ਪੰਜਾਬ ਬੰਦ ਦੌਰਾਨ ਲੁਧਿਆਣਾ ਦੇ ਕਈ ਸਕੂਲ ਰਹਿਣਗੇ ਬੰਦ, ਜਾਣੋ
ਸੂਬੇ ਦੇ ਮੌਜੂਦਾ ਹਾਲਾਤ ਅਤੇ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਲੁਧਿਆਣਾ ਦੇ ਕਈ ਪ੍ਰਮੁੱਖ ਨਿੱਜੀ ਸਕੂਲਾਂ ਨੇ ਅੱਜ ਬੰਦ ਰਹਿਣ ਦਾ ਫੈਸਲਾ ਕੀਤਾ ਹੈ

Punjab News: ਮਾਨਸਾ ਵਿੱਚ ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਵਾਲੇ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੀ ਇੱਕ ਮੈਡੀਕਲ ਸਟੋਰ ਮਾਲਕ ਵੱਲੋਂ ਗੋਲੀਮਾਰ ਕੇ ਕੀਤੇ ਗਏ ਕਤਲ ਦੇ ਵਿਰੋਧ ਵਿੱਚ ਵੱਖ-ਵੱਖ ਸਮਾਜਿਕ ਅਤੇ ਸਿਆਸੀ ਜਥੇਬੰਦੀਆਂ ਵੱਲੋਂ ਦਿੱਤੇ ਗਏ 'ਪੰਜਾਬ ਬੰਦ' ਦੇ ਸੱਦੇ ਦਾ ਅਸਰ ਹੁਣ ਸ਼ਹਿਰ ਦੇ ਵਿਦਿਅਕ ਅਦਾਰਿਆਂ 'ਤੇ ਵੀ ਪਿਆ ਹੈ।
ਸੂਬੇ ਦੇ ਮੌਜੂਦਾ ਹਾਲਾਤ ਅਤੇ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਲੁਧਿਆਣਾ ਦੇ ਕਈ ਪ੍ਰਮੁੱਖ ਨਿੱਜੀ ਸਕੂਲਾਂ ਨੇ ਅੱਜ ਬੰਦ ਰਹਿਣ ਦਾ ਫੈਸਲਾ ਕੀਤਾ ਹੈ। ਸਕੂਲ ਪ੍ਰਬੰਧਕਾਂ ਨੇ ਇਹ ਫੈਸਲਾ ਬੀਤੀ ਦੇਰ ਰਾਤ ਲਿਆ।
ਜਾਣਕਾਰੀ ਮੁਤਾਬਕ, ਸੈਕਰਡ ਹਾਰਟ ਕਾਨਵੈਂਟ (ਸਰਾਭਾ ਨਗਰ), ਸੈਕਰਡ ਹਾਰਟ (ਭਾਈ ਰਣਧੀਰ ਸਿੰਘ ਨਗਰ), BCM ਆਰੀਆ (ਸ਼ਾਸਤਰੀ ਨਗਰ), ਮਾਨਵ ਰਚਨਾ ਸਕੂਲ, ਸਾਰੇ DAV ਸਕੂਲ, ਟੈਗੋਰ ਸਕੂਲ, ਦ੍ਰਿਸ਼ਟੀ ਸਕੂਲ, GNIPS, BVM ਗਰੁੱਪ ਆਫ਼ ਸਕੂਲਜ਼, ਜਲੰਧਰ ਡਾਇਓਸੀਸ ਅਧੀਨ ਆਉਂਦੇ ਸੈਕਰਡ ਹਾਰਟ ਸਕੂਲ, ਲੇਕਵੁੱਡ ਸਕੂਲ, ਜੀਵਨ ਮਾਡਲ ਸਕੂਲ ਅਤੇ ਕਲੇਅ (Clay) ਸਕੂਲ ਬੰਦ ਰਹਿਣਗੇ।
ਸਕੂਲਾਂ ਨੇ ਇਹ ਫੈਸਲਾ ਇਹ ਯਕੀਨੀ ਬਣਾਉਣ ਲਈ ਇੱਕ ਸਾਵਧਾਨੀ ਵਜੋਂ ਲਿਆ ਹੈ ਕਿ ਬੰਦ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਸਥਿਤੀ ਵਿੱਚ ਵਿਦਿਆਰਥੀਆਂ ਅਤੇ ਸਟਾਫ ਦੀ ਸੁਰੱਖਿਆ ਨੂੰ ਕੋਈ ਖਤਰਾ ਨਾ ਹੋਵੇ।
ਟ੍ਰੈਂਡਿੰਗ ਟੌਪਿਕ






















