Ludhiana Crime News: ਪੰਜਾਬ ਲੁਧਿਆਣਾ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਵੀਰਵਾਰ ਨੂੰ ਪੁਲਿਸ ਨੇ ਆਪਣੀ ਹੀ ਮਤਰੇਈ ਧੀ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿੱਚ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਤਨੀ ਦੀ ਸ਼ਿਕਾਇਤ 'ਤੇ ਪੁਲਿਸ ਨੇ ਪਿਤਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪਤਨੀ ਨੇ ਗੁਪਤ ਕੈਮਰੇ ਨਾਲ ਕਲਯੁਗੀ ਪਿਤਾ ਦੀਆਂ ਸਾਰੀਆਂ ਹਰਕਤਾਂ ਰਿਕਾਰਡ ਕੀਤੀਆਂ ਸਨ। ਇਹ ਵੀਡੀਓ ਵੀ ਸਬੂਤਾਂ ਦਾ ਆਧਾਰ ਬਣੀ।



ਔਰਤ ਨੇ ਦੂਜੀ ਵਾਰ ਕੀਤਾ ਵਿਆਹ



ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਔਰਤ ਨੇ ਕਿਹਾ ਹੈ ਕਿ ਉਸ ਨੇ ਦੂਜਾ ਵਿਆਹ ਕੀਤਾ ਹੈ। ਔਰਤ ਨੇ ਅੱਗੇ ਦੱਸਿਆ ਕਿ ਉਸ ਦੇ ਪਹਿਲੇ ਵਿਆਹ ਤੋਂ 17 ਸਾਲ ਦੀ ਬੇਟੀ ਹੈ। ਮੁਲਜ਼ਮ ਆਪਣੀ ਬੇਟੀ 'ਤੇ ਬੁਰੀ ਨਜ਼ਰ ਰੱਖਦਾ ਸੀ। ਇਕ ਵਾਰ ਉਸ ਨੇ ਦੇਖਿਆ ਕਿ ਮੁਲਜ਼ਮ ਪਿਤਾ ਉਸ ਦੀ ਬੇਟੀ ਨੂੰ ਗਲਤ ਤਰੀਕੇ ਨਾਲ ਛੂਹ ਰਿਹਾ ਸੀ। ਇਸ ਦਾ ਵਿਰੋਧ ਕਰਨ 'ਤੇ ਮੁਲਜ਼ਮ ਨੇ ਉਸ ਦੀ ਅਤੇ ਉਸ ਦੀ ਬੇਟੀ ਦੀ ਕੁੱਟਮਾਰ ਕੀਤੀ। ਬਾਅਦ 'ਚ ਜਦੋਂ ਔਰਤ ਨੇ ਪਰਿਵਾਰ ਦੇ ਹੋਰ ਮੈਂਬਰਾਂ ਕੋਲ ਇਸ ਮਾਮਲੇ ਬਾਰੇ ਗੱਲ ਕੀਤੀ ਤਾਂ ਕਿਸੇ ਨੇ ਉਸ 'ਤੇ ਵਿਸ਼ਵਾਸ ਨਹੀਂ ਕੀਤਾ।


ਵੀਡੀਓ ਰਿਕਾਰਡਿੰਗ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ



ਔਰਤ ਨੇ ਅੱਗੇ ਦੱਸਿਆ ਕਿ ਉਹ ਇੱਕ ਗੁਪਤ ਕੈਮਰਾ ਲੈ ਕੇ ਆਈ ਸੀ, ਜਿਸ ਵਿੱਚ ਮੁਲਜ਼ਮ ਲੜਕੀ ਨੂੰ ਤੰਗ-ਪ੍ਰੇਸ਼ਾਨ ਕਰਦਾ ਰਿਕਾਰਡ ਕੀਤਾ ਗਿਆ ਸੀ। ਵੀਡੀਓ ਰਿਕਾਰਡ ਕਰਨ ਤੋਂ ਬਾਅਦ ਔਰਤ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਇਸ ਦੇ ਨਾਲ ਹੀ ਸਬ-ਇੰਸਪੈਕਟਰ ਅਵਿਨਾਸ਼ ਰਾਏ ਨੇ ਇਸ ਮਾਮਲੇ 'ਤੇ ਦੱਸਿਆ ਕਿ ਪੁਲਿਸ ਨੇ ਬੱਚਿਆਂ ਦੇ ਜਿਨਸੀ ਅਪਰਾਧਾਂ ਦੀ ਰੋਕਥਾਮ (ਪੋਕਸੋ) ਐਕਟ ਦੀਆਂ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਹੈ। ਬਾਅਦ 'ਚ ਮੁਲਜ਼ਮ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ।