ਫਰੀਦਕੋਟ : ਇਥੋਂ ਦੀ ਮਾਡਰਨ ਜੇਲ੍ਹ 'ਚ ਮੋਬਾਈਲ ਫ਼ੋਨ ਰਾਹੀਂ ਫੇਸਬੁੱਕ ਵਰਤਣ ਦੇ ਦੋਸ਼ਾਂ 'ਚ ਘਿਰੇ ਸਾਬਕਾ ਗੈਂਗਸਟਰ ਲੱਖਾ ਸਿਧਾਣਾ ਨੂੰ ਸਿਟੀ ਪੁਲਿਸ ਫਰੀਦਕੋਟ ਨੇ ਗਿ੍ਰਫ਼ਤਾਰ ਕਰ ਲਿਆ ਤੇ ਇਲਾਕਾ ਮੈਜਿਸਟ੫ੇਟ ਦੀ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਨੇ ਸਿਧਾਣਾ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਣ ਦਾ ਹੁਕਮ ਦਿੱਤਾ। ਜੇਲ ਸੁਪਰਡੈਂਟ ਦੀ ਸ਼ਿਕਾਇਤ 'ਤੇ ਸਿਟੀ ਪੁਲਿਸ ਨੇ ਲੱਖਾ ਸਿਧਾਣਾ ਸਮੇਤ ਸੱਤ ਕੈਦੀਆਂ 'ਤੇ ਧਾਰਾ 420 ਤੇ ਜੇਲ੍ਹ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਸੀ।
ਸਿਧਾਣਾ ਨੇ ਜੇਲ੍ਹ 'ਚੋਂ ਫੇਸਬੁੱਕ 'ਤੇ ਲਾਈਵ ਵਿਚਾਰ ਚਰਚਾ ਦੌਰਾਨ ਸੂਬੇ ਦੇ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਸਬੰਧੀ ਵਿਚਾਰ ਪ੍ਰਗਟ ਕੀਤੇ ਸਨ। ਅੱਜ ਪੁਲਿਸ ਨੇ ਉਸ ਨੂੰ ਮਾਡਰਨ ਜੇਲ੍ਹ 'ਚੋਂ ਗਿ੍ਰਫ਼ਤਾਰ ਕਰ ਕੇ ਹਿਰਾਸਤ 'ਚ ਲੈ ਲਿਆ ਤੇ ਮੋਬਾਈਲ ਵਰਤਣ ਦੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਐੱਸਐੱਸਪੀ ਨਾਨਕ ਸਿੰਘ ਨੇ ਕਿਹਾ ਕਿ ਕਿਸੇ ਵੀ ਅਨਸਰ ਨੂੰ ਮਾਡਰਨ ਜੇਲ੍ਹ 'ਚ ਮੋਬਾਈਲ ਵਰਤਣ ਦੀ ਇਜਾਜਤ ਨਹੀ ਦਿੱਤੀ ਜਾਵੇਗੀ।