ਪੜਚੋਲ ਕਰੋ

Ludhiana News : ਖ਼ਾਲੀ ਪਲਾਟ 'ਚੋਂ ਵੱਡੀ ਮਾਤਰਾ 'ਚ ਵਿਸਫੋਟਕ ਸਮੱਗਰੀ ਬਰਾਮਦ , JCB ਨਾਲ ਸਫਾਈ ਕਰਦੇ ਸਮੇਂ ਹੋਇਆ ਖੁਲਾਸਾ

Ludhiana News : ਲੁਧਿਆਣਾ ਦੇ ਸਾਹਨੇਵਾਲ ਇਲਾਕੇ ਦੇ ਪਿੰਡ ਗਿਆਸਪੁਰਾ ਵਿੱਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇੱਕ ਖਾਲੀ ਪਲਾਟ ਦੀ ਸਫਾਈ ਦੌਰਾਨ ਗੋਲਾ-ਬਾਰੂਦ ਮਿਲਿਆ। ਪਲਾਟ ਮਾਲਕ ਵੱਲੋਂ JCB ਮਸ਼ੀਨ ਨਾਲ

Ludhiana News : ਲੁਧਿਆਣਾ ਦੇ ਸਾਹਨੇਵਾਲ ਇਲਾਕੇ ਦੇ ਪਿੰਡ ਗਿਆਸਪੁਰਾ ਵਿੱਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇੱਕ ਖਾਲੀ ਪਲਾਟ ਦੀ ਸਫਾਈ ਦੌਰਾਨ ਗੋਲਾ-ਬਾਰੂਦ ਮਿਲਿਆ। ਪਲਾਟ ਮਾਲਕ ਵੱਲੋਂ JCB ਮਸ਼ੀਨ ਨਾਲ ਸਫਾਈ ਕਰਵਾਈ ਜਾ ਰਹੀ ਸੀ। ਇਸੇ ਦੌਰਾਨ ਪਲਾਟ ਦੇ ਇੱਕ ਕੋਨੇ ਵਿੱਚ ਸ਼ੱਕੀ ਸਮਾਨ ਦਿਖਾਈ ਦਿੱਤਾ।

ਇਸ ਤੋਂ ਬਾਅਦ ਪਲਾਟ ਮਾਲਕ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸੁਰੱਖਿਆ ਦੇ ਮੱਦੇਨਜ਼ਰ ਆਲੇ-ਦੁਆਲੇ ਦਾ ਇਲਾਕਾ ਸੀਲ ਕਰ ਦਿੱਤਾ ਅਤੇ ਬੰਬ ਨਿਰੋਧਕ ਦਸਤੇ ਨੂੰ ਵੀ ਬੁਲਾ ਲਿਆ।

3100 ਵਰਗ ਗਜ਼ ਦੇ ਪਲਾਟ 'ਚੋਂ ਮਿਲਿਆ ਸਮਾਨ

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਸਿਵਲ ਲਾਈਨਜ਼ ਦੇ ਰਹਿਣ ਵਾਲੇ ਸੁਨੀਲ ਦੱਤ ਜੈਨ ਨੇ ਦੱਸਿਆ ਕਿ ਪਿੰਡ ਗਿਆਸਪੁਰਾ ਵਿੱਚ ਉਨ੍ਹਾਂ ਦਾ ਕਰੀਬ 3100 ਵਰਗ ਗਜ਼ ਦਾ ਖਾਲੀ ਪਲਾਟ ਹੈ। 26 ਨਵੰਬਰ ਨੂੰ ਉਹ JCB ਮਸ਼ੀਨ ਨਾਲ ਪਲਾਟ ਦੀ ਸਫਾਈ ਕਰਵਾ ਰਹੇ ਸਨ। ਇਸ ਦੌਰਾਨ ਪਲਾਟ ਦੇ ਉੱਤਰੀ ਪਾਸੇ ਵਾਲੇ ਕੋਨੇ ਵਿੱਚ ਗੋਲਾ-ਬਾਰੂਦ ਪਿਆ ਦਿਖਾਈ ਦਿੱਤਾ।

ਮੁੱਢਲੀ ਜਾਂਚ ਦੌਰਾਨ ਇਹ ਸਮਾਨ ਕਾਫੀ ਪੁਰਾਣਾ ਦਿਖਾਈ ਦੇ ਰਿਹਾ ਸੀ। ਹਾਲਾਂਕਿ, ਇਸ ਦੀ ਅਸਲ ਕਿਸਮ ਅਤੇ ਹਾਲਤ ਬਾਰੇ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ

ਸ਼ਿਕਾਇਤਕਰਤਾ ਨੇ ਖਦਸ਼ਾ ਜਤਾਇਆ ਕਿ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਇਹ ਸਮਾਨ ਪਲਾਟ ਵਿੱਚ ਰੱਖਿਆ ਗਿਆ ਹੋ ਸਕਦਾ ਹੈ। ਇਸ ਮਾਮਲੇ ਵਿੱਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ BNS ਦੀਆਂ ਧਾਰਾਵਾਂ 288 ਅਤੇ 125 ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

Advertisement

ਟਾਪ ਹੈਡਲਾਈਨ

Abohar Bus Accident : ਚਾਰ ਧੀਆਂ ਦੇ ਸਿਰ ਤੋਂ ਉੱਠਿਆ ਪਿਤਾ ਦਾ ਸਾਇਆ, ਤੇਜ਼ ਰਫ਼ਤਾਰ ਬੱਸ ਨੇ ਲਈ ਮਜ਼ਦੂਰ ਦੀ ਜਾਨ
Abohar Bus Accident : ਚਾਰ ਧੀਆਂ ਦੇ ਸਿਰ ਤੋਂ ਉੱਠਿਆ ਪਿਤਾ ਦਾ ਸਾਇਆ, ਤੇਜ਼ ਰਫ਼ਤਾਰ ਬੱਸ ਨੇ ਲਈ ਮਜ਼ਦੂਰ ਦੀ ਜਾਨ
ਪੰਜਾਬ ਦੇ ਸਾਬਕਾ DGP ਦੀ ਸਿਆਸਤ 'ਚ ਐਂਟਰੀ, ਭਾਰਤੀ ਰਾਸ਼ਟਰਵਾਦੀ ਪਾਰਟੀ 'ਚ ਹੋਏ ਸ਼ਾਮਲ
ਪੰਜਾਬ ਦੇ ਸਾਬਕਾ DGP ਦੀ ਸਿਆਸਤ 'ਚ ਐਂਟਰੀ, ਭਾਰਤੀ ਰਾਸ਼ਟਰਵਾਦੀ ਪਾਰਟੀ 'ਚ ਹੋਏ ਸ਼ਾਮਲ
Dasuya Police Encounter : ਫਿਲਮੀ ਸਟਾਈਲ ਮੁਕਾਬਲਾ, ਸੜਕ 'ਤੇ ਚੱਲੀਆਂ ਗੋਲੀਆਂ, ਇੱਕ ਆਮ ਨਾਗਰਿਕ ਜ਼ਖ਼ਮੀ
Dasuya Police Encounter : ਫਿਲਮੀ ਸਟਾਈਲ ਮੁਕਾਬਲਾ, ਸੜਕ 'ਤੇ ਚੱਲੀਆਂ ਗੋਲੀਆਂ, ਇੱਕ ਆਮ ਨਾਗਰਿਕ ਜ਼ਖ਼ਮੀ
ਪੰਜਾਬ ਸਰਕਾਰ ਨੇ ਗੋਸ਼ਾਲਾ ਨੂੰ ਦਿੱਤੇ 100 ਕਰੋੜ, ਬਿਜਲੀ ਬਿੱਲ ਕੀਤਾ ਮਾਫ; 2 ਦਿਨ ਵਿੱਚ ਸੰਸਥਾਵਾਂ ਨੂੰ ਮਿਲੇਗਾ ਫੰਡ
ਪੰਜਾਬ ਸਰਕਾਰ ਨੇ ਗੋਸ਼ਾਲਾ ਨੂੰ ਦਿੱਤੇ 100 ਕਰੋੜ, ਬਿਜਲੀ ਬਿੱਲ ਕੀਤਾ ਮਾਫ; 2 ਦਿਨ ਵਿੱਚ ਸੰਸਥਾਵਾਂ ਨੂੰ ਮਿਲੇਗਾ ਫੰਡ
Advertisement

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
BJP-ਅਕਾਲੀ ਦਲ ਦੀ ਸੀਟ ਵੰਡ ਨੂੰ ਲੈਕੇ ਫੇਕ ਲਿਸਟ ਵਾਇਰਲ, SAD ਨੇ ਕਿਹਾ - ਫਰਜ਼ੀ ਲਿਸਟ 'ਤੇ ਭਰੋਸਾ ਨਾ ਕਰੋ
BJP-ਅਕਾਲੀ ਦਲ ਦੀ ਸੀਟ ਵੰਡ ਨੂੰ ਲੈਕੇ ਫੇਕ ਲਿਸਟ ਵਾਇਰਲ, SAD ਨੇ ਕਿਹਾ - ਫਰਜ਼ੀ ਲਿਸਟ 'ਤੇ ਭਰੋਸਾ ਨਾ ਕਰੋ
ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਕਰਨਾ ਮੇਰੀ ਸਭ ਤੋਂ ਵੱਡੀ ਗਲਤੀ, 5 ਸਾਲ ਨਜ਼ਰਾਂ ਨਹੀਂ ਮਿਲਾ ਸਕਿਆ; ਸੁਖਜਿੰਦਰ ਰੰਧਾਵਾ ਨੇ ਆਖੀ...
ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਕਰਨਾ ਮੇਰੀ ਸਭ ਤੋਂ ਵੱਡੀ ਗਲਤੀ, 5 ਸਾਲ ਨਜ਼ਰਾਂ ਨਹੀਂ ਮਿਲਾ ਸਕਿਆ; ਸੁਖਜਿੰਦਰ ਰੰਧਾਵਾ ਨੇ ਆਖੀ...
WPD ਮੁੜ ਲੜੇਗੀ ਕਾਨੂੰਨੀ ਲੜਾਈ, ਅੰਮ੍ਰਿਤਪਾਲ ਸਿੰਘ ਨੂੰ ਸੈਸ਼ਨ ‘ਚ ਸ਼ਾਮਲ ਕਰਨ ਦੀ ਕੀਤੀ ਅਪੀਲ
WPD ਮੁੜ ਲੜੇਗੀ ਕਾਨੂੰਨੀ ਲੜਾਈ, ਅੰਮ੍ਰਿਤਪਾਲ ਸਿੰਘ ਨੂੰ ਸੈਸ਼ਨ ‘ਚ ਸ਼ਾਮਲ ਕਰਨ ਦੀ ਕੀਤੀ ਅਪੀਲ
ਅੱਜ ਤੋਂ ਲੈਕੇ ਪੂਰੇ ਤਿੰਨ ਦਿਨ ਬੰਦ ਰਹਿਣਗੇ ਬੈਂਕ, ਜਾਣੋ ਕਿੱਥੇ ਹੋਵੇਗੀ ਇੰਨੀ ਲੰਬੀ ਛੁੱਟੀ?
ਅੱਜ ਤੋਂ ਲੈਕੇ ਪੂਰੇ ਤਿੰਨ ਦਿਨ ਬੰਦ ਰਹਿਣਗੇ ਬੈਂਕ, ਜਾਣੋ ਕਿੱਥੇ ਹੋਵੇਗੀ ਇੰਨੀ ਲੰਬੀ ਛੁੱਟੀ?
ਅੱਜ ਫਿਰ ਵੱਧ ਗਈ ਸੋਨੇ ਦੀ ਕੀਮਤ, ਜਾਣ ਲਓ ਕਿੰਨਾ ਮਹਿੰਗਾ ਹੋਇਆ ਸੋਨਾ-ਚਾਂਦੀ?
ਅੱਜ ਫਿਰ ਵੱਧ ਗਈ ਸੋਨੇ ਦੀ ਕੀਮਤ, ਜਾਣ ਲਓ ਕਿੰਨਾ ਮਹਿੰਗਾ ਹੋਇਆ ਸੋਨਾ-ਚਾਂਦੀ?
1 ਦਸੰਬਰ ਤੋਂ ਬਦਲ ਜਾਣਗੇ ਆਹ ਨਿਯਮ, ਮਹਿੰਗੀਆਂ ਹੋਣਗੀਆਂ ਆਹ ਕਾਰਾਂ; ਜਾਣੋ ਕੀ-ਕੀ ਹੋਣਗੇ ਆਹ ਬਦਲਾਅ
1 ਦਸੰਬਰ ਤੋਂ ਬਦਲ ਜਾਣਗੇ ਆਹ ਨਿਯਮ, ਮਹਿੰਗੀਆਂ ਹੋਣਗੀਆਂ ਆਹ ਕਾਰਾਂ; ਜਾਣੋ ਕੀ-ਕੀ ਹੋਣਗੇ ਆਹ ਬਦਲਾਅ
ਪੰਜਾਬ ਦੇ 13 ਜ਼ਿਲ੍ਹਿਆਂ 'ਚ ਸੰਘਣੀ ਧੁੰਦ ਨੂੰ ਲੈਕੇ ਅਲਰਟ ਜਾਰੀ, ਚੰਡੀਗੜ੍ਹ 'ਚ ਨਿਕਲੇਗੀ ਧੁੱਪ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 13 ਜ਼ਿਲ੍ਹਿਆਂ 'ਚ ਸੰਘਣੀ ਧੁੰਦ ਨੂੰ ਲੈਕੇ ਅਲਰਟ ਜਾਰੀ, ਚੰਡੀਗੜ੍ਹ 'ਚ ਨਿਕਲੇਗੀ ਧੁੱਪ; ਜਾਣੋ ਅਗਲੇ ਦਿਨਾਂ ਦਾ ਹਾਲ
ਸਿਆਸੀ ਜਗਤ ਤੋਂ ਦੁਖ਼ਦ ਖ਼ਬਰ! ਕਾਂਗਰਸੀ ਵਿਧਾਇਕ ਦਾ ਹੋਇਆ ਦੇਹਾਂਤ; ਕਾਫੀ ਸਮੇਂ ਤੋਂ ਚੱਲ ਰਹੇ ਸੀ ਬਿਮਾਰ
ਸਿਆਸੀ ਜਗਤ ਤੋਂ ਦੁਖ਼ਦ ਖ਼ਬਰ! ਕਾਂਗਰਸੀ ਵਿਧਾਇਕ ਦਾ ਹੋਇਆ ਦੇਹਾਂਤ; ਕਾਫੀ ਸਮੇਂ ਤੋਂ ਚੱਲ ਰਹੇ ਸੀ ਬਿਮਾਰ
Embed widget