ਚੰਡੀਗੜ੍ਹ: ਪੰਜਾਬ ਦੇ ਮਾਝੇ 'ਚ ਜ਼ਹਿਰੀਲੀ ਸ਼ਰਾਬ ਦੀ ਸਪਲਾਈ ਕਰਨ ਵਾਲੇ ਵਾਨਟੇਡ ਆਰੋਪੀ ਰਾਜੀਵ ਜੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਇਸ ਮਾਮਲੇ 'ਚ ਹੁਣ ਤੱਕ 40 ਲੋਕ ਗ੍ਰਿਫ਼ਤਾਰ ਹੋ ਚੁੱਕੇ ਹਨ।ਰਾਜੀਵ ਜੋਸ਼ੀ ਦੀ ਲੁਧਿਆਣਾ 'ਚ ਇੱਕ ਪੇਂਟ ਸ਼ੋਪ ਹੈ।ਉਸਦੇ ਇਲਜ਼ਾਮ ਹਨ ਕੇ ਉਸਨੇ ਜ਼ਹਿਰੀਲੀ ਸ਼ਰਾਬ ਬਣਾਉਣ ਲਈ ਤਿੰਨ ਡਰੱਮ ਕੱਚੇ ਮਾਲ ਦੀ ਸਪਲਾਈ ਕੀਤੀ ਸੀ।


ਇਸ ਜ਼ਹਿਰੀਲੀ ਸ਼ਰਾਬ ਨਾਲ ਹੁਣ ਤੱਕ ਕੁੱਲ 111 ਲੋਕਾਂ ਦੀ ਮੌਤ ਹੋ ਚੁੱਕੀ ਹੈ।