ਪੜਚੋਲ ਕਰੋ

ਆਰਕੀਟੈਕਟ ਕਤਲ ਕੇਸ ਸੁਲਝਿਆ, ਪ੍ਰੇਮਿਕਾ ਨਾਲ ਵਿਆਹ ਕਰਨ ਖਾਤਰ ਲਈ ਸੀ ਫਿਰੌਤੀ

ਲੁਧਿਆਣਾ: ਸਥਾਨਕ ਦੁਗਰੀ ਫੇਜ਼-1 ਵਿੱਚ ਆਰਕੀਟੈਕਟ ਮਨਦੀਪ ਸਿੰਘ ਦਾ ਕਤਲ ਕਰਨ ਵਾਲੇ ਮੁਲਜ਼ਮ ਗੁਰਵਿੰਦਰ ਸਿੰਘ (27) ਤੇ ਉਸਦੇ ਸਾਥੀ ਅਮਨਪਾਲ (42) ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਵੀਰਵਾਰ ਨੂੰ ਹੋਏ ਕਤਲ ਵਿੱਚ ਇਸਤੇਮਾਲ ਕੀਤਾ ਰਿਵਾਲਵਰ ਤੇ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ। ਸੁਪਾਰੀ ਦੇਣ ਵਾਲੇ ਮਾਸਟਰਮਾਈਂਡ ਬਲਵਿੰਦਰ ਸਿੰਘ ਅਜੇ ਫਰਾਰ ਹੈ।ਬਲਵਿੰਦਰ ਸਿੰਘ ਨੂੰ ਆਪਣੀ ਪਤਨੀ ਉੱਪਰ ਮ੍ਰਿਤਕ ਨਾਲ ਨਾਜਾਇਜ਼ ਸਬੰਧਾਂ ਦਾ ਸ਼ੱਕ ਸੀ, ਜਿਸ ਕਾਰਨ ਉਸ ਨੇ ਬਦਲਾ ਲੈਣ ਦੀ ਠਾਣੀ। ਪੁਲਿਸ ਨੇ ਮੁਲਜ਼ਮ ਦੀ ਪਛਾਣ ਸੀਸੀਟੀਵੀ ਫੁਟੇਜ ਤੋਂ ਕੀਤੀ। ਇਸ ਪਿੱਛੋਂ ਮੋਬਾਈਲ ਲੋਕੇਸ਼ਨ ਟਰੇਸ ਕਰਕੇ ਉਸ ਨੂੰ ਦੁਗਰੀ ਤੋਂ ਹੀ ਗ੍ਰਿਫਤਾਰ ਕੀਤਾ ਗਿਆ ਹੈ। ਬਦਲਾ ਲੈਣ ਲਈ ਕਰਵਾਇਆ ਸੀ ਕਤਲ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਮੁਤਾਬਕ ਹਾਰਡਵੇਅਰ ਡਿਪਲੋਮਾ ਹੋਲਡਰ ਗੁਰਵਿੰਦਰ ਨੇ ਦੱਸਿਆ ਕਿ ਉਹ ਦੁਰਗੀ ਵਿੱਚ ਹੀ ਨੌਕਰੀ ਕਰਦਾ ਹੈ। ਉਸਦਾ ਸਾਥੀ ਅਮਨਪਾਲ ਇੱਕ ਟੈਕਸੀ ਡਰਾਈਵਰ ਹੈ। ਗੁਰਵਿੰਦਰ ਮੁਤਾਬਕ ਉਹ ਅਕਸਰ ਬਲਵਿੰਦਰ ਨਾਲ ਬੈਠ ਕੇ ਸ਼ਰਾਬ ਪੀਂਦੇ ਹੁੰਦਾ ਸੀ। ਬਲਵਿੰਦਰ ਨੂੰ ਪਤਾ ਸੀ ਕਿ ਗੁਰਵਿੰਦਰ ਦੀ ਪ੍ਰੇਮਿਕਾ ਹੈ ਤੇ ਉਹ ਉਸ ਨਾਲ ਧੂਮਧਾਮ ਨਾਲ ਵਿਆਹ ਕਰਨਾ ਚਾਹੁੰਦਾ ਹੈ, ਪਰ ਗੁਰਵਿੰਦਰ ਦੀ ਆਰਥਿਕ ਹਾਲਤ ਚੰਗੀ ਨਹੀਂ ਹੈ। 15 ਲੱਖ ’ਚ ਦਿੱਤੀ ਫਿਰੌਤੀ ਇਸ ਲਈ ਉਸਨੇ ਕਤਲ ਕਰਨ ਦਾ ਸੌਦਾ ਕਰ ਲਿਆ। ਬਲਵਿੰਦਰ ਨੇ ਮੁਲਜ਼ਮ ਗੁਰਵਿੰਦਰ ਨੂੰ ਵਾਰਦਾਤ ਪਿੱਛੋਂ 5 ਲੱਖ ਰੁਪਏ ਤੇ ਬਾਕੀ 10 ਲੱਖ ਰੁਪਏ ਇੱਕ ਸਾਲ ਦੀਆਂ ਕਿਸ਼ਤਾਂ ਵਿੱਚ ਦੇਣੇ ਸੀ। ਅਜੇ ਉਸਨੂੰ ਸਿਰਫ 22 ਹਜ਼ਾਰ ਰੁਪਏ ਹੀ ਦਿੱਤੇ ਗਏ ਸਨ। ਬਲਵਿੰਦਰ ਸਿੰਘ ਆਰਕੀਟੈਕਟ ਮਨਦੀਪ ਤੋਂ ਬਦਲਾ ਲੈਣਾ ਚਾਹੁੰਦਾ ਸੀ ਕਿਉਂਕਿ ਉਸਦੇ ਉਸਦੀ ਪਤਨੀ ਨਾਲ ਸਬੰਦ ਸੀ। ਵੀਰਵਾਰ ਸਵੇਰੇ 10:30 ਵਜੇ ਉਸਨੇ ਮਨਦੀਪ ਨੂੰ ਗੋਲ਼ੀ ਮਾਰ ਦਿੱਤੀ। ਕਤਲ ਲਈ ਚੋਰੀ ਕੀਤਾ ਪਿਸਤੌਲ, ਗੰਨ ਹਾਊਸ ਤੋਂ ਲਈ ਟ੍ਰੇਨਿੰਗ ਗੁਰਵਿੰਦਰ ਤੇ ਉਸਦੀ ਪ੍ਰੇਮਿਕਾ ਦਾ 14 ਅਕਤੂਬਰ ਨੂੰ ਵਿਆਹ ਹੋਣਾ ਸੀ। ਸੌਦਾ ਤੈਅ ਹੋਣ ’ਤੇ ਗੁਰਵਿੰਦਰ ਨੇ ਮਨਦੀਪ ਦੀ ਰੈਕੀ ਕਰਨੀ ਸ਼ੁਰੂ ਕਰ ਦਿੱਤੀ। ਕਤਲ ਕਰਨ ਲਈ ਉਸਨੇ ਪ੍ਰਾਪਰਟੀ ਡੀਲਰ ਦੇ ਘਰੋਂ ਪਿਸਤੌਲ ਚੋਰੀ ਕੀਤਾ। ਗੁਰਵਿੰਦਰ ਦੀ ਮਾਂ ਇਸ ਪ੍ਰੋਪਰਟੀ ਡੀਲਰ ਦਾ ਘਰ ਕੰਮ ਕਰਦੀ ਸੀ। 6 ਕਾਰਤੂਸਾਂ ਦਾ ਪ੍ਰਬੰਧ ਬਲਵਿੰਦਰ ਨੇ ਆਪਣੇ ਫਿਰੋਜ਼ਪੁਰ ਦੇ ਇੱਕ ਜਾਣਕਾਰ ਕੋਲੋਂ ਕਰਵਾਇਆ। ਇੱਥੇ ਹੀ ਗੰਨ ਹਾਊਸ ਦੇ ਮਾਲਕ ਨੇ ਗੁਰਵਿੰਦਰ ਨੂੰ ਪਿਸਤੌਲ ਚਲਾਉਣ ਦੀ ਸਿਖਲਾਈ ਦਿੱਤੀ ਸੀ। 5 ਵਾਰ ਨਾਕਾਮਯਾਬੀ ਮਗਰੋਂ 6ਵੀਂ ਵਾਰ ਕੀਤਾ ਕਤਲ ਪਿਸਤੌਲ ਚਲਾਉਣ ਦੀ ਟ੍ਰੇਨਿੰਗ ਲੈਣ ਤੇ ਕਾਰਤੂਸ ਮਿਲਣ ਬਾਅਦ ਮੁਲਜ਼ਮ ਗੁਰਵਿੰਦਰ ਨੇ 5 ਵਾਰ ਮਨਦੀਪ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਉਹ ਬਚ ਜਾਂਦਾ ਸੀ। ਗੁਰਵਿੰਦਰ ਹਰ ਵਾਰ ਪ੍ਰੋਪਰਟੀ ਡੀਲਰ ਘਰੋਂ ਪਿਸਤੌਲ ਚੌਰੀ ਕਰ ਲੈਂਦਾ ਸੀ ਤੇ ਬਾਅਦ ਵਿੱਚ ਆਪਣੇ ਕਾਰਤੂਸ ਕੱਢ ਕੇ ਉਸਦੇ ਕਾਰਤੂਸ ਪਾ ਕੇ ਵਾਪਸ ਪਿਸਤੌਲ ਪ੍ਰਾਪਰਟੀ ਡੀਲਰ ਦੇ ਸਿਰ੍ਹਾਣੇ ਰੱਖ ਦਿੰਦਾ ਸੀ। 5 ਅਕਤੂਬਰ ਨੂੰ ਗੁਰਵਿੰਦਰ ਨੇ ਆਲਮਗੀਰ ਗੁਰਦੁਆਰਾ ਸਾਹਿਬ ਦੇ ਬਾਹਰੋਂ ਮੋਟਰਸਾਈਕਲ ਚੋਰੀ ਕੀਤਾ। ਪ੍ਰਾਪਰਟੀ ਡੀਲਰ ਦੇ ਘਰੋਂ ਰਿਵਾਲਵਰ ਚੋਰੀ ਕੀਤਾ ਤੇ ਵੀਰਵਾਰ ਨੂੰ ਮਨਦੀਪ ਦਾ ਕਤਲ ਕਰ ਦਿੱਤਾ।

ਟਾਪ ਹੈਡਲਾਈਨ

Punjab Bus Strike : ਸਰਕਾਰੀ ਬੱਸਾਂ ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ ! ਯਾਤਰੀਆਂ 'ਚ ਮੱਚਿਆ ਹਾਹਾਕਾਰ
Punjab Bus Strike : ਸਰਕਾਰੀ ਬੱਸਾਂ ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ ! ਯਾਤਰੀਆਂ 'ਚ ਮੱਚਿਆ ਹਾਹਾਕਾਰ
Punjab News : ਅਮਿਤ ਸ਼ਾਹ ਦੇ ਪੰਜਾਬ ਦੌਰੇ ਵਿਚਾਲੇ CM ਭਗਵੰਤ ਮਾਨ ਕਰਨਗੇ ਪ੍ਰੈੱਸ ਕਾਨਫਰੰਸ, ਫਰਾਂਸ ਦੌਰੇ ਤੋਂ ਪਰਤੇ
Punjab News : ਅਮਿਤ ਸ਼ਾਹ ਦੇ ਪੰਜਾਬ ਦੌਰੇ ਵਿਚਾਲੇ CM ਭਗਵੰਤ ਮਾਨ ਕਰਨਗੇ ਪ੍ਰੈੱਸ ਕਾਨਫਰੰਸ, ਫਰਾਂਸ ਦੌਰੇ ਤੋਂ ਪਰਤੇ
Amit Shah ਬੋਲੇ- ਇਨਸਾਫ਼ ਮਿਲੇਗਾ: ਗੁਰਦਾਸਪੁਰ ’ਚ ਮ੍ਰਿਤਕ ਦੀ ਮਾਂ ਦੇ ਛੂਹੇ ਪੈਰ,  ਪਰਵਿੰਦਰ ਝੋਟੇ ਦੇ ਘਰ ਵੀ ਜਾਣਗੇ
Amit Shah ਬੋਲੇ- ਇਨਸਾਫ਼ ਮਿਲੇਗਾ: ਗੁਰਦਾਸਪੁਰ ’ਚ ਮ੍ਰਿਤਕ ਦੀ ਮਾਂ ਦੇ ਛੂਹੇ ਪੈਰ,  ਪਰਵਿੰਦਰ ਝੋਟੇ ਦੇ ਘਰ ਵੀ ਜਾਣਗੇ
ਪਰਵਿੰਦਰ ਸਿੰਘ ਝੋਟਾ ਦੇ ਪਿਤਾ ਨੇ ਅੰਤਿਮ ਸਸਕਾਰ ਕਰਨ ਤੋਂ ਕੀਤਾ ਇਨਕਾਰ, CM ਦੀ CBI ਜਾਂਚ ਦੀ ਗੱਲ ਤੋਂ ਸੰਤੁਸ਼ਟ ਨਹੀਂ
ਪਰਵਿੰਦਰ ਸਿੰਘ ਝੋਟਾ ਦੇ ਪਿਤਾ ਨੇ ਅੰਤਿਮ ਸਸਕਾਰ ਕਰਨ ਤੋਂ ਕੀਤਾ ਇਨਕਾਰ, CM ਦੀ CBI ਜਾਂਚ ਦੀ ਗੱਲ ਤੋਂ ਸੰਤੁਸ਼ਟ ਨਹੀਂ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Weather Warning: ਵੱਡੀ ਤਬਾਹੀ ਦਾ ਖਤ਼ਰਾ, 155 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਨਾਲ ਤੇਜ਼ ਤੂਫ਼ਾਨ ਢਾਏਗਾ ਕਹਿਰ, ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਸਲਾਹ, ਹੜ੍ਹ ਸਣੇ ਜ਼ਮੀਨ ਖਿਸਕਣ...
ਵੱਡੀ ਤਬਾਹੀ ਦਾ ਖਤ਼ਰਾ, 155 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਨਾਲ ਤੇਜ਼ ਤੂਫ਼ਾਨ ਢਾਏਗਾ ਕਹਿਰ, ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਸਲਾਹ, ਹੜ੍ਹ ਸਣੇ ਜ਼ਮੀਨ ਖਿਸਕਣ...
BJP MLA Membership: ਸਿਆਸੀ ਜਗਤ 'ਚ ਆਇਆ ਭੂਚਾਲ, 'ਭਾਜਪਾ' ਵਿਧਾਇਕ ਦੀ ਮੈਂਬਰਸ਼ਿਪ ਹੋਏਗੀ ਰੱਦ ? ਜਾਣੋ ਕਿਉਂ ਮੱਚਿਆ ਘਮਸਾਣ...?
ਸਿਆਸੀ ਜਗਤ 'ਚ ਆਇਆ ਭੂਚਾਲ, 'ਭਾਜਪਾ' ਵਿਧਾਇਕ ਦੀ ਮੈਂਬਰਸ਼ਿਪ ਹੋਏਗੀ ਰੱਦ ? ਜਾਣੋ ਕਿਉਂ ਮੱਚਿਆ ਘਮਸਾਣ...?
Punjabi Singer Video Viral: ਮਸ਼ਹੂਰ ਪੰਜਾਬੀ ਗਾਇਕ ਲਾਈਵ ਕੰਸਰਟ 'ਚ ਸ਼ਰਾਬ ਦੇ ਨਸ਼ੇ ਵਿੱਚ ਪਹੁੰਚਿਆਂ, ਕੈਬਨਿਟ ਮੰਤਰੀ ਨੂੰ ਆਇਆ ਗੁੱਸਾ ਬੋਲੇ- 
ਮਸ਼ਹੂਰ ਪੰਜਾਬੀ ਗਾਇਕ ਲਾਈਵ ਕੰਸਰਟ 'ਚ ਸ਼ਰਾਬ ਦੇ ਨਸ਼ੇ ਵਿੱਚ ਪਹੁੰਚਿਆਂ, ਕੈਬਨਿਟ ਮੰਤਰੀ ਨੂੰ ਆਇਆ ਗੁੱਸਾ ਬੋਲੇ-  "ਬੋਲਿਆ ਤਾਂ ਜਾ ਨਹੀਂ ਰਿਹਾ, ਗਾਣਾ ਕੀ ਗਾਓਗੇ..."
ਦੇਰ ਰਾਤ ਅਚਾਨਕ ਬਦਲਿਆ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਦਾ ਸ਼ਡਿਊਲ, ਦੇਖੋ ਕਿੱਥੇ-ਕਿੱਥੇ ਜਾਣਗੇ; ਜਾਣੋ
ਦੇਰ ਰਾਤ ਅਚਾਨਕ ਬਦਲਿਆ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਦਾ ਸ਼ਡਿਊਲ, ਦੇਖੋ ਕਿੱਥੇ-ਕਿੱਥੇ ਜਾਣਗੇ; ਜਾਣੋ
PF ਨਿਯਮਾਂ 'ਚ ਹੋਇਆ ਵੱਡਾ ਬਦਲਾਅ, ਰਿਟਾਇਰਮੈਂਟ 'ਤੇ 20 ਲੱਖ ਘੱਟ ਮਿਲਣਗੇ, ਪਰ ਸਾਰੀ ਉਮਰ ਮਿਲੇਗੀ ਪੈਨਸ਼ਨ; ਸਮਝੋ ਪੂਰਾ ਹਿਸਾਬ-ਕਿਤਾਬ
PF ਨਿਯਮਾਂ 'ਚ ਹੋਇਆ ਵੱਡਾ ਬਦਲਾਅ, ਰਿਟਾਇਰਮੈਂਟ 'ਤੇ 20 ਲੱਖ ਘੱਟ ਮਿਲਣਗੇ, ਪਰ ਸਾਰੀ ਉਮਰ ਮਿਲੇਗੀ ਪੈਨਸ਼ਨ; ਸਮਝੋ ਪੂਰਾ ਹਿਸਾਬ-ਕਿਤਾਬ
ਪੰਜਾਬ-ਚੰਡੀਗੜ੍ਹ 'ਚ ਡ੍ਰਾਈ ਰਹੇਗਾ ਮੌਸਮ, ਦਿਨ 'ਚ ਗਰਮੀ ਬਰਕਰਾਰ, ਸਵੇਰੇ-ਸ਼ਾਮ ਵਧੇਗੀ ਠੰਡ; ਜਾਣੋ
ਪੰਜਾਬ-ਚੰਡੀਗੜ੍ਹ 'ਚ ਡ੍ਰਾਈ ਰਹੇਗਾ ਮੌਸਮ, ਦਿਨ 'ਚ ਗਰਮੀ ਬਰਕਰਾਰ, ਸਵੇਰੇ-ਸ਼ਾਮ ਵਧੇਗੀ ਠੰਡ; ਜਾਣੋ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 20 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 20 ਅਕਤੂਬਰ 2026
Health News : ਸੌਂਦੇ ਸਮੇਂ ਵਾਰ-ਵਾਰ ਸੁੰਨ ਹੋ ਜਾਂਦਾ ਹੈ ਹੱਥ ? ਸਰੀਰ ਦੇ ਰਿਹਾ ਹੋ ਸਕਦਾ ਹੈ ਕਿਸੇ ਗੰਭੀਰ ਬਿਮਾਰੀ ਦਾ ਸੰਕੇਤ !
Health News : ਸੌਂਦੇ ਸਮੇਂ ਵਾਰ-ਵਾਰ ਸੁੰਨ ਹੋ ਜਾਂਦਾ ਹੈ ਹੱਥ ? ਸਰੀਰ ਦੇ ਰਿਹਾ ਹੋ ਸਕਦਾ ਹੈ ਕਿਸੇ ਗੰਭੀਰ ਬਿਮਾਰੀ ਦਾ ਸੰਕੇਤ !
Embed widget