾ ਹਮਲਾ; ਮਾਂ-ਪੁੱਤ ਨਾਲ ਸਨ
ਪੰਜਾਬ ਤੋਂ ਵੱਡੀ ਖ਼ਬਰ! ਸਾਬਕਾ ਕਾਂਗਰਸੀ ਆਗੂ 'ਤੇ ਚਲਾਈਆਂ ਤਾੜਤਾੜ ਗੋਲੀਆਂ, ਸਿਰ 'ਤੇ ਦਾਤਰ ਨਾਲ ਕੀਤਾ ਹਮਲਾ; ਮਾਂ-ਪੁੱਤ ਨਾਲ ਸਨ
Parvinder Jhota ਮਾਮਲੇ 'ਚ 31 ਅਕਤੂਬਰ ਨੂੰ ਪੰਜਾਬ ਦੇ ਸਾਰੇ ਵਿਧਾਇਕਾਂ ਦੇ ਘਰਾਂ ਦਾ ਹੋਵੇਗਾ ਘਿਰਾਓ
Parvinder Jhota ਮਾਮਲੇ 'ਚ 31 ਅਕਤੂਬਰ ਨੂੰ ਪੰਜਾਬ ਦੇ ਸਾਰੇ ਵਿਧਾਇਕਾਂ ਦੇ ਘਰਾਂ ਦਾ ਹੋਵੇਗਾ ਘਿਰਾਓ
 Mansa News : ਦਲਜੀਤ ਸਿੰਘ ਦੀ ਸ਼ੱਕੀ ਮੌਤ ਦਾ ਮਾਮਲਾ ਭਖਿਆ, NHRC ਨੇ ਲਿਆ ਸਖ਼ਤ ਨੋਟਿਸ, 2 ਹਫ਼ਤਿਆਂ 'ਚ ਮੰਗੀ ਰਿਪੋਰਟ
Mansa News : ਦਲਜੀਤ ਸਿੰਘ ਦੀ ਸ਼ੱਕੀ ਮੌਤ ਦਾ ਮਾਮਲਾ ਭਖਿਆ, NHRC ਨੇ ਲਿਆ ਸਖ਼ਤ ਨੋਟਿਸ, 2 ਹਫ਼ਤਿਆਂ 'ਚ ਮੰਗੀ ਰਿਪੋਰਟ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਨਵੇਂ ਲੁੱਕ 'ਚ ਆਈ Innova Hycross, ਜਾਣੋ ਫੀਚਰਸ, ਕੀਮਤ ਸਣੇ ਇਕੱਲੀ-ਇਕੱਲੀ ਗੱਲ
ਨਵੇਂ ਲੁੱਕ 'ਚ ਆਈ Innova Hycross, ਜਾਣੋ ਫੀਚਰਸ, ਕੀਮਤ ਸਣੇ ਇਕੱਲੀ-ਇਕੱਲੀ ਗੱਲ
ਪੰਜਾਬ ਸਣੇ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਕਿੰਨੇ ਵਜੇ ਨਿਕਲੇਗਾ ਚੰਨ, ਜਾਣੋ ਸਮਾਂ
ਪੰਜਾਬ ਸਣੇ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਕਿੰਨੇ ਵਜੇ ਨਿਕਲੇਗਾ ਚੰਨ, ਜਾਣੋ ਸਮਾਂ
ਵਾਪਰਿਆ ਵੱਡਾ ਹਾਦਸਾ! 20 ਲੋਕਾਂ ਨਾਲ ਭਰੀ ਕਿਸ਼ਤੀ ਪਲਟੀ; ਮੱਚਿਆ ਚੀਕ ਚੀਹਾੜਾ
ਵਾਪਰਿਆ ਵੱਡਾ ਹਾਦਸਾ! 20 ਲੋਕਾਂ ਨਾਲ ਭਰੀ ਕਿਸ਼ਤੀ ਪਲਟੀ; ਮੱਚਿਆ ਚੀਕ ਚੀਹਾੜਾ
ਪੰਜਾਬ ਅਤੇ ਚੰਡੀਗੜ੍ਹ 'ਚ 2 ਦਿਨਾਂ ਲਈ ਹਨੇਰੀ ਅਤੇ ਗੜ੍ਹੇ ਪੈਣ ਨੂੰ ਲੈਕੇ ਅਲਰਟ ਜਾਰੀ, ਜਾਣੋ ਮੌਸਮ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ 2 ਦਿਨਾਂ ਲਈ ਹਨੇਰੀ ਅਤੇ ਗੜ੍ਹੇ ਪੈਣ ਨੂੰ ਲੈਕੇ ਅਲਰਟ ਜਾਰੀ, ਜਾਣੋ ਮੌਸਮ ਦਾ ਹਾਲ
ਪੰਜਾਬ ਤੋਂ ਵੱਡੀ ਖ਼ਬਰ! ਸਾਬਕਾ ਕਾਂਗਰਸੀ ਆਗੂ 'ਤੇ ਚਲਾਈਆਂ ਤਾੜਤਾੜ ਗੋਲੀਆਂ, ਸਿਰ 'ਤੇ ਦਾਤਰ ਨਾਲ ਕੀਤਾ ਹਮਲਾ; ਮਾਂ-ਪੁੱਤ ਨਾਲ ਸਨ
ਪੰਜਾਬ ਤੋਂ ਵੱਡੀ ਖ਼ਬਰ! ਸਾਬਕਾ ਕਾਂਗਰਸੀ ਆਗੂ 'ਤੇ ਚਲਾਈਆਂ ਤਾੜਤਾੜ ਗੋਲੀਆਂ, ਸਿਰ 'ਤੇ ਦਾਤਰ ਨਾਲ ਕੀਤਾ ਹਮਲਾ; ਮਾਂ-ਪੁੱਤ ਨਾਲ ਸਨ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 29 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 29 ਅਕਤੂਬਰ 2026
DA Hike : ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, DA ਵਿੱਚ ਵਾਧੇ ਦਾ ਐਲਾਨ, ਹੁਣ ਇੰਨੀ ਵਧ ਕੇ ਆਵੇਗੀ ਤਨਖ਼ਾਹ!
DA Hike : ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, DA ਵਿੱਚ ਵਾਧੇ ਦਾ ਐਲਾਨ, ਹੁਣ ਇੰਨੀ ਵਧ ਕੇ ਆਵੇਗੀ ਤਨਖ਼ਾਹ!
DA Hike: ਕੇਂਦਰੀ ਮੁਲਾਜ਼ਮਾਂ ਦੀ ਤਨਖ਼ਾਹ ’ਚ ਹੋਵੇਗਾ ਵਾਧਾ, ਲੈਵਲ 1 ਤੋਂ 10 ਤੱਕ ਵਾਲਿਆਂ ਨੂੰ ਕਿੰਨਾ ਫਾਇਦਾ?
DA Hike: ਕੇਂਦਰੀ ਮੁਲਾਜ਼ਮਾਂ ਦੀ ਤਨਖ਼ਾਹ ’ਚ ਹੋਵੇਗਾ ਵਾਧਾ, ਲੈਵਲ 1 ਤੋਂ 10 ਤੱਕ ਵਾਲਿਆਂ ਨੂੰ ਕਿੰਨਾ ਫਾਇਦਾ?
Embed widget