ਪੜਚੋਲ ਕਰੋ
Advertisement
ਵਪਾਰੀ ਨੂੰ ਲੁੱਟਣ ਵਾਲੇ ਲੁਟੇਰੇ ਬੇਨਕਾਬ
ਫਰੀਦਕੋਟ: ਫਰੀਦਕੋਟ ਦੇ ਕਸਬਾ ਜੈਤੋਂ 'ਚ ਵਾਪਰੀ ਨੂੰ ਲੁੱਟਣ ਵਾਲੇ ਗਿਰੋਹ ਦਾ ਪੁਲੀਸ ਨੇ ਪਰਦਾਫਾਸ਼ ਕੀਤਾ ਹੈ। ਲੁਟੇਰਿਆਂ ਨੇ ਕੁਝ ਦਿਨ ਪਹਿਲਾਂ ਵਪਾਰੀ ਨੂੰ ਘਰ 'ਚ ਵੜ ਕੇ ਬੰਦੀ ਬਣਾਇਆ ਸੀ ਤੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ।
ਘਟਨਾ ਤੋਂ ਬਾਅਦ ਪੁਲੀਸ ਜਾਂਚ 'ਚ ਜੁਟੀ ਹੋਈ ਸੀ ਤੇ ਹੁਣ ਤੱਕ ਕੀਤੀ ਜਾਂਚ 'ਚੋਂ ਪੁਲੀਸ ਨੇ ਸਾਰੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਆਈ ਜੀ ਏ ਐਸ ਛੀਨਾ ਮੁਤਾਬਕ ਪੁਲੀਸ ਦੀ ਜਾਂਚ 'ਚ ਪਤਾ ਲੱਗਾ ਹੈ ਕਿ ਵਪਾਰੀ ਦੀ ਬਹੂ ਨੇ ਹੀ ਇਹ ਸਾਰੀ ਸਾਜਿਸ਼ ਰਚੀ ਸੀ। ਉਸਨੇ ਹੀ ਮੂੰਹ ਬੋਲੀ ਮਾਂ ਤੇ ਹੋਰ ਸਾਥੀਆਂ ਨਾਲ ਮਿਲ ਕੇ ਘਟਨਾ ਨੂੰ ਅੰਜ਼ਾਮ ਦਿਵਾਇਆ ਸੀ। ਪੁਲੀਸ ਨੇ ਬਹੂ,ਮੂੰਹ ਬੋਲੀ ਮਾਂ ਤੇ ਛੇ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਦੋਸ਼ੀਆਂ ਕੋਲੋਂ ਨਿਸ਼ਾਨ ਮਾਈਕਰਾ ਕਾਰ,ਤੇਜ਼ਧਾਰ ਹਥਿਆਰ,ਇਕ ਪਿਸਤੌਲ,ਚਾਰ ਲੱਖ 19 ਹਜ਼ਾਰ ਰੁਪਇਆ,170 ਗ੍ਰਾਮ ਸੋਨਾ,ਤਿੰਨ ਕਿਲੋ ਚਾਰ ਸੌ ਗ੍ਰਾਮ ਚਾਂਦੀ ਤੇ ਸੋਨੇ ਦੇ ਹੋਰ ਗਹਿਨੇ ਬਰਾਮਦ ਕੀਤੇ ਹਨ।
ਆਈ ਜੀ ਨੇ ਦੱਸਿਆ ਕਿ ਸਵਿਤਾ ਨਾਂਅ ਦੀ ਔਰਤ ਲੁੱਟ ਦਾ ਸ਼ਿਕਾਰ ਹੋਏ ਰਤਨ ਕੁਮਾਰ ਦੇ ਭਾਈ ਦੀ ਬਹੂ ਸੀ। ਉਸਨੇ ਆਪਣੀ ਮੂੰਹ ਬੋਲੀ ਮਾਂ ਦਵਿੰਦਰ ਦੇਵੀ ਨਾਲ ਮਿਲ ਕੇ ਲੁੱਟ ਦੀ ਘਟਨਾ ਨੂੰ ਅੰਜ਼ਾਮ ਦਿਵਾਇਆ ਸੀ। ਇਨ੍ਹਾਂ ਮਾਵਾਂ ਧੀਆਂ ਦੀ ਸੂਹ ਤੇ ਇਨ੍ਹਾਂ ਦੇ ਆਦੇਸ਼ 'ਤੇ ਹੀ ਛੇ ਲੁਟੇਰਿਆਂ ਨੇ ਲੁੱਟ ਨੂੰ ਅੰਜ਼ਾਮ ਦਿੱਤਾ ਸੀ। ਲੁਟੇਰੇ ਰਤਨ ਕੁਮਾਰ ਦੀ ਸਵਿਫਟ ਗੱਡੀ ਵੀ ਲੈ ਗਏ ਸਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਤਕਨਾਲੌਜੀ
Advertisement