ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ।ਲੁਧਿਆਣਾ ਦੇ ਅਰਬਨ ਅਸਟੇਟ 1 ਅਤੇ 2 ਵਿੱਚ ਅੱਜ ਰਾਤ 9 ਵਜੇ ਤੋਂ ਲੌਕਡਾਊਨ ਲਾਗੂ ਕੀਤਾ ਜਾਏਗਾ।ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ।ਇਹ ਲੌਕਡਾਊਨ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ।


ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਹੈ ਕਿ ਖੇਤਰ ਵਿੱਚ ਕੋਵਿਡ-19 ਦੇ ਪੌਜ਼ੇਟਿਵ ਕੇਸ ਹੋਣ ਕਾਰਨ ਅਰਬਨ ਅਸਟੇਟ ਫੇਜ਼ 1, ਦੁੱਗਰੀ ਅਤੇ ਅਰਬਨ ਅਸਟੇਟ ਫੇਜ਼ 2, ਦੁੱਗਰੀ, ਲੁਧਿਆਣਾ ਕੰਟੇਨਮੈਂਟ ਜ਼ੋਨ ਵਜੋਂ ਐਲਾਨਿਆ ਗਿਆ ਹੈ।ਉਨ੍ਹਾਂ ਕਿਹਾ ਕਿ ਇਹ ਦੋਵੇਂ ਖੇਤਰ ਅੱਜ ਰਾਤ 9 ਵਜੇ ਤੋਂ ਯਾਨੀ 18-4-2021 (ਐਤਵਾਰ) ਤੋਂ ਅਗਲੇ ਹੁਕਮਾਂ ਤੱਕ 100% ਲੌਕਡਾਊਨ ਅਧੀਨ ਰਹਿਣਗੇ।