ਪੜਚੋਲ ਕਰੋ

Patiala News: ਜਦੋਂ ਚੁੱਪ-ਚੁਪੀਤੇ ਆਰਟੀਏ ਦਫਤਰ ਪਹੁੰਚ ਗਏ ਮੰਤਰੀ ਲਾਲਜੀਤ ਭੁੱਲਰ, ਸਿੱਧਾ ਲੋਕਾਂ ਕੋਲੋਂ ਹੀ ਪੁੱਛਿਆ, ਦੱਸੋ ਭਾਈ ਕਿੱਦਾਂ ਚੱਲ ਰਿਹਾ ਕੰਮ...

Patiala News: ਪੰਜਾਬ ਦੇ ਮੰਤਰੀ ਆਪਣੇ ਕੰਮਾਂ ਕਰਕੇ ਚਰਚਾ ਵਿੱਚ ਹਨ। ਅਕਸਰ ਹੀ ਮੰਤਰੀ ਚੁੱਪ-ਚੁਪੀਤੇ ਦਫਤਰਾਂ ਵਿੱਚ ਪਹੁੰਚ ਜਾਂਦੇ ਹਨ ਤੇ ਲੋਕਾਂ ਕੋਲੋਂ ਕੰਮਕਾਜ ਦੀ ਫੀਡਬੈਕ ਲੈਂਦੇ ਹਨ।

Patiala News: ਪੰਜਾਬ ਦੇ ਮੰਤਰੀ ਆਪਣੇ ਕੰਮਾਂ ਕਰਕੇ ਚਰਚਾ ਵਿੱਚ ਹਨ। ਅਕਸਰ ਹੀ ਮੰਤਰੀ ਚੁੱਪ-ਚੁਪੀਤੇ ਦਫਤਰਾਂ ਵਿੱਚ ਪਹੁੰਚ ਜਾਂਦੇ ਹਨ ਤੇ ਲੋਕਾਂ ਕੋਲੋਂ ਕੰਮਕਾਜ ਦੀ ਫੀਡਬੈਕ ਲੈਂਦੇ ਹਨ। ਲੋਕਾਂ ਨੂੰ ਮੰਤਰੀਆਂ ਦਾ ਇਹ ਰਵੱਈਆ ਕਾਫੀ ਪਸੰਦ ਆ ਰਿਹਾ ਹੈ। ਦੂਜੇ ਪਾਸੇ ਦਫਤਰਾਂ ਵਿੱਚ ਸਰਕਾਰੀ ਮੁਲਾਜ਼ਮ ਵੀ ਚੌਕਸ ਰਹਿੰਦੇ ਹਨ ਤੇ ਕੰਮ ਵਿੱਚ ਕੁਤਾਹੀ ਵਰਤਣ ਤੋਂ ਝਿਜਕਦੇ ਹਨ। 

ਬੁੱਧਵਾਰ ਨੂੰ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਖੇਤਰੀ ਟਰਾਂਸਪੋਰਟ ਅਥਾਰਟੀ ਪਟਿਆਲਾ ਦੇ ਸਕੱਤਰ ਦਫ਼ਤਰ ਦੀ ਅਚਨਚੇਤ ਚੈਕਿੰਗ ਕੀਤੀ। ਉਨ੍ਹਾਂ ਆਰਟੀਏ ਦਫ਼ਤਰ ਵਿੱਚ ਕੰਮਾਂ ਲਈ ਪੁੱਜੇ ਲੋਕਾਂ ਨਾਲ ਗੱਲਬਾਤ ਕਰਦਿਆਂ ਦਫ਼ਤਰ ਵਿੱਚ ਕਿਸੇ ਕਿਸਮ ਦੀ ਸ਼ਿਕਾਇਤ ਆਦਿ ਬਾਰੇ ਲੋਕਾਂ ਕੋਲੋਂ ਜਾਣਕਾਰੀ ਹਾਸਲ ਕੀਤੀ। ਦਫ਼ਤਰੀ ਅਮਲੇ ਪਾਸੋਂ ਵੀ ਉਨ੍ਹਾਂ ਦੇ ਕੰਮਕਾਜ ਸਬੰਧੀ ਪੁੱਛਗਿਛ ਕੀਤੀ। ਇਸ ਦੌਰਾਨ ਅਧਿਕਾਰੀਆਂ ਤੇ ਅਮਲੇ ਨੂੰ ਲੋਕਾਂ ਦੇ ਕੰਮ ਪਹਿਲ ਦੇ ਅਧਾਰ ’ਤੇ ਕਰਨ ਦੀ ਤਾਕੀਦ ਵੀ ਕੀਤੀ ਗਈ।

ਇਸ ਮਗਰੋਂ ਮੰਤਰੀ ਨੇ ਇੱਥੇ ਨਾਭਾ ਰੋਡ ’ਤੇ ਸਥਿਤ ਆਟੋਮੇਟਿਡ ਡਰਾਈਵਿੰਗ ਟਰੈਕ ਟੈਸਟ ਤੇ ਪੀਆਰਟੀਸੀ ਮੁੱਖ ਦਫ਼ਤਰ ਦਾ ਜਾਇਜ਼ਾ ਵੀ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਕੋਈ ਵੀ ਕੁਤਾਹੀ ਬਰਦਾਸ਼ਤ ਨਹੀਂ ਹੋਵੇਗੀ ਤੇ ਲੋਕਾਂ ਨੂੰ ਖੱਜਲ ਖੁਆਰ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਭੁੱਲਰ ਨੇ ਆਰਟੀਏ ਅਤੇ ਡਰਾਈਵਿੰਗ ਟਰੈਕ ਦੇ ਦਫ਼ਤਰੀ ਅਮਲੇ ਕੋਲੋਂ ਉਨ੍ਹਾਂ ਵੱਲੋਂ ਕੀਤੇ ਜਾਂਦੇ ਕੰਮਾਂ ਜਿਵੇਂ ਕਿ ਨਵੇਂ ਰਜਿਸਟਰੇਸ਼ਨ ਸਰਟੀਫਿਕੇਟਾਂ, ਟਰੱਕਾਂ ਦੇ ਪਰਮਿਟ, ਰੀਨਿਊਲ ਤੇ ਡਰਾਈਵਿੰਗ ਲਾਇਸੈਂਸ ਆਦਿ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਸਹਾਇਕ ਆਰਟੀਏ ਸ਼ਾਮ ਲਾਲ ਤੇ ਹੋਰ ਕਰਮਚਾਰੀਆਂ ਨਾਲ ਵੀ ਗੱਲਬਾਤ ਕੀਤੀ।

ਟਰਾਂਸਪੋਰਟ ਮੰਤਰੀ ਨੇ ਪੀਆਰਟੀਸੀ ਦੇ ਮੁੱਖ ਦਫ਼ਤਰ ਦਾ ਦੌਰਾ ਕੀਤਾ ਤੇ ਇੱਥੇ ਡਰਾਈਵਰ-ਕੰਡਕਟਰ ਟ੍ਰੇਨਿੰਗ ਸਕੂਲ, ਟਾਇਰ ਪਲਾਂਟ ਸਮੇਤ ਬੱਸ ਬਾਡੀ ਫੈਬਰੀਕੇਸ਼ਨ ਸੈੱਲ ਦਾ ਜਾਇਜ਼ਾ ਲੈਂਦਿਆਂ ਕਰਮਚਾਰੀਆਂ ਨਾਲ ਗੱਲਬਾਤ ਕੀਤੀ। ਇੱਥੇ ਹੀ ਜਨਰਲ ਮੈਨੇਜਰਾਂ ਪਰਵੀਨ ਕੁਮਾਰ ਤੇ ਮਨਿੰਦਰਪਾਲ ਸਿੱਧੂ ਤੇ ਕਾਰਜਕਾਰੀ ਇੰਜਨੀਅਰ ਜਤਿੰਦਰਪਾਲ ਗਰੇਵਾਲ ਨਾਲ ਬੈਠਕ ਕਰਦਿਆਂ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਪੀਆਰਟੀਸੀ ਅਤੇ ਪਨਬੱਸ ਨੂੰ ਚੋਰ ਮੋਰੀਆਂ ਬੰਦ ਕਰ ਕੇ ਵਿੱਤੀ ਤੌਰ ’ਤੇ ਮਜ਼ਬੂਤ ਕੀਤਾ ਜਾ ਰਿਹਾ ਹੈ, ਇਸ ਲਈ ਪੀਆਰਟੀਸੀ ਨੂੰ ਬੁਲੰਦੀਆਂ ’ਤੇ ਲਿਜਾਣ ’ਚ ਕੋਈ ਕਮੀ ਬਾਕੀ ਨਾ ਛੱਡੀ ਜਾਵੇ।

ਟਾਪ ਹੈਡਲਾਈਨ

BJP-ਅਕਾਲੀ ਦਲ ਦੀ ਸੀਟ ਵੰਡ ਨੂੰ ਲੈਕੇ ਫੇਕ ਲਿਸਟ ਵਾਇਰਲ, SAD ਨੇ ਕਿਹਾ - ਫਰਜ਼ੀ ਲਿਸਟ 'ਤੇ ਭਰੋਸਾ ਨਾ ਕਰੋ
BJP-ਅਕਾਲੀ ਦਲ ਦੀ ਸੀਟ ਵੰਡ ਨੂੰ ਲੈਕੇ ਫੇਕ ਲਿਸਟ ਵਾਇਰਲ, SAD ਨੇ ਕਿਹਾ - ਫਰਜ਼ੀ ਲਿਸਟ 'ਤੇ ਭਰੋਸਾ ਨਾ ਕਰੋ
ਪੰਜਾਬ-ਚੰਡੀਗੜ੍ਹ 'ਚ ਅੱਜ ਹੋਵੇਗਾ ਬਲੈਕਆਊਟ, ਵੱਜਣਗੇ ਖਤਰੇ ਦੇ ਘੁੱਗੂ; ਲਾਈਟਾਂ ਬੰਦ ਰੱਖਣ ਦਾ ਹੁਕਮ
ਪੰਜਾਬ-ਚੰਡੀਗੜ੍ਹ 'ਚ ਅੱਜ ਹੋਵੇਗਾ ਬਲੈਕਆਊਟ, ਵੱਜਣਗੇ ਖਤਰੇ ਦੇ ਘੁੱਗੂ; ਲਾਈਟਾਂ ਬੰਦ ਰੱਖਣ ਦਾ ਹੁਕਮ
ਪੰਜਾਬ ਦੇ 13 ਜ਼ਿਲ੍ਹਿਆਂ 'ਚ ਸੰਘਣੀ ਧੁੰਦ ਨੂੰ ਲੈਕੇ ਅਲਰਟ ਜਾਰੀ, ਚੰਡੀਗੜ੍ਹ 'ਚ ਨਿਕਲੇਗੀ ਧੁੱਪ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 13 ਜ਼ਿਲ੍ਹਿਆਂ 'ਚ ਸੰਘਣੀ ਧੁੰਦ ਨੂੰ ਲੈਕੇ ਅਲਰਟ ਜਾਰੀ, ਚੰਡੀਗੜ੍ਹ 'ਚ ਨਿਕਲੇਗੀ ਧੁੱਪ; ਜਾਣੋ ਅਗਲੇ ਦਿਨਾਂ ਦਾ ਹਾਲ
Sonipat Train Accident : ਰੇਲ ਗੱਡੀ ਦੀ ਲਪੇਟ 'ਚ ਆਉਣ ਨਾਲ ਪੰਜਾਬੀ ਨੌਜਵਾਨ ਤੇ ਲੜਕੀ ਦੀ ਮੌਤ ,ਮ੍ਰਿਤਕਾਂ ਦੀ ਪਛਾਣ ਆਈ ਸਾਹਮਣੇ
Sonipat Train Accident : ਰੇਲ ਗੱਡੀ ਦੀ ਲਪੇਟ 'ਚ ਆਉਣ ਨਾਲ ਪੰਜਾਬੀ ਨੌਜਵਾਨ ਤੇ ਲੜਕੀ ਦੀ ਮੌਤ ,ਮ੍ਰਿਤਕਾਂ ਦੀ ਪਛਾਣ ਆਈ ਸਾਹਮਣੇ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੱਜ ਤੋਂ ਲੈਕੇ ਪੂਰੇ ਤਿੰਨ ਦਿਨ ਬੰਦ ਰਹਿਣਗੇ ਬੈਂਕ, ਜਾਣੋ ਕਿੱਥੇ ਹੋਵੇਗੀ ਇੰਨੀ ਲੰਬੀ ਛੁੱਟੀ?
ਅੱਜ ਤੋਂ ਲੈਕੇ ਪੂਰੇ ਤਿੰਨ ਦਿਨ ਬੰਦ ਰਹਿਣਗੇ ਬੈਂਕ, ਜਾਣੋ ਕਿੱਥੇ ਹੋਵੇਗੀ ਇੰਨੀ ਲੰਬੀ ਛੁੱਟੀ?
ਪੰਜਾਬ ਦੇ 13 ਜ਼ਿਲ੍ਹਿਆਂ 'ਚ ਸੰਘਣੀ ਧੁੰਦ ਨੂੰ ਲੈਕੇ ਅਲਰਟ ਜਾਰੀ, ਚੰਡੀਗੜ੍ਹ 'ਚ ਨਿਕਲੇਗੀ ਧੁੱਪ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 13 ਜ਼ਿਲ੍ਹਿਆਂ 'ਚ ਸੰਘਣੀ ਧੁੰਦ ਨੂੰ ਲੈਕੇ ਅਲਰਟ ਜਾਰੀ, ਚੰਡੀਗੜ੍ਹ 'ਚ ਨਿਕਲੇਗੀ ਧੁੱਪ; ਜਾਣੋ ਅਗਲੇ ਦਿਨਾਂ ਦਾ ਹਾਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਨਵੰਬਰ 2026
 Pension News : ਕੇਂਦਰ ਸਰਕਾਰ ਦੇ ਪੈਨਸ਼ਨਰਾਂ ਲਈ ਵੱਡੀ ਖ਼ਬਰ, ਹੁਣ ਮਿਲੇਗਾ ਫਸਿਆ ਹੋਇਆ ਬਕਾਇਆ
 Pension News : ਕੇਂਦਰ ਸਰਕਾਰ ਦੇ ਪੈਨਸ਼ਨਰਾਂ ਲਈ ਵੱਡੀ ਖ਼ਬਰ, ਹੁਣ ਮਿਲੇਗਾ ਫਸਿਆ ਹੋਇਆ ਬਕਾਇਆ
Punjab ਤੋਂ ਪਾਕਿਸਤਾਨ ਗਏ 3 ਸਿੱਖ ਸ਼ਰਧਾਲੂ ਲਾਪਤਾ, ਸ੍ਰੀ ਨਨਕਾਣਾ ਸਾਹਿਬ ਤੋਂ ਪੰਜਾ ਸਾਹਿਬ ਜਾਂਦੇ ਸਮੇਂ ਹੋਏ ਗਾਇਬ
Punjab ਤੋਂ ਪਾਕਿਸਤਾਨ ਗਏ 3 ਸਿੱਖ ਸ਼ਰਧਾਲੂ ਲਾਪਤਾ, ਸ੍ਰੀ ਨਨਕਾਣਾ ਸਾਹਿਬ ਤੋਂ ਪੰਜਾ ਸਾਹਿਬ ਜਾਂਦੇ ਸਮੇਂ ਹੋਏ ਗਾਇਬ
Punjab News : ਨਵੀਂ ਵਿਆਹੀ ਲਾੜੀ ਨੇ ਵਿਆਹ ਦੇ 4 ਦਿਨ ਬਾਅਦ ਹੀ ਪਾਇਆ ਭੜਥੂ , ਲਾੜੇ ਦੇ ਉੱਡੇ ਹੋਸ਼ !  
Punjab News : ਨਵੀਂ ਵਿਆਹੀ ਲਾੜੀ ਨੇ ਵਿਆਹ ਦੇ 4 ਦਿਨ ਬਾਅਦ ਹੀ ਪਾਇਆ ਭੜਥੂ , ਲਾੜੇ ਦੇ ਉੱਡੇ ਹੋਸ਼ !  
 8th Pay Commission : 18 ਹਜ਼ਾਰ ਵਾਲਿਆਂ ਦੀ ਤਨਖਾਹ ਹੋ ਸਕਦੀ ਹੈ 72 ਹਜ਼ਾਰ ! 8ਵੇਂ ਪੇਅ ਕਮਿਸ਼ਨ 'ਚ ਵੱਡਾ ਬਦਲਾਅ?
 8th Pay Commission : 18 ਹਜ਼ਾਰ ਵਾਲਿਆਂ ਦੀ ਤਨਖਾਹ ਹੋ ਸਕਦੀ ਹੈ 72 ਹਜ਼ਾਰ ! 8ਵੇਂ ਪੇਅ ਕਮਿਸ਼ਨ 'ਚ ਵੱਡਾ ਬਦਲਾਅ?
Punjab News: ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਸੈਂਕੜੇ ਸਾਥੀਆਂ ਸਣੇ ਛੱਡਿਆ 'ਆਪ' ਦਾ ਸਾਥ, ਕਾਂਗਰਸ ‘ਚ ਹੋਏ ਸ਼ਾਮਲ; ਸੰਸਦ ਮੈਂਬਰ ਨੇ ਕੀਤਾ ਸਵਾਗਤ...
ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਸੈਂਕੜੇ ਸਾਥੀਆਂ ਸਣੇ ਛੱਡਿਆ 'ਆਪ' ਦਾ ਸਾਥ, ਕਾਂਗਰਸ ‘ਚ ਹੋਏ ਸ਼ਾਮਲ; ਸੰਸਦ ਮੈਂਬਰ ਨੇ ਕੀਤਾ ਸਵਾਗਤ...
Embed widget