ਪੜਚੋਲ ਕਰੋ

ਡਾ. ਗਾਂਧੀ ਨੇ ਲਾਈਵ ਹੋ ਕੇ ਫੜਾਈ ਹਜ਼ਾਰਾਂ ਬੋਤਲਾਂ ਸ਼ਰਾਬ, ਕਾਂਗਰਸ 'ਤੇ ਲਾਏ ਵੱਡੇ ਇਲਜ਼ਾਮ

ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੇ ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਬੀਤੀ ਦੇਰ ਰਾਤ ਸਮਾਣਾ ਦੀ ਇੱਕ ਇਮਾਰਤ ਵਿੱਚੋਂ ਕਾਂਗਰਸ ਸਮਰਥਕ ਵੱਲੋਂ ਕਥਿਤ ਤੌਰ 'ਤੇ ਸਟੋਰ ਕੀਤੀ ਦੇਸੀ ਸ਼ਰਾਬ ਦੀਆਂ 200 ਪੇਟੀਆਂ ਫੜਾਉਣ ਲਈ ਧਰਨਾ ਦਿੱਤਾ। ਉਨ੍ਹਾਂ ਦਾ ਇਲਜ਼ਾਮ ਸੀ ਕਿ ਇਹ ਸ਼ਰਾਬ ਵੋਟਾਂ ਦੌਰਾਨ ਵੰਡੀ ਜਾਣੀ ਸੀ। ਧਰਨੇ ਬਾਅਦ ਕਾਰਵਾਈ ਕਰਦਿਆਂ ਪ੍ਰਸ਼ਾਸਨ ਨੇ ਸਾਰੀ ਸ਼ਰਾਬ ਜ਼ਬਤ ਕਰ ਲਈ ਹੈ।

ਪਟਿਆਲਾ: ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੇ ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਬੀਤੀ ਦੇਰ ਰਾਤ ਸਮਾਣਾ ਦੀ ਇੱਕ ਇਮਾਰਤ ਵਿੱਚੋਂ ਕਾਂਗਰਸ ਸਮਰਥਕ ਵੱਲੋਂ ਕਥਿਤ ਤੌਰ 'ਤੇ ਸਟੋਰ ਕੀਤੀ ਦੇਸੀ ਸ਼ਰਾਬ ਦੀਆਂ 200 ਪੇਟੀਆਂ ਫੜਾਉਣ ਲਈ ਧਰਨਾ ਦਿੱਤਾ। ਉਨ੍ਹਾਂ ਦਾ ਇਲਜ਼ਾਮ ਸੀ ਕਿ ਇਹ ਸ਼ਰਾਬ ਵੋਟਾਂ ਦੌਰਾਨ ਵੰਡੀ ਜਾਣੀ ਸੀ। ਧਰਨੇ ਬਾਅਦ ਕਾਰਵਾਈ ਕਰਦਿਆਂ ਪ੍ਰਸ਼ਾਸਨ ਨੇ ਸਾਰੀ ਸ਼ਰਾਬ ਜ਼ਬਤ ਕਰ ਲਈ ਹੈ। ਡਾ. ਗਾਂਧੀ ਨੇ ਇਸ ਸਬੰਧੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਲਾਈਵ ਵੀਡੀਓ ਵੀ ਸਾਂਝੀ ਕੀਤੀ ਸੀ। ਡਾ. ਗਾਂਧੀ ਨੂੰ ਪਟਿਆਲਾ ਤੋਂ ਅਕਾਲੀ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਦਾ ਵੀ ਸਾਥ ਮਿਲਿਆ। ਦੋਵਾਂ ਲੀਡਰਾਂ ਨੇ ਇਲਜ਼ਾਮ ਲਾਇਆ ਕਿ ਮਾਮਲਾ ਸਾਹਮਣੇ ਆਉਣ ਬਾਅਦ ਗ਼ੈਰ-ਕਾਨੂੰਨੀ ਸ਼ਰਾਬ ਨੂੰ ਖਿਸਕਾਉਣ ਦੀ ਕੋਸ਼ਿਸ਼ ਕੀਤੀ ਗਈ। ਇਮਾਰਤ ਵਿੱਚ ਖੁੱਲ੍ਹੇ ਅਸਮਾਨ ਹੇਠਾਂ ਭਾਰੀ ਮਾਤਰਾ 'ਚ ਸ਼ਰਾਬ ਦੀਆਂ ਖਾਲੀ ਬੋਤਲਾਂ ਮਿਲੀਆਂ ਸਨ। ਸ਼ਰਾਬ ਮਿਲਣ ਬਾਅਦ ਰੱਖੜਾ ਨੇ ਕਿਹਾ ਕਿ ਇਸ ਤੋਂ ਸੰਕੇਤ ਮਿਲਦੇ ਹਨ ਕਿ ਕਾਂਗਰਸ ਨੇ ਆਪਣੀ ਹਾਰ ਮੰਨ ਲਈ ਹੈ। ਸੱਤਾ ਹਾਸਲ ਕਰਨ ਲਈ ਕਾਂਗਰਸ ਸਭ ਹਥਕੰਡੇ ਵਰਤ ਰਹੀ ਹੈ। ਉਨ੍ਹਾਂ ਦੱਸਿਆ ਕਿ ਜਿਸ ਥਾਂ 'ਤੇ ਸ਼ਰਾਬ ਰੱਖੀ ਗਈ ਸੀ, ਉੱਥੇ ਕਾਂਗਰਸੀ ਉਮੀਦਵਾਰ ਪਰਨੀਤ ਕੌਰ ਦੇ ਪੋਸਟਰਾਂ ਤੇ ਬੈਨਰਾਂ ਵਾਲੀਆਂ ਗੱਡੀਆਂ ਵੀ ਖੜ੍ਹੀਆਂ ਹੋਈਆਂ ਸਨ। ਇਸ ਮਾਮਲੇ ਸਬੰਧੀ ਐਸਡੀਐਮ ਨਮਨ ਮਾਰਕਨ ਨੇ ਕਿਹਾ ਕਿ ਐਕਸਾਈਜ਼ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਤੇ ਜਾਂਚ ਬਾਅਦ ਕੇਸ ਦਰਜ ਕੀਤਾ ਜਾਏਗਾ। ਰੱਖੜਾ ਨੇ ਕਿਹਾ ਕਿ ਉਨ੍ਹਾਂ ਰਾਤ 10:30 ਵਜੇ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਬਾਰੇ ਦੱਸ ਦਿੱਤਾ ਸੀ ਪਰ ਉਨ੍ਹਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਨਿਰਾਸ਼ ਹੋ ਉਨ੍ਹਾਂ ਆਪਣੇ ਸਮਰਥਕਾਂ ਸਮੇਤ ਪਟਿਆਲਾ-ਪਾਤਰਾਂ ਰੋਡ 'ਤੇ ਧਰਨਾ ਲਾ ਦਿੱਤਾ। ਦੋਵਾਂ ਲੀਡਰਾਂ ਨੇ ਕਾਰਵਾਈ ਕਰਨ 'ਚ ਦੇਰੀ ਕਰਨ ਲਈ ਚੋਣ ਕਮਿਸ਼ਨ ਖਿਲਾਫ ਕੇਸ ਦਰਜ ਕਰਾਉਣ ਦੀ ਧਮਕੀ ਦਿੱਤੀ ਹੈ। ਡਾ. ਗਾਂਧੀ ਨੇ ਇਹ ਵੀ ਇਲਜ਼ਾਮ ਲਾਇਆ ਕਿ ਅਧਿਕਾਰੀਆਂ ਨੇ ਜਾਣ-ਬੁੱਝ ਕੇ ਕਾਰਵਾਈ ਕਰਨ ਵਿੱਚ ਦੇਰੀ ਕੀਤੀ ਤਾਂ ਕਿ ਕਾਂਗਰਸੀ ਸਮਰਥਕਾਂ ਨੂੰ ਇਮਾਰਤ ਵਿੱਚ ਸ਼ਰਾਬ ਇੱਧਰ-ਉੱਧਰ ਕਰਨ ਦਾ ਸਮਾਂ ਮਿਲ ਸਕੇ। ਸ਼ਰਾਬ ਨਾਲ ਲੋਡ ਕੀਤੇ ਕਈ ਵਾਹਨ ਤਾਂ ਬਗੈਰ ਚੈਕਿੰਗ ਹੀ ਜਾਣ ਦਿੱਤੇ ਗਏ। ਉਨ੍ਹਾਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਫਿਲਹਾਲ ਸ਼ਰਾਬ ਜ਼ਬਤ ਕਰ ਲਈ ਗਈ ਹੈ।

ਟਾਪ ਹੈਡਲਾਈਨ

ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਘਮਾਸਾਣ! ਸਾਬਕਾ CM ਚੰਨੀ ਦਾ ਕਾਂਗਰਸ ਹਾਈਕਮਾਨ ਨੂੰ ਵੱਡਾ ਝਟਕਾ, ਦਿੱਲੀ 'ਚ ਵਰਕਿੰਗ ਕਮੇਟੀ ਮੀਟਿੰਗ ਤੋਂ ਕੀਤਾ ਕਿਨਾਰਾ
ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਘਮਾਸਾਣ! ਸਾਬਕਾ CM ਚੰਨੀ ਦਾ ਕਾਂਗਰਸ ਹਾਈਕਮਾਨ ਨੂੰ ਵੱਡਾ ਝਟਕਾ, ਦਿੱਲੀ 'ਚ ਵਰਕਿੰਗ ਕਮੇਟੀ ਮੀਟਿੰਗ ਤੋਂ ਕੀਤਾ ਕਿਨਾਰਾ
ਪੋਂਗ ਡੈਮ ਦਾ ਵਾਟਰ ਲੈਵਲ 1357 ਫੁੱਟ ਤੋਂ ਪਾਰ, BBMB ਨੇ 5 ਫਲੱਡ ਗੇਟ ਖੋਲ੍ਹੇ; ਲੋਕਾਂ 'ਚ ਵਧਿਆ ਡਰ
ਪੋਂਗ ਡੈਮ ਦਾ ਵਾਟਰ ਲੈਵਲ 1357 ਫੁੱਟ ਤੋਂ ਪਾਰ, BBMB ਨੇ 5 ਫਲੱਡ ਗੇਟ ਖੋਲ੍ਹੇ; ਲੋਕਾਂ 'ਚ ਵਧਿਆ ਡਰ
Punjab News: ਪੰਜਾਬ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਧਮਾਕਾ, ‘ਆਪ’ ਨੂੰ ਮਿਲਿਆ ਵੱਡਾ ਬਲ, ਕਈ ਸੀਨੀਅਰ ਆਗੂ ਸਾਥੀਆਂ ਸਣੇ ਪਾਰਟੀ ਦਾ ਬਣੇ ਹਿੱਸਾ...
ਪੰਜਾਬ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਧਮਾਕਾ, ‘ਆਪ’ ਨੂੰ ਮਿਲਿਆ ਵੱਡਾ ਬਲ, ਕਈ ਸੀਨੀਅਰ ਆਗੂ ਸਾਥੀਆਂ ਸਣੇ ਪਾਰਟੀ ਦਾ ਬਣੇ ਹਿੱਸਾ...
ਬਿਕਰਮ ਮਜੀਠੀਆ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਇਸ ਤਰੀਕ ਨੂੰ ਹੋਵੇਗੀ ਸੁਣਵਾਈ
ਬਿਕਰਮ ਮਜੀਠੀਆ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਇਸ ਤਰੀਕ ਨੂੰ ਹੋਵੇਗੀ ਸੁਣਵਾਈ

ਵੀਡੀਓਜ਼

Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
Longowal Rally ਦੇ ਸਥਾਨ ’ਤੇ ਘਮਸਾਨ, Shiromani Akali Dal ਤੇ Punarsurjit ਧੜਾ ਆਹਮੋ-ਸਾਹਮਣੇ | Abp Sanjha
Chandigarh ਪ੍ਰਦਰਸ਼ਨ ‘ਚ Tear Gas Drones ‘ਤੇ ਭੜਕੇ Simranjit Singh Mann | Bandi Singh | Abp Sanjha
Ludhiana Murder | ਲੁਧਿਆਣਾ ‘ਚ ਫੋਟੋਗ੍ਰਾਫਰ ਦਾ ਗੋਲੀਆਂ ਮਾਰ ਕੇ ਕਤ#ਲ, ਘੰਟਾਘਰ ਚੌਕ ਨੇੜੇ ਵਾਰਦਾਤ | Abp Sanjha
Punjab Govt Employees DA | ਮੁਲਾਜ਼ਮਾਂ ਦੇ DA ਬਕਾਏ 'ਤੇ Bhagwant Mann ਸਰਕਾਰ ਦਾ ਨਵਾਂ ਪੇਚ! | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Earthquake: ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ ਤੋਂ ਭੱਜੇ ਬਾਹਰ; 4.3 ਤੀਬਰਤਾ ਨਾਲ ਜ਼ਬਰਦਸਤ ਝਟਕੇ...
ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ ਤੋਂ ਭੱਜੇ ਬਾਹਰ; 4.3 ਤੀਬਰਤਾ ਨਾਲ ਜ਼ਬਰਦਸਤ ਝਟਕੇ...
ਬਿਕਰਮ ਮਜੀਠੀਆ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਇਸ ਤਰੀਕ ਨੂੰ ਹੋਵੇਗੀ ਸੁਣਵਾਈ
ਬਿਕਰਮ ਮਜੀਠੀਆ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਇਸ ਤਰੀਕ ਨੂੰ ਹੋਵੇਗੀ ਸੁਣਵਾਈ
ਅੱਜ ਤੁਹਾਡੇ ਸ਼ਹਿਰ ਵਿੱਚ ਕਿੰਨੇ ਦਾ ਵਿੱਕ ਰਿਹਾ ਘਰੇਲੂ ਗੈਸ ਸਿਲੰਡਰ? ਜਾਣੋ ਰੇਟ
ਅੱਜ ਤੁਹਾਡੇ ਸ਼ਹਿਰ ਵਿੱਚ ਕਿੰਨੇ ਦਾ ਵਿੱਕ ਰਿਹਾ ਘਰੇਲੂ ਗੈਸ ਸਿਲੰਡਰ? ਜਾਣੋ ਰੇਟ
Zodiac Signs: ਇਨ੍ਹਾਂ 4 ਰਾਸ਼ੀ ਵਾਲਿਆਂ ਦਾ ਗੋਲਡਨ ਟਾਈਮ ਸ਼ੁਰੂ! ਕਰੀਅਰ 'ਚ ਤਰੱਕੀ, ਕਾਰੋਬਾਰ-ਨਿਵੇਸ਼ 'ਚ ਧਨ ਲਾਭ ਹੋਏਗਾ, ਲੰਬੇ ਸਮੇਂ ਤੋਂ ਲਟਕ ਰਹੇ ਕੰਮ ਪੂਰੇ ਹੋਣਗੇ; ਜਾਣੋ ਕੌਣ ਖੁਸ਼ਕਿਸਮਤ...
ਇਨ੍ਹਾਂ 4 ਰਾਸ਼ੀ ਵਾਲਿਆਂ ਦਾ ਗੋਲਡਨ ਟਾਈਮ ਸ਼ੁਰੂ! ਕਰੀਅਰ 'ਚ ਤਰੱਕੀ, ਕਾਰੋਬਾਰ-ਨਿਵੇਸ਼ 'ਚ ਧਨ ਲਾਭ ਹੋਏਗਾ, ਲੰਬੇ ਸਮੇਂ ਤੋਂ ਲਟਕ ਰਹੇ ਕੰਮ ਪੂਰੇ ਹੋਣਗੇ; ਜਾਣੋ ਕੌਣ ਖੁਸ਼ਕਿਸਮਤ...
ਰੱਦ ਹੋਈਆਂ 44 ਪ੍ਰੀਖਿਆਵਾਂ, ਸਰਕਾਰ ਨੇ ਜਾਰੀ ਕੀਤੀ ਲਿਸਟ
ਰੱਦ ਹੋਈਆਂ 44 ਪ੍ਰੀਖਿਆਵਾਂ, ਸਰਕਾਰ ਨੇ ਜਾਰੀ ਕੀਤੀ ਲਿਸਟ
ਔਰਤਾਂ ਲਈ ਖੁਸ਼ਖ਼ਬਰੀ! ਤੀਜੇ ਬੱਚੇ ਦੇ ਜਨਮ ’ਤੇ ਔਰਤਾ ਨੂੰ ਮਿਲੇਗੀ ਇੱਕ ਸਾਲ ਦੀ ਜਣੇਪਾ ਛੁੱਟੀ, ਸਰਕਾਰ ਦਾ ਵੱਡਾ ਐਲਾਨ
ਔਰਤਾਂ ਲਈ ਖੁਸ਼ਖ਼ਬਰੀ! ਤੀਜੇ ਬੱਚੇ ਦੇ ਜਨਮ ’ਤੇ ਔਰਤਾ ਨੂੰ ਮਿਲੇਗੀ ਇੱਕ ਸਾਲ ਦੀ ਜਣੇਪਾ ਛੁੱਟੀ, ਸਰਕਾਰ ਦਾ ਵੱਡਾ ਐਲਾਨ
ਵੱਡੀ ਖ਼ਬਰ! ਡਿਊਟੀ ਦੌਰਾਨ ਕਾਂਸਟੇਬਲ ਦੀ ਮੌਤ, ਫਰਵਰੀ 'ਚ ਹੋਣਾ ਸੀ ਵਿਆਹ; ਮੱਚੀ ਸਨਸਨੀ
ਵੱਡੀ ਖ਼ਬਰ! ਡਿਊਟੀ ਦੌਰਾਨ ਕਾਂਸਟੇਬਲ ਦੀ ਮੌਤ, ਫਰਵਰੀ 'ਚ ਹੋਣਾ ਸੀ ਵਿਆਹ; ਮੱਚੀ ਸਨਸਨੀ
ਲੁਧਿਆਣਾ 'ਚ ਪਿੱਜ਼ਾ ਆਊਟਲੇਟ 'ਤੇ ਚੱਲੀਆਂ ਤਾੜਤਾੜ ਗੋਲੀਆਂ, ਮਸਾਂ ਬਚਿਆ ਸੰਚਾਲਕ; ਮੱਚੀ ਸਨਸਨੀ
ਲੁਧਿਆਣਾ 'ਚ ਪਿੱਜ਼ਾ ਆਊਟਲੇਟ 'ਤੇ ਚੱਲੀਆਂ ਤਾੜਤਾੜ ਗੋਲੀਆਂ, ਮਸਾਂ ਬਚਿਆ ਸੰਚਾਲਕ; ਮੱਚੀ ਸਨਸਨੀ
Embed widget