ਪੜਚੋਲ ਕਰੋ
Advertisement
ਖੱਲ੍ਹ ਗਏ ਬਾਜ਼ਾਰ, ਪੌਣੇ ਦੋ ਮਹੀਨਿਆਂ ਮਗਰੋਂ ਜ਼ਿੰਦਗੀ ਫੜਨ ਲੱਗੀ ਰਫਤਾਰ
ਦੇਸ਼ ਭਰ ਵਿੱਚ ਅੱਜ ਜ਼ਿੰਦਗੀ ਨੇ ਮੁੜ ਰਫਤਾਰ ਫੜਨੀ ਸ਼ੁਰੂ ਕੀਤੀ ਹੈ। ਅੱਜ ਸਵੇਰ ਤੋਂ ਹੀ ਦੁਕਾਨਦਾਰਾਂ ਨੇ ਤਕਰੀਬਨ ਢੇਡ ਮਹੀਨੇ ਬਾਅਦ ਆਪਣੇ ਕਾਰੋਬਾਰ ਸ਼ੁਰੂ ਕੀਤੇ। ਹੌਲੀ-ਹੌਲੀ ਲੋਕ ਵੀ ਖਰੀਦਦਾਰੀ ਕਰਨ ਲਈ ਘਰਾਂ ਵਿੱਚੋਂ ਨਿਕਲ ਰਹੇ ਹਨ ਪਰ ਜ਼ਿਆਦਤਾਰ ਬਾਜ਼ਾਰ ਖਾਲੀ ਹੀ ਦਿੱਸੇ। ਉਂਝ ਅਜੇ ਵੀ ਬਹੁਤੀਆਂ ਦੁਕਾਨਾਂ ਬੰਦ ਹੀ ਦਿੱਸੀਆਂ। ਪੁਲਿਸ ਬਾਜ਼ਾਰਾਂ 'ਤੇ ਖਾਸ ਖਿਆਲ ਰੱਖ ਰਹੀ ਹੈ।
ਚੰਡੀਗੜ੍ਹ: ਦੇਸ਼ ਭਰ ਵਿੱਚ ਅੱਜ ਜ਼ਿੰਦਗੀ ਨੇ ਮੁੜ ਰਫਤਾਰ ਫੜਨੀ ਸ਼ੁਰੂ ਕੀਤੀ ਹੈ। ਅੱਜ ਸਵੇਰ ਤੋਂ ਹੀ ਦੁਕਾਨਦਾਰਾਂ ਨੇ ਤਕਰੀਬਨ ਢੇਡ ਮਹੀਨੇ ਬਾਅਦ ਆਪਣੇ ਕਾਰੋਬਾਰ ਸ਼ੁਰੂ ਕੀਤੇ। ਹੌਲੀ-ਹੌਲੀ ਲੋਕ ਵੀ ਖਰੀਦਦਾਰੀ ਕਰਨ ਲਈ ਘਰਾਂ ਵਿੱਚੋਂ ਨਿਕਲ ਰਹੇ ਹਨ ਪਰ ਜ਼ਿਆਦਤਾਰ ਬਾਜ਼ਾਰ ਖਾਲੀ ਹੀ ਦਿੱਸੇ। ਉਂਝ ਅਜੇ ਵੀ ਬਹੁਤੀਆਂ ਦੁਕਾਨਾਂ ਬੰਦ ਹੀ ਦਿੱਸੀਆਂ। ਪੁਲਿਸ ਬਾਜ਼ਾਰਾਂ 'ਤੇ ਖਾਸ ਖਿਆਲ ਰੱਖ ਰਹੀ ਹੈ।
ਦੱਸ ਦਈਏ ਕਿ ਲੌਕਡਾਊਨ ਦਾ ਤੀਜਾ ਫੇਜ਼ ਅੱਜ ਤੋਂ ਸ਼ੁਰੂ ਹੋ ਗਿਆ ਹੈ ਜੋ 4 ਮਈ ਤੋਂ 17 ਮਈ ਤਕ ਜਾਰੀ ਰਹੇਗਾ। ਤੀਜੇ ਫੇਜ਼ ਵਿੱਚ ਨਵੀਂ ਗੱਲ ਇਹ ਹੈ ਕਿ ਇਸ ਵਿੱਚ ਦੇਸ਼ ਨੂੰ ਤਿੰਨ ਜ਼ੋਨਾਂ ਵਿੱਚ ਵੰਡ ਦੇ ਕੁਝ ਰਿਆਇਤਾਂ ਦਿੱਤੀਆਂ ਗਈਆਂ ਹਨ। ਤੀਜੇ ਪੜਾਅ ਵਿੱਚ 65 ਸਾਲ ਤੋਂ ਉਪਰ ਵਿਅਕਤੀਆਂ, ਗਰਭਵਤੀ ਮਹਿਲਾਵਾਂ ਤੇ 10 ਸਾਲ ਤੋਂ ਹੇਠਾਂ ਦੇ ਬੱਚਿਆਂ ਨੂੰ ਘਰਾਂ ਵਿੱਚ ਰਹਿਣਾ ਲਾਜ਼ਮੀ ਕੀਤਾ ਗਿਆ ਹੈ ਜਦੋਂਕਿ ਇਸ ਨਿਯਮ ’ਚ ਉਨ੍ਹਾਂ ਦੀ ਸਿਹਤ ਸਬੰਧੀ ਜ਼ਰੂਰਤਾਂ ਦੇ ਮੱਦੇਨਜ਼ਰ ਛੋਟ ਹੋਵੇਗੀ।
ਕਿਸੇ ਬਹੁਤ ਜ਼ਰੂਰੀ ਮਾਮਲਿਆਂ ਵਿੱਚ ਪ੍ਰਸ਼ਾਸਨ ਦੀ ਇਜਾਜ਼ਤ ਨਾਲ ਹਵਾਈ ਉਡਾਣਾਂ, ਰੇਲ ਤੇ ਸੜਕਾਂ ਰਾਹੀਂ ਸਫਰ ਕੀਤਾ ਜਾ ਸਕੇਗਾ। ਹਰੇ ਜ਼ੋਨ ਵਿੱਚ 50 ਫੀਸਦੀ ਸੀਟਾਂ ਦੇ ਹਿਸਾਬ ਨਾਲ ਬੱਸਾਂ ਚੱਲ ਸਕਣਗੀਆਂ। ਲਾਲ ਜ਼ੋਨ ਵਿੱਚ ਪਾਬੰਦੀਸ਼ੁਦਾ ਇਲਾਕੇ ਦੇ ਬਾਹਰ ਮੈਡੀਕਲ ਸਹੂਲਤਾਂ, ਆਈਟੀ ਹਾਰਡਵੇਅਰ, ਜੂਟ ਇੰਡਸਟਰੀ ਦੇ ਵਰਕਰ ਜੋ ਉਸੇ ਇਲਾਕੇ ’ਚ ਰਹਿੰਦੇ ਹਨ ਨੂੰ ਕੰਮ ਕਰਨ ਦੀ ਇਜਾਜ਼ਤ ਹੋਵੇਗੀ। ਇਸੇ ਤਰ੍ਹਾਂ ਲਾਲ ਜ਼ੋਨ ਦੇ ਪੇਂਡੂ ਇਲਾਕਿਆਂ ’ਚ ਨਾਈ ਦੀਆਂ ਦੁਕਾਨਾਂ ਤੋਂ ਬਿਨਾਂ ਖੇਤੀਬਾੜੀ, ਪਸ਼ੂ ਧੰਦੇ ਆਦਿ, ਬੈਂਕ ਸੇਵਾਵਾਂ, ਕੁਰੀਅਰ ਤੇ ਡਾਕ ਸੇਵਾਵਾਂ ਦੀ ਛੋਟ ਹੋਵੇਗੀ।
ਕੋਵਿਡ-19 ਬਿਮਾਰੀ ਨਾਲ ਗ੍ਰਸਤ ਹੋ ਰਹੇ ਸੁਰੱਖਿਆ ਕਰਮੀਆਂ ਦੀ ਖ਼ਬਰਾਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਨੂੰ ਸੁਝਾਅ ਦਿੱਤਾ ਹੈ ਕਿ ਉਹ ਇਸ ਮਹਾਮਾਰੀ ਨਾਲ ਲੜਨ ਲਈ ਸੁਰੱਖਿਆ ਕਰਮੀਆਂ ਦੀਆਂ ਦੂਜੀਆਂ ਟੁਕੜੀਆਂ ਦੀ ਤਿਆਰੀ ਰੱਖਣ। ਇਸ ਵਿੱਚ ਹੋਮ ਗਾਰਡ, ਸਿਵਲ ਡਿਫੈਂਸ ਅਤੇ ਐੱਨਸੀਸੀ ਕੈਡਿਟਸ ਦੀ ਮਦਦ ਲਈ ਜਾ ਸਕਦੀ ਹੈ।
ਇਨ੍ਹਾਂ ਸੇਵਾਵਾਂ ’ਤੇ ਰਹੇਗੀ ਪਾਬੰਦੀ
ਹਵਾਈ ਉਡਾਣਾਂ, ਰੇਲ, ਮੈਟਰੋ, ਦੂਜੇ ਸੂਬੇ ’ਚ ਸੜਕਾਂ ਰਾਹੀਂ ਯਾਤਰਾ, ਸਕੂਲ, ਕਾਲਜ ਤੇ ਹੋਰ ਇੰਸਟੀਚਿਊਟ, ਹੋਟਲ, ਰੈਸਟੋਰੈਂਟ, ਸਿਨੇਮਾ ਹਾਲ, ਮਾਲਜ਼, ਜਿਮ, ਸਪੋਰਟਸ ਕੰਪਲੈਕਸ, ਸਮਾਜਿਕ ਅਤੇ ਰਾਜਨੀਤਕ ਸਮੇਤ ਹੋਰ ਇਕੱਠ, ਪਬਲਿਕ ਵਰਕਸ਼ਾਪ ਦੇ ਸਥਾਨ ਆਦਿ ’ਤੇ।
ਸ਼ਰਤਾਂ ਨਾਲ ਪਾਬੰਦੀਆਂ
ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤਕ ਹਰੇ ਤੇ ਸੰਤਰੀ ਜ਼ੋਨ ਵਿੱਚ: ਨਾਈ ਦੀਆਂ ਦੁਕਾਨਾਂ, ਸਪਾਅ ਤੇ ਸੈਲੂਨ ਖੁੱਲ੍ਹਣਗੇ।
ਸ਼ਰਾਬ ਦੀ ਵਿਕਰੀ
ਸਾਰੇ ਜ਼ੋਨਾਂ ਵਿੱਚ ਕੁਝ ਸ਼ਰਤਾਂ ਤਹਿਤ ਸ਼ਰਾਬ ਦੀ ਵਿਕਰੀ ਹੋ ਸਕੇਗੀ। ਇਹ ਵਿਕਰੀ ਉਨ੍ਹਾਂ ਦੁਕਾਨਾਂ ’ਤੇ ਹੋ ਸਕੇਗੀ ਜੋ ਕਿਸੇ ਮਾਰਕੀਟ ਜਾਂ ਮਾਲਜ਼ ’ਚ ਨਹੀਂ ਹਨ ਅਤੇ ਭੀੜ ਭੜੱਕੇ ਵਾਲੀਆਂ ਥਾਵਾਂ ਤੋਂ ਦੂਰ ਹਨ। ਦੁਕਾਨਾਂ ’ਤੇ ਘੱਟੋ ਘੱਟ ਛੇ ਫੁੱਟ ਦੀ ਸਮਾਜਿਕ ਦੂਰੀ ਨੂੰ ਨਿਸਚਿਤ ਕੀਤਾ ਜਾਵੇਗਾ ਅਤੇ ਇਕੋ ਸਮੇਂ ’ਚ ਪੰਜ ਤੋਂ ਵਧ ਵਿਅਕਤੀ ਮੌਜੂਦ ਨਹੀਂ ਹੋਣਗੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕ੍ਰਿਕਟ
Advertisement