ਸੰਗਰੂਰ: ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦਾਅਵਾ ਕੀਤਾ ਕਿ ਕਾਂਗਰਸ ਤੇ ਅਕਾਲੀ ਸਰਕਾਰ ਵੇਲੇ ਮੰਤਰੀਆਂ ਨੇ ਆਪਣੀਆਂ ਬੱਸਾਂ ਨੂੰ ਫਾਇਦਾ ਪਹੁੰਚਾਉਣ ਲਈ ਸਰਕਾਰੀ ਟਰਾਂਸਪੋਰਟ ਨੂੰ ਹਾਸ਼ੀਏ ’ਤੇ ਲਿਆਂਦਾ ਹੈ। ਇਸ ਕਰਕੇ ਉਲਝੀ ਤਾਣੀ ਸੁਲਝਾਉਣ ਲਈ ਸਮਾਂ ਤਾਂ ਲੱਗੇਗਾ ਪਰ ਇਸ ਮਹਿਕਮੇ ਨੂੰ ਮੁਨਾਫੇ ਵਾਲਾ ਮਹਿਕਮਾ ਬਣਾਇਆ ਜਾਵੇਗਾ।
ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਟਰਾਂਸਪੋਰਟ ਮਾਫੀਆ ਦੀਆਂ ਵੱਡੀ ਗਿਣਤੀ ਬੱਸਾਂ ਬੰਦ ਕਰ ਦਿੱਤੀਆਂ ਗਈਆਂ ਹਨ, ਜਿਹੜੀਆਂ ਰਹਿ ਗਈਆਂ ਹਨ, ਉਨ੍ਹਾਂ ਨੂੰ ਵੀ ਜਲਦੀ ਬੰਦ ਕੀਤਾ ਜਾਵੇਗਾ। ਉਨ੍ਹਾਂ ਪ੍ਰਾਈਵੇਟ ਬੱਸਾਂ ਦੇ ਮਾਲਕਾਂ, ਚਾਲਕਾਂ ਤੇ ਸਕੂਲੀ ਬੱਸਾਂ ਸਬੰਧੀ ਕਿਹਾ ਕਿ ਜਿਨ੍ਹਾਂ ਨੇ ਹਾਲੇ ਟੈਕਸ ਨਹੀਂ ਭਰੇ, ਉਹ ਸਰਕਾਰ ਦੀ ਰਿਆਇਤ ਦਾ ਲਾਹਾ ਲੈਂਦਿਆਂ ਜਲਦੀ ਟੈਕਸ ਭਰਨ। ਉਨ੍ਹਾਂ ਕਿਹਾ ਕਿ ਬੱਸ ਮਾਲਕ ਸਾਰੇ ਕਾਗਜ਼ ਮੁਕੰਮਲ ਕਰਕੇ ਹੀ ਟਰਾਂਸਪੋਰਟ ਚਲਾਉਣ। ਇਸ ਤੋਂ ਬਾਅਦ ਕਿਸੇ ਦੀ ਸਿਫਾਰਸ਼ ਨਹੀਂ ਮੰਨੀ ਜਾਵੇਗੀ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪਤਾ ਚੱਲਿਆ ਹੈ ਕਿ ਬੱਸਾਂ ਦਾ ਰੂਟ ਕਿਸੇ ਹੋਰ ਪਾਸੇ ਹੈ ਤੇ ਉਹ ਬੱਸਾਂ ਹੋਰ ਰੂਟ ’ਤੇ ਚਲਾ ਰਹੇ ਹਨ। ਇਸ ਸਬੰਧੀ ਸ਼ਿਕਾਇਤ ਮਿਲਣ ’ਤੇ ਕਾਰਵਾਈ ਕੀਤੀ ਜਾਵੇਗੀ। ਭੁੱਲਰ ਨੇ ਕਿਹਾ ਕਿ ਡਰਾਈਵਰਾਂ ਤੇ ਕੰਡਕਟਰਾਂ ਦੀ ਘਾਟ ਵੀ ਪੂਰੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ: CM Bhagwant Mann: ਭਗਵੰਤ ਮਾਨ ਦੀ ਸਖ਼ਤੀ, ਤਿਆਰ ਕੀਤੀ ਭ੍ਰਿਸ਼ਟ ਨੇਤਾਵਾਂ ਦੀ ਲਿਸਟ, ਜਲਦ ਹੋਵੇਗੀ ਕਾਰਵਾਈ