ਪੜਚੋਲ ਕਰੋ

ਵਿੱਕੀ ਮਿੱਡੂਖੇੜਾ ਦੇ ਕਾਤਲਾਂ ਨੂੰ ਮੌਤ ਲਈ ਤਿਆਰ ਰਹਿਣ ਦੀ ਧਮਕੀ, ਲੌਰੈਂਸ ਬਿਸ਼ਨੋਈ ਨੇ ਕੀਤਾ ਵੱਡਾ ਦਾਅਵਾ

ਵਿੱਕੀ ਮਿੱਡੂਖੇੜਾ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਮਿੱਡੂਖੇੜਾ ਵਿਖੇ ਕਰ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਰਾਜਸੀ, ਧਾਰਮਿਕ ਤੇ ਸਮਾਜਿਕ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ।

ਚੰਡੀਗੜ੍ਹ: ਯੂਥ ਅਕਾਲੀ ਦਲ ਦੇ ਲੀਡਰ ਵਿੱਕੀ ਮਿੱਡੂਖੇੜਾ ਦੇ ਕਤਲ ਮਾਮਲੇ ਵਿੱਚ ਲੌਰੈਂਸ ਬਿਸ਼ਨੋਈ ਗੈਂਗ ਨੇ ਵੱਡਾ ਦਾਅਵਾ ਕੀਤਾ ਹੈ। ਲੌਰੈਂਸ ਬਿਸ਼ਨੋਈ ਗਰੁੱਪ ਦੇ ਨਾਂ ਹੇਠ ਪੋਸਟ ਪਾ ਕੇ ਵਿੱਕੀ ਦੇ ਕਾਤਲਾਂ ਨੂੰ ਮਾਰਨ ਦੀ ਚਿਤਾਵਨੀ ਦਿੱਤੀ ਹੈ। ਪੋਸਟ ਵਿੱਚ ਕਿਹਾ ਗਿਆ ਹੈ ਕਿ ਵਿੱਕੀ ਦਾ ਉਨ੍ਹਾਂ ਦੇ ਜ਼ੁਰਮਾਂ ਨਾਲ ਕੋਈ ਲੈਣ-ਦੇਣ ਨਹੀਂ। ਇਸ ਦੇ ਨਾਲ ਹੀ ਚੇਤਾਵਨੀ ਦਿੱਤੀ ਹੈ ਕਿ ਜੋ ਵੀ ਵਿੱਕੀ ਦੇ ਕਤਲ ਲਈ ਜ਼ਿੰਮੇਵਾਰ ਹੈ, ਉਹ ਆਪਣੀ ਮੌਤ ਦੀ ਤਿਆਰੀ ਕਰ ਲਵੇ। ਇਸ ਦਾ ਰਿਜਲਟ ਥੋੜ੍ਹੇ ਦਿਨਾਂ ਵਿੱਚ ਮਿਲ ਜਾਏਗਾ।

ਦੱਸ ਦਈਏ ਕਿ ਬੀਤੇ ਕੱਲ੍ਹ ਯੂਥ ਅਕਾਲੀ ਆਗੂ ਵਿਕਰਮਜੀਤ ਸਿੰਘ ਵਿੱਕੀ ਮਿੱਡੂਖੇੜਾ ਦਾ ਮੁਹਾਲੀ ’ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੀ ਜ਼ਿੰਮੇਵਾਰੀ ਬੰਬੀਹਾ ਗੈਂਗ ਨੇ ਲਈ ਹੈ। ਉਂਝ ਪੁਲਿਸ ਨੂੰ ਲੌਰੈਂਸ ਬਿਸ਼ਨੋਈ ਗਰੁੱਪ ਉੱਪਰ ਵੀ ਸ਼ੱਕ ਸੀ ਪਰ ਅੱਜ ਬਿਸ਼ਨੋਈ ਗਰੁੱਪ ਨੇ ਆਪਣਾ ਪੱਖ ਸਪਸ਼ਟ ਕਰ ਦਿੱਤਾ ਹੈ।

ਉਧਰ, ਵਿੱਕੀ ਮਿੱਡੂਖੇੜਾ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਮਿੱਡੂਖੇੜਾ ਵਿਖੇ ਕਰ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਰਾਜਸੀ, ਧਾਰਮਿਕ ਤੇ ਸਮਾਜਿਕ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਵਿਦਿਆਰਥੀ ਰਾਜਨੀਤੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦੀ ਵਿਦਿਆਰਥੀ ਜਥੇਬੰਦੀ ਸੋਈ ਦੇ ਮੁੱਖ ਆਗੂ ਵਜੋਂ ਰਾਜਨੀਤੀ ’ਚ ਪੈਰ ਰੱਖਣ ਵਾਲੇ ਵਿਕੀ ਮਿੱਡੂਖੇੜਾ ਦੀ ਨੌਜਵਾਨਾਂ ’ਚ ਚੰਗੀ ਪਕੜ ਸੀ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਵੱਡੇ ਭਰਾ ਅਜੇਪਾਲ ਸਿੰਘ ਮਿੱਡੂਖੇੜਾ ਨੇ ਦਿੱਤੀ।

ਇਸ ਮੌਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ, ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ, ਸੋਈ ਦੇ ਕੌਮੀ ਪ੍ਰਧਾਨ ਅਰਸ਼ਦੀਪ ਸਿੰਘ ਰੌਬਿਨ ਬਰਾੜ, ਕਾਂਗਰਸੀ ਆਗੂ ਖੁਸ਼ਬਾਜ ਜਟਾਣਾ, ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ, ਵਰਿੰਦਰ ਸਿੰਘ ਨੋਨੀ ਮਾਨ, ਮੀਤ ਜਟਾਣਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਰਾਜਸੀ, ਸਮਾਜਿਕ ਤੇ ਧਾਰਮਿਕ ਸ਼ਖਸੀਅਤਾਂ ਤੇ ਇਲਾਕਾ ਵਾਸੀ ਹਾਜ਼ਰ ਸਨ।

ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਮੁਹਾਲੀ ਦੇ ਸੈਕਟਰ-71 ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਨੂੰ ਅਣਪਛਾਤੇ ਹਮਲਾਵਰਾਂ ਨੇ ਅਨ੍ਹੇਵਾਹ ਗੋਲ਼ੀਆਂ ਮਾਰ ਦਿੱਤੀਆਂ। ਹਮਲਾਵਰਾਂ ਨੇ ਮਿੱਡੂਖੇੜਾ ਨੂੰ ਲਗਪਗ 6 ਤੋਂ ਵੱਧ ਗੋਲ਼ੀਆਂ ਮਾਰੀਆਂ, ਜਿਸ ਨਾਲ ਖੂਨ ਨਾਲ ਲਥਪਥ ਹੋ ਕੇ ਜ਼ਮੀਨ ’ਤੇ ਡਿੱਗ ਪਿਆ। ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਵਾਰਦਾਤ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।

ਟਾਪ ਹੈਡਲਾਈਨ

 Barnala 'ਚ ਸਫਾਈ ਕਰਮਚਾਰੀਆਂ 'ਤੇ ਲਾਠੀਚਾਰਜ ਦਾ ਮਾਮਲਾ , DSP ਸਤਬੀਰ ਸਿੰਘ ਨੂੰ ਕੀਤਾ ਸਸਪੈਂਡ
 Barnala 'ਚ ਸਫਾਈ ਕਰਮਚਾਰੀਆਂ 'ਤੇ ਲਾਠੀਚਾਰਜ ਦਾ ਮਾਮਲਾ , DSP ਸਤਬੀਰ ਸਿੰਘ ਨੂੰ ਕੀਤਾ ਸਸਪੈਂਡ
 Punjab ਸਰਕਾਰ ਦੇ ਸਕੂਲ ਫੀਸ ਆਰਡੀਨੈਂਸ ਨੂੰ ਹਾਈਕੋਰਟ 'ਚ ਚੁਣੌਤੀ , ਕਿਹਾ- 5% ਫੀਸ ਵਾਧਾ ਕਾਫ਼ੀ ਨਹੀਂ, ਖਰਚ ਚਲਾਉਣਾ ਹੋਵੇਗਾ ਔਖਾ
 Punjab ਸਰਕਾਰ ਦੇ ਸਕੂਲ ਫੀਸ ਆਰਡੀਨੈਂਸ ਨੂੰ ਹਾਈਕੋਰਟ 'ਚ ਚੁਣੌਤੀ , ਕਿਹਾ- 5% ਫੀਸ ਵਾਧਾ ਕਾਫ਼ੀ ਨਹੀਂ, ਖਰਚ ਚਲਾਉਣਾ ਹੋਵੇਗਾ ਔਖਾ
Amloh : ਦੋ ਬੱਚਿਆਂ ਦੇ ਪਿਓ ਦੀ ਸੜਕ ਹਾਦਸੇ 'ਚ ਮੌਤ , ਗਲੇ 'ਚੋਂ ਸੋਨੇ ਦੀ ਚੇਨ, ਮੋਬਾਈਲ ਤੇ ਪਰਸ ਗਾਇਬ 
Amloh : ਦੋ ਬੱਚਿਆਂ ਦੇ ਪਿਓ ਦੀ ਸੜਕ ਹਾਦਸੇ 'ਚ ਮੌਤ , ਗਲੇ 'ਚੋਂ ਸੋਨੇ ਦੀ ਚੇਨ, ਮੋਬਾਈਲ ਤੇ ਪਰਸ ਗਾਇਬ 
ਚਿੱਟੇ ਦਿਨ ਚੋਰਾਂ ਦੇ ਹੌਂਸਲੇ ਬੁਲੰਦ, ਸਰੰਪਚ ਤੋਂ 50 ਹਜ਼ਾਰ ਲੁੱਟ ਕੇ ਹੋਏ ਫਰਾਰ; ਮੱਚਿਆ ਹੜਕੰਪ
ਚਿੱਟੇ ਦਿਨ ਚੋਰਾਂ ਦੇ ਹੌਂਸਲੇ ਬੁਲੰਦ, ਸਰੰਪਚ ਤੋਂ 50 ਹਜ਼ਾਰ ਲੁੱਟ ਕੇ ਹੋਏ ਫਰਾਰ; ਮੱਚਿਆ ਹੜਕੰਪ

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਖੰਨਾ ਦੇ ਸਪਾ ਸੈਂਟਰਾਂ 'ਚ ਪੁਲਿਸ ਦੀ Raid, 6 ਵਿਦੇਸ਼ੀ ਕੁੜੀਆਂ ਅਤੇ ਮੈਨੇਜਰ ਗ੍ਰਿਫਤਾਰ; ਪੁਲਿਸ ਨੇ ਕਿਹਾ- ਚੱਲ ਰਿਹਾ ਸੀ ਦੇਹ ਵਪਾਰ
ਖੰਨਾ ਦੇ ਸਪਾ ਸੈਂਟਰਾਂ 'ਚ ਪੁਲਿਸ ਦੀ Raid, 6 ਵਿਦੇਸ਼ੀ ਕੁੜੀਆਂ ਅਤੇ ਮੈਨੇਜਰ ਗ੍ਰਿਫਤਾਰ; ਪੁਲਿਸ ਨੇ ਕਿਹਾ- ਚੱਲ ਰਿਹਾ ਸੀ ਦੇਹ ਵਪਾਰ
ਪੰਜਾਬ 'ਚ ਵੱਡੀ ਵਾਰਦਾਤ! ਪੁਰਾਣੀ ਰੰਜਿਸ਼ ਦੇ ਚੱਲਦੇ Firing, ਨੌਜਵਾਨ ਦੀ ਸਿਰ 'ਚ ਗੋਲੀ ਲੱਗਣ ਨਾਲ ਮੌਤ; ਮੱਚੀ ਸਨਸਨੀ
ਪੰਜਾਬ 'ਚ ਵੱਡੀ ਵਾਰਦਾਤ! ਪੁਰਾਣੀ ਰੰਜਿਸ਼ ਦੇ ਚੱਲਦੇ Firing, ਨੌਜਵਾਨ ਦੀ ਸਿਰ 'ਚ ਗੋਲੀ ਲੱਗਣ ਨਾਲ ਮੌਤ; ਮੱਚੀ ਸਨਸਨੀ
LPG Rate Today: ਗੈਸ ਸਿਲੰਡਰ 'ਤੇ 700 ਰੁਪਏ ਦੀ ਸਬਸਿਡੀ! ਸੰਸਦ 'ਚ ਸਰਕਾਰ ਦਾ ਵੱਡਾ ਖੁਲਾਸਾ, ਜਾਣੋ ਅੱਜ ਦੀ ਕੀਮਤ
LPG Rate Today: ਗੈਸ ਸਿਲੰਡਰ 'ਤੇ 700 ਰੁਪਏ ਦੀ ਸਬਸਿਡੀ! ਸੰਸਦ 'ਚ ਸਰਕਾਰ ਦਾ ਵੱਡਾ ਖੁਲਾਸਾ, ਜਾਣੋ ਅੱਜ ਦੀ ਕੀਮਤ
NEET ਵਿਵਾਦ ਵਿਚਾਲੇ ਅੱਧੀ ਰਾਤ ਨੂੰ Live ਹੋਏ PM ਮੋਦੀ, ਦਿੱਤਾ ਆਹ ਸੁਨੇਹਾ
NEET ਵਿਵਾਦ ਵਿਚਾਲੇ ਅੱਧੀ ਰਾਤ ਨੂੰ Live ਹੋਏ PM ਮੋਦੀ, ਦਿੱਤਾ ਆਹ ਸੁਨੇਹਾ
ਭਾਜਪਾ ਦਫ਼ਤਰਾਂ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ! ਚੰਡੀਗੜ੍ਹ 'ਚ ਹਾਈ ਅਲਰਟ; ਜਾਣੋ ਪੂਰਾ ਮਾਮਲਾ
ਭਾਜਪਾ ਦਫ਼ਤਰਾਂ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ! ਚੰਡੀਗੜ੍ਹ 'ਚ ਹਾਈ ਅਲਰਟ; ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ ਨਾਬਾਲਗ ਦੇ ਨਾਲ ਜਬਰ-ਜਨਾਹ, ਖੇਡਣ ਦੇ ਬਹਾਨੇ ਕਮਰੇ 'ਚ ਆਉਂਦਾ ਸੀ ਗੁਆਂਢੀ; ਮਾਮਲਾ ਜਾਣ ਕੇ ਉੱਡ ਗਏ ਹੋਸ਼
ਲੁਧਿਆਣਾ 'ਚ ਨਾਬਾਲਗ ਦੇ ਨਾਲ ਜਬਰ-ਜਨਾਹ, ਖੇਡਣ ਦੇ ਬਹਾਨੇ ਕਮਰੇ 'ਚ ਆਉਂਦਾ ਸੀ ਗੁਆਂਢੀ; ਮਾਮਲਾ ਜਾਣ ਕੇ ਉੱਡ ਗਏ ਹੋਸ਼
ਚੱਲਦੀ ਸਕਾਰਪੀਓ 'ਚ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, 6 ਸਾਲ ਪਹਿਲਾਂ ਹੋਈ ਸੀ ਲਵ ਮੈਰਿਜ
ਚੱਲਦੀ ਸਕਾਰਪੀਓ 'ਚ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, 6 ਸਾਲ ਪਹਿਲਾਂ ਹੋਈ ਸੀ ਲਵ ਮੈਰਿਜ
ਪੰਜਾਬ ਅਤੇ ਚੰਡੀਗੜ੍ਹ 'ਚ 3 ਦਿਨਾਂ ਲਈ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜੁਲਾਈ ਦੇ ਅਖੀਰਲੇ ਹਫਤੇ ਐਕਟਿਵ ਹੋਵੇਗਾ ਮਾਨਸੂਨ
ਪੰਜਾਬ ਅਤੇ ਚੰਡੀਗੜ੍ਹ 'ਚ 3 ਦਿਨਾਂ ਲਈ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜੁਲਾਈ ਦੇ ਅਖੀਰਲੇ ਹਫਤੇ ਐਕਟਿਵ ਹੋਵੇਗਾ ਮਾਨਸੂਨ
Embed widget